ਮੁੱਖ ਦਰਵਾਜ਼ੇ ’ਤੇ ਦੇਵੀ-ਦੇਵਤਿਆਂ ਦੀ ਤਸਵੀਰ ਲਗਾਉਣ ਤੋਂ ਪਹਿਲਾਂ ਜਾਣ ਲਓ ਇਹ ਗੱਲ, ਨਹੀਂ ਤਾਂ ਵਿਗੜ ਸਕਦਾ ਹੈ ਘਰ ਦਾ ਮਾਹੌਲ
ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਮੁੱਖ ਦਰਵਾਜ਼ੇ ’ਤੇ ਕੁਝ ਦੇਵੀ-ਦੇਵਤਿਆਂ ਦੇ ਉਗਰ (ਗੁੱਸੇ ਵਾਲੇ) ਸਰੂਪਾਂ ਦੀਆਂ ਤਸਵੀਰਾਂ ਲਗਾਉਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਚ ਨਕਾਰਾਤਮਕ ਊਰਜਾ, ਅਸ਼ਾਂਤੀ ਤੇ ਆਪਸੀ ਕਲੇਸ਼ ਵਧ ਸਕਦਾ ਹੈ, ਜਿਸ ਨਾਲ ਸੁੱਖ-ਸ਼ਾਂਤੀ ਤੇ ਤਰੱਕੀ ਪ੍ਰਭਾਵਿਤ ਹੁੰਦੀ ਹੈ।
Publish Date: Tue, 22 Sep 2026 10:48 AM (IST)
Updated Date: Tue, 22 Sep 2026 10:55 AM (IST)
ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਚ ਘਰ ਦੇ ਮੁੱਖ ਦਰਵਾਜ਼ੇ ਨੂੰ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਦੁਆਰ ਮੰਨਿਆ ਗਿਆ ਹੈ। ਘਰ ਦੇ ਮੁੱਖ ਦਰਵਾਜ਼ੇ ’ਤੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਹੀ ਘਰ ਚ ਧਨ ਦੀ ਦੇਵੀ ਮਾਂ ਲਕਸ਼ਮੀ ਦਾ ਆਗਮਨ ਹੁੰਦਾ ਹੈ, ਜਿਸ ਨਾਲ ਧਨ-ਦੌਲਤ ਤੇ ਸੁੱਖ-ਸਮਰੱਧੀ ਚ ਵਾਧਾ ਹੁੰਦਾ ਹੈ। ਕਈ ਲੋਕ ਘਰ ਦੇ ਮੁੱਖ ਦਰਵਾਜ਼ੇ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਾਉਂਦੇ ਹਨ, ਤਾਂ ਜੋ ਘਰ ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਨਾ ਹੋਵੇ, ਪਰ ਦੇਵੀ-ਦੇਵਤਿਆਂ ਦੇ ਉਗਰ ਸਰੂਪਾਂ ਦੀਆਂ ਤਸਵੀਰਾਂ ਘਰ ਚ ਅਸ਼ਾਂਤੀ ਤੇ ਨਕਾਰਾਤਮਕ ਊਰਜਾ ਲਿਆ ਸਕਦੀਆਂ ਹਨ। ਵਾਸਤੂ ਸ਼ਾਸਤਰ ਚ ਦੱਸਿਆ ਗਿਆ ਹੈ ਕਿ ਘਰ ਦੇ ਮੁੱਖ ਦਰਵਾਜ਼ੇ ’ਤੇ ਭੁੱਲ ਕੇ ਵੀ ਉਗਰ ਸਰੂਪਾਂ ਵਾਲੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਆਓ ਇਸ ਆਰਟੀਕਲ ਚ ਜਾਣੀਏ ਕਿ ਘਰ ਦੇ ਮੁੱਖ ਦਰਵਾਜ਼ੇ ’ਤੇ ਕਿਹੜੇ ਦੇਵੀ-ਦੇਵਤਿਆਂ ਦੇ ਉਗਰ ਸਰੂਪਾਂ ਦੀਆਂ ਤਸਵੀਰਾਂ ਲਗਾਉਣ ਤੋਂ ਬਚਣਾ ਚਾਹੀਦਾ ਹੈ।
ਸ਼ਨੀਦੇਵ ਦੀ ਤਸਵੀਰ ਸ਼ਨੀ ਦੇਵ ਨੂੰ ਕਰਮਫਲ ਦਾਤਾ ਤੇ ਨਿਆਂ ਦਾ ਦੇਵਤਾ ਮੰਨਿਆ ਗਿਆ ਹੈ। ਸ਼ਨੀ ਦੇਵ ਵਿਅਕਤੀ ਨੂੰ ਉਸ ਦੇ ਕਰਮਾਂ ਅਨੁਸਾਰ ਫਲ ਪ੍ਰਦਾਨ ਕਰਦੇ ਹਨ। ਵਾਸਤੂ ਸ਼ਾਸਤਰ ਅਨੁਸਾਰ, ਸ਼ਨੀ ਦੇਵ ਦੀ ਮੂਰਤੀ ਜਾਂ ਤਸਵੀਰ ਨੂੰ ਘਰ ਦੇ ਮੁੱਖ ਦਰਵਾਜ਼ੇ ਜਾਂ ਘਰ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ। ਇਹ ਮੰਨਿਆ ਜਾਂਦਾ ਹੈ ਕਿ ਸ਼ਨੀ ਦੇਵ ਦੀ ਵੱਕਰ ਦ੍ਰਿਸ਼ਟੀ ਜੀਵਨ ਚ ਉਥਲ-ਪੁਥਲ ਮਚਾ ਸਕਦੀ ਹੈ, ਕਿਉਂਕਿ ਮੁੱਖ ਦਰਵਾਜ਼ੇ ’ਤੇ ਤਸਵੀਰ ਲਗਾਉਣ ਨਾਲ ਉਨ੍ਹਾਂ ਦੀ ਸਿੱਧੀ ਨਜ਼ਰ ਘਰ ਚ ਪ੍ਰਵੇਸ਼ ਕਰਨ ਵਾਲਿਆਂ ਤੇ ਮੈਂਬਰਾਂ ’ਤੇ ਪੈਂਦੀ ਹੈ। ਇਸ ਕਾਰਨ ਜੀਵਨ ਚ ਰੁਕਾਵਟਾਂ ਤੇ ਬਿਨਾਂ ਵਜ੍ਹਾ ਦਾ ਤਣਾਅ ਵਧ ਸਕਦਾ ਹੈ।
ਭਗਵਾਨ ਸ਼ਿਵ ਦਾ ਰੁਦਰ ਸਰੂਪ ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਮੁੱਖ ਦਰਵਾਜ਼ੇ ’ਤੇ ਭਗਵਾਨ ਸ਼ਿਵ ਦੇ ਨਟਰਾਜ ਜਾਂ ਕ੍ਰੋਧਿਤ ਅਵਸਥਾ ਵਾਲੀ ਤਸਵੀਰ ਨੂੰ ਭੁੱਲ ਕੇ ਵੀ ਨਹੀਂ ਲਗਾਉਣਾ ਚਾਹੀਦਾ। ਵਾਸਤੂ ਸ਼ਾਸਤਰ ਮੁਤਾਬਕ, ਮਹਾਦੇਵ ਦੇ ਇਸ ਸਰੂਪ ਦੀ ਤਸਵੀਰ ਲਗਾਉਣ ਨਾਲ ਪਰਿਵਾਰਕ ਮੈਂਬਰਾਂ ਵਿਚਕਾਰ ਆਪਸੀ ਕਲੇਸ਼ ਦੀ ਸਮੱਸਿਆ ਵਧ ਸਕਦੀ ਹੈ ਤੇ ਜੀਵਨ ਚ ਮੁਸ਼ਕਲਾਂ ਆ ਸਕਦੀਆਂ ਹਨ।
ਮਾਂ ਕਾਲੀ ਦਾ ਵਿਕਰਾਲ ਰੂਪ ਮਾਂ ਕਾਲੀ ਸ਼ਕਤੀ ਦੀ ਦੇਵੀ ਹਨ, ਪਰ ਉਨ੍ਹਾਂ ਦਾ ਇਹ ਸਰੂਪ ਰਾਖਸ਼ਾਂ ਦੇ ਸੰਘਾਰ ਤੇ ਭਿਆਨਕ ਕ੍ਰੋਧ ਨਾਲ ਜੁੜਿਆ ਹੋਇਆ ਹੈ। ਇਹ ਬਹੁਤ ਜ਼ਿਆਦਾ ਉਗਰ ਤੇ ਹਿੰਸਕ ਊਰਜਾ ਦਾ ਪ੍ਰਤੀਕ ਹੈ। ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਮੁੱਖ ਦਰਵਾਜ਼ੇ ’ਤੇ ਮਾਂ ਕਾਲੀ ਦੇ ਉਗਰ ਰੂਪ ਦੀ ਤਸਵੀਰ ਲਗਾਉਣ ਨਾਲ ਘਰ ਚ ਬਿਨਾਂ ਵਜ੍ਹਾ ਵਿਵਾਦ ਤੇ ਲੜਾਈ-ਝਗੜੇ ਦੀ ਸਮੱਸਿਆ ਹੋ ਸਕਦੀ ਹੈ।