- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਾਅ ਦੀ ਹਾਲਤ ਵਿਚ ਪਲਾਇਨ ਨਹੀਂ, ਸਗੋਂ ਅਨੁਕੂਲਨ ਹੀ ਸਹੀ ਹੈ। ਲਾਮਾ ਪਰੰਪਰਾ ਮੁਤਾਬਕ ਜੀਵਨ ਵਿਚ ਸਮੱਸਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਕਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋਣ ਦੀ ਕੋਈ ਵਜ੍ਹਾ ਨਹੀਂ ਹੈ। ਦੂਜੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੁੰਦਾ।

ਜੀਵਨ ਵਿਚ ਹਾਲਾਤ ਕਦੇ ਵੀ ਇੱਕੋ ਜਿਹੇ ਨਹੀਂ ਰਹਿੰਦੇ। ਸੁੱਖ ਦੀ ਛਾਂ ਵਿਚ ਸਭ ਕੁਝ ਚੰਗਾ ਲੱਗਦਾ ਹੈ ਜਦਕਿ ਦੁੱਖ ਦੀ ਦਸਤਕ ਦੇ ਨਾਲ ਸਾਰੇ ਸਮੀਕਰਨ ਉਲਝੇ ਹੋਏ ਲੱਗਣ ਲੱਗਦੇ ਹਨ। ਸੁੱਖ ਤੇ ਦੁੱਖ ਦਾ ਇਹ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ। ਹਾਲਾਤ ਦਾ ਇਹ ਬਦਲਾਅ ਦੁਸ਼ਵਾਰ ਪ੍ਰੀਖਿਆਵਾਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ਜੋ ਮਾਨਸਿਕ ਦਸ਼ਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਜਾਂਦਾ ਹੈ। ਸਵਾਲ ਇਹ ਹੈ ਕਿ ਜਦ ਜੀਵਨ ਵਿਚ ਹਾਲਾਤ ਮਨ ਮਾਫ਼ਕ ਨਾ ਹੋਣ ਤਾਂ ਸੰਤੁਲਨ ਦਾ ਰਾਹ ਕੀ ਹੋ ਸਕਦਾ ਹੈ? ਆਖ਼ਰ ਦੁੱਖਾਂ-ਤਕਲੀਫ਼ਾਂ ਤੋਂ ਦੁਖੀ ਜੀਵਨ ਤੋਂ ਰਾਹਤ ਪਾਉਣ ਦੇ ਉਪਾਅ ਕੀ ਹਨ? ਕੁਦਰਤ ਦਾ ਇਕ ਪੱਕਾ ਨਿਯਮ ਹੈ ਕਿ ਇੱਥੇ ਕੁਝ ਵੀ ਸਥਾਈ ਨਹੀਂ ਹੈ। ਕਿਉਂਕਿ ਪਰਿਵਰਤਨ ਲਾਜ਼ਮੀ ਹੈ, ਇਸ ਲਈ ਅਸੀਂ ਇਸ ਨੂੰ ਨਿਯੰਤਰਣ ਨਹੀਂ ਕਰ ਸਕਦੇ। ਇਸ ਲਈ ਬਿਹਤਰ ਇਹੀ ਹੈ ਕਿ ਬਦਲਾਅ ਦੀ ਹਾਲਤ ਵਿਚ ਘਬਰਾਉਣਾ ਨਹੀਂ ਹੈ।
ਬਦਲਾਅ ਦੀ ਹਾਲਤ ਵਿਚ ਪਲਾਇਨ ਨਹੀਂ, ਸਗੋਂ ਅਨੁਕੂਲਨ ਹੀ ਸਹੀ ਹੈ। ਲਾਮਾ ਪਰੰਪਰਾ ਮੁਤਾਬਕ ਜੀਵਨ ਵਿਚ ਸਮੱਸਿਆਵਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਕਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋਣ ਦੀ ਕੋਈ ਵਜ੍ਹਾ ਨਹੀਂ ਹੈ। ਦੂਜੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੁੰਦਾ। ਫਿਰ ਵੀ, ਇਨ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਕਹਿਣ ਦਾ ਭਾਵ ਇਹ ਹੈ ਕਿ ਜੀਵਨ ਵਿਚ ਸਮੱਸਿਆਵਾਂ ’ਤੇ ਸਾਡਾ ਕੋਈ ਨਿਯੰਤਰਣ ਨਹੀਂ ਹੁੰਦਾ ਤੇ ਅਸੀਂ ਇਨ੍ਹਾਂ ਨੂੰ ਟਾਲ ਨਹੀਂ ਸਕਦੇ ਪਰ ਉਨ੍ਹਾਂ ਪ੍ਰਤੀ ਪ੍ਰਤੀਕਰਮ ਨੂੰ ਤਾਂ ਨਿਰਧਾਰਤ ਕਰ ਹੀ ਸਕਦੇ ਹਾਂ। ਅਸੀਂ ਆਪਣੇ ਜੀਵਨ ਵਿਚ ਕਿੰਨੇ ਸੁਖੀ ਰਹਿ ਪਾਉਂਦੇ ਹਾਂ, ਇਸ ਦਾ ਨਿਰਧਾਰਨ ਸਾਡੇ ਪ੍ਰਤੀਕਰਮਾਂ ਤੋਂ ਹੀ ਹੁੰਦਾ ਹੈ। ਮੁਸੀਬਤਾਂ ਦਾ ਸਾਹਸ ਅਤੇ ਸਬਰ ਨਾਲ ਟਾਕਰਾ ਕਰਨ ਦੀ ਬਜਾਏ ਜੇ ਅਸੀਂ ਢੇਰੀ ਢਾਹ ਕੇ ਬੈਠ ਜਾਂਦੇ ਹਾਂ, ਘਬਰਾ ਕੇ ਜੀਵਨ ਤੋਂ ਨਿਰਾਸ਼ ਹੋ ਜਾਂਦੇ ਹਾਂ ਤਾਂ ਫਿਰ ਜੀਵਨ ਜਿਊਣ ਦੀ ਜ਼ਰੂਰੀ ਪ੍ਰੀਖਿਆ ਵਿਚ ਅਸੀਂ ਨਾਕਾਮ ਹੋ ਜਾਂਦੇ ਹਾਂ। ਸਬਰ ਤੇ ਹੌਸਲੇ ਨਾਲ ਜੀਵਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਿਣ ਵਿਚ ਹੀ ਅਸੀਂ ਜੀਵਨ ਦੀ ਪ੍ਰੀਖਿਆ ਵਿਚ ਸਫਲ ਹੋ ਸਕਦੇ ਹਾਂ। ਇਸ ਜੰਗ ਵਿਚ ਹੌਸਲਾ ਜਿੱਥੇ ਤਲਵਾਰ ਦਾ ਕੰਮ ਕਰਦਾ ਹੈ, ਓਥੇ ਹੀ ਸਬਰ ਜ਼ਰੂਰੀ ਢਾਲ ਦਾ।
-ਸ੍ਰੀਪ੍ਰਕਾਸ਼ ਸ਼ਰਮਾ।