- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਸਮੇਂ ਵਿਚ ਸਥਿਰ ਰਹਿ ਸਕਣਾ ਚੁਣੌਤੀਆਂ ਭਰਪੂਰ ਕੰਮ ਹੈ। ਰੁੱਖ ਸਾਲਾਂ ਤੱਕ ਧਰਤੀ ਦੇ ਅੰਦਰ ਆਪਣੀਆਂ ਜੜ੍ਹਾਂ ਫੈਲਾਉਂਦੇ ਰਹਿੰਦੇ ਹਨ, ਉਸ ਉਪਰੰਤ ਹੀ ਆਕਾਸ਼ ਵੱਲ ਉੱਠਣ ਦੀ ਸਮਰੱਥਾ ਹਾਸਲ ਕਰ ਪਾਉਂਦੇ ਹਨ। ਮਨ ਦੀ ਸਥਿਰਤਾ ਵੀ ਅਜਿਹੀ ਹੀ ਅਦ੍ਰਿਸ਼ ਸਾਧਨਾ ਹੈ।

ਮਨੁੱਖ ਦੀ ਸਮਰੱਥਾ ਦਾ ਮੁਲਾਂਕਣ ਅਕਸਰ ਉਸ ਦੀ ਗਤੀ, ਪ੍ਰਾਪਤੀਆਂ ਅਤੇ ਸੰਘਰਸ਼ ਕਰਨ ਦੀ ਕਾਬਲੀਅਤ ਤੋਂ ਕੀਤਾ ਜਾਂਦਾ ਹੈ ਪਰ ਜੀਵਨ ਦੇ ਡੂੰਘੇ ਪੱਧਰ ’ਤੇ ਦੇਖਿਆ ਜਾਵੇ ਤਾਂ ਹਕੀਕੀ ਤਾਕਤ ਉਸ ਦੀ ਸਥਿਰਤਾ ਵਿਚ ਸ਼ਾਮਲ ਹੁੰਦੀ ਹੈ। ਹਾਲਾਤ ਦੇ ਮਾਫ਼ਕ ਹੋਣ ’ਤੇ ਸੰਤੁਲਿਤ ਰਹਿਣਾ ਬਹੁਤ ਸਰਲ ਹੈ ਪਰ ਉਲਟ ਹਾਲਾਤ ਦੇ ਪ੍ਰਚੰਡ ਵਹਾਅ ਦੌਰਾਨ ਖ਼ੁਦ ਨੂੰ ਅਟੱਲ ਬਣਾਈ ਰੱਖਣਾ ਹੀ ਸ਼ਖ਼ਸੀਅਤ ਦੀ ਅਸਲ ਪ੍ਰੀਖਿਆ ਹੈ।
ਸਥਿਰਤਾ ਦਾ ਅਰਥ ਠਹਿਰ ਜਾਣਾ ਹਰਗਿਜ਼ ਨਹੀਂ ਹੈ। ਇਹ ਠਹਿਰਨਾ ਨਹੀਂ ਬਲਕਿ ਗਤੀ ਦੇ ਅੰਦਰ ਸੰਤੁਲਨ ਹੈ। ਰੁੱਖ ਝੱਖੜ ਵਿਚ ਆਪਣੀਆਂ ਟਾਹਣੀਆਂ ਨੂੰ ਝੁਕਾਉਂਦਾ ਹੈ ਪਰ ਆਪਣੀਆਂ ਜੜ੍ਹਾਂ ਦਾ ਤਿਆਗ ਨਹੀਂ ਕਰਦਾ। ਇਹੀ ਸਥਿਰਤਾ ਹੈ। ਹਾਲਾਤ ਦੇ ਨਾਲ ਜ਼ਰੂਰਤ ਮੁਤਾਬਕ ਝੁਕਣਾ, ਪਰ ਆਪਣੀਆਂ ਕਦਰਾਂ-ਕੀਮਤਾਂ ਅਤੇ ਵਿਵੇਕ ਤੋਂ ਨਾ ਡੋਲਣਾ ਹੀ ਸਥਿਰਤਾ ਦਾ ਹਕੀਕੀ ਅਰਥ ਹੈ। ਅੱਜ ਦਾ ਜੀਵਨ ਨਿਰੰਤਰ ਬਦਲਾਅ, ਮੁਕਾਬਲੇਬਾਜ਼ੀ ਅਤੇ ਤੇਜ਼ ਨਤੀਜਿਆਂ ਦੀ ਮਾਰੋ-ਮਾਰ ਵਿਚ ਫਸਿਆ ਹੋਇਆ ਹੈ। ਉਪਲਬਧੀ ਲਈ ਵਿਆਕੁਲਤਾ ਵਧਦੀ ਜਾ ਰਹੀ ਹੈ।
ਅਜਿਹੇ ਸਮੇਂ ਵਿਚ ਸਥਿਰ ਰਹਿ ਸਕਣਾ ਚੁਣੌਤੀਆਂ ਭਰਪੂਰ ਕੰਮ ਹੈ। ਰੁੱਖ ਸਾਲਾਂ ਤੱਕ ਧਰਤੀ ਦੇ ਅੰਦਰ ਆਪਣੀਆਂ ਜੜ੍ਹਾਂ ਫੈਲਾਉਂਦੇ ਰਹਿੰਦੇ ਹਨ, ਉਸ ਉਪਰੰਤ ਹੀ ਆਕਾਸ਼ ਵੱਲ ਉੱਠਣ ਦੀ ਸਮਰੱਥਾ ਹਾਸਲ ਕਰ ਪਾਉਂਦੇ ਹਨ। ਮਨ ਦੀ ਸਥਿਰਤਾ ਵੀ ਅਜਿਹੀ ਹੀ ਅਦ੍ਰਿਸ਼ ਸਾਧਨਾ ਹੈ।
ਨੁਕਤਾਚੀਨੀ ਦੌਰਾਨ ਪਰੇਸ਼ਾਨ ਨਾ ਹੋਣਾ, ਪ੍ਰਸ਼ੰਸਾ ਵਿਚ ਖੀਵੇ ਨਾ ਹੋਣਾ, ਕਾਮਯਾਬੀ ਵਿਚ ਘੁਮੰਡ ਤੋਂ ਬਚਣਾ ਅਤੇ ਨਾਕਾਮੀ ਵਿਚ ਖ਼ੁਦ ਤੋਂ ਭਰੋਸਾ ਨਾ ਖੋਣਾ-ਇਹੀ ਅੰਦਰੂਨੀ ਸਥਿਰਤਾ ਦਾ ਮੂਲ ਹਨ। ਜੋ ਵਿਅਕਤੀ ਬਾਹਰਲੇ ਹਾਲਾਤ ਨੂੰ ਆਪਣੇ ਅੰਤਰ-ਮਨ ਦਾ ਸਵਾਮੀ ਨਹੀਂ ਬਣਨ ਦਿੰਦਾ, ਉਹੀ ਅਸਲ ਵਿਚ ਸੁਤੰਤਰ ਹੁੰਦਾ ਹੈ। ਜੀਵਨ ਵਿਚ ਤੂਫਾਨ ਸਮਾਪਤ ਹੋਣ ਦੀ ਉਡੀਕ ਕਰਨਾ ਸਥਿਰਤਾ ਨਹੀਂ, ਤੂਫਾਨ ਦੌਰਾਨ ਆਪਣੀਆਂ ਜੜ੍ਹਾਂ ਨੂੰ ਪਛਾਣ ਲੈਣਾ ਸਥਿਰਤਾ ਹੈ।
ਗਤੀ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਪਰ ਸਥਿਰਤਾ ਇਹ ਯਕੀਨੀ ਬਣਾਉਂਦੀ ਹੈ ਕਿ ਅਸੀਂ ਕਿਸ ਦਿਸ਼ਾ ਵਿਚ ਜਾ ਰਹੇ ਹਾਂ। ਜੀਵਨ ਦੀ ਹਕੀਕੀ ਤਾਕਤ ਸ਼ੋਰੋਗੁਲ ਵਿਚ ਨਹੀਂ ਸਗੋਂ ਉਸ ਮੌਨ ਸਬਰ-ਸੰਤੋਖ ਵਿਚ ਲੁਕੀ ਹੁੰਦੀ ਹੈ ਜੋ ਸਾਨੂੰ ਅੰਦਰੋਂ ਅਡੋਲ ਬਣਾਉਂਦਾ ਰਹਿੰਦਾ ਹੈ। ਸਿਰਫ਼ ਗਤੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਿਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੋ ਸਕਦੀ, ਉਸ ਵਾਸਤੇ ਸਥਿਰਤਾ ਵੀ ਓਨੀ ਹੀ ਮਹੱਤਵਪੂਰਨ ਹੈ।
-ਪ੍ਰੇਰਨਾ ਅਵਸਥੀ