ਈਸ਼ਵਰ ਦੀ ਸੱਤਾ
ਮਨੁੱਖ ਦੀਆਂ ਕਿੰਨੀਆਂ ਵੀ ਇੱਛਾਵਾਂ ਹੋਣ, ਸਾਰੀਆਂ ਦੁਨਿਆਵੀ ਗਤੀਵਿਧੀਆਂ ਨੂੰ ਚਲਾਉਣ ਦੀ ਈਸ਼ਵਰ ਦੀ ਆਪਣੀ ਵੱਡੀ ਵਿਵਸਥਾ ਹੁੰਦੀ ਹੈ ਜਿਸ ਵਿਚ ਮਨੁੱਖੀ ਦਖ਼ਲਅੰਦਾਜ਼ੀ ਫਲਦਾਇਕ ਨਹੀਂ ਹੁੰਦੀ। ਸ੍ਰਿਸ਼ਟੀ ਵਿਚ ਸਾਰੇ ਜੀਵ, ਪੌਦੇ ਅਤੇ ਜਲ-ਥਲ ਤੋਂ ਇਲਾਵਾ ਕਈ ਅਦ੍ਰਿਸ਼, ਅਣਬੁੱਝੀਆਂ ਸੱਤਾਵਾਂ ਮੌਜੂਦ ਰਹਿੰਦੀਆਂ ਹਨ।
Publish Date: Mon, 30 Mar 2026 11:57 PM (IST)
Updated Date: Tue, 31 Mar 2026 06:45 AM (IST)
ਜਦੋਂ ਕਿਸੇ ਭਿਆਨਕ ਦੁਰਘਟਨਾ ਤੋਂ ਬਾਅਦ ਕੋਈ ਵਿਅਕਤੀ ਸਹੀ-ਸਲਾਮਤ ਬਚ ਜਾਂਦਾ ਹੈ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਨਿਸ਼ਚਿਤ ਤੌਰ '’ਤੇ ਕੋਈ ਅਦ੍ਰਿਸ਼ ਸ਼ਕਤੀ ਹੈ ਜਿਸ ਦਾ ਫ਼ੈਸਲਾ ਅੰਤਿਮ ਹੁੰਦਾ ਹੈ। ਵੱਡੀ ਇੱਛਾ, ਯੋਗਤਾ, ਚੰਗੀ ਯੋਜਨਾ ਅਤੇ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਕੰਮ ਸਿਰੇ ਨਹੀਂ ਚੜ੍ਹਦੇ। ਇਸ ਦੇ ਉਲਟ ਸਹਿਜ ਬੁੱਧੀ ਅਤੇ ਤਰਕ ਨਾਲ ਜੋ ਕੰਮ ਅਸੰਭਵ ਲੱਗਦਾ ਸੀ, ਉਹ ਸਹਿਜੇ ਹੀ ਸਿਰੇ ਚੜ੍ਹ ਜਾਂਦਾ ਹੈ।
ਮਨੁੱਖ ਦੀਆਂ ਕਿੰਨੀਆਂ ਵੀ ਇੱਛਾਵਾਂ ਹੋਣ, ਸਾਰੀਆਂ ਦੁਨਿਆਵੀ ਗਤੀਵਿਧੀਆਂ ਨੂੰ ਚਲਾਉਣ ਦੀ ਈਸ਼ਵਰ ਦੀ ਆਪਣੀ ਵੱਡੀ ਵਿਵਸਥਾ ਹੁੰਦੀ ਹੈ ਜਿਸ ਵਿਚ ਮਨੁੱਖੀ ਦਖ਼ਲਅੰਦਾਜ਼ੀ ਫਲਦਾਇਕ ਨਹੀਂ ਹੁੰਦੀ। ਸ੍ਰਿਸ਼ਟੀ ਵਿਚ ਸਾਰੇ ਜੀਵ, ਪੌਦੇ ਅਤੇ ਜਲ-ਥਲ ਤੋਂ ਇਲਾਵਾ ਕਈ ਅਦ੍ਰਿਸ਼, ਅਣਬੁੱਝੀਆਂ ਸੱਤਾਵਾਂ ਮੌਜੂਦ ਰਹਿੰਦੀਆਂ ਹਨ। ਮਨੁੱਖ ਜਾਤੀ ਇਸ ਅਨੰਤ, ਵਿਰਾਟ ਵਿਵਸਥਾ ਦੀ ਇਕ ਛੋਟੀ ਜਿਹੀ ਇਕਾਈ ਹੈ। ਈਸ਼ਵਰ ਸ੍ਰਿਸ਼ਟੀ ਦੇ ਹਰ ਅੰਗ ਦੇ ਜੀਵਨ ਚੱਕਰ ਦੇ ਸੰਚਾਲਨ ਅਤੇ ਸਾਰੇ ਘਟਕਾਂ ਵਿਚ ਪਰਸਪਰ ਤਾਲਮੇਲ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ।
ਏਆਈ ਦੇ ਬਹੁ-ਆਯਾਮੀ ਪ੍ਰਸਾਰ, ਉਪਯੋਗ ਅਤੇ ਇਸ ਵਿਚ ਖੋਜ ਤੋਂ ਬਾਅਦ ਵੀ ਅਜੇ ਤੱਕ ਮਨੁੱਖ ਨੂੰ ਅਨੇਕ ਖੇਤਰਾਂ ਦੀ ਜਾਣਕਾਰੀ ਅੱਧੀ-ਅਧੂਰੀ ਹੈ ਅਤੇ ਇਸ ਨੂੰ ਸਮੇਂ-ਸਮੇਂ ’ਤੇ ਸੋਧਿਆ ਜਾਂਦਾ ਰਿਹਾ ਹੈ। ਜੇ ਅਸੀਂ ਆਪਣੇ ਅਗਿਆਨ ਨੂੰ ਸਮਝ ਲਵਾਂਗੇ ਤਾਂ ਆਪਣੇ ਗਿਆਨ ’ਤੇ ਹੰਕਾਰ ਨਹੀਂ ਹੋਵੇਗਾ। ਸੌੜੇ ਸਵਾਰਥਾਂ ਅਤੇ ਲੋਭ ਤੋਂ ਪ੍ਰੇਰਿਤ ਮਨੁੱਖ ਦੀਆਂ ਖ਼ਾਹਿਸ਼ਾਂ ਭਾਵੇਂ ਹੀ ਮਹਾਸਾਗਰ ਵਰਗੀਆਂ ਅਨੰਤ ਹੋਣ ਪਰ ਉਸ ਦੀ ਹਕੀਕੀ ਭੂਮਿਕਾ ਇਕ ਬੂੰਦ ਤੋਂ ਵੱਧ ਨਹੀਂ ਹੈ। ਇਸ ਸੱਚ ਨੂੰ ਜਾਣਨ ਵਾਲਾ ਈਸ਼ਵਰੀ ਸ਼ਕਤੀ ਦੇ ਸਾਹਮਣੇ ਨਤਮਸਤਕ ਰਹੇਗਾ।
ਈਸ਼ਵਰ ਸਰਬ-ਵਿਆਪੀ ਹੈ। ਅਸੀਂ ਭਾਵੇਂ ਹੀ ਭਰਮ ਵਿਚ ਜਿਉਂਦੇ ਰਹੀਏ ਕਿ ਸਾਡੇ ਗ਼ਲਤ ਕੰਮਾਂ ਨੂੰ ਕੋਈ ਨਹੀਂ ਦੇਖ ਰਿਹਾ ਪਰ ਰੱਬ ਜਾਣਦਾ ਹੈ ਕਿ ਅਸੀਂ ਕਿਸ ਮਕਸਦ ਨਾਲ ਕਦੋਂ, ਕੀ-ਕੀ ਕਰਦੇ ਹਾਂ ਅਤੇ ਉਸ ਮੁਤਾਬਕ ਨਿਆਂ ਦਿੰਦਾ ਹੈ। ਜੇ ਅਸੀਂ ਇਹ ਸਮਝ ਲਵਾਂਗੇ ਕਿ ਕਣ-ਕਣ ਵਿਚ ਮੌਜੂਦ ਈਸ਼ਵਰੀ ਅੰਸ਼ ਸਾਰਿਆਂ ਵਿਚ ਹੈ ਅਤੇ ਅਸੀਂ ਉਸ ਦੀ ਉਤਪਤੀ ਹਾਂ ਤਾਂ ਅਸੀਂ ਸਦਗੁਣਾਂ ਨੂੰ ਅਪਣਾਉਂਦੇ ਹੋਏ ਉਸ ਨੇਕ ਮਾਰਗ ’ਤੇ ਚੱਲਦੇ ਰਹਾਂਗੇ ਜਿਵੇਂ ਈਸ਼ਵਰ ਚਾਹੁੰਦਾ ਹੈ। ਤਦ ਔਗੁਣ ਛੁੱਟ ਜਾਣਗੇ ਅਤੇ ਅਸੀਂ ਧੰਨ ਹੋ ਜਾਵਾਂਗੇ।
-ਹਰੀਸ਼ ਬੜਥਵਾਲ