- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡਾ ਜੀਵਨ ਵੀ ਤਾਂ ਬਿਲਕੁਲ ਇਸੇ ਟ੍ਰੈਫਿਕ ਸਿਸਟਮ ਦੀ ਤਰ੍ਹਾਂ ਚੱਲਦਾ ਹੈ। ਉਸ ਵਿਚ ਗਤੀ ਨਾਲੋਂ ਵੱਧ ਦਿਸ਼ਾ ਮਹੱਤਵਪੂਰਨ ਹੈ। ਕਈ ਵਾਰ ਅਸੀਂ ਕੁਝ ਹਾਸਲ ਕਰਨ ਦੀ ਕਾਹਲ ਵਿਚ ਤੇਜ਼ ਦੌੜ ਕੇ ਠੋਕਰ ਖਾ ਕੇ ਡਿੱਗਦੇ ਹਾਂ ਜਾਂ ਕੁਝ ਗੁਆਚ ਜਾਣ ਦੀ ਹਾਲਤ ਵਿਚ ਨਿਰਾਸ਼ ਹੋ ਕੇ ਰੁਕ ਜਾਂਦੇ ਹਾਂ ਪਰ ਕੀ ਮੁਸ਼ਕਲ ਆਉਣ ’ਤੇ ਜੀਵਨ ਦੀ ਯਾਤਰਾ ਨੂੰ ਪੂਰੀ ਤਰ੍ਹਾਂ ਰੋਕ ਦੇਣਾ ਵਾਕਈ ਜ਼ਰੂਰੀ ਹੈ?

ਲਾਲ ਬੱਤੀ ’ਤੇ ਰੁਕਣਾ ਸਿਰਫ਼ ਟ੍ਰੈਫਿਕ ਦਾ ਇਕ ਨਿਯਮ ਹੀ ਨਹੀਂ, ਸਗੋਂ ਅਨੁਸ਼ਾਸਨ ਦਾ ਪ੍ਰਤੀਕ ਵੀ ਹੈ। ਜੇ ਅਸੀਂ ਤੈਅ ਰਫ਼ਤਾਰ ਹੱਦ ਵਿਚ ਗੱਡੀ ਚਲਾਉਂਦੇ ਹਾਂ ਤਾਂ ਇਕ ਵਾਰ ਪਹਿਲਾ ਸਿਗਨਲ ਪਾਰ ਕਰਨ ਤੋਂ ਬਾਅਦ ਅੱਗੇ ਦੇ ਤਮਾਮ ਸਿਗਨਲ ਖ਼ੁਦ ਹੀ ਹਰੇ ਮਿਲਦੇ ਚਲੇ ਜਾਂਦੇ ਹਨ। ਇਸ ਨੂੰ ਟ੍ਰੈਫਿਕ ਦੀ ਭਾਸ਼ਾ ਵਿਚ ‘ਗ੍ਰੀਨ ਵੇਵ’ ਕਿਹਾ ਜਾਂਦਾ ਹੈ। ਇਸ ਦੇ ਉਲਟ, ਜੇ ਬਹੁਤ ਤੇਜ਼ ਰਫ਼ਤਾਰ ਵਿਚ ਗੱਡੀ ਭਜਾਉਂਦੇ ਹਾਂ ਜਾਂ ਜ਼ਰੂਰਤ ਨਾਲੋਂ ਜ਼ਿਆਦਾ ਮੱਠੀ ਗਤੀ ਨਾਲ ਚੱਲਦੇ ਹਾਂ ਤਾਂ ਅਸੀਂ ਇਸ ‘ਵੇਵ’ ਤੋਂ ਬਾਹਰ ਹੋ ਜਾਂਦੇ ਹਾਂ ਅਤੇ ਹਰ ਅਗਲੇ ਚੌਰਾਹੇ ’ਤੇ ਲਾਲ ਬੱਤੀ ਕਾਰਨ ਰੁਕਣਾ ਪੈਂਦਾ ਹੈ।
ਸਾਡਾ ਜੀਵਨ ਵੀ ਤਾਂ ਬਿਲਕੁਲ ਇਸੇ ਟ੍ਰੈਫਿਕ ਸਿਸਟਮ ਦੀ ਤਰ੍ਹਾਂ ਚੱਲਦਾ ਹੈ। ਉਸ ਵਿਚ ਗਤੀ ਨਾਲੋਂ ਵੱਧ ਦਿਸ਼ਾ ਮਹੱਤਵਪੂਰਨ ਹੈ। ਕਈ ਵਾਰ ਅਸੀਂ ਕੁਝ ਹਾਸਲ ਕਰਨ ਦੀ ਕਾਹਲ ਵਿਚ ਤੇਜ਼ ਦੌੜ ਕੇ ਠੋਕਰ ਖਾ ਕੇ ਡਿੱਗਦੇ ਹਾਂ ਜਾਂ ਕੁਝ ਗੁਆਚ ਜਾਣ ਦੀ ਹਾਲਤ ਵਿਚ ਨਿਰਾਸ਼ ਹੋ ਕੇ ਰੁਕ ਜਾਂਦੇ ਹਾਂ ਪਰ ਕੀ ਮੁਸ਼ਕਲ ਆਉਣ ’ਤੇ ਜੀਵਨ ਦੀ ਯਾਤਰਾ ਨੂੰ ਪੂਰੀ ਤਰ੍ਹਾਂ ਰੋਕ ਦੇਣਾ ਵਾਕਈ ਜ਼ਰੂਰੀ ਹੈ? ਬਿਲਕੁਲ ਨਹੀਂ! ਜੀਵਨ ਵਿਚ ਅਸੀਂ ਇਸ ਭਰਮ ਵਿਚ ਜਿਊਂਦੇ ਹਾਂ ਕਿ ਜਿੰਨੀ ਜਲਦੀ ਮੰਜ਼ਿਲ ਤੱਕ ਪੁੱਜਾਂਗੇ, ਓਨੀ ਹੀ ਵੱਡੀ ਕਾਮਯਾਬੀ ਮਿਲੇਗੀ।
ਇਸ ਅੰਨ੍ਹੀ ਦੌੜ ਵਿਚ ਅਸੀਂ ਅਕਸਰ ਦਿਸ਼ਾ ਭੁੱਲ ਜਾਂਦੇ ਹਾਂ ਜਦਕਿ ਸਹੀ ਦਿਸ਼ਾ ਤੇਜ਼ ਗਤੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਤੇਜ਼ੀ ਨਾਲ ਦੌੜਦੇ ਹੋਏ ਅਸੀਂ ਸਿਰਫ਼ ਮੰਜ਼ਿਲ ਨੂੰ ਦੇਖਦੇ ਹਾਂ ਜਦਕਿ ਹੌਲੀ ਚੱਲ ਕੇ ਸਫ਼ਰ ਦੇ ਹਰ ਪਲ ਦਾ ਅਨੁਭਵ ਕਰਦੇ ਹਾਂ। ਗਤੀ ਨੂੰ ਮੱਠੀ ਕਰ ਕੇ ਹੀ ਜੀਵਨ ਦੀਆਂ ਬਰੀਕੀਆਂ ਨੂੰ ਦੇਖ ਪਾਉਂਦੇ ਹਾਂ। ਆਸ-ਪਾਸ ਦੇ ਮਾਹੌਲ, ਆਪਣੇ ਅੰਦਰ ਦੀਆਂ ਤਬਦੀਲੀਆਂ ਅਤੇ ਪ੍ਰਸੰਨਤਾ ਦੇ ਉਨ੍ਹਾਂ ਪੜਾਵਾਂ ਦਾ ਵੀ ਅਹਿਸਾਸ ਕਰ ਪਾਉਂਦੇ ਹਾਂ ਜੋ ਤੇਜ਼ ਰਫ਼ਤਾਰ ਦੀ ਧੁੰਦ ਵਿਚ ਸ਼ਾਇਦ ਸੰਭਵ ਨਹੀਂ।
ਇਸ ਲਈ ਜਦ ਵੀ ਸਮੱਸਿਆਵਾਂ ਨਾਲ ਘਿਰ ਜਾਓ ਤਾਂ ਥੋੜ੍ਹਾ ਠਹਿਰ ਕੇ ਸੋਚੋ, ਆਪਣੀਆਂ ਤਰਜੀਹਾਂ ਨੂੰ ਸਮਝੋ ਅਤੇ ਊਰਜਾ ਨੂੰ ਵਿਵਸਥਿਤ ਕਰੋ। ਹੌਲੀ ਚੱਲਣਾ ਪਿਛਾਂਹ ਜਾਣਾ ਨਹੀਂ ਸਗੋਂ ਅੱਗੇ ਵਧਣ ਦੀ ਇਕ ਤਿਆਰੀ ਹੀ ਹੈ। ਰਸਤੇ ਮੁਸ਼ਕਲ ਹੋ ਸਕਦੇ ਹਨ, ਹਾਲਾਤ ਕਠਿਨ ਹੋ ਸਕਦੇ ਹਨ ਅਤੇ ਰਫ਼ਤਾਰ ਵੀ ਕੁਝ ਸਮੇਂ ਲਈ ਘੱਟ ਹੋ ਸਕਦੀ ਹੈ ਪਰ ਸਫ਼ਰ ਕਿਸੇ ਵੀ ਕੀਮਤ ’ਤੇ ਜਾਰੀ ਰਹਿਣਾ ਚਾਹੀਦਾ ਹੈ।
-ਡਾ. ਨਿਰਮਲ ਜੈਨ।