- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲ ਵਿਚ, ਸਮੱਸਿਆ ਸਾਧਨਾਂ ਦੀ ਕਮੀ ਨਾਲੋਂ ਵੱਧ ਸਾਡੇ ਨਜ਼ਰੀਏ ਵਿਚ ਹੁੰਦੀ ਹੈ। ਰੰਗੀਨ ਚਸ਼ਮਾ ਪਹਿਨਣ ’ਤੇ ਸੰਸਾਰ ਵੀ ਰੰਗੀਨ ਦਿਖਾਈ ਦਿੰਦਾ ਹੈ, ਚਸ਼ਮਾ ਉਤਾਰਦੇ ਹੀ ਵਸਤਾਂ ਆਪਣੇ ਹਕੀਕੀ ਸਰੂਪ ਵਿਚ ਦਿਖਾਈ ਦੇਣ ਲੱਗਦੀਆਂ ਹਨ। ਇਸੇ ਤਰ੍ਹਾਂ ਸਾਡੀਆਂ ਇੱਛਾਵਾਂ, ਲੋਭ ਅਤੇ ਅਸੰਤੋਸ਼ ਸਾਡੀ ਦ੍ਰਿਸ਼ਟੀ ਨੂੰ ਨੁਕਸਦਾਰ ਕਰ ਦਿੰਦੀਆਂ ਹਨ।

ਮਨੁੱਖ ਦੇ ਜੀਵਨ ਵਿਚ ਸੁੱਖ ਅਤੇ ਤਰੱਕੀ ਦਾ ਆਧਾਰ ਕੀ ਹੈ-ਮਾਫ਼ਕ ਮਨੋ-ਸਥਿਤੀ ਜਾਂ ਸਾਧਨਾਂ ਦੀ ਕਮੀ? ਇਕ ਨਜ਼ਰੀਆ ਮੰਨਦਾ ਹੈ ਕਿ ਜੇ ਮਨ ਸੰਤੁਲਿਤ, ਸੰਤੁਸ਼ਟ ਅਤੇ ਸੰਜਮੀ ਹੈ ਤਾਂ ਸੀਮਤ ਸਾਧਨਾਂ ਵਿਚ ਵੀ ਜੀਵਨ ਸੁਖੀ ਹੋ ਸਕਦਾ ਹੈ। ਦੂਜੀ ਮਾਨਤਾ ਬੇਹੱਦ ਸਾਧਨਾਂ ਅਤੇ ਸੰਪਨਤਾ ਨੂੰ ਸੁੱਖ ਦਾ ਆਧਾਰ ਮੰਨਦੀ ਹੈ ਪਰ ਤਜਰਬਾ ਦੱਸਦਾ ਹੈ ਕਿ ਸਾਧਨਾਂ ਦੀ ਬਹੁਤਾਤ ਆਪਣੇ-ਆਪ ਮਨੁੱਖ ਨੂੰ ਸਬਰ ਅਤੇ ਸ਼ਾਂਤੀ ਪ੍ਰਦਾਨ ਨਹੀਂ ਕਰਦੀ।
ਅਸਲ ਵਿਚ, ਸਮੱਸਿਆ ਸਾਧਨਾਂ ਦੀ ਕਮੀ ਨਾਲੋਂ ਵੱਧ ਸਾਡੇ ਨਜ਼ਰੀਏ ਵਿਚ ਹੁੰਦੀ ਹੈ। ਰੰਗੀਨ ਚਸ਼ਮਾ ਪਹਿਨਣ ’ਤੇ ਸੰਸਾਰ ਵੀ ਰੰਗੀਨ ਦਿਖਾਈ ਦਿੰਦਾ ਹੈ, ਚਸ਼ਮਾ ਉਤਾਰਦੇ ਹੀ ਵਸਤਾਂ ਆਪਣੇ ਹਕੀਕੀ ਸਰੂਪ ਵਿਚ ਦਿਖਾਈ ਦੇਣ ਲੱਗਦੀਆਂ ਹਨ। ਇਸੇ ਤਰ੍ਹਾਂ ਸਾਡੀਆਂ ਇੱਛਾਵਾਂ, ਲੋਭ ਅਤੇ ਅਸੰਤੋਸ਼ ਸਾਡੀ ਦ੍ਰਿਸ਼ਟੀ ਨੂੰ ਨੁਕਸਦਾਰ ਕਰ ਦਿੰਦੀਆਂ ਹਨ। ਅਸੀਂ ਜ਼ਰੂਰਤ ਨਾਲੋਂ ਵੱਧ ਹਾਸਲ ਕਰਨ ਦੀ ਦੌੜ ਵਿਚ ਲੱਗ ਜਾਂਦੇ ਹਾਂ ਅਤੇ ਜੋ ਉਪਲਬਧ ਹੈ, ਉਸ ਦਾ ਆਨੰਦ ਵੀ ਗੁਆ ਦਿੰਦੇ ਹਾਂ।
ਮਨੁੱਖ ਨੂੰ ਜੇ ਆਪਣੀ ਸੋਚ ਬਦਲਣ ਦੀ ਸਮਰੱਥਾ ਆ ਜਾਵੇ ਤਾਂ ਅਨੇਕ ਜਟਿਲ ਸਮੱਸਿਆਵਾਂ ਦਾ ਹੱਲ ਆਸਾਨ ਹੋ ਸਕਦਾ ਹੈ। ਕੁਦਰਤ ਨੇ ਮਨੁੱਖ ਨੂੰ ਜੀਵਨ-ਨਿਰਬਾਹ ਲਈ ਢੁੱਕਵੇਂ ਸਾਧਨ ਉਪਲਬਧ ਕਰਵਾਏ ਹਨ ਪਰ ਉਸ ਦਾ ਅਧਿਕਾਰ ਉਨ੍ਹਾਂ ’ਤੇ ਓਨਾ ਹੀ ਹੋਣਾ ਚਾਹੀਦਾ ਹੈ ਜਿੰਨਾ ਉਸ ਦੇ ਹਕੀਕੀ ਗੁਜ਼ਾਰੇ ਲਈ ਜ਼ਰੂਰੀ ਹੈ। ਜ਼ਰੂਰਤ ਤੋਂ ਵੱਧ ਦਾ ਸੰਗ੍ਰਹਿ ਜਦ ਦੂਜਿਆਂ ਦੇ ਹੱਕਾਂ ਦਾ ਹਨਨ ਕਰਨ ਲੱਗੇ, ਤਦ ਸੰਪਨਤਾ ਵੀ ਬੇਇਨਸਾਫ਼ੀ ਦਾ ਰੂਪ ਧਾਰ ਲੈਂਦੀ ਹੈ। ਸੱਚੀ ਸੱਭਿਅਤਾ ਸਿਰਫ਼ ਭੌਤਿਕ ਵਿਕਾਸ ਵਿਚ ਨਹੀਂ, ਸਗੋਂ ਸੰਜਮ, ਅਨੁਸ਼ਾਸਨ ਅਤੇ ਨਿਆਂ-ਪੂਰਨ ਵਿਵਹਾਰ ਵਿਚ ਹੈ।
ਮਨੁੱਖੀ ਮਾਣ-ਮਰਿਆਦਾ ਕਹਿੰਦੀ ਹੈ ਕਿ ਪਰਿਵਾਰ ਵਿਚ ਬੱਚਿਆਂ, ਬਿਰਧਾਂ ਅਤੇ ਅਸਮਰੱਥ ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਪਹਿਲਾਂ ਰੱਖਿਆ ਜਾਵੇ ਅਤੇ ਉਸ ਤੋਂ ਬਾਅਦ ਆਪਣੀਆਂ ਇੱਛਾਵਾਂ ਨੂੰ ਜਗ੍ਹਾ ਦਿੱਤੀ ਜਾਵੇ। ਜੋ ਕੁਝ ਸਾਡੇ ਕੋਲ ਹੈ, ਉਸ ਦਾ ਇਸਤੇਮਾਲ ਸਿਰਫ਼ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਨਹੀਂ ਬਲਕਿ ਵਿਆਪਕ ਜੀਵਨ ਦੇ ਹਿੱਤ ਵਿਚ ਹੋਣਾ ਚਾਹੀਦਾ ਹੈ। ਜਦ ਮਨੁੱਖ ਜ਼ਰੂਰਤਾਂ ਤੇ ਲਾਲਸਾਵਾਂ ਵਿਚਕਾਰਲਾ ਫ਼ਰਕ ਸਮਝ ਲੈਂਦਾ ਹੈ, ਤਦ ਸਾਧਨ ਉਸ ਦੇ ਮਾਲਕ ਨਹੀਂ, ਸਾਧਨਾ ਦੇ ਉਪਕਰਨ ਬਣ ਜਾਂਦੇ ਹਨ। -ਅਵਧਵਿਹਾਰੀ ਸ਼ੁਕਲ।