- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਦੇ-ਕਦੇ ਖ਼ੁਦ ਅਤੇ ਬਾਹਰਲੇ ਸੰਸਾਰ ਵਿਚਲਾ ਫ਼ਰਕ ਵੀ ਸਮਾਪਤ ਹੁੰਦਾ ਹੋਇਆ ਪ੍ਰਤੀਤ ਹੁੰਦਾ ਹੈ। ਇਹ ਕੋਈ ਚਮਤਕਾਰ ਨਹੀਂ ਸਗੋਂ ਯੋਗ ਤੇ ਅਧਿਆਤਮ ਦੀ ਮੁੱਢਲੀ ਪੌੜੀ ਹੈ। ਰੂਹਾਨੀਅਤ ਦਾ ਅਰਥ ਸੰਸਾਰ ਤੋਂ ਹਿਜਰਤ ਕਰਨਾ ਜਾਂ ਬੇਇਨਸਾਫ਼ੀ ਨੂੰ ਸਵੀਕਾਰ ਕਰਨਾ ਨਹੀਂ, ਬਲਕਿ ਲੋੜੀਂਦੇ ਬਦਲਾਅ ਲਈ ਯਤਨ ਕਰਨਾ ਹੁੰਦਾ ਹੈ ਜਿਸ ਦਾ ਅੰਤਿਮ ਉਦੇਸ਼ ਆਤਮਿਕ ਸ਼ਾਂਤੀ ਅਤੇ ਪਰਮ ਸੱਤਾ ਦਾ ਅਹਿਸਾਸ ਕਰਨਾ ਹੈ।

ਅਧਿਆਤਮ ਸਿਰਫ਼ ਧਾਰਮਿਕ ਮਾਨਤਾਵਾਂ, ਕਰਮ-ਕਾਂਡਾਂ ਜਾਂ ਰਵਾਇਤਾਂ ਦੀ ਪਾਲਣਾ ਕਰਨਾ ਨਹੀਂ ਹੈ। ਇਹ ਖ਼ੁਦ ਨੂੰ ਸਮਝਣ ਤੇ ਹੋਂਦ ਦੀ ਹਕੀਕਤ ਨੂੰ ਜਾਣਨ ਦਾ ਯਤਨ ਵੀ ਹੈ। ਧਿਆਨ ਰੂਹਾਨੀਅਤ ਦਾ ਖ਼ਾਸ ਅੰਗ ਹੈ। ਧਿਆਨ ਦੇ ਅਭਿਆਸ ਵਿਚ ਸਾਰੀਆਂ ਮਾਨਸਿਕ ਗਤੀਵਿਧੀਆਂ ਨੂੰ ਸ਼ਾਂਤ ਕਰਨ ਅਤੇ ਸਿਫ਼ਰ ਜਿਹੀ ਅਵਸਥਾ ਦਾ ਅਹਿਸਾਸ ਹੁੰਦਾ ਹੈ। ਇਸ ਪ੍ਰਕਿਰਿਆ ਵਿਚ ਸ਼ੁਰੂਆਤ ਵਿਚ ਮਨ ਭਟਕਦਾ ਹੈ ਪਰ ਅਭਿਆਸ ਦੇ ਨਾਲ ਵਿਚਾਰਾਂ ਦੀ ਗਤੀ ਸ਼ਾਂਤ ਹੋਣ ਲੱਗਦੀ ਹੈ ਤੇ ਇਕ ਅਜਿਹੀ ਅਵਸਥਾ ਦਾ ਅਨੁਭਵ ਹੁੰਦਾ ਹੈ, ਜਿਸ ਵਿਚ ਪਰਮ ਸ਼ਾਂਤੀ ਅਤੇ ਨਿਰਪੱਖਤਾ ਦਾ ਭਾਵ ਰਹਿੰਦਾ ਹੈ।
ਕਦੇ-ਕਦੇ ਖ਼ੁਦ ਅਤੇ ਬਾਹਰਲੇ ਸੰਸਾਰ ਵਿਚਲਾ ਫ਼ਰਕ ਵੀ ਸਮਾਪਤ ਹੁੰਦਾ ਹੋਇਆ ਪ੍ਰਤੀਤ ਹੁੰਦਾ ਹੈ। ਇਹ ਕੋਈ ਚਮਤਕਾਰ ਨਹੀਂ ਸਗੋਂ ਯੋਗ ਤੇ ਅਧਿਆਤਮ ਦੀ ਮੁੱਢਲੀ ਪੌੜੀ ਹੈ। ਰੂਹਾਨੀਅਤ ਦਾ ਅਰਥ ਸੰਸਾਰ ਤੋਂ ਹਿਜਰਤ ਕਰਨਾ ਜਾਂ ਬੇਇਨਸਾਫ਼ੀ ਨੂੰ ਸਵੀਕਾਰ ਕਰਨਾ ਨਹੀਂ, ਬਲਕਿ ਲੋੜੀਂਦੇ ਬਦਲਾਅ ਲਈ ਯਤਨ ਕਰਨਾ ਹੁੰਦਾ ਹੈ ਜਿਸ ਦਾ ਅੰਤਿਮ ਉਦੇਸ਼ ਆਤਮਿਕ ਸ਼ਾਂਤੀ ਅਤੇ ਪਰਮ ਸੱਤਾ ਦਾ ਅਹਿਸਾਸ ਕਰਨਾ ਹੈ।
ਇਸ ਤਰ੍ਹਾਂ ਦੇਖੀਏ ਤਾਂ ਸਾਧਨਾ ਮਨੁੱਖ ਨੂੰ ਨਕਾਰਾ ਨਹੀਂ ਬਣਾਉਂਦੀ ਸਗੋਂ ਉਹ ਵਿਅਕਤੀ ਨੂੰ ਸਬਰ-ਸੰਤੋਖ ਤੇ ਸੰਤੁਲਨ ਨਾਲ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਵਿਚ ਸਹਾਇਤਾ ਕਰਦੀ ਹੈ। ਦਰਅਸਲ, ਰੂਹਾਨੀਅਤ ਤੇ ਕਰਮ ਇਕ-ਦੂਜੇ ਦੇ ਪੂਰਕ ਹਨ। ਵਿਗਿਆਨ ਤੇ ਅਧਿਆਤਮ ਵੀ ਇਕ-ਦੂਜੇ ਦੇ ਵਿਰੋਧੀ ਨਹੀਂ ਹਨ। ਦੋਵਾਂ ਦਾ ਮਕਸਦ ਹਕੀਕਤ ਨੂੰ ਸਮਝਣਾ ਹੈ। ਭਾਵੇਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਪ੍ਰਣਾਲੀਆਂ ਅਲੱਗ-ਅਲੱਗ ਹਨ।
ਵਿਗਿਆਨ ਨਿਰੀਖਣ, ਪ੍ਰਯੋਗ ਤੇ ਪ੍ਰਮਾਣ ਦੇ ਆਧਾਰ ’ਤੇ ਕੁਦਰਤ ਨੂੰ ਸਮਝਦਾ ਹੈ ਜਦਕਿ ਅਧਿਆਤਮ ਆਤਮ-ਅਨੁਭਵ, ਧਿਆਨ ਤੇ ਅੰਦਰੂਨੀ ਨਿਰੀਖਣ ਜ਼ਰੀਏ ਹੋਂਦ ਨੂੰ ਸਮਝਣ ਦਾ ਯਤਨ ਕਰਦਾ ਹੈ। ਵਿਗਿਆਨ ਦੀ ਨਿਰੰਤਰ ਪ੍ਰਗਤੀ ਭਵਿੱਖ ਵਿਚ ਬ੍ਰਹਿਮੰਡ ਦੀ ਉਤਪਤੀ, ਸਮੇਂ ਦੀ ਪ੍ਰਕਿਰਤੀ ਤੇ ਸਿਫ਼ਰ-ਕਾਲ ਵਰਗੀਆਂ ਧਾਰਨਾਵਾਂ ਨੂੰ ਸਮਝਣ ਵਿਚ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦੀ ਹੈ। ਮਨੁੱਖ ਦੀ ਵਿਗਿਆਨਕ ਤਰੱਕੀ ਵੀ ਬ੍ਰਹਿਮੰਡ ਦੀ ਇਸੇ ਵਿਕਾਸਸ਼ੀਲ ਪ੍ਰਕਿਰਿਆ ਦਾ ਨਤੀਜਾ ਹੈ। ਵਿਗਿਆਨ ਜਿੰਨਾ ਵਿਕਸਤ ਹੋਵੇਗਾ, ਮਨੁੱਖ ਦੀ ਪ੍ਰਕਿਰਤੀ ਤੇ ਬ੍ਰਹਿਮੰਡ ਨੂੰ ਸਮਝਣ ਦੀ ਕਾਬਲੀਅਤ ਓਨੀ ਹੀ ਵਧੇਗੀ।
-ਹਰੀਸ਼ ਚੰਦਰ ਮਮਗਾਈਂ