- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਸਕਾਨ ਸਿਰਫ਼ ਭਾਵਾਂ ਦਾ ਪ੍ਰਗਟਾਵਾ ਨਹੀਂ ਸਗੋਂ ਹਿਰਦੇ ਦੀ ਚੁਸਤੀ-ਫੁਰਤੀ ਤੇ ਆਤਮਾ ਦੀ ਕੋਮਲ ਗੂੰਜ ਹੈ। ਇਹ ਬਿਨਾਂ ਕਹੇ ਹੀ ਬਹੁਤ ਕੁਝ ਕਹਿ ਜਾਂਦੀ ਹੈ। ਇਹ ਉਹ ਮੌਨ ਸੰਵਾਦ ਹੈ ਜੋ ਅੱਖਾਂ ਵਿਚ ਝਲਕਦਾ ਅਤੇ ਅੰਤਰ-ਮਨ ਵਿਚ ਉਤਰ ਕੇ ਮਨੁੱਖਤਾ ਨੂੰ ਪ੍ਰਫੁੱਲਿਤ ਕਰਦਾ ਹੈ। ਜਦ ਕੋਈ ਚਿਹਰਾ ਮੁਸਕਰਾਉਂਦਾ ਹੈ ਤਾਂ ਉਹ ਆਪਣੇ ਅੰਦਰ ਲੁਕੇ ਪ੍ਰਕਾਸ਼ ਨਾਲ ਸਮੁੱਚੇ ਆਲੇ-ਦੁਆਲੇ ਨੂੰ ਪ੍ਰਕਾਸ਼ਮਾਨ ਕਰਦਾ ਹੈ। ਮੁਸਕਾਨ ਇਕ ਅਜਿਹੀ ਖ਼ੂਬਸੂਰਤੀ ਹੈ ਜਿਸ ਦੀ ਤੁਲਨਾ ਕਿਸੇ ਗਹਿਣੇ ਜਾਂ ਸ਼ਿੰਗਾਰ ਨਾਲ ਨਹੀਂ ਕੀਤੀ ਜਾ ਸਕਦੀ। ਜਦ ਕੋਈ ਕਿਰਤੀ ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਘਰ ਪਰਤ ਕੇ ਆਪਣੇ ਬੱਚੇ ਦੀ ਮੁਸਕਾਨ ਦੇਖਦਾ ਹੈ ਤਾਂ ਸਾਰੀ ਪੀੜਾ ਦੂ

ਮੁਸਕਾਨ ਸਿਰਫ਼ ਭਾਵਾਂ ਦਾ ਪ੍ਰਗਟਾਵਾ ਨਹੀਂ ਸਗੋਂ ਹਿਰਦੇ ਦੀ ਚੁਸਤੀ-ਫੁਰਤੀ ਤੇ ਆਤਮਾ ਦੀ ਕੋਮਲ ਗੂੰਜ ਹੈ। ਇਹ ਬਿਨਾਂ ਕਹੇ ਹੀ ਬਹੁਤ ਕੁਝ ਕਹਿ ਜਾਂਦੀ ਹੈ। ਇਹ ਉਹ ਮੌਨ ਸੰਵਾਦ ਹੈ ਜੋ ਅੱਖਾਂ ਵਿਚ ਝਲਕਦਾ ਅਤੇ ਅੰਤਰ-ਮਨ ਵਿਚ ਉਤਰ ਕੇ ਮਨੁੱਖਤਾ ਨੂੰ ਪ੍ਰਫੁੱਲਿਤ ਕਰਦਾ ਹੈ। ਜਦ ਕੋਈ ਚਿਹਰਾ ਮੁਸਕਰਾਉਂਦਾ ਹੈ ਤਾਂ ਉਹ ਆਪਣੇ ਅੰਦਰ ਲੁਕੇ ਪ੍ਰਕਾਸ਼ ਨਾਲ ਸਮੁੱਚੇ ਆਲੇ-ਦੁਆਲੇ ਨੂੰ ਪ੍ਰਕਾਸ਼ਮਾਨ ਕਰਦਾ ਹੈ। ਮੁਸਕਾਨ ਇਕ ਅਜਿਹੀ ਖ਼ੂਬਸੂਰਤੀ ਹੈ ਜਿਸ ਦੀ ਤੁਲਨਾ ਕਿਸੇ ਗਹਿਣੇ ਜਾਂ ਸ਼ਿੰਗਾਰ ਨਾਲ ਨਹੀਂ ਕੀਤੀ ਜਾ ਸਕਦੀ। ਜਦ ਕੋਈ ਕਿਰਤੀ ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਘਰ ਪਰਤ ਕੇ ਆਪਣੇ ਬੱਚੇ ਦੀ ਮੁਸਕਾਨ ਦੇਖਦਾ ਹੈ ਤਾਂ ਸਾਰੀ ਪੀੜਾ ਦੂਰ ਹੋ ਜਾਂਦੀ ਹੈ। ਉਹੀ ਮੁਸਕਾਨ ਜੋ ਇਕ ਬਿਮਾਰ ਦੇ ਚਿਹਰੇ ’ਤੇ ਡਾਕਟਰ ਦੇ ਭਰੋਸਾ ਦੇਣ ’ਤੇ ਆ ਜਾਂਦੀ ਹੈ, ਜੀਵਨ ਦੀਆਂ ਅਣਕਹੀਆਂ ਲੜਾਈਆਂ ਵਿਚ ਹਾਰਨ ਤੋਂ ਬਚਾਅ ਲੈਂਦੀ ਹੈ। ਇਹ ਮਹਿਜ਼ ਆਨੰਦ ਦਾ ਪ੍ਰਗਟਾਵਾ ਨਹੀਂ, ਕਰੁਣਾ, ਸਮਝ, ਸੰਵੇਦਨਾ ਤੇ ਸਨੇਹ ਦਾ ਪ੍ਰਗਟਾਵਾ ਵੀ ਹੈ। ਕਿਸੇ ਅਜਨਬੀ ਦੀ ਮੁਸਕਾਨ ਜਦ ਰਾਹ ਚੱਲਦੇ ਮਿਲੇ, ਤਾਂ ਲੱਗਦਾ ਹੈ ਜਿਵੇਂ ਜੀਵਨ ਦੀ ਭੀੜ ਵਿਚ ਇਕ ਆਪਣਾ ਮਿਲ ਗਿਆ ਹੋਵੇ। ਇਹ ਉਹ ਪੁਲ ਹੈ ਜੋ ਦਿਲ ਤੋਂ ਦਿਲ ਤੱਕ ਪਹੁੰਚ ਬਣਾਉਂਦਾ ਹੈ। ਹਾਲਾਂਕਿ ਕਦੇ-ਕਦੇ ਮੁਸਕਾਨ ਛਲਾਵੇ ਦੀ ਚਾਦਰ ਵੀ ਹੁੰਦੀ ਹੈ, ਬੁੱਲ੍ਹ ਹੱਸਦੇ ਹਨ ਪਰ ਅੱਖਾਂ ਉਦਾਸੀ ਦਾ ਅਲਾਪ ਗਾਉਂਦੀਆਂ ਹਨ। ਅਜਿਹੀ ਮੁਸਕਾਨ ਵੀ ਸਾਹਸ ਦਾ ਪ੍ਰਤੀਕ ਹੀ ਹੁੰਦੀ ਹੈ ਜੋ ਚੁੱਪਚਾਪ ਦੱਸਦੀ ਹੈ ਕਿ ਦਰਦ ਦੇ ਸਾਏ ਵਿਚ ਵੀ ਜੀਵਨ ਮੁਸਕਰਾਉਣ ਦੀ ਵਜ੍ਹਾ ਲੱਭ ਸਕਦਾ ਹੈ। ਬੱਚੇ ਦਾ ਭੋਲੇਪਣ ਵਾਲਾ ਹਾਸਾ ਹੋਵੇ ਜਾਂ ਬਿਰਧ ਦੀ ਮਿੰਨ੍ਹੀ ਜਿਹੀ ਮੁਸਕਾਨ, ਹਰ ਉਮਰ ਵਿਚ ਇਹ ਜੀਵਨ ਦਾ ਉਤਸਵ ਹੈ। ਇਕ ਮੁਸਕਰਾਹਟ ਨਾਲ ਰਿਸ਼ਤੇ ਪਨਪਦੇ ਹਨ, ਸੰਵਾਦ ਸ਼ੁਰੂ ਹੁੰਦੇ ਹਨ ਤੇ ਕਈ ਵਾਰ ਵੱਡੇ-ਵੱਡੇ ਟਕਰਾਅ ਵੀ ਟਲ ਜਾਂਦੇ ਹਨ। ਇਹ ਮਨੁੱਖ ਦੀ ਆਤਮਾ ਦੀ ਭਾਸ਼ਾ ਹੈ ਤੇ ਉਹ ਵੀ ਸਰਲ, ਸੱਚੀ ਤੇ ਅਸਲੀ। ਤੁਸੀਂ ਵੀ ਮੁਸਕਰਾਓ, ਨਾ ਸਿਰਫ਼ ਹੋਰਾਂ ਵਾਸਤੇ, ਸਗੋਂ ਖ਼ੁਦ ਲਈ ਵੀ, ਕਿਉਂਕਿ ਮੁਸਕਰਾਹਟ ਨਾ ਸਿਰਫ਼ ਹੋਰਾਂ ਨੂੰ ਸੁੱਖ ਦਿੰਦੀ ਹੈ ਬਲਕਿ ਖ਼ੁਦ ਨੂੰ ਵੀ ਭਰੋਸਾ ਦਿੰਦੀ ਹੈ ਕਿ ਜੀਵਨ ਹੁਣ ਵੀ ਸੁੰਦਰ ਹੈ, ਜੀਵਿਤ ਹੈ ਅਤੇ ਜ਼ਿੰਦਾਦਿਲੀ ਨਾਲ ਭਰਪੂਰ ਹੈ। ਮਹਾਤਮਾ ਗਾਂਧੀ ਨੇ ਸੱਚ ਹੀ ਕਿਹਾ ਹੈ, ‘ਹਾਸਾ ਮਨ ਦੀਆਂ ਗੰਢਾਂ ਬੜੀ ਆਸਾਨੀ ਨਾਲ ਖੋਲ੍ਹ ਦਿੰਦਾ ਹੈ।
’-ਕੁਮਾਰ ਨਰਪੇਂਦਰ।