Sarvapitri Amavasya 2026 : ਵਿਦਾਈ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਪਿੱਤਰਾਂ ਦੀ ਨਰਾਜ਼ਗੀ ਲਿਆ ਸਕਦੀ ਹੈ ਵੱਡੀ ਮੁਸੀਬਤ ਹਿੰਦੂ ਧਰਮ 'ਚ ਸਰਵਪਿਤ੍ਰ ਅਮਾਵਸਿਆ (Sarvapitri Amavasya 2026) ਦਾ ਵਿਸ਼ੇਸ਼ ਮਹੱਤਵ ਹੈ। ਇਹ ਦਿਨ ਪਿਤਰਾਂ ਨੂੰ ਪ੍ਰਸੰਨ ਕਰਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਮੌਕੇ ਪਵਿੱਤਰ ਨਦੀ 'ਚ ਇਸ਼ਨਾਨ ਕਰਨ ਅਤੇ ਦਾਨ ਦੇਣ ਦੀ ਪਰੰਪਰਾ ਹੈ। ਵੈਦਿਕ ਪੰਚਾਂਗ ਦੇ ਅਨੁਸਾਰ, ਇਸ ਵਾਰ ਸਰਵਪਿਤ੍ਰ ਅਮਾਵਸਿਆ 10 ਅਕਤੂਬਰ ਨੂੰ ਮਨਾਈ ਜਾਵੇਗੀ।
Publish Date: Mon, 05 Oct 2026 10:28 AM (IST)
Updated Date: Mon, 05 Oct 2026 10:29 AM (IST)
ਧਰਮ ਡੈਸਕ, ਨਵੀਂ ਦਿੱਲੀ - ਹਿੰਦੂ ਧਰਮ 'ਚ ਸਰਵਪਿਤ੍ਰ ਅਮਾਵਸਿਆ (Sarvapitri Amavasya 2026) ਦਾ ਵਿਸ਼ੇਸ਼ ਮਹੱਤਵ ਹੈ। ਇਹ ਦਿਨ ਪਿਤਰਾਂ ਨੂੰ ਪ੍ਰਸੰਨ ਕਰਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਮੌਕੇ ਪਵਿੱਤਰ ਨਦੀ 'ਚ ਇਸ਼ਨਾਨ ਕਰਨ ਅਤੇ ਦਾਨ ਦੇਣ ਦੀ ਪਰੰਪਰਾ ਹੈ। ਵੈਦਿਕ ਪੰਚਾਂਗ ਦੇ ਅਨੁਸਾਰ, ਇਸ ਵਾਰ ਸਰਵਪਿਤ੍ਰ ਅਮਾਵਸਿਆ 10 ਅਕਤੂਬਰ ਨੂੰ ਮਨਾਈ ਜਾਵੇਗੀ।
ਧਾਰਮਿਕ ਮਾਨਤਾ ਅਨੁਸਾਰ, ਪਿਤ੍ਰ ਪੱਖ ਦੌਰਾਨ ਪਿਤਰ ਧਰਤੀ 'ਤੇ ਆਉਂਦੇ ਹਨ ਅਤੇ ਸਰਵਪਿਤ੍ਰ ਅਮਾਵਸਿਆ ਦੇ ਦਿਨ ਪਿਤ੍ਰ ਲੋਕ ਵਾਪਸ ਚਲੇ ਜਾਂਦੇ ਹਨ। ਇਸ ਦਿਨ ਤਰਪਣ, ਪੰਚਬਲੀ ਕਰਮ, ਬ੍ਰਾਹਮਣ ਭੋਜਨ ਅਤੇ ਦਾਨ-ਪੁੰਨ ਕਰਨ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਇਹ ਕਾਰਜ ਕਰਨ ਨਾਲ ਪਿਤਰ ਪ੍ਰਸੰਨ ਹੁੰਦੇ ਹਨ ਅਤੇ ਪਿਤ੍ਰ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ।
ਇਸ ਦਿਨ ਪਿਤਰਾਂ ਦੀ ਵਿਦਾਈ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮਾਨਤਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਪਿਤਰ ਨਾਰਾਜ਼ ਹੋ ਸਕਦੇ ਹਨ ਅਤੇ ਵਿਅਕਤੀ ਨੂੰ ਅਸ਼ੁਭ ਨਤੀਜੇ ਮਿਲ ਸਕਦੇ ਹਨ। ਆਓ ਜਾਣਦੇ ਹਾਂ ਕਿ ਪਿਤਰਾਂ ਦੀ ਵਿਦਾਈ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਸਰਵਪਿਤ੍ਰ ਅਮਾਵਸਿਆ ਦੇ ਦਿਨ ਜੇ ਤੁਹਾਡੇ ਘਰ ਕੋਈ ਭਿਖਾਰੀ ਆਵੇ ਤਾਂ ਉਸ ਨੂੰ ਖਾਲੀ ਹੱਥ ਨਾ ਮੋੜੋ। ਉਸ ਨੂੰ ਕੁਝ ਧਨ ਦਿਓ ਜਾਂ ਭੋਜਨ ਕਰਵਾਓ।
ਇਸ ਦਿਨ ਪਿਤਰਾਂ ਦਾ ਤਰਪਣ ਕਰਨ ਲਈ ਕੁਤੁਪ ਮੁਹੂਰਤ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਮੁਹੂਰਤ 'ਚ ਤਰਪਣ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ। ਮਾਨਤਾ ਅਨੁਸਾਰ ਇਸ ਨਾਲ ਜੀਵਨ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਰੁਕੇ ਹੋਏ ਕੰਮ ਪੂਰੇ ਹੁੰਦੇ ਹਨ।
ਪਿਤਰਾਂ ਦੀ ਵਿਦਾਈ ਦੌਰਾਨ ਪੂਰਵਜਾਂ ਨੂੰ ਭੋਜਨ ਪਰੋਸਣ ਲਈ ਲੋਹੇ ਜਾਂ ਸਟੀਲ ਦੇ ਬਰਤਨਾਂ ਦੀ ਵਰਤੋਂ ਨਾ ਕਰੋ। ਇਸ ਲਈ ਪਿੱਤਲ, ਤਾਂਬੇ ਜਾਂ ਚਾਂਦੀ ਦੇ ਬਰਤਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਰਵਪਿਤ੍ਰ ਅਮਾਵਸਿਆ ਦੇ ਦਿਨ ਘਰ 'ਚ ਭੁੱਲ ਕੇ ਵੀ ਤਾਮਸਿਕ ਭੋਜਨ ਨਾ ਖਾਓ। ਭੋਜਨ ਪੂਰੀ ਤਰ੍ਹਾਂ ਸ਼ੁੱਧ ਅਤੇ ਸਾਤਵਿਕ ਹੋਣਾ ਚਾਹੀਦਾ ਹੈ।
ਸਰਵਪਿਤ੍ਰ ਅਮਾਵਸਿਆ ਦਾ ਦਿਨ ਪਿਤਰਾਂ ਨੂੰ ਪ੍ਰਸੰਨ ਕਰਨ ਲਈ ਮੰਨਿਆ ਜਾਂਦਾ ਹੈ। ਇਸ ਲਈ ਇਸ ਦਿਨ ਘਰ 'ਚ ਕਿਸੇ ਨਾਲ ਵਿਵਾਦ, ਝਗੜਾ ਜਾਂ ਕਲੇਸ਼ ਨਾ ਕਰੋ। ਮਾਨਤਾ ਹੈ ਕਿ ਅਜਿਹੀ ਗਲਤੀ ਕਰਨ ਨਾਲ ਪਿਤਰ ਨਾਰਾਜ਼ ਹੋ ਸਕਦੇ ਹਨ ਅਤੇ ਜੀਵਨ 'ਚ ਇਸ ਦੇ ਮਾੜੇ ਨਤੀਜੇ ਮਿਲ ਸਕਦੇ ਹਨ। ਇਸ ਤੋਂ ਇਲਾਵਾ ਔਰਤਾਂ ਅਤੇ ਬਜ਼ੁਰਗਾਂ ਦਾ ਕਦੇ ਵੀ ਅਪਮਾਨ ਨਾ ਕਰੋ। ਸਰਵਪਿਤ੍ਰ ਅਮਾਵਸਿਆ ਦੇ ਦਿਨ ਕਾਲੇ ਰੰਗ ਦੇ ਕੱਪੜੇ ਨਾ ਪਹਿਨੋ। ਮਾਨਤਾ ਹੈ ਕਿ ਕਾਲੇ ਰੰਗ ਦੇ ਕੱਪੜੇ ਪਹਿਨਣ ਨਾਲ ਨਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ।
Disclaimer: ਇਸ ਲੇਖ 'ਚ ਦੱਸੇ ਗਏ ਉਪਾਅ, ਲਾਭ, ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ, ਦੈਨਿਕ ਜਾਗਰਣ ਇਸ ਲੇਖ 'ਚ ਦਿੱਤੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਸ਼ੀਆਂ/ਪੰਚਾਂਗਾਂ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਪੱਕੇ ਦਾਅਵੇ ਵਜੋਂ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।