- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹੀ ਉਨ੍ਹਾਂ ਦੀ ਵਿਵੇਕਸ਼ੀਲਤਾ ਹੈ। ਵਿਵੇਕਸ਼ੀਲਤਾ ਇਕ ਅਜਿਹਾ ਦੁਰਲੱਭ ਗੁਣ ਹੈ ਜੋ ਮਨੁੱਖ ਨੂੰ ਕਿਸੇ ਸੰਕਟ ਜਾਂ ਸ਼ਸ਼ੋਪੰਜ ਦੀ ਹਾਲਤ ਵਿਚ ਸਹੀ ਰਾਹ ਚੁਣਨ ਦੀ ਤਾਕਤ ਦਿੰਦਾ ਹੈ। ਇਸ ਦੇ ਲਈ ਸਿਰਫ਼ ਹਰ ਦਿਨ ਖ਼ੁਦ ਤੋਂ ਇਕ ਸਵਾਲ ਪੁੱਛਣਾ ਕਾਫ਼ੀ ਹੈ-ਜੋ ਮੈਂ ਹੁਣ ਕਰਨ ਜਾ ਰਿਹਾ ਹਾਂ, ਕੀ ਉਹ ਇਕ ਹਫ਼ਤੇ ਬਾਅਦ ਵੀ ਮੈਨੂੰ ਸਹੀ ਲੱਗੇਗਾ? ਜੇ ਜਵਾਬ ਹਾਂ ਵਿਚ ਹੋਵੇ ਤਾਂ ਕਰੋ, ਨਹੀਂ ਤਾਂ ਨਾ ਕਰੋ।

ਵਿਵੇਕਸ਼ੀਲਤਾ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਸ਼ਬਦ ਹੈ-ਵਿਵੇਕ (ਬੁੱਧੀ) ਤੇ ਸ਼ੀਲਤਾ (ਉਸ ਬੁੱਧੀ ਨੂੰ ਅਮਲ ਵਿਚ ਲਿਆਉਣ ਦਾ ਗੁਣ)। ਸਿਰਫ਼ ਜਾਣਨਾ ਵਿਵੇਕ ਹੈ ਜਦਕਿ ਜਾਣ ਕੇ ਅਣ-ਉੱਚਿਤ ਕਾਰਜ ਨਾ ਕਰਨਾ ਸ਼ੀਲਤਾ ਹੈ। ਵਿਵੇਕ ਤੋਂ ਬਿਨਾਂ ਸ਼ੀਲਤਾ ਅਧੂਰੀ ਹੈ ਤੇ ਸ਼ੀਲਤਾ ਤੋਂ ਬਿਨਾਂ ਵਿਵੇਕ ਕਰੂਰ ਹੋ ਜਾਂਦਾ ਹੈ। ਜੋ ਮਨੁੱਖ ਵਿਵੇਕ ਤੇ ਸ਼ੀਲਤਾ, ਦੋਵਾਂ ਨੂੰ ਨਾਲ ਲੈ ਕੇ ਚੱਲਦਾ ਹੈ, ਦੇਰ-ਸਵੇਰ ਵਕਤ ਉਸ ਦੇ ਕਦਮਾਂ ਵਿਚ ਆ ਕੇ ਬੈਠਦਾ ਹੈ।
ਸਾਡੇ ਲਈ ਕੀ ਉਪਯੋਗੀ ਹੈ ਤੇ ਕੀ ਗ਼ੈਰ-ਉਪਯੋਗੀ, ਕੀ ਸਹੀ ਹੈ ਤੇ ਕੀ ਗ਼ਲਤ, ਕੀ ਭਲਾ ਹੈ ਤੇ ਕੀ ਬੁਰਾ-ਇਨ੍ਹਾਂ ਵਿਚ ਫ਼ਰਕ ਕਰ ਪਾਉਣ ਦੀ ਬੁੱਧੀਮਤਾ ਤੇ ਸਮਝਦਾਰੀ ਹੀ ਵਿਵੇਕਸ਼ੀਲਤਾ ਹੈ। ਰਾਮਚਰਿਤ-ਮਾਨਸ ਵਿਚ ਕਿਹਾ ਗਿਆ ਹੈ-‘ਜੜ ਚੇਤਨ ਗੁਣ ਦੋਸ਼ਮਯ ਵਿਸ਼ਵ ਕੀਨਹ ਕਰਤਾਰ। ਸੰਤ ਹੰਸ ਗੁਣ ਗਹਹਿੰ ਪਰਿਹਰਿ ਵਾਰਿ ਵਿਕਾਰ।।’ਯਾਨੀ ਈਸ਼ਵਰ ਨੇ ਇਸ ਸੰਸਾਰ ਨੂੰ ਜੜ ਤੇ ਚੇਤਨ, ਦੋਵਾਂ ਤਰ੍ਹਾਂ ਦੇ ਗੁਣਾਂ-ਦੋਸ਼ਾਂ ਨਾਲ ਭਰਪੂਰ ਬਣਾਇਆ ਹੈ ਪਰ ਸੰਤਜਨ ਹੰਸ ਦੀ ਤਰ੍ਹਾਂ ਸਿਰਫ਼ ਗੁਣਾਂ ਨੂੰ ਗ੍ਰਹਿਣ ਕਰਦੇ ਹਨ ਅਤੇ ਦੋਸ਼ਾਂ ਨੂੰ ਛੱਡ ਦਿੰਦੇ ਹਨ।
ਇਹੀ ਉਨ੍ਹਾਂ ਦੀ ਵਿਵੇਕਸ਼ੀਲਤਾ ਹੈ। ਵਿਵੇਕਸ਼ੀਲਤਾ ਇਕ ਅਜਿਹਾ ਦੁਰਲੱਭ ਗੁਣ ਹੈ ਜੋ ਮਨੁੱਖ ਨੂੰ ਕਿਸੇ ਸੰਕਟ ਜਾਂ ਸ਼ਸ਼ੋਪੰਜ ਦੀ ਹਾਲਤ ਵਿਚ ਸਹੀ ਰਾਹ ਚੁਣਨ ਦੀ ਤਾਕਤ ਦਿੰਦਾ ਹੈ। ਇਸ ਦੇ ਲਈ ਸਿਰਫ਼ ਹਰ ਦਿਨ ਖ਼ੁਦ ਤੋਂ ਇਕ ਸਵਾਲ ਪੁੱਛਣਾ ਕਾਫ਼ੀ ਹੈ-ਜੋ ਮੈਂ ਹੁਣ ਕਰਨ ਜਾ ਰਿਹਾ ਹਾਂ, ਕੀ ਉਹ ਇਕ ਹਫ਼ਤੇ ਬਾਅਦ ਵੀ ਮੈਨੂੰ ਸਹੀ ਲੱਗੇਗਾ? ਜੇ ਜਵਾਬ ਹਾਂ ਵਿਚ ਹੋਵੇ ਤਾਂ ਕਰੋ, ਨਹੀਂ ਤਾਂ ਨਾ ਕਰੋ।
ਕੋਈ ਕੰਮ ਕਰਨ ਤੋਂ ਪਹਿਲਾਂ ਸੋਚਣਾ ਅਕਲਮੰਦੀ ਹੈ, ਜਦਕਿ ਉਸ ਦੀ ਵਾਜਿਬਤਾ ਨੂੰ ਸਮਝਣਾ ਵਿਵੇਕਸ਼ੀਲਤਾ ਹੈ। ਵਿਵੇਕ ਨਾਲ ਹੀ ਸਮੱਸਿਆਵਾਂ ਦਾ ਹੱਲ ਸੰਭਵ ਹੈ। ਇਸ ਲਈ ਜੇ ਮਨੁੱਖ ਵਿਵੇਕ ਦੇ ਚਾਨਣ ਵਿਚ ਚੱਲਦਾ ਰਹੇ ਤਾਂ ਭਟਕਣ ਤੋਂ ਬਚ ਸਕਦਾ ਹੈ। ਵਿਵੇਕਸ਼ੀਲਤਾ ਕੁਝ ਜ਼ਰੂਰੀ ਪਹਿਲੂਆਂ ’ਤੇ ਆਧਾਰਤ ਹੁੰਦੀ ਹੈ, ਜਿਵੇਂ ਤਰਕ ਤੇ ਸਮਝ ਅਰਥਾਤ ਭਾਵਨਾਵਾਂ ਵਿਚ ਵਹਿਣ ਦੀ ਬਜਾਏ ਹਾਲਾਤ ਦਾ ਨਿਰਪੱਖ ਵਿਸ਼ਲੇਸ਼ਣ ਕਰਨਾ ਤੇ ਲੰਬੇ ਸਮੇਂ ਦੀ ਸੋਚ ਅਰਥਾਤ ਤਤਕਾਲੀ ਲਾਭ ਦੀ ਬਜਾਏ ਭਵਿੱਖ ਦੀ ਹਾਨੀ ਤੋਂ ਬਚਣਾ। ਸ਼ੀਲਤਾ ਜੀਵਨ ਦਾ ਸ਼ੀਸ਼ਾ ਹੈ। ਅਸੀਂ ਇਸ ਦੀ ਜਿੰਨੀ ਵੱਧ ਵਰਤੋਂ ਕਰਾਂਗੇ, ਵਿਵੇਕ ਓਨਾ ਹੀ ਚਮਕੀਲਾ ਬਣਦਾ ਰਹੇਗਾ।-ਐੱਸਐੱਨ ਦੁਬੇ ‘ਸਨੇਹੀ’।