- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਪੱਸਿਆ ਸਿਰਫ਼ ਉਪਵਾਸ, ਧਿਆਨ ਜਾਂ ਕਠੋਰ ਸਾਧਨਾ ਦਾ ਨਾਂ ਨਹੀਂ ਹੈ ਬਲਕਿ ਕਿਸੇ ਉੱਚ ਉਦੇਸ਼ ਦੀ ਪ੍ਰਾਪਤੀ ਲਈ ਸਬਰ, ਸੰਜਮ, ਪੁਰਸ਼ਾਰਥ ਤੇ ਕਸ਼ਟ ਸਹਿਣਸ਼ੀਲਤਾ ਦੇ ਨਾਲ ਨਿਰੰਤਰ ਯਤਨ ਕਰਨ ਦਾ ਨਾਂ ਹੈ। ਜੀਵਨ ਵਿਚ ਜੋ ਵੀ ਵਿਅਕਤੀ ਕਿਸੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦਾ ਹੈ, ਉਸ ਦੇ ਪਿੱਛੇ ਸਾਲਾਂ ਦੀ ਅਨੁਸ਼ਾਸਿਤ ਮਿਹਨਤ ਤੇ ਤਪ ਛੁਪਿਆ ਹੁੰਦਾ ਹੈ। ਚਾਹੇ ਉਹ ਰਿਸ਼ੀ ਹੋਵੇ, ਵਿਗਿਆਨੀ, ਕਲਾਕਾਰ, ਖਿਡਾਰੀ ਜਾਂ ਸਮਾਜ ਸੁਧਾਰਕ, ਸਫਲਤਾ ਉਸੇ ਨੂੰ ਪ੍ਰਾਪਤ ਹੁੰਦੀ ਹੈ

ਤਪੱਸਿਆ ਸਿਰਫ਼ ਉਪਵਾਸ, ਧਿਆਨ ਜਾਂ ਕਠੋਰ ਸਾਧਨਾ ਦਾ ਨਾਂ ਨਹੀਂ ਹੈ ਬਲਕਿ ਕਿਸੇ ਉੱਚ ਉਦੇਸ਼ ਦੀ ਪ੍ਰਾਪਤੀ ਲਈ ਸਬਰ, ਸੰਜਮ, ਪੁਰਸ਼ਾਰਥ ਤੇ ਕਸ਼ਟ ਸਹਿਣਸ਼ੀਲਤਾ ਦੇ ਨਾਲ ਨਿਰੰਤਰ ਯਤਨ ਕਰਨ ਦਾ ਨਾਂ ਹੈ। ਜੀਵਨ ਵਿਚ ਜੋ ਵੀ ਵਿਅਕਤੀ ਕਿਸੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦਾ ਹੈ, ਉਸ ਦੇ ਪਿੱਛੇ ਸਾਲਾਂ ਦੀ ਅਨੁਸ਼ਾਸਿਤ ਮਿਹਨਤ ਤੇ ਤਪ ਛੁਪਿਆ ਹੁੰਦਾ ਹੈ। ਚਾਹੇ ਉਹ ਰਿਸ਼ੀ ਹੋਵੇ, ਵਿਗਿਆਨੀ, ਕਲਾਕਾਰ, ਖਿਡਾਰੀ ਜਾਂ ਸਮਾਜ ਸੁਧਾਰਕ, ਸਫਲਤਾ ਉਸੇ ਨੂੰ ਪ੍ਰਾਪਤ ਹੁੰਦੀ ਹੈ ਜੋ ਸੰਘਰਸ਼ ਤੋਂ ਭੱਜਦਾ ਨਹੀਂ, ਉਸ ਨੂੰ ਆਤਮ-ਵਿਕਾਸ ਦਾ ਮਾਧਿਅਮ ਬਣਾ ਲੈਂਦਾ ਹੈ।
ਕੁਦਰਤ ਵੀ ਸਾਨੂੰ ਸੰਦੇਸ਼ ਦਿੰਦੀ ਹੈ ਕਿ ਨਿਖਰਨ ਲਈ ਤਪਣਾ ਜ਼ਰੂਰੀ ਹੈ। ਸੋਨਾ ਅੱਗ ਵਿਚ ਤਪ ਕੇ ਹੀ ਕੁੰਦਨ ਬਣਦਾ ਹੈ, ਹੀਰਾ ਘਿਸਾਈ ਤੋਂ ਬਾਅਦ ਚਮਕਦਾ ਹੈ ਤੇ ਬੀਜ ਧਰਤੀ ਦਾ ਅੰਧਕਾਰ ਚੀਰ ਕੇ ਰੁੱਖ ਦਾ ਰੂਪ ਧਾਰਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਸ਼ਖ਼ਸੀਅਤ ਵੀ ਉਲਟ ਹਾਲਾਤ, ਸਖ਼ਤ ਮਿਹਨਤ ਅਤੇ ਆਤਮ-ਸੰਜਮ ਦੀ ਅੱਗ ਵਿਚ ਤਪ ਕੇ ਤੇਜੱਸਵੀ ਬਣਦੀ ਹੈ। ਜੋ ਵਿਅਕਤੀ ਚੁਣੌਤੀਆਂ ਤੋਂ ਘਬਰਾ ਕੇ ਪਿੱਛੇ ਹਟ ਜਾਂਦਾ ਹੈ, ਉਹ ਆਪਣੀਆਂ ਸੰਭਾਵਨਾਵਾਂ ਨੂੰ ਗੁਆ ਦਿੰਦਾ ਹੈ। ਜਦਕਿ ਸਾਹਸੀ ਵਿਅਕਤੀ ਹਰ ਕਠਿਨਾਈ ਨੂੰ ਸਫਲਤਾ ਦੀ ਪੌੜੀ ਬਣਾ ਲੈਂਦਾ ਹੈ। ਤਪੱਸਿਆ ਆਤਮ-ਸ਼ੁੱਧੀ ਤੇ ਲੋਕ ਭਲਾਈ ਦਾ ਸਰਬਉੱਚ ਸਾਧਨ ਹੈ। ਭਗੀਰਥ ਦੀ ਅਣਥੱਕ ਕੋਸ਼ਿਸ਼, ਮਹਾਰਿਸ਼ੀ ਦਧੀਚੀ ਦਾ ਤਿਆਗ ਤੇ ਅਨੇਕ ਰਿਸ਼ੀਆਂ-ਮੁਨੀਆਂ ਦੀ ਸਾਧਨਾ ਇਸ ਸੱਚ ਦੇ ਪ੍ਰਮਾਣ ਹਨ ਕਿ ਮਹਾਨ ਉਪਲਬਧੀਆਂ ਸਿਰਫ਼ ਦ੍ਰਿੜ ਸੰਕਲਪ ਅਤੇ ਤਪ ਦੇ ਬਲਬੂਤੇ ਹੀ ਪ੍ਰਾਪਤ ਹੁੰਦੀਆਂ ਹਨ। ਤਪ ਦਾ ਅਰਥ ਖ਼ੁਦ ਨੂੰ ਕਸ਼ਟ ਦੇਣਾ ਨਹੀਂ ਬਲਕਿ ਆਪਣੇ ਸਵਾਰਥ, ਆਲਸ ਤੇ ਕਮਜ਼ੋਰੀਆਂ ’ਤੇ ਜਿੱਤ ਹਾਸਲ ਕਰਨਾ ਹੈ। ਆਪਣੇ ਟੀਚੇ ਪ੍ਰਤੀ ਸਮਰਪਣ, ਸਮੇਂ ਦਾ ਸਦਉਪਯੋਗ, ਸੰਜਮੀ ਜੀਵਨ, ਨਿਰੰਤਰ ਅਧਿਐਨ, ਸੇਵਾ ਅਤੇ ਸੱਚ ਲਈ ਸੰਘਰਸ਼, ਇਹੀ ਆਧੁਨਿਕ ਤਪ ਹੈ। ਜਦ ਮਨੁੱਖ ਆਪਣੇ ਨਿੱਜੀ ਸੁੱਖਾਂ ਤੋਂ ਉੱਪਰ ਉੱਠ ਕੇ ਸਮਾਜ ਤੇ ਮਾਨਵਤਾ ਦੇ ਹਿੱਤ ਵਿਚ ਕਾਰਜ ਕਰਦਾ ਹੈ, ਤਦ ਉਸ ਦਾ ਜੀਵਨ ਸਾਰਥਕ ਬਣਦਾ ਹੈ। ਤਪੱਸਿਆ ਦਾ ਹਕੀਕੀ ਫਲ ਸਿਰਫ਼ ਸਫਲਤਾ ਨਹੀਂ, ਬਲਕਿ ਆਤਮ-ਬਲ, ਚਰਿੱਤਰ, ਵਿਵੇਕ ਤੇ ਅੰਦਰੂਨੀ ਤੇਜ ਦੀ ਪ੍ਰਾਪਤੀ ਹੈ। ਇਹੀ ਤੇਜ ਉਸ ਨੂੰ ਜੀਵਨ ਦੀਆਂ ਸਰਬਉੱਚ ਪ੍ਰਾਪਤੀਆਂ ਤੱਕ ਪਹੁੰਚਾਉਂਦਾ ਹੈ।
-ਮੁਕੇਸ਼ ਰਿਸ਼ੀ।