ਇਨ੍ਹਾਂ 3 ਰਾਸ਼ੀਆਂ ਦੇ ਲੋਕ ਹੁੰਦੇ ਹਨ ਸਮੇਂ ਦੇ ਪੱਕੇ, ਲਾਪਰਵਾਹ ਲੋਕਾਂ ਤੋਂ ਰਹਿੰਦੇ ਹਨ ਕੋਹਾਂ ਦੂਰ; ਕੀ ਤੁਹਾਡੀ ਰਾਸ਼ੀ ਵੀ ਹੈ ਇਸ 'ਚ ਸ਼ਾਮਲ ?
ਹਰ ਕਿਸੇ ਦੀ ਜ਼ਿੰਦਗੀ 'ਚ ਜਾਂ ਆਲੇ-ਦੁਆਲੇ ਅਜਿਹੇ ਲੋਕ ਜ਼ਰੂਰ ਹੁੰਦੇ ਹਨ, ਜੋ ਸਮੇਂ ਨੂੰ ਲੈ ਕੇ ਬਹੁਤ ਪਾਬੰਦ ਹੁੰਦੇ ਹਨ। ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਰਾਸ਼ੀਚੱਕਰ 'ਚ 3 ਅਜਿਹੀਆਂ ਰਾਸ਼ੀਆਂ ਹਨ, ਜਿਨ੍ਹਾਂ ਦੇ ਜਾਤਕ ਸਮੇਂ ਦੇ ਬਹੁਤ ਪਾਬੰਦ ਹੁੰਦੇ ਹਨ। ਇਹ ਲੋਕ ਆਪਣਾ ਹਰ ਕੰਮ ਇੱਕ ਨਿਰਧਾਰਤ ਸਮੇਂ ’ਤੇ ਅਤੇ ਪੂਰੀ ਤਰ੍ਹਾਂ ਸਹੀ ਢੰਗ ਨਾਲ ਪੂਰਾ ਕਰਨਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਇਹ ਆਪਣੀ ਜ਼ਿੰਦਗੀ 'ਚ ਬਹੁਤ ਜਲਦੀ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਹਨ। ਆਓ ਜਾਣਦੇ ਹਾਂ ਕਿ ਇਹ 3 ਰਾਸ਼ੀਆਂ ਕਿਹੜੀਆਂ ਹਨ ਅਤੇ ਇਨ੍ਹਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ।
Publish Date: Thu, 10 Sep 2026 11:21 AM (IST)
Updated Date: Thu, 10 Sep 2026 11:23 AM (IST)
ਧਰਮ ਡੈਸਕ, ਨਵੀਂ ਦਿੱਲੀ - ਹਰ ਕਿਸੇ ਦੀ ਜ਼ਿੰਦਗੀ 'ਚ ਜਾਂ ਆਲੇ-ਦੁਆਲੇ ਅਜਿਹੇ ਲੋਕ ਜ਼ਰੂਰ ਹੁੰਦੇ ਹਨ, ਜੋ ਸਮੇਂ ਨੂੰ ਲੈ ਕੇ ਬਹੁਤ ਪਾਬੰਦ ਹੁੰਦੇ ਹਨ। ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਰਾਸ਼ੀਚੱਕਰ 'ਚ 3 ਅਜਿਹੀਆਂ ਰਾਸ਼ੀਆਂ ਹਨ, ਜਿਨ੍ਹਾਂ ਦੇ ਜਾਤਕ ਸਮੇਂ ਦੇ ਬਹੁਤ ਪਾਬੰਦ ਹੁੰਦੇ ਹਨ। ਇਹ ਲੋਕ ਆਪਣਾ ਹਰ ਕੰਮ ਇੱਕ ਨਿਰਧਾਰਤ ਸਮੇਂ ’ਤੇ ਅਤੇ ਪੂਰੀ ਤਰ੍ਹਾਂ ਸਹੀ ਢੰਗ ਨਾਲ ਪੂਰਾ ਕਰਨਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਇਹ ਆਪਣੀ ਜ਼ਿੰਦਗੀ 'ਚ ਬਹੁਤ ਜਲਦੀ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਹਨ। ਆਓ ਜਾਣਦੇ ਹਾਂ ਕਿ ਇਹ 3 ਰਾਸ਼ੀਆਂ ਕਿਹੜੀਆਂ ਹਨ ਅਤੇ ਇਨ੍ਹਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ।
ਮੇਖ ਰਾਸ਼ੀ ਮੇਖ ਰਾਸ਼ੀ ਦਾ ਸੁਆਮੀ ਮੰਗਲ ਗ੍ਰਹਿ ਹੈ, ਇਸ ਲਈ ਇਸ ਰਾਸ਼ੀ ਦੇ ਲੋਕਾਂ 'ਚ ਗ਼ਜ਼ਬ ਦੀ ਊਰਜਾ ਅਤੇ ਅਨੁਸ਼ਾਸਨ ਦੇਖਣ ਨੂੰ ਮਿਲਦਾ ਹੈ। ਇਹ ਲੋਕ ਆਪਣੇ ਸਮੇਂ ਦੀ ਤਾਂ ਕਦਰ ਕਰਦੇ ਹੀ ਹਨ, ਨਾਲ ਹੀ ਸਾਹਮਣੇ ਵਾਲੇ ਦੇ ਸਮੇਂ ਦੀ ਵੀ ਪੂਰੀ ਕੀਮਤ ਸਮਝਦੇ ਹਨ। ਕੰਮ ਨੂੰ ਲੈ ਕੇ ਇਨ੍ਹਾਂ ਦਾ ਰਵੱਈਆ ਥੋੜ੍ਹਾ ਸਖ਼ਤ ਅਤੇ ਪ੍ਰੋਫੈਸ਼ਨਲ ਹੁੰਦਾ ਹੈ। ਜੇਕਰ ਕੋਈ ਵਿਅਕਤੀ ਸਮੇਂ ਨੂੰ ਲੈ ਕੇ ਲਾਪਰਵਾਹੀ ਦਿਖਾਉਂਦਾ ਹੈ ਤਾਂ ਇਹ ਲੋਕ ਹੌਲੀ-ਹੌਲੀ ਉਸ ਤੋਂ ਦੂਰੀ ਬਣਾਉਣਾ ਬਿਹਤਰ ਸਮਝਦੇ ਹਨ।
ਕਰਕ ਰਾਸ਼ੀ ਕਰਕ ਰਾਸ਼ੀ ਦੇ ਲੋਕ ਸੁਭਾਅ ਤੋਂ ਭਾਵੇਂ ਤੁਹਾਨੂੰ ਬਹੁਤ ਸ਼ਾਂਤ, ਨਿਮਰ ਅਤੇ ਭਾਵੁਕ ਲੱਗਣ, ਪਰ ਕੰਮ ਅਤੇ ਸਮੇਂ ਨੂੰ ਲੈ ਕੇ ਇਨ੍ਹਾਂ 'ਚ ਗ਼ਜ਼ਬ ਦਾ ਅਨੁਸ਼ਾਸਨ ਹੁੰਦਾ ਹੈ। ਇਹ ਆਪਣਾ ਹਰ ਛੋਟਾ-ਵੱਡਾ ਕੰਮ ਸਹੀ ਯੋਜਨਾਬੰਦੀ ਨਾਲ ਕਰਦੇ ਹਨ। ਅਨੁਸ਼ਾਸਨ ਹੀ ਇਨ੍ਹਾਂ ਦੀ ਜ਼ਿੰਦਗੀ 'ਚ ਅਸਲ ਸਥਿਰਤਾ ਅਤੇ ਸਕੂਨ ਲੈ ਕੇ ਆਉਂਦਾ ਹੈ। ਇਹ ਹਮੇਖਾ ਸਮੇਂ ਦੇ ਨਾਲ ਚੱਲਣਾ ਪਸੰਦ ਕਰਦੇ ਹਨ ਅਤੇ ਕਦੇ ਵੀ ਕੰਮ ਨੂੰ ਕੱਲ੍ਹ ’ਤੇ ਨਹੀਂ ਟਾਲਦੇ। ਇਨ੍ਹਾਂ ਦੀ ਇਹੀ ਖੂਬੀ ਇਨ੍ਹਾਂ ਨੂੰ ਜ਼ਿੰਦਗੀ 'ਚ ਬਹੁਤ ਸਫਲ ਬਣਾਉਂਦੀ ਹੈ।
ਮਕਰ ਰਾਸ਼ੀ ਮਕਰ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਹਨ। ਸ਼ਨੀ ਨੂੰ ਨਿਆਂ ਅਤੇ ਕਰਮ ਦਾ ਦੇਵਤਾ ਮੰਨਿਆ ਜਾਂਦਾ ਹੈ, ਇਸ ਲਈ ਇਸ ਰਾਸ਼ੀ ਦੇ ਲੋਕ ਜਨਮ ਤੋਂ ਹੀ ਮਿਹਨਤੀ ਅਤੇ ਅਨੁਸ਼ਾਸਿਤ ਹੁੰਦੇ ਹਨ। ਇਹ ਕਿਸੇ ਵੀ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਅਤੇ ਉਸ 'ਚ ਹੋਣ ਵਾਲੀ ਜ਼ਰਾ ਜਿਹੀ ਵੀ ਦੇਰੀ ਇਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ। ਮਕਰ ਰਾਸ਼ੀ ਵਾਲੇ ਲੋਕ ਖੁਦ ਤਾਂ ਸਮੇਂ ਦੇ ਪਾਬੰਦ ਹੁੰਦੇ ਹੀ ਹਨ, ਪਰ ਜੋ ਲੋਕ ਇਨ੍ਹਾਂ ਦੇ ਆਲੇ-ਦੁਆਲੇ ਸਮੇਂ ਦੀ ਬਰਬਾਦੀ ਕਰਦੇ ਹਨ, ਉਨ੍ਹਾਂ ਨੂੰ ਵੀ ਇਹ ਸਾਫ਼ ਸ਼ਬਦਾਂ 'ਚ ਟੋਕ ਦਿੰਦੇ ਹਨ।
Disclaimer: ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ, ਦੈਨਿਕ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਦਿੱਤੀ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।