- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਕਿੰਨਾ ਵੀ ਕਮਾ ਲੈਣ, ਮਹੀਨੇ ਦੇ ਅਖੀਰ ਤੱਕ ਉਨ੍ਹਾਂ ਦਾ ਬਜਟ ਵਿਗੜ ਹੀ ਜਾਂਦਾ ਹੈ। ਜਾਣੋ ਉਹ ਕਿਹੜੇ ਮੂਲ ਅੰਕ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਦੀ ਦੁਨੀਆ ’ਚ ਹਰ ਮੂਲ ਅੰਕ ਦਾ ਆਪਣਾ ਵੱਖਰਾ ਸੁਭਾਅ ਹੁੰਦਾ ਹੈ। ਇਸੇ ’ਚ ਦੋ ਅਜਿਹੇ ਮੂਲ ਅੰਕ ਹਨ, ਜੋ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣ ’ਚ ਵਿਸ਼ਵਾਸ ਰੱਖਦੇ ਹਨ। ਸ਼ਾਪਿੰਗ, ਘੁੰਮਣਾ-ਫਿਰਨਾ ਤੇ ਨਵੇਂ-ਨਵੇਂ ਖਾਣੇ ਚੱਖਣਾ ਇਨ੍ਹਾਂ ਦੇ ਸਭ ਤੋਂ ਵੱਡੇ ਸ਼ੌਕ ਹਨ। ਇਨ੍ਹਾਂ ਨੂੰ ਨਵੀਆਂ ਚੀਜ਼ਾਂ ਐਕਸਪਲੋਰ ਕਰਨ ’ਚ ਬਹੁਤ ਮਜ਼ਾ ਆਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਮੂਲ ਅੰਕ 3 ਤੇ ਮੂਲ ਅੰਕ 5 ਵਾਲੇ ਜਾਤਕਾਂ ਦੀ। ਆਓ ਜਾਣਦੇ ਹਾਂ ਕਿ ਇਨ੍ਹਾਂ ਦੋਵਾਂ ਮੂਲ ਅੰਕਾਂ ਵਾਲੇ ਲੋਕਾਂ ਦਾ ਖਰਚ ਕਰਨ ਦਾ ਤਰੀਕਾ ਕੀ ਹੈ ਤੇ ਇਨ੍ਹਾਂ ਦਾ ਬਜਟ ਕਿਉਂ ਡਗਮਗਾ ਜਾਂਦਾ ਹੈ।
1. ਮੂਲ ਅੰਕ 5
ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਾਰੀਖ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮੂਲ ਅੰਕ 5 ਹੁੰਦਾ ਹੈ। ਇਸ ਮੂਲ ਅੰਕ ਦਾ ਸੁਆਮੀ ਬੁੱਧ ਗ੍ਰਹਿ ਹੁੰਦਾ ਹੈ। ਬੁੱਧ ਦੇ ਪ੍ਰਭਾਵ ਕਾਰਨ ਇਹ ਲੋਕ ਕਾਫੀ ਊਰਜਾਵਾਨ, ਜਿਗਿਆਸੂ ਤੇ ਬਦਲਾਅ ਪਸੰਦ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਇੱਕੋ ਢਰ੍ਹੇ ’ਤੇ ਚੱਲਣਾ ਜਾਂ ਇੱਕੋ ਤਰ੍ਹਾਂ ਦੀ ਜ਼ਿੰਦਗੀ ਜੀਣਾ ਪਸੰਦ ਨਹੀਂ ਹੁੰਦਾ। ਇਨ੍ਹਾਂ ਨੂੰ ਨਵੀਆਂ-ਨਵੀਆਂ ਥਾਵਾਂ ’ਤੇ ਘੁੰਮਣ, ਐਡਵੈਂਚਰ ਕਰਨ ਤੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦਾ ਸਵਾਦ ਲੈਣ ਦਾ ਜ਼ਬਰਦਸਤ ਸ਼ੌਕ ਹੁੰਦਾ ਹੈ। ਇਨ੍ਹਾਂ ਦਾ ਸੁਭਾਅ ਥੋੜ੍ਹਾ ਮੂਡੀ ਹੁੰਦਾ ਹੈ ਤੇ ਇਹ ‘ਅੱਜ ’ਚ ਜੀਣ’ ਵਾਲੇ ਲੋਕ ਹੁੰਦੇ ਹਨ। ਜੇਕਰ ਇਨ੍ਹਾਂ ਦਾ ਮਨ ਕਿਸੇ ਟ੍ਰਿਪ ’ਤੇ ਜਾਣ ਜਾਂ ਕੋਈ ਚੀਜ਼ ਖਰੀਦਣ ਦਾ ਬਣ ਜਾਵੇ, ਤਾਂ ਇਹ ਬਿਨਾਂ ਅੱਗੇ-ਪਿੱਛੇ ਸੋਚੇ ਤੁਰੰਤ ਪੈਸੇ ਖਰਚ ਕਰ ਦਿੰਦੇ ਹਨ। ਇਸੇ ਲਾਪਰਵਾਹੀ ਕਾਰਨ ਮਹੀਨੇ ਦੇ ਅਖੀਰ ’ਚ ਇਨ੍ਹਾਂ ਨੂੰ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
2. ਮੂਲ ਅੰਕ 3
ਉੱਥੇ ਹੀ ਜੇਕਰ ਗੱਲ ਕਰੀਏ ਮੂਲ ਅੰਕ 3 ਵਾਲਿਆਂ ਦੀ ਤਾਂ ਇਸ ਸੂਚੀ ’ਚ ਇਨ੍ਹਾਂ ਦਾ ਨਾਮ ਵੀ ਸ਼ਾਮਲ ਹੈ। ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਾਰੀਖ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮੂਲ ਅੰਕ 3 ਹੁੰਦਾ ਹੈ। ਮੂਲ ਅੰਕ 3 ਦੇ ਸੁਆਮੀ ਦੇਵਗੁਰੂ ਬ੍ਰਹਸਪਤੀ ਹਨ। ਗੁਰੂ ਦੇ ਪ੍ਰਭਾਵ ਕਾਰਨ ਇਨ੍ਹਾਂ ਦੇ ਵਿਚਾਰ ਵੱਡੇ ਹੁੰਦੇ ਹਨ ਤੇ ਇਹ ਜ਼ਿੰਦਗੀ ਨੂੰ ਹਮੇਸ਼ਾ ‘ਲਾਰਜਰ ਦੈਨ ਲਾਈਫ’ ਅੰਦਾਜ਼ ’ਚ ਜੀਣਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਬ੍ਰਾਂਡਿਡ ਕੱਪੜੇ, ਵਧੀਆ ਹੋਟਲ ’ਚ ਖਾਣਾ ਤੇ ਸੁੱਖ-ਸਹੂਲਤਾਂ ਨਾਲ ਭਰੀ ਲਗਜ਼ਰੀ ਲਾਈਫ ਹੀ ਪਸੰਦ ਹੁੰਦੀ ਹੈ। ਇਸ ਤੋਂ ਇਲਾਵਾ, ਇਹ ਲੋਕ ਦਿਲ ਦੇ ਬਹੁਤ ਸਾਫ ਹੁੰਦੇ ਹਨ। ਦੋਸਤਾਂ ਤੇ ਆਪਣੇ ਲੋਕਾਂ ’ਤੇ ਖੁੱਲ੍ਹ ਕੇ ਖਰਚ ਕਰਨਾ ਇਨ੍ਹਾਂ ਦੀ ਆਦਤ ’ਚ ਸ਼ਾਮਲ ਹੁੰਦਾ ਹੈ। ਆਪਣੀ ਇਸ ਸ਼ਾਹੀ ਸੋਚ ਤੇ ਆਪਣੇ ਲੋਕਾਂ ’ਤੇ ਦਿਲ ਖੋਲ੍ਹ ਕੇ ਖਰਚ ਕਰਨ ਦੀ ਆਦਤ ਕਾਰਨ ਇਨ੍ਹਾਂ ਦਾ ਬਜਟ ਅਕਸਰ ਵਿਗੜ ਜਾਂਦਾ ਹੈ।