- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਸ਼ਾਸਤਰ ਦੇ ਅਨੁਸਾਰ, ਮੂਲ ਅੰਕ 4 ਤੇ 8 ਵਾਲੇ ਵਿਅਕਤੀਆਂ ਨੂੰ ਜ਼ਿੰਦਗੀ ’ਚ ਸਫਲਤਾ ਹਾਸਲ ਕਰਨ ਲਈ ਦੂਜਿਆਂ ਨਾਲੋਂ ਵੱਧ ਮਿਹਨਤ ਤੇ ਸਬਰ ਦੀ ਲੋੜ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਜ਼ਿੰਦਗੀ ’ਚ ਮਿਹਨਤ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੁੰਦਾ, ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕੁਝ ਪ੍ਰਾਪਤ ਕਰਨ ਲਈ ਬੇਹੱਦ ਮਿਹਨਤ ਕਰਨੀ ਪੈਂਦੀ ਹੈ। ਅੰਕ ਸ਼ਾਸਤਰ ’ਚ ਜਨਮ ਤਰੀਕ ਦੇ ਆਧਾਰ ’ਤੇ ਅਜਿਹੇ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਜਨਮ ਤਰੀਕ ਤੋਂ ਨਿਕਲਣ ਵਾਲਾ ਮੂਲ ਅੰਕ ਵਿਅਕਤੀ ਦੀ ਮਿਹਨਤ, ਸੋਚ ਤੇ ਸਫਲਤਾ ਦੇ ਤਰੀਕੇ ਬਾਰੇ ਕਈ ਸੰਕੇਤ ਦਿੰਦਾ ਹੈ। ਇਨ੍ਹਾਂ ਮੂਲ ਅੰਕਾਂ ’ਚ 4 ਤੇ 8 ਵੀ ਸ਼ਾਮਲ ਹਨ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਜ਼ਿੰਦਗੀ ’ਚ ਸਫਲਤਾ ਆਸਾਨੀ ਨਾਲ ਨਹੀਂ ਮਿਲਦੀ। ਇਨ੍ਹਾਂ ਨੂੰ ਲਗਾਤਾਰ ਮਿਹਨਤ ਤੇ ਸਬਰ ਤੋਂ ਬਾਅਦ ਹੀ ਆਪਣੀ ਮੰਜ਼ਿਲ ਹਾਸਲ ਹੁੰਦੀ ਹੈ। ਆਓ, ਇਨ੍ਹਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
8, 17 ਤੇ 26 ਤਰੀਕ ਨੂੰ ਜਨਮੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੂਲ ਅੰਕ 8 ਮੰਨਿਆ ਜਾਂਦਾ ਹੈ। ਅੰਕ ਸ਼ਾਸਤਰ ’ਚ ਇਸ ਅੰਕ ਦਾ ਸਬੰਧ ਸ਼ਨੀ ਗ੍ਰਹਿ ਨਾਲ ਦੱਸਿਆ ਜਾਂਦਾ ਹੈ। ਸ਼ਨੀ ਨੂੰ ਮਿਹਨਤ, ਅਨੁਸ਼ਾਸਨ, ਜ਼ਿੰਮੇਵਾਰੀ ਤੇ ਕਰਮ ਦਾ ਗ੍ਰਹਿ ਮੰਨਿਆ ਜਾਂਦਾ ਹੈ।
ਮੂਲ ਅੰਕ 8 ਵਾਲੇ ਲੋਕਾਂ ਨੂੰ ਜ਼ਿੰਦਗੀ ’ਚ ਕਈ ਵਾਰ ਆਪਣੀ ਸਫਲਤਾ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਨ੍ਹਾਂ ਦੇ ਸਾਹਮਣੇ ਸ਼ੁਰੂਆਤੀ ਦੌਰ ’ਚ ਜ਼ਿੰਮੇਵਾਰੀਆਂ ਤੇ ਚੁਣੌਤੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਇਨ੍ਹਾਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ।
ਅੰਕ ਸ਼ਾਸਤਰ ’ਚ ਮੂਲ ਅੰਕ 8 ਵਾਲੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਸਫਲਤਾ ਜਲਦੀ ਮਿਲਣ ਦੀ ਬਜਾਏ ਹੌਲੀ-ਹੌਲੀ ਮਿਲਦੀ ਹੈ। ਸ਼ੁਰੂਆਤ ’ਚ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਉਮੀਦ ਮੁਤਾਬਕ ਨਾ ਮਿਲਣ ਦੇ ਬਾਵਜੂਦ ਇਨ੍ਹਾਂ ਨੂੰ ਮਿਹਨਤ ਜਾਰੀ ਰੱਖਣੀ ਪੈਂਦੀ ਹੈ। ਹਾਲਾਂਕਿ, ਜਦੋਂ ਇਨ੍ਹਾਂ ਨੂੰ ਸਫਲਤਾ ਮਿਲਦੀ ਹੈ ਤਾਂ ਉਸ ਨੂੰ ਮਜ਼ਬੂਤ ਤੇ ਸਥਾਈ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਮੂਲ ਅੰਕ ਨੂੰ ਮਿਹਨਤ ਤੇ ਸਬਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
4, 13, 22 ਤੇ 31 ਤਰੀਕ ਨੂੰ ਜਨਮੇ ਲੋਕਾਂ ਦਾ ਮੂਲ ਅੰਕ 4
ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮੂਲ ਅੰਕ 4 ਮੰਨਿਆ ਜਾਂਦਾ ਹੈ। ਮੂਲ ਅੰਕ 4 ਦਾ ਸਬੰਧ ਰਾਹੂ ਨਾਲ ਦੱਸਿਆ ਜਾਂਦਾ ਹੈ। ਮੂਲ ਅੰਕ 4 ਵਾਲੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਜ਼ਿੰਦਗੀ ’ਚ ਕੰਮ ਜਾਂ ਕਰੀਅਰ ਨਾਲ ਜੁੜੇ ਟੀਚਿਆਂ ਨੂੰ ਹਾਸਲ ਕਰਨ ਦੌਰਾਨ ਵਾਰ-ਵਾਰ ਰੁਕਾਵਟਾਂ ਆ ਸਕਦੀਆਂ ਹਨ। ਕਈ ਵਾਰ ਇਨ੍ਹਾਂ ਨੂੰ ਆਪਣੀ ਯੋਜਨਾ ’ਚ ਬਦਲਾਅ ਕਰਨਾ ਪੈਂਦਾ ਹੈ ਜਾਂ ਇੱਕੋ ਟੀਚੇ ਨੂੰ ਪੂਰਾ ਕਰਨ ਲਈ ਕਈ ਵਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ।
ਮੂਲ ਅੰਕ 4 ਵਾਲੇ ਲੋਕਾਂ ਨੂੰ ਮਿਹਨਤੀ ਤੇ ਦ੍ਰਿੜ੍ਹ ਇਰਾਦੇ ਵਾਲਾ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਆਸਾਨੀ ਨਾਲ ਹਾਰ ਨਹੀਂ ਮੰਨਦੇ। ਰਾਹ ’ਚ ਮੁਸ਼ਕਲਾਂ ਆਉਣ ਦੇ ਬਾਵਜੂਦ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਨ੍ਹਾਂ ਲਈ ਸਬਰ ਰੱਖਣਾ ਬਹੁਤ ਮਹੱਤਵਪੂਰਨ ਹੈ। ਲਗਾਤਾਰ ਕੋਸ਼ਿਸ਼ਾਂ ਕਰਨ ਤੇ ਹਾਲਾਤਾਂ ਤੋਂ ਸਿੱਖਦੇ ਰਹਿਣ ਤੋਂ ਬਾਅਦ ਇਨ੍ਹਾਂ ਨੂੰ ਵੀ ਸਫਲਤਾ ਦਾ ਸਵਾਦ ਚੱਖਣ ਨੂੰ ਮਿਲ ਜਾਂਦਾ ਹੈ।