ਮੁਲਾਂਕ 1 ਤੋਂ 9 ਵਾਲੇ ਲੋਕ ਕਿਸ ਤਰੀਕ ਨੂੰ ਸ਼ੁਰੂ ਕਰਨ ਕੋਈ ਵੀ ਨਵਾਂ ਕੰਮ? ਜਾਣੋ ਆਪਣੀ ਸਭ ਤੋਂ ਲੱਕੀ ਤਰੀਕ, ਮਿਲੇਗੀ 100% ਸਫ਼ਲਤਾ ਅੰਕ ਜੋਤਿਸ਼ ਅਨੁਸਾਰ, ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਲਈ ਸ਼ੁਭ ਤਰੀਕ ਦੀ ਚੋਣ ਕਰਨਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਯਤਨਾਂ ’ਚ ਸਫ਼ਲਤਾ ਮਿਲ ਸਕਦੀ ਹੈ।
Publish Date: Tue, 13 Oct 2026 01:33 PM (IST)
Updated Date: Tue, 13 Oct 2026 01:37 PM (IST)
ਧਰਮ ਡੈਸਕ, ਨਵੀਂ ਦਿੱਲੀ। ਅਕਸਰ ਜਦੋਂ ਵੀ ਅਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹਾਂ, ਤਾਂ ਮਨ ’ਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਕਿਹੜੀ ਤਰੀਕ ਨੂੰ ਨਵਾਂ ਕੰਮ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਉਸ ’ਚ ਸਫ਼ਲਤਾ ਮਿਲ ਸਕੇ। ਆਮ ਤੌਰ ’ਤੇ ਲੋਕ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਭ ਮਹੂਰਤ ਬਾਰੇ ਵਿਚਾਰ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਅੰਕ ਜੋਤਿਸ਼ ਅਨੁਸਾਰ ਆਪਣੇ ਮੁਲਾਂਕ ਦੇ ਮੁਤਾਬਕ ਸ਼ੁਭ ਤਰੀਕ ਨੂੰ ਕੰਮ ਦੀ ਸ਼ੁਰੂਆਤ ਕਰਦੇ ਹੋ, ਤਾਂ ਉਸ ਕੰਮ ’ਚ ਸਫ਼ਲਤਾ ਮਿਲਣ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ।
ਅੰਕ ਸ਼ਾਸਤਰ ’ਚ ਕਿਸੇ ਵੀ ਤਰੀਕ ਦਾ ਅੰਕ ਉਸ ਦਿਨ ਦੀ ਵਿਸ਼ੇਸ਼ ਊਰਜਾ ਨੂੰ ਦਰਸਾਉਂਦਾ ਹੈ। ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਸਮੇਂ ਆਪਣੇ ਮੁਲਾਂਕ ਦੇ ਅਨੁਕੂਲ ਤਰੀਕ ਦੀ ਚੋਣ ਕਰਨਾ ਬਹੁਤ ਸ਼ੁਭ ਤੇ ਫਲਦਾਇਕ ਮੰਨਿਆ ਜਾਂਦਾ ਹੈ। ਆਓ, ਐਸਟ੍ਰੋਪਤਰੀ ਦੀ ਅੰਕ ਜੋਤਿਸ਼ੀ ਭਾਨੁਪ੍ਰਿਆ ਮਿਸ਼ਰਾ ਤੋਂ ਜਾਣਦੇ ਹਾਂ ਕਿ ਤੁਹਾਡੇ ਮੁਲਾਂਕ ਲਈ ਕਿਹੜੀ ਤਰੀਕ ਸਭ ਤੋਂ ਸ਼ੁਭ ਹੈ।
ਮੁਲਾਂਕ 1 ਨੌਕਰੀ ਹੋਵੇ ਜਾਂ ਕਾਰੋਬਾਰ, ਨੌਕਰੀ ਲਈ ਇੰਟਰਵਿਊ ਦੇਣ ਜਾਣਾ ਹੋਵੇ ਜਾਂ ਕਿਸੇ ਰਿਸ਼ਤੇ ਦੀ ਗੱਲ ਕਰਨੀ ਹੋਵੇ, ਮੁਲਾਂਕ 1 ਵਾਲੇ ਲੋਕਾਂ ਲਈ ਕਿਸੇ ਵੀ ਮਹੀਨੇ ਦੀ 1, 10, 19 ਤੇ 28 ਤਰੀਕ ਸਭ ਤੋਂ ਸ਼ੁਭ ਮੰਨੀਆਂ ਜਾਂਦੀਆਂ ਹਨ। ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕ ਨੂੰ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਮੁਲਾਂਕ 2 ਮੁਲਾਂਕ 2 ਵਾਲੇ ਲੋਕ ਜੇਕਰ ਕਿਸੇ ਵੀ ਮਹੀਨੇ ਦੀ 2, 11, 20 ਤੇ 29 ਤਰੀਕ ਨੂੰ ਆਪਣਾ ਕੋਈ ਵੀ ਕੰਮ ਸ਼ੁਰੂ ਕਰਦੇ ਹਨ, ਤਾਂ ਉਨ੍ਹਾਂ ਲਈ ਸਫ਼ਲਤਾ ਦੀਆਂ ਸੰਭਾਵਨਾਵਾਂ ਕਈ ਗੁਣਾ ਵਧ ਸਕਦੀਆਂ ਹਨ। ਇਹ ਤਾਰੀਖ਼ਾਂ ਉਨ੍ਹਾਂ ਦੇ ਮੁਲਾਂਕ ਨਾਲ ਜੁੜੀਆਂ ਹੋਈਆਂ ਹਨ ਤੇ ਇਨ੍ਹਾਂ ਦਿਨਾਂ ’ਚ ਕੀਤਾ ਗਿਆ ਕੰਮ ਉਨ੍ਹਾਂ ਲਈ ਸ਼ੁਭ ਫਲਦਾਇਕ ਮੰਨਿਆ ਜਾਂਦਾ ਹੈ।
ਮੁਲਾਂਕ 3 ਐਸਟ੍ਰੋਪਤਰੀ ਦੀ ਅੰਕ ਜੋਤਿਸ਼ੀ ਭਾਨੁਪ੍ਰਿਆ ਮਿਸ਼ਰਾ ਦੱਸਦੀ ਹੈ ਕਿ ਜੇਕਰ ਤੁਹਾਡਾ ਮੁਲਾਂਕ 3 ਹੈ, ਤਾਂ ਤੁਹਾਡੇ ਲਈ ਕਿਸੇ ਵੀ ਮਹੀਨੇ ਦੀ 3, 12, 21 ਤੇ 30 ਤਰੀਕ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਹਨ। ਤੁਹਾਨੂੰ ਇਨ੍ਹਾਂ ਤਾਰੀਖ਼ਾਂ ਨੂੰ ਹੀ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸ਼ੁਭ ਨਤੀਜੇ ਮਿਲ ਸਕਦੇ ਹਨ।
ਮੁਲਾਂਕ 4 ਮੁਲਾਂਕ 4 ਦਾ ਸੁਆਮੀ ਰਾਹੂ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਮੁਲਾਂਕ ਵੀ 4 ਹੈ, ਤਾਂ ਤੁਹਾਨੂੰ ਕਿਸੇ ਵੀ ਮਹੀਨੇ ਦੀ 4, 13, 22 ਤੇ 31 ਤਰੀਕ ਨੂੰ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੇ ਲਈ ਸਫ਼ਲਤਾ ਦੀਆਂ ਸੰਭਾਵਨਾਵਾਂ ਕਾਫ਼ੀ ਹੱਦ ਤੱਕ ਵਧ ਸਕਦੀਆਂ ਹਨ।
ਮੁਲਾਂਕ 5 ਮੁਲਾਂਕ 5 ਵਾਲੇ ਲੋਕਾਂ ਨੂੰ ਆਪਣਾ ਕੋਈ ਵੀ ਕੰਮ ਕਿਸੇ ਵੀ ਮਹੀਨੇ ਦੀ 5, 14 ਤੇ 23 ਤਰੀਕ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਅੰਕ ਜੋਤਿਸ਼ ਅਨੁਸਾਰ, ਇਨ੍ਹਾਂ ਤਾਰੀਖ਼ਾਂ ’ਤੇ ਕੰਮ ਸ਼ੁਰੂ ਕਰਨ ਨਾਲ ਉਨ੍ਹਾਂ ਲਈ ਸਫ਼ਲਤਾ ਦੀਆਂ ਸੰਭਾਵਨਾਵਾਂ ਕਈ ਗੁਣਾ ਵਧ ਸਕਦੀਆਂ ਹਨ।
ਮੁਲਾਂਕ 6
ਜੇਕਰ ਤੁਹਾਡਾ ਮੁਲਾਂਕ 6 ਹੈ, ਤਾਂ ਤੁਹਾਨੂੰ ਕਿਸੇ ਵੀ ਮਹੀਨੇ ਦੀ 6, 15 ਤੇ 24 ਤਰੀਕ ਨੂੰ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਸ ਕੰਮ ਦੇ ਸਫ਼ਲ ਹੋਣ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ।
ਮੁਲਾਂਕ 7 ਮੁਲਾਂਕ 7 ਦਾ ਸੁਆਮੀ ਕੇਤੂ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 7, 16 ਤੇ 25 ਤਰੀਕ ਨੂੰ ਆਪਣਾ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਦੇ ਹੋ, ਤਾਂ ਅੰਕ ਜੋਤਿਸ਼ ਅਨੁਸਾਰ ਤੁਹਾਡੇ ਜੀਵਨ ’ਚ ਖੁਸ਼ਹਾਲੀ ਬਣੀ ਰਹਿ ਸਕਦੀ ਹੈ।
ਮੁਲਾਂਕ 8 ਜੇਕਰ ਤੁਹਾਡਾ ਮੁਲਾਂਕ 8 ਹੈ, ਤਾਂ ਤੁਸੀਂ ਆਪਣੇ ਕਾਰੋਬਾਰ ਜਾਂ ਨੌਕਰੀ ਦੀ ਸ਼ੁਰੂਆਤ ਕਿਸੇ ਵੀ ਮਹੀਨੇ ਦੀ 8, 17 ਤੇ 26 ਤਰੀਕ ਨੂੰ ਕਰ ਸਕਦੇ ਹੋ। ਇਹ ਤਾਰੀਖ਼ਾਂ ਤੁਹਾਡੇ ਕੰਮ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਸਭ ਤੋਂ ਸ਼ੁਭ ਮੰਨੀਆਂ ਜਾਂਦੀਆਂ ਹਨ।
ਮੁਲਾਂਕ 9
ਮੁਲਾਂਕ 9 ਦਾ ਸੁਆਮੀ ਮੰਗਲ ਹੈ। ਇਸ ਦੇ ਪ੍ਰਭਾਵ ਕਾਰਨ, ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 9, 18 ਤੇ 27 ਤਰੀਕ ਨੂੰ ਆਪਣਾ ਕੰਮ ਸ਼ੁਰੂ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਜੀਵਨ ’ਚ ਸਫ਼ਲਤਾ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ।
ਨਵੇਂ ਕੰਮ ਦੀ ਸ਼ੁਰੂਆਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ ਮੁਲਾਂਕ ਦੇ ਅਨੁਸਾਰ ਅਨੁਕੂਲ ਤਰੀਕ ਦੀ ਚੋਣ ਕਰਨ ਦੇ ਨਾਲ-ਨਾਲ ਤੁਹਾਨੂੰ ਕੰਮ ਦੀ ਕਿਸਮ ਤੇ ਉਸ ਦਿਨ ਦੀ ਸਮੁੱਚੀ ਊਰਜਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਯੋਜਨਾਬੱਧ ਤਰੀਕੇ ਨਾਲ ਅਨੁਕੂਲ ਤਾਰੀਖ਼ਾਂ ’ਤੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਹੋ, ਤਾਂ ਅੰਕ ਜੋਤਿਸ਼ ਅਨੁਸਾਰ ਤੁਹਾਡੇ ਲਈ ਸਫ਼ਲਤਾ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ।
Disclaimer : ਇਸ ਲੇਖ ’ਚ ਦੱਸੇ ਗਏ ਉਪਾਅ, ਲਾਭ, ਸਲਾਹ ਤੇ ਵਿਚਾਰ ਸਿਰਫ਼ ਆਮ ਜਾਣਕਾਰੀ ਲਈ ਹਨ। ਜਾਗਰਣ ਸਮੂਹ ਇਸ ਲੇਖ ’ਚ ਦਿੱਤੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ’ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗਾਂ, ਪ੍ਰਵਚਨਾਂ, ਮਾਨਤਾਵਾਂ, ਧਾਰਮਿਕ ਗ੍ਰੰਥਾਂ ਤੇ ਦੰਦ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਪੱਕੇ ਦਾਅਵੇ ਵਜੋਂ ਨਾ ਮੰਨਣ ਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਜਾਗਰਣ ਸਮੂਹ ਅੰਧਵਿਸ਼ਵਾਸ ਦੇ ਵਿਰੁੱਧ ਹੈ।