ਮਾਂ ਦੇ ਸਭ ਤੋਂ ਵਫ਼ਾਦਾਰ ਬੱਚੇ: ਅੰਕ ਵਿਗਿਆਨ ਅਨੁਸਾਰ ਇਨ੍ਹਾਂ ਮੁਲਾਂਕਾਂ ਵਾਲੇ ਲੋਕ ਮਾਂ ਦੀ ਗੱਲ ਨੂੰ ਮੰਨਦੇ ਹਨ 'ਰੱਬ ਦਾ ਹੁਕਮ'
ਜਿਨ੍ਹਾਂ ਜਾਤਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦਾ ਗ੍ਰਹਿ ਸੁਆਮੀ ਸ਼ੁੱਕਰ ਹੈ, ਜੋ ਪ੍ਰੇਮ, ਸੁੰਦਰਤਾ ਅਤੇ ਧਨ ਦਾ ਕਾਰਕ ਹੈ। ਸ਼ੁੱਕਰ ਗ੍ਰਹਿ ਦੇ ਪ੍ਰਭਾਵ ਕਾਰਨ ਇਸ ਮੁਲਾਂਕ ਦੇ ਲੋਕ ਆਕਰਸ਼ਕ ਹੋਣ ਦੇ ਨਾਲ-ਨਾਲ ਕਾਫ਼ੀ ਸ਼ਾਂਤ ਸੁਭਾਅ ਵਾਲੇ ਵੀ ਹੁੰਦੇ ਹਨ
Publish Date: Wed, 25 Mar 2026 12:36 PM (IST)
Updated Date: Wed, 25 Mar 2026 12:39 PM (IST)

ਧਰਮ ਡੈਸਕ, ਨਵੀਂ ਦਿੱਲੀ: ਮੁਲਾਂਕ ਹਮੇਸ਼ਾ 1 ਤੋਂ 9 ਦੇ ਵਿਚਕਾਰ ਹੀ ਹੁੰਦਾ ਹੈ। ਮੁਲਾਂਕ ਵਿਅਕਤੀ ਦੇ ਜਨਮ ਦੀ ਤਾਰੀਖ਼ ਦਾ ਜੋੜ ਹੁੰਦਾ ਹੈ। ਉਦਾਹਰਨ ਵਜੋਂ, ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 14 ਤਾਰੀਖ਼ ਨੂੰ ਹੋਇਆ ਹੈ, ਤਾਂ ਤੁਹਾਡਾ ਮੁਲਾਂਕ 1+4=5 ਹੋਵੇਗਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੁਲਾਂਕ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਆਪਣੀ ਮਾਂ ਨਾਲ ਬਹੁਤ ਗੂੜ੍ਹਾ ਲਗਾਅ ਹੁੰਦਾ ਹੈ।
ਮਾਂ ਨੂੰ ਕਰਦੇ ਹਨ ਬੇਹੱਦ ਪਿਆਰ (ਮੂਲਾਂਕ 2)
ਮੁਲਾਂਕ 2 ਉਨ੍ਹਾਂ ਲੋਕਾਂ ਦਾ ਹੁੰਦਾ ਹੈ, ਜਿਨ੍ਹਾਂ ਦਾ ਜਨਮ ਕਿਸੇ ਮਹੀਨੇ ਦੀ 2, 11, 20 ਜਾਂ ਫਿਰ 29 ਤਾਰੀਖ਼ ਨੂੰ ਹੋਇਆ ਹੋਵੇ। ਇਸ ਮੁਲਾਂਕ ਦਾ ਸੁਆਮੀ ਗ੍ਰਹਿ ਚੰਦਰਮਾ ਹੈ। ਸੁਭਾਅ ਦੀ ਗੱਲ ਕਰੀਏ ਤਾਂ ਇਸ ਮੁਲਾਂਕ ਦੇ ਜਾਤਕ ਭਾਵੁਕ ਅਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ। ਇਹ ਉਨ੍ਹਾਂ ਮੁਲਾਂਕ ਵਿੱਚੋਂ ਇੱਕ ਹਨ, ਜੋ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ। ਇਹ ਲੋਕ ਜਿੰਨੀ ਅਹਿਮੀਅਤ ਆਪਣੀ ਮਾਂ ਨੂੰ ਦਿੰਦੇ ਹਨ, ਉਨੀ ਕਿਸੇ ਹੋਰ ਰਿਸ਼ਤੇ ਨੂੰ ਨਹੀਂ ਦਿੰਦੇ।
ਹਰ ਲੋੜ ਦਾ ਰੱਖਦੇ ਹਨ ਖ਼ਿਆਲ (ਮੁਲਾਂਕ 6)
ਜਿਨ੍ਹਾਂ ਜਾਤਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦਾ ਗ੍ਰਹਿ ਸੁਆਮੀ ਸ਼ੁੱਕਰ ਹੈ, ਜੋ ਪ੍ਰੇਮ, ਸੁੰਦਰਤਾ ਅਤੇ ਧਨ ਦਾ ਕਾਰਕ ਹੈ। ਸ਼ੁੱਕਰ ਗ੍ਰਹਿ ਦੇ ਪ੍ਰਭਾਵ ਕਾਰਨ ਇਸ ਮੁਲਾਂਕ ਦੇ ਲੋਕ ਆਕਰਸ਼ਕ ਹੋਣ ਦੇ ਨਾਲ-ਨਾਲ ਕਾਫ਼ੀ ਸ਼ਾਂਤ ਸੁਭਾਅ ਵਾਲੇ ਵੀ ਹੁੰਦੇ ਹਨ। ਇਹ ਜਾਤਕ ਆਪਣੀ ਮਾਂ ਦੀ ਹਰ ਛੋਟੀ-ਵੱਡੀ ਲੋੜ ਦਾ ਧਿਆਨ ਰੱਖਦੇ ਹਨ ਅਤੇ ਪੂਰੀ ਕੋਸ਼ਿਸ਼ ਕਰਦੇ ਹਨ ਕਿ ਮਾਂ ਨੂੰ ਕੋਈ ਤਕਲੀਫ਼ ਨਾ ਹੋਵੇ।
ਮਾਂ ਦੀ ਕਰਦੇ ਹਨ ਰੱਜ ਕੇ ਸੇਵਾ (ਮੂਲਾਂਕ 9)
ਅੰਕ ਵਿਗਿਆਨ ਅਨੁਸਾਰ ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਮਹੀਨੇ ਦੀ 9, 18 ਜਾਂ ਫਿਰ 27 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 9 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦਾ ਗ੍ਰਹਿ ਸੁਆਮੀ ਮੰਗਲ ਹੈ, ਜੋ ਊਰਜਾ ਅਤੇ ਹੌਸਲੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਵੇਂ ਸੁਭਾਅ ਵਿੱਚ ਇਹ ਲੋਕ ਗੁੱਸੇਖ਼ੋਰ ਅਤੇ ਜ਼ਿੱਦੀ ਹੁੰਦੇ ਹਨ, ਪਰ ਆਪਣੀ ਮਾਂ ਦੀ ਸੇਵਾ ਕਰਨ ਵਿੱਚ ਇਹ ਕੋਈ ਕਸਰ ਨਹੀਂ ਛੱਡਦੇ। ਇਹ ਲੋਕ ਆਪਣੀ ਮਾਂ ਦੇ ਸਾਹਮਣੇ ਕਰੀਅਰ ਤੋਂ ਲੈ ਕੇ ਪੈਸੇ ਤੱਕ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ।
Disclaimer - ਇਸ ਲੇਖ ਵਿੱਚ ਦੱਸੇ ਗਏ ਉਪਾਅ, ਸਲਾਹ ਅਤੇ ਕਥਨ ਕੇਵਲ ਆਮ ਜਾਣਕਾਰੀ ਲਈ ਹਨ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ, ਜੋਤਸ਼ੀਆਂ ਅਤੇ ਮਾਨਤਾਵਾਂ 'ਤੇ ਅਧਾਰਤ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਨੂੰ ਅੰਤਿਮ ਸੱਚ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।