- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਮਾਨਤਾਵਾਂ ’ਤੇ ਵੀ ਸਵਾਲ ਉੱਠਦੇ ਰਹੇ ਹਨ ਅਤੇ ਉਸ ਦੇ ਨਤੀਜੇ ਵਿਚ ਆਮ ਤੌਰ ’ਤੇ ਕੁਝ ਹਾਂ-ਪੱਖੀ ਪ੍ਰਾਪਤੀ ਵੀ ਸੰਭਵ ਹੁੰਦੀ ਰਹੀ ਹੈ। ਨਵੀਂ ਜਾਣਕਾਰੀ ਦੀ ਖੋਜ ਅਤੇ ਸਿੱਖਣ ਦੀ ਇੱਛਾ ਹੀ ਗਿਆਨ ਨੂੰ ਵਧਾਉਣ ਵਿਚ ਸਹਾਇਕ ਹੁੰਦੀ ਹੈ। ਸਾਡੇ ਪੁਰਸ਼ਾਰਥ ਅਤੇ ਰੂਹਾਨੀਅਤ ਵੱਲ ਝੁਕਾਅ ਜਗਿਆਸਾ ਨੂੰ ਸੰਤੁਸ਼ਟ ਕਰਨ ਵਿਚ ਸਮਰੱਥ ਹਨ।

ਗਿਆਨ ਤੇ ਜਗਿਆਸਾ ਵਿਚਾਲੇ ਇਕ ਬਹੁਤ ਹੀ ਡੂੰਘਾ ਸਬੰਧ ਹੈ। ਜਗਿਆਸਾ ਉਸ ਬੀਅ ਦੀ ਤਰ੍ਹਾਂ ਹੈ ਜੋ ਗਿਆਨ ਦਾ ਵਿਸਥਾਰ ਹਾਸਲ ਕਰਨ ਲਈ ਮਿੱਟੀ ਦਾ ਸੀਨਾ ਚੀਰ ਕੇ ਬਾਹਰ ਆਉਣ ਲਈ ਉਤਾਵਲਾ ਰਹਿੰਦਾ ਹੈ। ਜੇ ਗਿਆਨ ਬੌਧਿਕ ਉੱਨਤੀ ਦਾ ਇਕ ਪੜਾਅ ਹੈ ਤਾਂ ਜਗਿਆਸਾ ਬੌਧਿਕਤਾ ਦੀ ਅਜਿਹੀ ਯਾਤਰਾ ਹੈ ਜੋ ਨਿਰੰਤਰ ਚੱਲਦੀ ਰਹਿੰਦੀ ਹੈ। ਜਗਿਆਸਾ ਮੁੱਖ ਤੌਰ ’ਤੇ ਇਕ ਪ੍ਰਕਿਰਿਆ ਹੈ ਜਦਕਿ ਗਿਆਨ ਉਸ ਦਾ ਇਕ ਅਸਥਾਈ ਪੜਾਅ ਜਾਂ ਫਿਰ ਅੰਸ਼ਿਕ ਨਤੀਜਾ। ਮਨੁੱਖੀ ਸੱਭਿਅਤਾ ਦਾ ਉਦੈ ਅਤੇ ਵਿਕਾਸ ਹੀ ਜਗਿਆਸਾ ਦੇ ਭਾਵ ਤੇ ਗਿਆਨ ਦੀ ਪ੍ਰਾਪਤੀ ਅਤੇ ਉਸ ਦੇ ਤਬਾਦਲੇ ’ਤੇ ਟਿਕਿਆ ਰਿਹਾ ਹੈ। ਸਾਡੇ ਸੰਸਕਾਰਾਂ ਨੇ ਸਾਨੂੰ ਸਿਖਾਇਆ ਵੀ ਹੈ ਕਿ ਵੱਡੇ ਜੋ ਕਹਿੰਦੇ ਹਨ, ਉਹੀ ਮੰਨਣਯੋਗ ਹੈ।
ਹਾਲਾਂਕਿ ਮਾਨਤਾਵਾਂ ’ਤੇ ਵੀ ਸਵਾਲ ਉੱਠਦੇ ਰਹੇ ਹਨ ਅਤੇ ਉਸ ਦੇ ਨਤੀਜੇ ਵਿਚ ਆਮ ਤੌਰ ’ਤੇ ਕੁਝ ਹਾਂ-ਪੱਖੀ ਪ੍ਰਾਪਤੀ ਵੀ ਸੰਭਵ ਹੁੰਦੀ ਰਹੀ ਹੈ। ਨਵੀਂ ਜਾਣਕਾਰੀ ਦੀ ਖੋਜ ਅਤੇ ਸਿੱਖਣ ਦੀ ਇੱਛਾ ਹੀ ਗਿਆਨ ਨੂੰ ਵਧਾਉਣ ਵਿਚ ਸਹਾਇਕ ਹੁੰਦੀ ਹੈ। ਸਾਡੇ ਪੁਰਸ਼ਾਰਥ ਅਤੇ ਰੂਹਾਨੀਅਤ ਵੱਲ ਝੁਕਾਅ ਜਗਿਆਸਾ ਨੂੰ ਸੰਤੁਸ਼ਟ ਕਰਨ ਵਿਚ ਸਮਰੱਥ ਹਨ। ਗਿਆਨ ਸਾਨੂੰ ਦਿਸ਼ਾ ਦਿੰਦਾ ਹੈ ਤੇ ਠਹਿਰਾਅ ਸਿਖਾਉਂਦਾ ਹੈ ਪਰ ਜਗਿਆਸਾ ਸਾਨੂੰ ਅੱਗੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਗਿਆਨ ਉੱਤਰਾਂ ਦੀ ਸੰਤੁਸ਼ਟੀ ਹੈ ਜਦਕਿ ਜਗਿਆਸਾ ਪ੍ਰਸ਼ਨਾਂ ਦੀ ਭੁੱਖ। ਪੂਰਨ ਮਨੁੱਖ ਉਹੀ ਹੈ ਜੋ ਗਿਆਨ ਹਾਸਲ ਕਰਦਾ ਹੋਇਆ ਵੀ ਆਪਣੇ ਅੰਦਰ ਦੇ ਜਗਿਆਸੂ ਵਿਅਕਤੀ ਨੂੰ ਜਿਊਂਦਾ ਰੱਖੇ।
ਇਸ ਦਾ ਇਹੀ ਉਦੇਸ਼ ਹੈ ਕਿ ਜਗਿਆਸਾ ਤੋਂ ਉਤਪੰਨ ਗਿਆਨ ਜ਼ਮੀਨੀ ਪੱਧਰ ’ਤੇ ਨਿਰੰਤਰ ਵਹਾਅ ਬਣਾ ਕੇ ਰੱਖੇ। ਭੂਗੋਲਿਕ ਪ੍ਰਾਪਤੀਆਂ ’ਤੇ ਕੇਂਦਰਿਤ ਵਰਤਮਾਨ ਸਮੇਂ ਵਿਚ ਗਿਆਨ ਦੀ ਖੋਜ ਵਿਚ ਪੁਰਸ਼ਾਰਥ, ਉੱਦਮ ਤੇ ਯਤਨ ਦੀ ਕਮੀ ਹੁੰਦੀ ਜਾ ਰਹੀ ਹੈ। ‘ਕਿਉਂ’, ‘ਕੀ’,‘ਕਿਵੇਂ’ ਵਰਗੇ ਸਵਾਲ ਸਿਰਫ਼ ਪਾਠਕ੍ਰਾਮ ਦੀਆਂ ਪੁਸਤਕਾਂ ਵਿਚ ਸੀਮਤ ਰਹਿ ਗਏ ਹਨ। ਵਿਸ਼ਿਆਂ ਦੀ ਡੂੰਘਾਈ ਵਿਚ ਜਾਣ ਅਤੇ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਨ ਦੀ ਜਗਿਆਸਾ ਕੁਝ ਘਟ ਰਹੀ ਹੈ ਕਿਉਂਕਿ ਤਕਨੀਕ ਨੇ ਬਹੁਤ ਕੁਝ ਸਰਲ ਬਣਾ ਦਿੱਤਾ ਹੈ ਅਤੇ ਸਾਡੀ ਕਲਪਨਾ-ਸ਼ਕਤੀ ਪ੍ਰਭਾਵਿਤ ਹੋ ਰਹੀ ਹੈ। ਇਸ ਨਾਲ ਜਗਿਆਸੂ ਬਿਰਤੀ ਦੀ ਪ੍ਰਕਿਰਤੀ ਬਦਲਦੀ ਦਿਸ ਰਹੀ ਹੈ। ਇਸ ਤਕਨੀਕੀ ਦੌੜ ਵਿਚ ਏਆਈ ਵਰਗੇ ਨਵੇਂ ਦਿਸਹੱਦਿਆਂ ਨੂੰ ਅਪਣਾਉਣਾ ਅਤੇ ਉਨ੍ਹਾਂ ਦੇ ਲਾਭ-ਹਾਨੀ ’ਤੇ ਧਿਆਨ ਨਾ ਦੇਣਾ ਮਨੁੱਖਤਾ ਲਈ ਹਾਨੀਕਾਰਕ ਹੋ ਸਕਦਾ ਹੈ।
-ਛਾਇਆ ਸ੍ਰੀਵਾਸਤਵ