Janmashtami 2026 : ਘਰ ਦੇ ਮੰਦਰ 'ਚ ਕਿਹੋ ਜਿਹੀ ਮੂਰਤੀ ਲਿਆਉਂਦੀ ਹੈ ਬਰਕਤ ਤੇ ਸੁੱਖ-ਸਾਂਤੀ? ਜਾਣੋ ਸਹੀ ਚੋਣ ਦਾ ਤਰੀਕਾ ਜਨਮ ਅਸ਼ਟਮੀ ਸਿਰਫ਼ ਘਰ ਸਜਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਸਾਡੇ ਜੀਵਨ 'ਚ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਦਿਨ ਵੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਘਰ 'ਚ ਕ੍ਰਿਸ਼ਨ ਜੀ ਦੀ ਮੂਰਤੀ ਲਿਆਓ ਤਾਂ ਇਸਨੂੰ ਸਿਰਫ਼ ਸਜਾਵਟ ਦੀ ਚੀਜ਼ ਨਾ ਸਮਝੋ। ਕ੍ਰਿਸ਼ਨ ਜੀ ਦੇ ਹਰ ਰੂਪ ਦਾ ਆਪਣਾ ਵੱਖਰਾ ਮਹੱਤਵ ਹੈ। ਆਓ ਜਾਣਦੇ ਹਾਂ ਕਿ ਇਸ ਜਨਮ ਅਸ਼ਟਮੀ (Janmashtami 2026) 'ਤੇ ਤੁਹਾਡੇ ਘਰ ਅਤੇ ਪੂਜਾ ਦੇ ਤਰੀਕੇ ਦੇ ਹਿਸਾਬ ਨਾਲ ਕਿਹੜੀ ਮੂਰਤੀ ਸਭ ਤੋਂ ਵਧੀਆ ਰਹੇਗੀ।
Publish Date: Thu, 03 Sep 2026 11:35 AM (IST)
Updated Date: Thu, 03 Sep 2026 11:39 AM (IST)
ਧਰਮ ਡੈਸਕ, ਨਵੀਂ ਦਿੱਲੀ - ਜਨਮ ਅਸ਼ਟਮੀ ਸਿਰਫ਼ ਘਰ ਸਜਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਸਾਡੇ ਜੀਵਨ 'ਚ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਦਿਨ ਵੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਘਰ 'ਚ ਕ੍ਰਿਸ਼ਨ ਜੀ ਦੀ ਮੂਰਤੀ ਲਿਆਓ ਤਾਂ ਇਸਨੂੰ ਸਿਰਫ਼ ਸਜਾਵਟ ਦੀ ਚੀਜ਼ ਨਾ ਸਮਝੋ। ਕ੍ਰਿਸ਼ਨ ਜੀ ਦੇ ਹਰ ਰੂਪ ਦਾ ਆਪਣਾ ਵੱਖਰਾ ਮਹੱਤਵ ਹੈ। ਆਓ ਜਾਣਦੇ ਹਾਂ ਕਿ ਇਸ ਜਨਮ ਅਸ਼ਟਮੀ (Janmashtami 2026) 'ਤੇ ਤੁਹਾਡੇ ਘਰ ਅਤੇ ਪੂਜਾ ਦੇ ਤਰੀਕੇ ਦੇ ਹਿਸਾਬ ਨਾਲ ਕਿਹੜੀ ਮੂਰਤੀ ਸਭ ਤੋਂ ਵਧੀਆ ਰਹੇਗੀ।
1. ਲੱਡੂ ਗੋਪਾਲ ਦੀ ਮੂਰਤੀ ਲੱਡੂ ਗੋਪਾਲ, ਭਗਵਾਨ ਕ੍ਰਿਸ਼ਨ ਦਾ ਬਾਲ ਰੂਪ ਹੈ, ਜੋ ਭਗਤਾਂ ਨੂੰ ਬਹੁਤ ਪਿਆਰਾ ਹੈ। ਜੇਕਰ ਤੁਸੀਂ ਕ੍ਰਿਸ਼ਨ ਜੀ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਮੰਨ ਕੇ ਰੋਜ਼ਾਨਾ ਉਨ੍ਹਾਂ ਦੀ ਸੇਵਾ—ਜਿਵੇਂ ਇਸ਼ਨਾਨ ਕਰਵਾਉਣਾ, ਕੱਪੜੇ ਪਹਿਨਾਉਣਾ ਅਤੇ ਭੋਗ ਲਗਾਉਣਾ—ਕਰ ਸਕਦੇ ਹੋ, ਤਾਂ ਹੀ ਲੱਡੂ ਗੋਪਾਲ ਨੂੰ ਘਰ ਲਿਆਓ। ਉਨ੍ਹਾਂ ਨੂੰ ਸਿਰਫ਼ ਤਿਉਹਾਰ ਵਾਲੇ ਦਿਨ ਘਰ ਲਿਆਉਣਾ ਠੀਕ ਨਹੀਂ ਮੰਨਿਆ ਜਾਂਦਾ। ਉਨ੍ਹਾਂ ਦੀ ਨਿਯਮਿਤ ਸੇਵਾ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ।
2. ਰਾਧਾ-ਕ੍ਰਿਸ਼ਨ ਦੀ ਮੂਰਤੀ ਰਾਧਾ-ਕ੍ਰਿਸ਼ਨ ਦੀ ਮੂਰਤੀ ਸਿਰਫ਼ ਪਿਆਰ ਦਾ ਪ੍ਰਤੀਕ ਨਹੀਂ ਹੈ, ਸਗੋਂ ਇਹ ਸੱਚੇ ਅਤੇ ਨਿਸ਼ਕਾਮ ਪਿਆਰ ਨੂੰ ਦਰਸਾਉਂਦੀ ਹੈ। ਇਹ ਮੂਰਤੀ ਘਰ ਦੇ ਪੂਜਾ ਘਰ ਜਾਂ ਕਿਸੇ ਸ਼ਾਂਤ ਸਥਾਨ ਲਈ ਬਿਲਕੁਲ ਢੁੱਕਵੀਂ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਪਿਆਰ 'ਚ ਸਤਿਕਾਰ, ਸਮਰਪਣ ਅਤੇ ਅਹੰਕਾਰ ਦੀ ਕਮੀ ਹੋਣੀ ਚਾਹੀਦੀ ਹੈ।
3. ਬੰਸਰੀ ਵਜਾਉਂਦੇ ਕ੍ਰਿਸ਼ਨ ਜੀ ਸ਼੍ਰੀ ਕ੍ਰਿਸ਼ਨ ਦਾ ਬੰਸਰੀ ਵਜਾਉਂਦਾ ਰੂਪ ਬਹੁਤ ਹੀ ਸ਼ਾਂਤ ਅਤੇ ਆਧਿਆਤਮਿਕ ਮੰਨਿਆ ਜਾਂਦਾ ਹੈ। ਬੰਸਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਨੂੰ ਅੰਦਰੋਂ ਅਹੰਕਾਰ ਤੋਂ ਮੁਕਤ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਘਰ 'ਚ ਸ਼ਾਂਤੀ ਅਤੇ ਸੰਤੁਲਨ ਦਾ ਮਾਹੌਲ ਚਾਹੁੰਦੇ ਹੋ ਤਾਂ ਕ੍ਰਿਸ਼ਨ ਜੀ ਦਾ ਇਹ ਰੂਪ ਬਹੁਤ ਵਧੀਆ ਰਹੇਗਾ। ਇਹ ਸਾਨੂੰ ਮਿੱਠੀ ਬੋਲੀ ਅਤੇ ਪਿਆਰ ਨਾਲ ਦਿਲ ਜਿੱਤਣ ਦੀ ਸਿੱਖਿਆ ਵੀ ਦਿੰਦਾ ਹੈ।
4. ਗਾਂ ਦੇ ਨਾਲ ਕ੍ਰਿਸ਼ਨ ਜੀ ਦੀ ਮੂਰਤੀ ਗਾਂ ਦੇ ਨਾਲ ਕ੍ਰਿਸ਼ਨ ਜੀ ਦੀ ਮੂਰਤੀ ਦੇਖਭਾਲ, ਦਇਆ ਅਤੇ ਕੁਦਰਤ ਨਾਲ ਜੁੜਾਅ ਦਾ ਪ੍ਰਤੀਕ ਮੰਨੀ ਜਾਂਦੀ ਹੈ। ਜਿਹੜੇ ਪਰਿਵਾਰ ਜਾਨਵਰਾਂ ਪ੍ਰਤੀ ਦਇਆ ਰੱਖਦੇ ਹਨ ਅਤੇ ਕੁਦਰਤ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਲਈ ਇਹ ਮੂਰਤੀ ਬਹੁਤ ਚੰਗੀ ਚੋਣ ਹੋ ਸਕਦੀ ਹੈ।
5. ਖੜ੍ਹੇ ਹੋਏ ਕ੍ਰਿਸ਼ਨ ਭਗਵਾਨ ਖੜ੍ਹੇ ਹੋਏ ਕ੍ਰਿਸ਼ਨ ਜੀ ਦੀ ਮੂਰਤੀ ਆਤਮ-ਵਿਸ਼ਵਾਸ ਅਤੇ ਸਹੀ ਰਸਤੇ 'ਤੇ ਚੱਲਣ ਦਾ ਪ੍ਰਤੀਕ ਮੰਨੀ ਜਾਂਦੀ ਹੈ। ਜੇਕਰ ਤੁਸੀਂ ਜੀਵਨ 'ਚ ਕੋਈ ਨਵੀਂ ਸ਼ੁਰੂਆਤ ਕਰ ਰਹੇ ਹੋ ਤਾਂ ਇਹ ਮੂਰਤੀ ਤੁਹਾਨੂੰ ਪ੍ਰੇਰਣਾ ਦੇ ਸਕਦੀ ਹੈ। ਪਰ ਇਹ ਗੱਲ ਯਾਦ ਰੱਖੋ ਕਿ ਸਫਲਤਾ ਲਈ ਸਹੀ ਕਰਮ ਕਰਨਾ ਵੀ ਜ਼ਰੂਰੀ ਹੈ।
ਮੂਰਤੀ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 1. ਸਿਰਫ਼ ਸਜਾਵਟ ਜਾਂ ਕੀਮਤ ਦੇਖ ਕੇ ਮੂਰਤੀ ਨਾ ਖਰੀਦੋ। ਤੁਹਾਡੀ ਸ਼ਰਧਾ ਸਭ ਤੋਂ ਉੱਪਰ ਹੈ।
2. ਟੁੱਟੀ ਜਾਂ ਖੰਡਿਤ ਮੂਰਤੀ ਪੂਜਾ ਲਈ ਨਾ ਲਓ।
3. ਉਨੇ ਹੀ ਵੱਡੇ ਲੱਡੂ ਗੋਪਾਲ ਲਿਆਓ, ਜਿਨ੍ਹਾਂ ਦੀ ਤੁਸੀਂ ਆਸਾਨੀ ਨਾਲ ਰੋਜ਼ਾਨਾ ਸੇਵਾ ਕਰ ਸਕੋ।
4. ਬਹੁਤ ਸਾਰੀਆਂ ਮੂਰਤੀਆਂ ਰੱਖਣ ਨਾਲੋਂ ਬਿਹਤਰ ਹੈ ਕਿ ਇੱਕ ਹੀ ਮੂਰਤੀ ਦੀ ਸੱਚੇ ਮਨ ਨਾਲ ਪੂਜਾ ਕੀਤੀ ਜਾਵੇ।
Disclaimer: ਇਸ ਲੇਖ 'ਚ ਦੱਸੇ ਗਏ ਉਪਾਅ, ਲਾਭ, ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਦੈਨਿਕ ਜਾਗਰਣ ਇਸ ਲੇਖ 'ਚ ਦਿੱਤੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗ, ਪ੍ਰਵਚਨਾਂ, ਮਾਨਤਾਵਾਂ, ਧਾਰਮਿਕ ਗ੍ਰੰਥਾਂ ਅਤੇ ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।