ਘਰ 'ਚ ਬਿਰਾਜਮਾਨ ਹਨ ਭਗਵਾਨ ਸ਼ਾਲੀਗਰਾਮ? ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਪੜ੍ਹੋ ਪੂਜਾ ਦੇ ਸਹੀ ਨਿਯਮ ਧਾਰਮਿਕ ਮਾਨਤਾ ਅਨੁਸਾਰ, ਭਗਵਾਨ ਸ਼ਾਲੀਗਰਾਮ ਨੂੰ ਭਗਵਾਨ ਵਿਸ਼ਨੂੰ ਦਾ ਵਿਗ੍ਰਹਿ (ਸਰੂਪ) ਰੂਪ ਕਿਹਾ ਜਾਂਦਾ ਹੈ। ਜਿਸ ਘਰ 'ਚ ਭਗਵਾਨ ਸ਼ਾਲੀਗਰਾਮ ਬਿਰਾਜਮਾਨ ਹੁੰਦੇ ਹਨ, ਉੱਥੇ ਹਮੇਸ਼ਾ ਸੁਖ-ਸਮ੍ਰਿੱਧੀ ਦਾ ਵਾਸ ਹੁੰਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ 'ਚ ਕੋਈ ਸੰਕਟ ਨਹੀਂ ਆਉਂਦਾ, ਪਰ ਪੂਜਾ 'ਚ ਜ਼ਰਾ ਜਿੰਨੀ ਵੀ ਗ਼ਲਤੀ ਕਰਨ ਨਾਲ ਮਨੁੱਖ ਨੂੰ ਜੀਵਨ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Publish Date: Sat, 11 Jul 2026 04:06 PM (IST)
Updated Date: Sat, 11 Jul 2026 04:10 PM (IST)
ਧਰਮ ਡੈਸਕ, ਨਵੀਂ ਦਿੱਲੀ - ਧਾਰਮਿਕ ਮਾਨਤਾ ਅਨੁਸਾਰ, ਭਗਵਾਨ ਸ਼ਾਲੀਗਰਾਮ ਨੂੰ ਭਗਵਾਨ ਵਿਸ਼ਨੂੰ ਦਾ ਵਿਗ੍ਰਹਿ (ਸਰੂਪ) ਰੂਪ ਕਿਹਾ ਜਾਂਦਾ ਹੈ। ਜਿਸ ਘਰ 'ਚ ਭਗਵਾਨ ਸ਼ਾਲੀਗਰਾਮ ਬਿਰਾਜਮਾਨ ਹੁੰਦੇ ਹਨ, ਉੱਥੇ ਹਮੇਸ਼ਾ ਸੁਖ-ਸਮ੍ਰਿੱਧੀ ਦਾ ਵਾਸ ਹੁੰਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ 'ਚ ਕੋਈ ਸੰਕਟ ਨਹੀਂ ਆਉਂਦਾ, ਪਰ ਪੂਜਾ 'ਚ ਜ਼ਰਾ ਜਿੰਨੀ ਵੀ ਗ਼ਲਤੀ ਕਰਨ ਨਾਲ ਮਨੁੱਖ ਨੂੰ ਜੀਵਨ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਲਈ ਕਿਹਾ ਜਾਂਦਾ ਹੈ ਕਿ ਘਰ 'ਚ ਭਗਵਾਨ ਸ਼ਾਲੀਗਰਾਮ ਨੂੰ ਬਿਰਾਜਮਾਨ ਕਰਨ ਤੋਂ ਪਹਿਲਾਂ ਸ਼ਾਸਤਰਾਂ 'ਚ ਦੱਸੇ ਗਏ ਇਨ੍ਹਾਂ ਦੀ ਸੇਵਾ ਦੇ ਨਿਯਮਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਅਜਿਹੇ 'ਚ ਆਓ ਇਸ ਲੇਖ ਰਾਹੀਂ ਤੁਹਾਨੂੰ ਦੱਸਦੇ ਹਾਂ ਕਿ ਭਗਵਾਨ ਸ਼ਾਲੀਗਰਾਮ ਕਿਸ ਦਿਸ਼ਾ 'ਚ ਬਿਰਾਜਮਾਨ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਪੂਜਾ-ਅਰਚਨਾ ਨਾਲ ਜੁੜੇ ਨਿਯਮ ਕੀ ਹਨ।
ਭਗਵਾਨ ਸ਼ਾਲੀਗਰਾਮ ਦੀ ਪੂਜਾ ਦੇ ਮਹੱਤਵਪੂਰਨ ਨਿਯਮ :- ਘਰ 'ਚ ਕਿੰਨੇ ਸ਼ਾਲੀਗਰਾਮ ਰੱਖਣੇ ਚਾਹੀਦੇ ਹਨ- ਧਾਰਮਿਕ ਮਾਨਤਾ ਅਨੁਸਾਰ, ਘਰ 'ਚ 1 ਸ਼ਾਲੀਗਰਾਮ ਹੀ ਰੱਖਣਾ ਚਾਹੀਦਾ ਹੈ। ਇੱਕ ਤੋਂ ਵੱਧ ਭਗਵਾਨ ਸ਼ਾਲੀਗਰਾਮ ਨੂੰ ਬਿਰਾਜਮਾਨ ਕਰਨ ਨਾਲ ਵਾਸਤੂ ਦੋਸ਼ ਪੈਦਾ ਹੋ ਸਕਦਾ ਹੈ। ਨਾਲ ਹੀ ਪੂਜਾ ਸਫ਼ਲ ਨਹੀਂ ਹੁੰਦੀ।
ਤਾਮਸਿਕ ਭੋਜਨ 'ਤੇ ਰੋਕ- ਜਿਸ ਘਰ 'ਚ ਭਗਵਾਨ ਸ਼ਾਲੀਗਰਾਮ ਬਿਰਾਜਮਾਨ ਹੋਣ, ਉਸ ਘਰ ਦੇ ਮੈਂਬਰਾਂ ਨੂੰ ਭੁੱਲ ਕੇ ਵੀ ਮਾਸ-ਮਦਿਰੇ (ਸ਼ਰਾਬ) ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਗ਼ਲਤੀ ਕਰਨ ਨਾਲ ਭਗਵਾਨ ਸ਼ਾਲੀਗਰਾਮ ਨਾਰਾਜ਼ ਹੋ ਸਕਦੇ ਹਨ ਅਤੇ ਘਰ ਦੇ ਮੈਂਬਰਾਂ ਨੂੰ ਅਸ਼ੁਭ ਫਲ ਪ੍ਰਾਪਤ ਹੁੰਦੇ ਹਨ।
ਪਵਿੱਤਰਤਾ ਦਾ ਧਿਆਨ- ਜੇਕਰ ਤੁਸੀਂ ਘਰ 'ਚ ਭਗਵਾਨ ਸ਼ਾਲੀਗਰਾਮ ਬਿਰਾਜਮਾਨ ਕੀਤੇ ਹਨ, ਤਾਂ ਘਰ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਫ਼-ਸੁਥਰੀ ਜਗ੍ਹਾ 'ਤੇ ਹੀ ਭਗਵਾਨ ਸ਼ਾਲੀਗਰਾਮ ਵਾਸ ਕਰਦੇ ਹਨ ਅਤੇ ਭਗਵਾਨ ਸ਼ਾਲੀਗਰਾਮ ਨੂੰ ਗੰਦੇ ਹੱਥਾਂ ਨਾਲ ਛੂਹਣਾ ਅਸ਼ੁਭ ਮੰਨਿਆ ਜਾਂਦਾ ਹੈ।
ਰੋਜ਼ਾਨਾ ਅਭਿਸ਼ੇਕ- ਭਗਵਾਨ ਸ਼ਾਲੀਗਰਾਮ ਦਾ ਰੋਜ਼ਾਨਾ ਜਲ ਜਾਂ ਪੰਚਾਮ੍ਰਿਤ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਸਾਫ਼ ਬਸਤਰ ਪਹਿਨਾਓ ਅਤੇ ਚੰਦਨ ਦਾ ਤਿਲਕ ਜ਼ਰੂਰ ਲਗਾਓ। ਦੇਸੀ ਘਿਓ ਦਾ ਦੀਵਾ ਜਗਾ ਕੇ ਆਰਤੀ ਕਰੋ, ਮੰਤਰਾਂ ਦਾ ਜਾਪ ਕਰੋ ਅਤੇ ਅਖ਼ੀਰ 'ਚ ਫਲ ਤੇ ਮਿਠਾਈ ਦਾ ਭੋਗ ਲਗਾਓ।
ਤੁਲਸੀ ਦਲ ਦਾ ਲਾਜ਼ਮੀ ਨਿਯਮ- ਧਾਰਮਿਕ ਮਾਨਤਾ ਅਨੁਸਾਰ, ਭਗਵਾਨ ਵਿਸ਼ਨੂੰ ਨੂੰ ਤੁਲਸੀ ਬਹੁਤ ਪਿਆਰੀ ਹੈ। ਇਸ ਲਈ ਭਗਵਾਨ ਸ਼ਾਲੀਗਰਾਮ ਦੇ ਭੋਗ 'ਚ ਤੁਲਸੀ ਦੇ ਪੱਤੇ ਜ਼ਰੂਰ ਸ਼ਾਮਲ ਕਰੋ। ਭੋਗ 'ਚ ਤੁਲਸੀ ਦੇ ਪੱਤੇ ਸ਼ਾਮਲ ਨਾ ਕਰਨ ਨਾਲ ਪ੍ਰਭੂ ਭੋਗ ਨੂੰ ਸਵੀਕਾਰ ਨਹੀਂ ਕਰਦੇ ਹਨ।
ਭਗਵਾਨ ਸ਼ਾਲੀਗਰਾਮ ਦੀ ਸਹੀ ਦਿਸ਼ਾ- ਮੰਦਰ 'ਚ ਭਗਵਾਨ ਸ਼ਾਲੀਗਰਾਮ ਨੂੰ ਬਿਰਾਜਮਾਨ ਕਰਨ ਲਈ ਉੱਤਰ ਜਾਂ ਪੂਰਬ ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ।