- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਨੂੰ ਸਰੀਰ ਦੀ ਚਮੜੀ 'ਤੇ ਛਪਵਾਉਣ ਦੀ ਬਜਾਏ ਆਪਣੇ ਦਿਲ ਤੇ ਮਨ ’ਚ ਵਸਾਉਣਾ ਚਾਹੀਦਾ ਹੈ। ਭਗਵਾਨ ਦੇ ਨਾਮ ਦਾ ਸਹੀ ਇਸਤੇਮਾਲ ਜਾਪ ਕਰਨ ਤੇ ਸਿਮਰਨ ਕਰਨ ’ਚ ਹੈ, ਨਾ ਕਿ ਉਸ ਨੂੰ ਸਰੀਰ 'ਤੇ ਟੈਟੂ ਦੇ ਰੂਪ ’ਚ ਦਿਖਾਉਣ ’ਚ।

ਧਰਮ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਹਰ ਕਿਸੇ ’ਚ ਟੈਟੂ ਬਣਵਾਉਣ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਲੋਕ ਆਪਣੇ ਹੱਥਾਂ, ਗਰਦਨ ਜਾਂ ਸਰੀਰ ਦੇ ਹੋਰ ਹਿੱਸਿਆਂ 'ਤੇ ਭਗਵਾਨ ਦਾ ਨਾਮ, ਮੰਤਰ ਜਾਂ ਉਨ੍ਹਾਂ ਦੀ ਕੋਈ ਤਸਵੀਰ ਬਣਵਾ ਲੈਂਦੇ ਹਨ। ਪਰ ਧਾਰਮਿਕ ਨਜ਼ਰੀਏ ਤੋਂ ਕੀ ਅਜਿਹਾ ਕਰਨਾ ਸੱਚਮੁੱਚ ਸਹੀ ਹੈ?
ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਸਥਿਤ 'ਸ਼੍ਰੀ ਹਿਤ ਰਾਧਾ ਕੇਲੀ ਕੁੰਜ' ਆਸ਼ਰਮ ਦੇ ਪ੍ਰਸਿੱਧ ਸੰਤ ਪ੍ਰੇਮਾਨੰਦ ਮਹਾਰਾਜ ਨੇ ਇਸ ਵਿਸ਼ੇ 'ਤੇ ਬਹੁਤ ਹੀ ਡੂੰਘੀ ਤੇ ਅਹਿਮ ਗੱਲ ਕਹੀ ਹੈ। ਕੀ ਸਰੀਰ 'ਤੇ ਭਗਵਾਨ ਦੇ ਨਾਮ ਦਾ ਟੈਟੂ ਬਣਵਾਉਣਾ ਸਹੀ ਹੈ? ਵ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਅਣਜਾਣੇ ’ਚ ਕੀ ਪਾਪ ਹੋ ਸਕਦਾ ਹੈ ਤੇ ਟੈਟੂ ਬਣਵਾਉਣ ਦਾ ਸਹੀ ਨਿਯਮ ਕੀ ਹੈ।
ਆਸ਼ਰਮ ਪਹੁੰਚੇ ਭਗਤ ਨੂੰ ਦਿੱਤੀ ਸਲਾਹ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਇੱਕ ਵਿਅਕਤੀ ਆਪਣੇ ਪਰਿਵਾਰ ਸਮੇਤ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਪਹੁੰਚਿਆ। ਮਹਾਰਾਜ ਜੀ ਦੀ ਨਜ਼ਰ ਉਸ ਵਿਅਕਤੀ ਦੇ ਖੱਬੇ ਹੱਥ 'ਤੇ ਪਈ, ਜਿਸ 'ਤੇ ਤ੍ਰਿਸ਼ੂਲ ਦੇ ਨਾਲ 'ਮਹਾਦੇਵ' ਤੇ ਅੰਗਰੇਜ਼ੀ ’ਚ 'Blessings' ਲਿਖਿਆ ਹੋਇਆ ਸੀ। ਇਸ ਨੂੰ ਦੇਖਦੇ ਹੀ ਪ੍ਰੇਮਾਨੰਦ ਮਹਾਰਾਜ ਨੇ ਉਸ ਵਿਅਕਤੀ ਨੂੰ ਰੋਕਿਆ ਤੇ ਕਿਹਾ ਕਿ ਸਰੀਰ 'ਤੇ, ਖਾਸ ਕਰਕੇ ਹੱਥਾਂ 'ਤੇ ਭਗਵਾਨ ਦੇ ਨਾਮ ਦਾ ਟੈਟੂ ਕਦੇ ਨਹੀਂ ਬਣਵਾਉਣਾ ਚਾਹੀਦਾ।
ਇਸ ਨੂੰ ਸਹੀ ਕਿਉਂ ਨਹੀਂ ਮੰਨਿਆ ਜਾਂਦਾ?
ਮਹਾਰਾਜ ਜੀ ਨੇ ਸਮਝਾਇਆ ਕਿ ਖੱਬੇ ਹੱਥ ਦੀ ਵਰਤੋਂ ਅਸੀਂ ਰੋਜ਼ਾਨਾ ਸ਼ੌਚ (ਟਾਇਲਟ) ਤੇ ਸਫਾਈ ਨਾਲ ਜੁੜੇ ਕੰਮਾਂ ਲਈ ਕਰਦੇ ਹਾਂ। ਇਸ ਤੋਂ ਇਲਾਵਾ, ਰੋਜ਼ਾਨਾ ਜੀਵਨ ’ਚ ਹੱਥ ਕਈ ਅਜਿਹੀਆਂ ਥਾਵਾਂ 'ਤੇ ਵੀ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਧਾਰਮਿਕ ਤੌਰ 'ਤੇ ਅਸ਼ੁੱਧ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ’ਚ ਭਗਵਾਨ ਦੇ ਪਵਿੱਤਰ ਨਾਮ ਜਾਂ ਪ੍ਰਤੀਕ ਦਾ ਅਸ਼ੁੱਧਤਾ ਨਾਲ ਸੰਪਰਕ ਹੋ ਸਕਦਾ ਹੈ। ਉਨ੍ਹਾਂ ਦੇ ਅਨੁਸਾਰ, ਇਸ ਨਾਲ ਅਣਜਾਣੇ ’ਚ ਵੱਡਾ ਨਾਮ-ਅਪਰਾਧ (ਪਾਪ) ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਟੈਟੂ ਬਣਵਾ ਲਿਆ ਹੈ, ਉਹ ਕੀ ਕਰਨ?
ਜਿਨ੍ਹਾਂ ਲੋਕਾਂ ਨੇ ਆਪਣੇ ਹੱਥਾਂ 'ਤੇ ਪਹਿਲਾਂ ਹੀ ਭਗਵਾਨ ਦੇ ਨਾਮ ਦਾ ਟੈਟੂ ਬਣਵਾ ਲਿਆ ਹੈ, ਉਨ੍ਹਾਂ ਲਈ ਵੀ ਮਹਾਰਾਜ ਜੀ ਨੇ ਇੱਕ ਆਸਾਨ ਉਪਾਅ ਦੱਸਿਆ। ਉਨ੍ਹਾਂ ਨੇ ਉਸ ਭਗਤ ਨੂੰ ਸਲਾਹ ਦਿੱਤੀ ਕਿ ਉਹ ਟੈਟੂ ਨੂੰ ਮੋਡੀਫਾਈ ਕਰਵਾ ਲਵੇ ਜਾਂ ਮਹਾਦੇਵ ਦੇ ਨਾਮ ਤੇ ਤ੍ਰਿਸ਼ੂਲ ਦੀ ਥਾਂ ਉੱਥੇ ਕੋਈ ਫੁੱਲ ਜਾਂ ਹੋਰ ਡਿਜ਼ਾਈਨ ਬਣਵਾ ਲਵੇ, ਤਾਂ ਜੋ ਭਗਵਾਨ ਦੇ ਨਾਮ ਦਾ ਅਨਾਦਰ ਨਾ ਹੋਵੇ। ਪ੍ਰੇਮਾਨੰਦ ਮਹਾਰਾਜ ਦੇ ਅਨੁਸਾਰ, ਭਗਵਾਨ ਨੂੰ ਸਰੀਰ ਦੀ ਚਮੜੀ 'ਤੇ ਛਪਵਾਉਣ ਦੀ ਬਜਾਏ ਆਪਣੇ ਦਿਲ ਤੇ ਮਨ ’ਚ ਵਸਾਉਣਾ ਚਾਹੀਦਾ ਹੈ। ਭਗਵਾਨ ਦੇ ਨਾਮ ਦਾ ਸਹੀ ਇਸਤੇਮਾਲ ਜਾਪ ਕਰਨ ਤੇ ਸਿਮਰਨ ਕਰਨ ’ਚ ਹੈ, ਨਾ ਕਿ ਉਸ ਨੂੰ ਸਰੀਰ 'ਤੇ ਟੈਟੂ ਦੇ ਰੂਪ ’ਚ ਦਿਖਾਉਣ ’ਚ।