- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਵਾ ਚੌਥ ਇਕ ਪਵਿੱਤਰ ਤਿਉਹਾਰ ਹੈ। ਇਸ ਨੂੰ ਸੁਹਾਗਣਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਹਿੰਦੂ ਔਰਤਾਂ ਪਰਮਾਤਮਾ ਅੱਗੇ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੀਆਂ ਹਨ। ਇਹ ਬਹੁਤ ਔਖਾ ਵਰਤ ਹੈ, ਕਿਉਂਕਿ ਇਸ ਦੌਰਾਨ ਸਾਰਾ ਦਿਨ ਨਿਰਜਲ ਰਹਿਣਾ ਪੈਂਦਾ ਹੈ-ਨਾ ਪਾਣੀ ਪੀਤਾ ਜਾਂਦਾ ਹੈ ਤੇ ਨਾ ਹੀ ਕੁਝ ਖਾਧਾ ਜਾਂਦਾ ਹੈ। ਇਸ ਦਿਨ ਹਿੰਦੂ ਔਰਤਾਂ ਸਜ-ਧਜ ਕੇ ਪਰਮਾਤਮਾ ਅੱਗੇ ਇਹ ਪ੍ਰਣ ਲੈਂਦੀਆਂ ਹਨ

ਕਰਵਾ ਚੌਥ ਇਕ ਪਵਿੱਤਰ ਤਿਉਹਾਰ ਹੈ। ਇਸ ਨੂੰ ਸੁਹਾਗਣਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਹਿੰਦੂ ਔਰਤਾਂ ਪਰਮਾਤਮਾ ਅੱਗੇ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੀਆਂ ਹਨ। ਇਹ ਬਹੁਤ ਔਖਾ ਵਰਤ ਹੈ, ਕਿਉਂਕਿ ਇਸ ਦੌਰਾਨ ਸਾਰਾ ਦਿਨ ਨਿਰਜਲ ਰਹਿਣਾ ਪੈਂਦਾ ਹੈ-ਨਾ ਪਾਣੀ ਪੀਤਾ ਜਾਂਦਾ ਹੈ ਤੇ ਨਾ ਹੀ ਕੁਝ ਖਾਧਾ ਜਾਂਦਾ ਹੈ। ਇਸ ਦਿਨ ਹਿੰਦੂ ਔਰਤਾਂ ਸਜ-ਧਜ ਕੇ ਪਰਮਾਤਮਾ ਅੱਗੇ ਇਹ ਪ੍ਰਣ ਲੈਂਦੀਆਂ ਹਨ ਕਿ ਉਹ ਮਨ, ਬਚਨ ਤੇ ਕਰਮ ਰਾਹੀਂ ਆਪਣੇ ਪਤੀ ਪ੍ਰਤੀ ਪੂਰਨ ਸਮਰਪਣ-ਭਾਵਨਾ ਰੱਖਣਗੀਆਂ। ਇਤਿਹਾਸ ਵਿਚ ਦਰਜ ਕਥਾਵਾਂ ਤੋਂ ਸਾਨੂੰ ਕਰਵਾ ਚੌਥ ਦੇ ਮਹੱਤਵ ਬਾਰੇ ਪਤਾ ਲੱਗਦਾ ਹੈ। ਹਿੰਦੂ ਔਰਤਾਂ ਇਹ ਵਰਤ ਬੜੀ ਸ਼ਰਧਾ ਨਾਲ ਰੱਖਦੀਆਂ ਹਨ। ਇਹ ਵਿਧਾਨ ਆਦਿਕਾਲ ਤੋਂ ਚੱਲਿਆ ਆ ਰਿਹਾ ਹੈ।
ਕੀ ਕਦੇ ਅਸੀਂ ਸੋਚ-ਵਿਚਾਰ ਕੀਤਾ ਹੈ ਕਿ ਇਸ ਵਰਤ ਦਾ ਅਸਲ ਭਾਵ ਕੀ ਹੈ? ਹੋਰ ਵਰਤਾਂ ਵਾਂਗ ਇਸ ਦਾ ਵੀ ਅਧਿਆਤਮਕ ਮਹੱਤਵ ਹੈ। ਸਾਡੇ ਦੇਸ਼ ਦੇ ਕਣ-ਕਣ ਵਿਚ ਰੂਹਾਨੀਅਤ ਵਸੀ ਹੋਈ ਹੈ। ਸਾਡੇ ਸਾਰੇ ਤਿਉਹਾਰ, ਉਤਸਵ ਅਤੇ ਵਰਤ ਆਤਮ-ਉੱਨਤੀ ਲਈ ਹੀ ਬਣਾਏ ਗਏ ਸਨ। ਇਨ੍ਹਾਂ ਦਾ ਅੰਤਿਮ ਟੀਚਾ ਮੁਕਤੀ ਅਤੇ ਪਰਮਾਤਮਾ ਦੀ ਪ੍ਰਾਪਤੀ ਸੀ ਪਰ ਸਮੇਂ ਦੇ ਨਾਲ-ਨਾਲ ਅਸਲੀਅਤ ਤਾਂ ਗਾਇਬ ਹੋ ਜਾਂਦੀ ਹੈ ਅਤੇ ਅਸੀਂ ਰਸਮਾਂ-ਰਿਵਾਜਾਂ ਵਿਚ ਹੀ ਉਲਝ ਕੇ ਰਹਿ ਜਾਂਦੇ ਹਾਂ। ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਅਕਸਰ ਕਿਹਾ ਕਰਦੇ ਸਨ ਕਿ ਸਾਡੇ ਸਾਰੇ ਵਰਤਾਂ ਅਤੇ ਤਿਉਹਾਰਾਂ ਦੀ ਬੁਨਿਆਦ ਅਧਿਆਤਮਕਤਾ ਹੈ। ਇਹੀ ਸਾਡੇ ਦੇਸ਼ ਦੀ ਵਿਸ਼ੇਸ਼ਤਾ ਹੈ ਕਿ ਹਰ ਰਸਮ-ਰਿਵਾਜ ਦੀ ਤਹਿ ਵਿਚ ਕੋਈ ਨਾ ਕੋਈ ਰੂਹਾਨੀ ਭੇਤ ਲੁਕਿਆ ਹੋਇਆ ਹੈ। ਕਰਵਾ ਚੌਥ ਵਾਲੇ ਦਿਨ ਸਵੇਰੇ ਤਾਰਿਆਂ ਦੀ ਛਾਂ ਹੇਠ ਵਰਤ ਰੱਖਿਆ ਜਾਂਦਾ ਹੈ ਅਤੇ ਸ਼ਾਮ ਨੂੰ ਚੰਦ ਦੇਖ ਕੇ ਖੋਲ੍ਹਿਆ ਜਾਂਦਾ ਹੈ। ਅਸਲ ਵਿਚ ਇਹ ਉਸ ਪੜਾਅ ਦਾ ਪ੍ਰਤੀਕ ਹੈ, ਜੋ ਸਾਨੂੰ ਅਧਿਆਤਮਕ ਮਾਰਗ ਦੀ ਇਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਤਾਰਿਆਂ ਤੋਂ ਚੰਦ ਤੱਕ ਦਾ ਇਹ ਵਰਤ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਨੂੰ ਦਰਸਾਉਂਦਾ ਹੈ। ਇਹ ਵਰਤ ਤਾਂ ਹੀ ਸੱਚਮੁੱਚ ਮੁਬਾਰਕ ਬਣਦਾ ਹੈ, ਜਦੋਂ ਸਵੇਰੇ ਅਸੀਂ ਆਪਣੇ ਅੰਦਰਲੇ ਤਾਰੇ ਵੇਖੀਏ, ਸਾਰਾ ਦਿਨ ਪਰਮਾਤਮਾ ਦੀ ਯਾਦ ਅਤੇ ਧਿਆਨ-ਅਭਿਆਸ ਵਿਚ ਬਤੀਤ ਕਰੀਏ ਅਤੇ ਸ਼ਾਮ ਨੂੰ ਆਪਣੇ ਅੰਦਰਲਾ ਚੰਦਰਮਾ ਵੇਖੀਏ। ਫਿਰ ਆਪਣੇ ਮਹਿਬੂਬ ਦੇ ਦਰਸ਼ਨ ਕਰੀਏ-ਉਸ ਮਹਿਬੂਬ ਦੇ, ਜੋ ਸਾਡੇ ਦਿਲ ਦਾ ਚੰਦਰਮਾ ਹੈ, ਜੋ ਸਾਡਾ ਗੁਰੂ ਹੈ। ਕਰਵਾ ਚੌਥ ਮਨਾਉਣ ਦਾ ਅਸਲ ਢੰਗ ਇਹੀ ਹੈ।
-ਸੰਤ ਰਾਜਿੰਦਰ ਸਿੰਘ।