- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨ ਦੀ ਸ਼ੁੱਧਤਾ ਅਤੇ ਸਾਤਵਿਕਤਾ ਨਾਲ ਅਖ਼ੀਰ ਸਾਡਾ ਧੁਰ ਅੰਦਰ ਵੀ ਸ਼ੁੱਧ ਹੁੰਦਾ ਹੈ। ਧਰਮ, ਦਰਸ਼ਨ ਅਤੇ ਅਧਿਆਤਮ ਨਾਲ ਜੁੜੇ ਸਾਡੇ ਗ੍ਰੰਥਾਂ ਵਿਚ ਧੁਰ ਅੰਦਰ ਦੀ ਸ਼ੁੱਧਤਾ ਨੂੰ ਮੋਕਸ਼ ਅਤੇ ਆਤਮਬੋਧ ਜਾਂ ਆਤਮ-ਗਿਆਨ ਦਾ ਮਾਰਗ ਦੱਸਿਆ ਗਿਆ ਹੈ। ਸ੍ਰੀਰਾਮਚਰਿਤਮਾਨਸ ਅਨੁਸਾਰ ਭਗਵਾਨ ਸ੍ਰੀਰਾਮ ਨੇ ਖ਼ੁਦ ਕਿਹਾ ਹੈ, ‘ਨਿਸ਼ਚਲ ਮਨ ਜਨ ਸੋ ਮੋਹੇ ਪਾਵਾ, ਮੋਹੇ ਕਪਟ ਛਲਝਿਦਰ ਨ ਭਾਵਾ।’ ਅਰਥਾਤ ਨਿਸ਼ਚਲ ਅਤੇ ਨਿਰਮਲ ਮਨ ਜਾਂ ਸ਼ੁੱਧ ਧੁਰ ਅੰਦਰ ਈਸ਼ਵਰ ਦੀ ਪ੍ਰਾਪਤੀ ਵਿਚ ਵੀ ਮਦਦਗਾਰ ਹੁੰਦਾ ਹੈ।

ਮਨ ਮਨੁੱਖ ਦੇ ਜੀਵਨ ਦੀ ਦਿਸ਼ਾ ਤੇ ਦਸ਼ਾ, ਦੋਵਾਂ ਨੂੰ ਨਿਰਧਾਰਤ ਕਰਦਾ ਹੈ। ਇਹ ਮਨੁੱਖ ਦੀ ਬੁੱਧੀ, ਵਿਚਾਰਾਂ ਅਤੇ ਚਿੰਤਨ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰਦਾ ਹੈ। ਮਨ ਦੀ ਨਿਰਮਲਤਾ ਮਨੁੱਖ ਦੀ ਸ਼ਖ਼ਸੀਅਤ ਨੂੰ ਨਵੀਂ ਊਰਜਾ, ਨਵੀਂ ਚਮਕ ਪ੍ਰਦਾਨ ਕਰਦੀ ਹੈ, ਓਥੇ ਹੀ ਮਲੀਨਤਾ ਸ਼ਖ਼ਸੀਅਤ ਦੀ ਚਮਕ ਨੂੰ ਧੁੰਦਲਾ ਕਰ ਦਿੰਦੀ ਹੈ। ਮਨ ਹੀ ਹੈ ਜੋ ਸਾਨੂੰ ਭਾਵਨਾਵਾਂ ਦੇ ਜਾਲ਼ ਵਿਚ ਉਲਝਾ ਕੇ ਰੱਖਦਾ ਹੈ ਅਤੇ ਸਾਡੇ ਚਿੰਤਨ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਸ ਨੂੰ ਇਕਾਗਰ ਕਰਨਾ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿਚ ਅੱਗੇ ਵਧਾਉਣਾ ਅਤਿਅੰਤ ਮੁਸ਼ਕਲ ਹੁੰਦਾ ਹੈ। ਸਾਡੇ ਧਰਮ-ਦਰਸ਼ਨ ਵਿਚ ਮਨ ’ਤੇ ਕਾਬੂ ਪਾਉਣ ਦੇ ਬਹੁਤ ਮਾਰਗ ਦੱਸੇ ਗਏ ਹਨ। ਆਹਾਰ ਦੀ ਸ਼ੁੱਧਤਾ ਇਨ੍ਹਾਂ ਵਿਚ ਸਭ ਤੋਂ ਪਹਿਲਾ ਹੈ। ਜੇ ਆਹਾਰ ਸ਼ੁੱਧ ਅਤੇ ਸਾਤਵਿਕ ਹੋਵੇਗਾ ਤਾਂ ਮਨ ਵੀ ਸ਼ੁੱਧ ਅਤੇ ਨਿਰਮਲ ਹੋਵੇਗਾ।
ਰਾਜਸਿਕ ਅਤੇ ਤਾਮਸਿਕ ਭੋਜਨ ਸਾਡੀ ਭੁੱਖ ਨੂੰ ਤਾਂ ਸ਼ਾਂਤ ਕਰ ਸਕਦੇ ਹਨ ਪਰ ਸਾਡੇ ਵਿਚਾਰਾਂ ਅਤੇ ਚਿੰਤਨ ਵਿਚ ਨੁਕਸ ਪੈਦਾ ਕਰਦੇ ਹਨ। ਇਨ੍ਹਾਂ ਨਾਲ ਮਨ ਵਿਚ ਮਾੜੇ ਵਿਚਾਰ, ਹੰਕਾਰ ਤੇ ਅਨਿਆਂ ਦੇ ਭਾਵ ਤੇਜ਼ ਹੁੰਦੇ ਹਨ। ਭਗਵਾਨ ਸ੍ਰੀਕ੍ਰਿਸ਼ਨ ਨੇ ਗੀਤਾ ਵਿਚ ਆਹਾਰ ਨੂੰ ਮਨੁੱਖ ਦੀ ਚੇਤਨਾ, ਸਿਹਤ ਅਤੇ ਸੁਭਾਅ ਦਾ ਮੂਲ ਆਧਾਰ ਦੱਸਿਆ ਹੈ। ਸ਼ੁੱਧ ਅਤੇ ਸਾਤਵਿਕ ਆਹਾਰ ਗ੍ਰਹਿਣ ਕਰਨ ਨਾਲ ਸਾਡੇ ਮਨ ਵਿਚ ਸਕਾਰਾਤਮਕ ਊਰਜਾ ਅਤੇ ਵਿਚਾਰਾਂ ਦਾ ਵਹਾਅ ਵਧਦਾ ਹੈ ਅਤੇ ਨਕਾਰਾਤਮਕ ਵਿਚਾਰਾਂ ਅਤੇ ਪ੍ਰਵਿਰਤੀਆਂ ਦਾ ਖ਼ਾਤਮਾ ਹੁੰਦਾ ਹੈ।
ਮਨ ਦੀ ਸ਼ੁੱਧਤਾ ਅਤੇ ਸਾਤਵਿਕਤਾ ਨਾਲ ਅਖ਼ੀਰ ਸਾਡਾ ਧੁਰ ਅੰਦਰ ਵੀ ਸ਼ੁੱਧ ਹੁੰਦਾ ਹੈ। ਧਰਮ, ਦਰਸ਼ਨ ਅਤੇ ਅਧਿਆਤਮ ਨਾਲ ਜੁੜੇ ਸਾਡੇ ਗ੍ਰੰਥਾਂ ਵਿਚ ਧੁਰ ਅੰਦਰ ਦੀ ਸ਼ੁੱਧਤਾ ਨੂੰ ਮੋਕਸ਼ ਅਤੇ ਆਤਮਬੋਧ ਜਾਂ ਆਤਮ-ਗਿਆਨ ਦਾ ਮਾਰਗ ਦੱਸਿਆ ਗਿਆ ਹੈ। ਸ੍ਰੀਰਾਮਚਰਿਤਮਾਨਸ ਅਨੁਸਾਰ ਭਗਵਾਨ ਸ੍ਰੀਰਾਮ ਨੇ ਖ਼ੁਦ ਕਿਹਾ ਹੈ, ‘ਨਿਸ਼ਚਲ ਮਨ ਜਨ ਸੋ ਮੋਹੇ ਪਾਵਾ, ਮੋਹੇ ਕਪਟ ਛਲਝਿਦਰ ਨ ਭਾਵਾ।’ ਅਰਥਾਤ ਨਿਸ਼ਚਲ ਅਤੇ ਨਿਰਮਲ ਮਨ ਜਾਂ ਸ਼ੁੱਧ ਧੁਰ ਅੰਦਰ ਈਸ਼ਵਰ ਦੀ ਪ੍ਰਾਪਤੀ ਵਿਚ ਵੀ ਮਦਦਗਾਰ ਹੁੰਦਾ ਹੈ। ਇਸ ਤਰ੍ਹਾਂ ਸ਼ੁੱਧ ਧੁਰ-ਅੰਦਰ ਸਾਨੂੰ ਸ਼ੁਭ ਅਤੇ ਸਦਕਰਮਾਂ ਵੱਲ ਪ੍ਰੇਰਿਤ ਕਰਦਾ ਹੈ। ਵਿਅਕਤੀ ਨੂੰ ਸਹੀ, ਨੀਤੀ ਸੰਗਤ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਸਬੰਧਤ ਫ਼ੈਸਲੇ ਲੈਣ ਵਿਚ ਬਹੁਤ ਸਹਿਯੋਗ ਕਰਦਾ ਹੈ।-ਯੋਗੇਂਦਰ ਮਾਥੁਰ।