- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਦਾ ਸਭ ਤੋਂ ਵੱਡਾ ਸੰਘਰਸ਼ ਸੰਸਾਰ ਨਾਲ ਨਹੀਂ ਬਲਕਿ ਖ਼ੁਦ ਨਾਲ ਹੁੰਦਾ ਹੈ। ਬਾਹਰ ਦੇ ਹਾਲਾਤ ਤਾਂ ਸਿਰਫ਼ ਦਰਪਣ ਮਾਤਰ ਹਨ, ਹਕੀਕੀ ਜੰਗ ਤਾਂ ਅੰਦਰਲੇ ਭੈਅ, ਮੋਹ, ਹੰਕਾਰ ਤੇ ਅਸੰਤੋਸ਼ ਨਾਲ ਹੁੰਦੀ ਰਹਿੰਦੀ ਹੈ। ਜੋ ਮਨੁੱਖ ਇਸ ਅੰਦਰੂਨੀ ਜੰਗ ਵਿਚ ਜਿੱਤ ਹਾਸਲ ਕਰ ਲੈਂਦਾ ਹੈ, ਉਸ ਲਈ ਬਾਹਰਲੀਆਂ ਚੁਣੌਤੀਆਂ ਵੀ ਸਾਧਨਾ ਬਣ ਜਾਂਦੀਆਂ ਹਨ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ‘ਸਾਰੀ ਸ਼ਕਤੀ ਤੁਹਾਡੇ ਅੰਦਰ ਹੈ

ਮਨੁੱਖ ਦਾ ਸਭ ਤੋਂ ਵੱਡਾ ਸੰਘਰਸ਼ ਸੰਸਾਰ ਨਾਲ ਨਹੀਂ ਬਲਕਿ ਖ਼ੁਦ ਨਾਲ ਹੁੰਦਾ ਹੈ। ਬਾਹਰ ਦੇ ਹਾਲਾਤ ਤਾਂ ਸਿਰਫ਼ ਦਰਪਣ ਮਾਤਰ ਹਨ, ਹਕੀਕੀ ਜੰਗ ਤਾਂ ਅੰਦਰਲੇ ਭੈਅ, ਮੋਹ, ਹੰਕਾਰ ਤੇ ਅਸੰਤੋਸ਼ ਨਾਲ ਹੁੰਦੀ ਰਹਿੰਦੀ ਹੈ। ਜੋ ਮਨੁੱਖ ਇਸ ਅੰਦਰੂਨੀ ਜੰਗ ਵਿਚ ਜਿੱਤ ਹਾਸਲ ਕਰ ਲੈਂਦਾ ਹੈ, ਉਸ ਲਈ ਬਾਹਰਲੀਆਂ ਚੁਣੌਤੀਆਂ ਵੀ ਸਾਧਨਾ ਬਣ ਜਾਂਦੀਆਂ ਹਨ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ‘ਸਾਰੀ ਸ਼ਕਤੀ ਤੁਹਾਡੇ ਅੰਦਰ ਹੈ। ਤੁਸੀਂ ਸਭ ਕੁਝ ਕਰ ਸਕਦੇ ਹੋ।’ ਇਹ ਸੂਤਰ ਵਾਕ ਸਿਰਫ਼ ਪ੍ਰੇਰਨਾ ਨਹੀਂ, ਸਗੋਂ ਜੀਵਨ ਦਾ ਡੂੰਘਾ ਦਰਸ਼ਨ ਹੈ। ਅਸੀਂ ਅਕਸਰ ਆਪਣੀ ਊਰਜਾ ਨੂੰ ਦੂਜਿਆਂ ਦੀ ਪ੍ਰਵਾਨਗੀ, ਤੁਲਨਾ ਅਤੇ ਭਵਿੱਖ ਦੀਆਂ ਚਿੰਤਾਵਾਂ ਵਿਚ ਵਿਅਰਥ ਕਰ ਦਿੰਦੇ ਹਾਂ। ਉਸ ਦਾ ਖ਼ੁਦ ਦੇ ਉੱਥਾਨ ਲਈ ਸਦਉਪਯੋਗ ਨਹੀਂ ਕਰ ਪਾਉਂਦੇ। ਭਾਰਤੀ ਦਰਸ਼ਨ ਕਹਿੰਦਾ ਹੈ ਕਿ ਮਨੁੱਖ ਦਾ ਹਕੀਕੀ ਵਿਕਾਸ ਉਦੋਂ ਸ਼ੁਰੂ ਹੁੰਦਾ ਹੈ ਜਦ ਉਹ ਖ਼ੁਦ ਨੂੰ ਹਾਲਾਤ ਦਾ ਸ਼ਿਕਾਰ ਨਹੀਂ ਸਗੋਂ ਆਪਣੇ ਵਿਚਾਰਾਂ ਦਾ ਨਿਰਮਾਤਾ ਮੰਨਦਾ ਹੈ। ਸੁੱਖ ਕੋਈ ਉਪਲਬਧੀ ਨਹੀਂ ਹੈ, ਸਗੋਂ ਦ੍ਰਿਸ਼ਟੀ ਹੈ। ਜਿਸ ਦਿਨ ਅਸੀਂ ਸ਼ਿਕਾਇਤਾਂ ਦੀ ਜਗ੍ਹਾ ਸ਼ੁਕਰੀਆ ਅਦਾ ਕਰਨਾ ਸਿੱਖ ਲੈਂਦੇ ਹਾਂ, ਉਸੇ ਦਿਨ ਤੋਂ ਜੀਵਨ ਦਾ ਸੁਰ ਬਦਲਣ ਲੱਗਦਾ ਹੈ। ਬੀਅ ਜਦ ਧਰਤੀ ਦੇ ਅੰਧਕਾਰ ਵਿਚ ਦੱਬਦਾ ਹੈ, ਤਦੇ ਉਸ ਦੇ ਰੁੱਖ ਬਣਨ ਦੀ ਯਾਤਰਾ ਸ਼ੁਰੂ ਹੁੰਦੀ ਹੈ। ਮੁਸ਼ਕਲ ਸਮਾਂ ਸਾਨੂੰ ਤੋੜਨ ਨਹੀਂ ਸਗੋਂ ਸਾਡੀਆਂ ਜੜ੍ਹਾਂ ਨੂੰ ਡੂੰਘਾ ਕਰਨ ਆਉਂਦਾ ਹੈ। ਯਾਦ ਰੱਖੋ ਕਿ ਸਬਰ, ਸੰਜਮ ਅਤੇ ਆਤਮ-ਵਿਸ਼ਵਾਸ ਹੀ ਉਹ ਗੁਣ ਹਨ ਜੋ ਸੰਕਟ ਨੂੰ ਵੀ ਮੌਕੇ ਵਿਚ ਬਦਲ ਦਿੰਦੇ ਹਨ। ਅੱਜ ਜ਼ਰੂਰਤ ਸਿਰਫ਼ ਸਫਲ ਬਣਨ ਦੀ ਨਹੀਂ ਸਗੋਂ ਸਾਰਥਕ ਬਣਨ ਦੀ ਵੀ ਹੈ। ਸਫਲਤਾ ਦੂਜਿਆਂ ਨੂੰ ਪ੍ਰਭਾਵਿਤ ਕਰਦੀ ਹੈ ਜਦਕਿ ਸਾਰਥਕਤਾ ਖ਼ੁਦ ਨੂੰ ਪ੍ਰਕਾਸ਼ਿਤ ਕਰਦੀ ਹੈ। ਜਦ ਅੰਦਰ ਦਾ ਦੀਵਾ ਬਲਦਾ ਹੁੰਦਾ ਹੈ, ਤਦ ਜੀਵਨ ਸਿਰਫ਼ ਉਪਲਬਧੀਆਂ ਦਾ ਨਹੀਂ, ਸਗੋਂ ਉਦੇਸ਼ ਦਾ ਉਤਸਵ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਹਰ ਰੋਜ਼ ਕੁਝ ਪਲ ਖ਼ੁਦ ਨਾਲ ਵੀ ਬਿਤਾਉਣ ਦੀ ਜ਼ਰੂਰਤ ਹੈ। ਜੋ ਵਿਅਕਤੀ ਆਪਣੇ ਧੁਰ ਅੰਦਰ ਦੀ ਆਵਾਜ਼ ਨੂੰ ਸੁਣਨਾ ਸਿੱਖ ਲੈਂਦਾ ਹੈ, ਉਹੀ ਜੀਵਨ ਦੇ ਸ਼ੋਰ-ਸ਼ਰਾਬੇ ਵਿਚ ਵੀ ਸਹੀ ਦਿਸ਼ਾ ਪਛਾਣ ਲੈਂਦਾ ਹੈ। ਸੋ, ਸਭ ਤੋਂ ਉਜਵਲ ਪ੍ਰਕਾਸ਼ ਉਹੀ ਹੈ, ਜੋ ਬਾਹਰ ਨਹੀਂ ਬਲਕਿ ਅੰਦਰੋਂ ਪ੍ਰਕਾਸ਼ਮਾਨ ਹੁੰਦਾ ਹੈ।
-ਲਵਲੀ ਆਨੰਦ।