ਦੀਵਾਲੀ-ਦੁਸਹਿਰੇ ਦੀ ਥਕਾਹਟ ਤੋਂ ਬਾਅਦ ਕਿਹੋ ਜਿਹੀ ਰਹੇਗੀ ਨਵੰਬਰ 2026 ਦੀ ਸ਼ੁਰੂਆਤ? ਜਾਣੋ ਆਪਣੇ ਮੁਲਾਂਕ ਦਾ ਹਾਲ ਹਰ ਮਹੀਨੇ ਦੀ ਆਪਣੀ ਇੱਕ ਖਾਸ ਊਰਜਾ ਹੁੰਦੀ ਹੈ, ਜੋ ਸਾਡੇ ਸੋਚਣ, ਸਮਝਣ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਆਓ ਐਸਟ੍ਰੋਪੱਤਰੀ ਦੇ ਜੋਤਸ਼ੀ ਤੋਂ ਜਾਣਦੇ ਹਾਂ ਕਿ ਮੁਲਾਂਕ 1 ਤੋਂ 9 ਲਈ ਨਵੰਬਰ ਦਾ ਮਹੀਨਾ ਕਿਹੋ ਜਿਹਾ ਰਹਿਣ ਵਾਲਾ ਹੈ?
Publish Date: Wed, 21 Oct 2026 02:52 PM (IST)
Updated Date: Wed, 21 Oct 2026 02:54 PM (IST)
ਧਰਮ ਡੈਸਕ, ਨਵੀਂ ਦਿੱਲੀ। ਅਕਤੂਬਰ ਵਿੱਚ ਨਰਾਤੇ ਅਤੇ ਦੁਸਹਿਰੇ ਵਰਗੇ ਤਿਉਹਾਰ ਮਨਾਉਣ ਤੋਂ ਬਾਅਦ ਕੁਝ ਹੀ ਦਿਨਾਂ ’ਚ ਨਵੰਬਰ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਨਵੰਬਰ ਦੇ ਮਹੀਨੇ ਵਿੱਚ ਵਾਤਾਵਰਨ ਵਿੱਚ ਠੰਢਕ ਅਤੇ ਇੱਕ ਵੱਖ ਤਰ੍ਹਾਂ ਦੀ ਤਾਜ਼ਗੀ ਮਹਿਸੂਸ ਕੀਤੀ ਜਾ ਸਕਦੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਨਵੰਬਰ 2026 ਦਾ ਮਹੀਨਾ ਤੁਹਾਡੇ ਜੀਵਨ, ਕਰੀਅਰ ਅਤੇ ਆਪਸੀ ਰਿਸ਼ਤਿਆਂ 'ਤੇ ਕਿਹੋ ਜਿਹਾ ਅਸਰ ਦਿਖਾਏਗਾ ਤਾਂ ਅੰਕ ਜੋਤਿਸ਼ (Numerology)’ਚ ਇਸ ਦਾ ਜਵਾਬ ਛੁਪਿਆ ਹੈ।
ਹਰ ਮਹੀਨੇ ਦੀ ਆਪਣੀ ਇੱਕ ਖਾਸ ਊਰਜਾ ਹੁੰਦੀ ਹੈ, ਜੋ ਸਾਡੇ ਸੋਚਣ, ਸਮਝਣ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਆਓ ਐਸਟ੍ਰੋਪੱਤਰੀ ਦੇ ਜੋਤਸ਼ੀ ਤੋਂ ਜਾਣਦੇ ਹਾਂ ਕਿ ਮੁਲਾਂਕ 1 ਤੋਂ 9 ਲਈ ਨਵੰਬਰ ਦਾ ਮਹੀਨਾ ਕਿਹੋ ਜਿਹਾ ਰਹਿਣ ਵਾਲਾ ਹੈ?
ਐਸਟ੍ਰੋਪੱਤਰੀ ਦੀ ਅੰਕ ਜੋਤਸ਼ੀ ਭਾਨੂਪ੍ਰਿਆ ਮਿਸ਼ਰਾ ਅਨੁਸਾਰ, ਨਵੰਬਰ 2026 ਦਾ ਯੂਨੀਵਰਸਲ ਅੰਕ (Universal Number) 2 ਹੈ। ਅੰਕ ਸ਼ਾਸਤਰ ਵਿੱਚ ਅੰਕ 2 ਨੂੰ ਰਚਨਾਤਮਕਤਾ, ਸੰਚਾਰ, ਤਾਲਮੇਲ ਅਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ 1 ਤੋਂ 9 ਮੁਲਾਂਕ ਵਾਲੇ ਲੋਕਾਂ ਲਈ ਅਗਲਾ ਮਹੀਨਾ ਕਿਹੋ ਜਿਹੀ ਊਰਜਾ ਲੈ ਕੇ ਆ ਰਿਹਾ ਹੈ।
ਮੁਲਾਂਕ ਅਨੁਸਾਰ ਨਵੰਬਰ 2026 ਦਾ ਰਾਸ਼ੀਫਲ ਮੁਲਾਂਕ 1: ਇਸ ਮਹੀਨੇ ਕਰੀਅਰ ਵਿੱਚ ਨਵੀਂਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਆਪਣੇ ਆਤਮ-ਵਿਸ਼ਵਾਸ ਨਾਲ ਅੱਗੇ ਵਧੋ। ਨਵੰਬਰ ਮਹੀਨੇ ਵਿੱਚ ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚੋ ਜੋ ਤੁਹਾਡੇ ਕੰਮ, ਊਰਜਾ ਜਾਂ ਆਤਮ-ਵਿਸ਼ਵਾਸ 'ਤੇ ਨਕਾਰਾਤਮਕ ਅਸਰ ਪਾ ਸਕਦਾ ਹੈ।
ਮੁਲਾਂਕ 2: ਰਿਸ਼ਤਿਆਂ ਵਿੱਚ ਆਪਸੀ ਸਮਝ ਅਤੇ ਧੀਰਜ ਬਣਾਏ ਰੱਖਣਾ ਤੁਹਾਡੇ ਲਈ ਲਾਭਕਾਰੀ ਰਹੇਗਾ ਪਰ ਭਾਵਨਾਤਮਕ ਤੌਰ 'ਤੇ ਆਪਣੇ ਆਪ ਨੂੰ ਕਮਜ਼ੋਰ ਬਣਾਉਣ ਤੋਂ ਬਚੋ।
ਮੁਲਾਂਕ 3: ਕਲਾਤਮਕ ਅਤੇ ਰਚਨਾਤਮਕ ਕੰਮਾਂ ਵਿੱਚ ਅੱਗੇ ਵਧਣ ਦੇ ਉੱਤਮ ਮੌਕੇ ਮਿਲਣਗੇ। ਨਵੀਂਆਂ-ਨਵੀਂਆਂ ਚੀਜ਼ਾਂ ਸਿੱਖਣ ਦਾ ਮਨ ਕਰੇਗਾ, ਜੋ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਦਾ ਕੰਮ ਕਰੇਗੀ।
ਮੁਲਾਂਕ 4: ਜੀਵਨ ਅਤੇ ਕਾਰਜਖੇਤਰ ਵਿੱਚ ਅਨੁਸ਼ਾਸਨ ਬਣਾਏ ਰੱਖਣ ਨਾਲ ਸਫਲਤਾ ਦੀ ਰਾਹ ਆਸਾਨ ਹੋਵੇਗੀ। ਆਪਣੇ ਜੀਵਨ ਵਿੱਚ ਸਹੀ ਆਦਤਾਂ ਨੂੰ ਸ਼ਾਮਲ ਕਰੋ, ਇਸ ਨਾਲ ਤੁਹਾਡਾ ਦਿਨ ਲਾਭਕਾਰੀ (Productive) ਹੋਵੇਗਾ।
ਮੁਲਾਂਕ 5: ਜੀਵਨ ਵਿੱਚ ਨਵੇਂ ਮੌਕੇ ਮਿਲਣਗੇ ਪਰ ਤੁਹਾਨੂੰ ਆਪਣੇ ਖਰਚਿਆਂ 'ਤੇ ਕੰਟਰੋਲ ਰੱਖਣਾ ਹੋਵੇਗਾ। ਬਿਨਾਂ ਵਜ੍ਹਾ ਦੀਆਂ ਚੀਜ਼ਾਂ ਵਿੱਚ ਜਾਂ ਦਿਖਾਵਾ ਕਰਨ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ।
ਮੁਲਾਂਕ 6: ਪਰਿਵਾਰਕ ਸੁਖ ਅਤੇ ਪ੍ਰੇਮ ਸਬੰਧਾਂ ਨੂੰ ਪਹਿਲ ਦੇਣਾ ਤੁਹਾਡੇ ਲਈ ਭਲਾ ਕਰੇਗਾ। ਪਤਨੀ ਨਾਲ ਸਬੰਧ ਸੁਖਾਵੇਂ ਹੋਣਗੇ।
ਮੁਲਾਂਕ 7: ਆਤਮ-ਚਿੰਤਨ (Self-reflection) ਕਰਨ ਅਤੇ ਨਵੀਂਆਂ ਚੀਜ਼ਾਂ ਸਿੱਖਣ 'ਤੇ ਆਪਣਾ ਧਿਆਨ ਕੇਂਦਰਿਤ ਕਰੋ। ਉਨ੍ਹਾਂ ਚੀਜ਼ਾਂ ਤੋਂ ਦੂਰ ਰਹੋ ਜੋ ਤੁਹਾਨੂੰ ਕੁਝ ਨਵਾਂ ਕਰਨ ਤੋਂ ਰੋਕਦੀਆਂ ਹਨ।
ਮੁਲਾਂਕ 8: ਕਿਸੇ ਵੀ ਤਰ੍ਹਾਂ ਦੇ ਆਰਥਿਕ ਫੈਸਲੇ ਬਹੁਤ ਸੋਚ-ਸਮਝ ਕੇ ਹੀ ਲਓ। ਨਿਵੇਸ਼ ਦੇ ਮਾਮਲੇ ਵਿੱਚ ਕਾਹਲੀ ਦਿਖਾਉਣ ਨਾਲ ਨੁਕਸਾਨ ਤੁਹਾਨੂੰ ਹੀ ਪਹੁੰਚੇਗਾ।
ਮੁਲਾਂਕ 9: ਮਨ ਵਿੱਚ ਧੀਰਜ ਬਣਾਏ ਰੱਖੋ ਅਤੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਓ। ਪਰਿਵਾਰ ਵਿੱਚ ਤੁਹਾਨੂੰ ਸਹਿਯੋਗ ਅਤੇ ਪਿਆਰ ਦੋਵੇਂ ਮਿਲਣਗੇ।