- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਦੁੱਖ ਨੂੰ ਦੇਖ ਰਿਹਾ ਹੈ, ਕੀ ਉਹ ਖ਼ੁਦ ਦੁੱਖ ਹੋ ਸਕਦਾ ਹੈ? ਜੇ ਅਸੀਂ ਕਹਿ ਸਕਦੇ ਹਾਂ, ਮੇਰੇ ਅੰਦਰ ਪੀੜਾ ਹੈ ਤਾਂ ‘ਮੈਂ’ ਅਤੇ ਪੀੜਾ ਇਕ ਨਹੀਂ ਹੋਏ। ਪੀੜਾ ਦਿਖਾਈ ਦੇ ਰਹੀ ਹੈ, ਮਹਿਸੂਸ ਕੀਤੀ ਜਾ ਰਹੀ ਹੈ, ਬਦਲ ਰਹੀ ਹੈ ਪਰ ਜੋ ਉਸ ਦੇ ਬਦਲਣ ਨੂੰ ਜਾਣ ਰਿਹਾ ਹੈ, ਉਹ ਉਸ ਤੋਂ ਵੱਖ ਹੈ।

ਅਸੀਂ ਸੁੱਖ ਨਾਲ ਆਪਣੀ ਪਛਾਣ ਓਨੀ ਦ੍ਰਿੜਤਾ ਨਾਲ ਨਹੀਂ ਜੋੜਦੇ, ਜਿੰਨੀ ਦੁੱਖ ਨਾਲ। ਸੁੱਖ ਆਉਂਦਾ ਹੈ, ਚਲਾ ਜਾਂਦਾ ਹੈ। ਦੁੱਖ ਆਉਂਦਾ ਹੈ, ਤਾਂ ਅਸੀਂ ਉਸ ਨੂੰ ਆਪਣੀ ਸ਼ਖ਼ਸੀਅਤ ਦਾ ਹਿੱਸਾ ਬਣਾ ਲੈਂਦੇ ਹਾਂ। ਕਦੇ-ਕਦਾਈਂ ਪੀੜਾ ਇਕ ਖ਼ਾਸ ਸੂਖਮ ਹੰਕਾਰ ਨੂੰ ਪੋਸ਼ਿਤ ਕਰਦੀ ਹੈ। ‘ਮੇਰੇ ਨਾਲ ਬੇਇਨਸਾਫ਼ੀ ਹੋਈ’,‘ਮੈਂ ਵਾਂਝਾ ਰਿਹਾ’, ‘ਇੰਨਾ ਦੁੱਖ ਸਹਾਰਿਆ’ ਅਤੇ ਅੰਤ ਵਿਚ ਇਕ ਤੁਲਨਾ, ਮੇਰੇ ਦੁੱਖ ਦੇ ਮੁਕਾਬਲੇ ਤੁਹਾਡਾ ਦੁੱਖ ਤਾਂ ਕੁਝ ਵੀ ਨਹੀਂ।
ਅਸੀਂ ਆਪਣੇ ਦੁੱਖ ਨੂੰ ਆਪਣੀ ਪਛਾਣ ਇਸ ਲਈ ਬਣਾ ਲੈਂਦੇ ਹਾਂ ਕਿਉਂਕਿ ਉਹ ਸਾਨੂੰ ਇਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ-ਮਹਾਨ ਹੋਣ ਦੀ। ਦੁੱਖ ਜੀਵਨ ਦੀ ਘਟਨਾ ਹੈ ਪਰ ਮਨ ਉਸ ਨੂੰ ਹੋਂਦ ਦਾ ਸੱਚ ਬਣਾ ਲੈਂਦਾ ਹੈ। ਜੋ ਵਾਪਰਿਆ, ਉਹ ਹੌਲੀ-ਹੌਲੀ ‘ਮੇਰਾ’ ਹੁੰਦਾ ਜਾਂਦਾ ਹੈ ਤੇ ਜੋ ‘ਮੇਰਾ’ ਹੋ ਗਿਆ, ਉਹ ਅਖ਼ੀਰ ‘ਮੈਂ’ ਵਿਚ ਪ੍ਰਤੀਤ ਹੋਣ ਲੱਗਦਾ ਹੈ। ਇੱਥੋਂ ਦੁੱਖ ਅਨੁਭਵ ਨਾ ਰਹਿ ਕੇ ਪਛਾਣ ਬਣ ਜਾਂਦਾ ਹੈ। ਕਿਸੇ ਪਿਆਰੇ ਦਾ ਵਿਛੋੜਾ ਹੋਇਆ, ਕੋਈ ਸੁਪਨਾ ਟੁੱਟਿਆ, ਕਿਤੇ ਅਸਫਲਤਾ ਮਿਲੀ, ਘਟਨਾ ਬੀਤ ਗਈ ਪਰ ਮਨ ਉਸ ਦੀ ਯਾਦ ਨੂੰ ਵਾਰ-ਵਾਰ ਛੂਹ ਰਿਹਾ ਹੁੰਦਾ ਹੈ। ਯਾਦ ਨਾਲ ਭਾਵ ਬਣਿਆ, ਭਾਵ ਨਾਲ ਗਾਥਾ ਤੇ ਗਾਥਾ ਤੋਂ ਇਕ ਨਵੀਂ ਪਛਾਣ, ਮੈਂ ਉਹ ਹਾਂ, ਜਿਸ ਨਾਲ ਇਹ ਵਾਪਰਿਆ, ਫਿਰ ਵੀ ਮੈਂ ਜਿਊਂਦਾ ਰਿਹਾ।
ਜੋ ਦੁੱਖ ਨੂੰ ਦੇਖ ਰਿਹਾ ਹੈ, ਕੀ ਉਹ ਖ਼ੁਦ ਦੁੱਖ ਹੋ ਸਕਦਾ ਹੈ? ਜੇ ਅਸੀਂ ਕਹਿ ਸਕਦੇ ਹਾਂ, ਮੇਰੇ ਅੰਦਰ ਪੀੜਾ ਹੈ ਤਾਂ ‘ਮੈਂ’ ਅਤੇ ਪੀੜਾ ਇਕ ਨਹੀਂ ਹੋਏ। ਪੀੜਾ ਦਿਖਾਈ ਦੇ ਰਹੀ ਹੈ, ਮਹਿਸੂਸ ਕੀਤੀ ਜਾ ਰਹੀ ਹੈ, ਬਦਲ ਰਹੀ ਹੈ ਪਰ ਜੋ ਉਸ ਦੇ ਬਦਲਣ ਨੂੰ ਜਾਣ ਰਿਹਾ ਹੈ, ਉਹ ਉਸ ਤੋਂ ਵੱਖ ਹੈ। ਸਮੱਸਿਆ ਦੁੱਖ ਦਾ ਹੋਣਾ ਨਹੀਂ, ਉਸ ਨਾਲ ਤਾਲਮੇਲ ਕਰਨਾ ਹੈ। ਮੁਕਤੀ ਦਾ ਅਰਥ ਦੁੱਖ ਤੋਂ ਭੱਜ ਜਾਣਾ ਨਹੀਂ ਹੈ।
ਦੁੱਖ ਨੂੰ ਪੂਰੀ ਤਰ੍ਹਾਂ ਦੇਖਣਾ ਅਤੇ ਫਿਰ ਵੀ ਇਹ ਜਾਣਨਾ ਕਿ ਇਹ ਮੇਰੇ ਅੰਦਰ ਵਾਪਰ ਰਿਹਾ ਹੈ, ਪਰ ਇਹ ਮੈਂ ਨਹੀਂ ਹਾਂ। ਸੋ, ਦੁੱਖ ਨੂੰ ਮਿਟਾਉਣਾ ਜ਼ਰੂਰੀ ਨਹੀਂ, ਕਿਉਂਕਿ ਦੁੱਖ ਤੋਂ ਮੁਕਤੀ ਹਮੇਸ਼ਾ ਸਾਡੇ ਹੱਥ ਵਿਚ ਨਹੀਂ ਪਰ ਦੁੱਖ ਨਾਲ ਆਪਣੇ ਤਾਲਮੇਲ ਦਾ ਅੰਤ ਸਾਡੇ ਅੰਦਰ ਸੰਭਵ ਹੈ। ਦੁੱਖ ਤੋਂ ਮੁਕਤੀ ਲਈ ਇਹ ਮੰਨਣਾ ਹੋਵੇਗਾ ਕਿ ਮੈਂ ਆਪਣੇ ਦੁੱਖ ਦਾ ਮਹਿਜ਼ ਇਕ ਅਹਿਸਾਸ-ਕਰਤਾ ਹੀ ਹਾਂ, ਖ਼ੁਦ ਦੁੱਖ ਦੀ ਕੋਈ ਮੂਰਤੀ ਨਹੀਂ।
-ਟਵਿੰਕਲ ਤੋਮਰ ਸਿੰਘ।