- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਭਾਰ ਇੰਨਾ ਸੂਖਮ ਹੈ ਕਿ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਪਰ ਇਹ ਸਾਡੀ ਸੰਕਲਪ-ਸ਼ਕਤੀ ਨੂੰ ਹੌਲੀ-ਹੌਲੀ ਕਮਜ਼ੋਰ ਕਰਦਾ ਰਹਿੰਦਾ ਹੈ ਅਤੇ ਜਦੋਂ ਇਹ ਬੋਝ ਚੱਕਣਾ ਮਸ਼ਕਲ ਹੋ ਜਾਂਦਾ ਹੈ, ਤਾਂ ਅਸੀਂ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਨਕਾਰਾਤਮਕ ਵਿਚਾਰਾਂ ਦੇ ਮੱਕੜਜਾਲ਼ ਵਿਚ ਬੁਰ ਤਰ੍ਹਾਂ ਫਸ ਜਾਂਦੇ ਹਾਂ।

ਹਰ ਮਨੁੱਖ ਅੰਦਰ ਇਕ ਅਦੁੱਤੀ ਖ਼ਾਹਿਸ਼ ਸਦਾ ਮੌਜੂਦ ਰਹਿੰਦੀ ਹੈ ਕਿ ਉਹ ਆਪਣੀ ਮੌਜੂਦਾ ਅਵਸਥਾ ਤੋਂ ਉੱਨਤ ਅਤੇ ਸ੍ਰੇਸ਼ਠ ਸਥਿਤੀ ਵੱਲ ਵਧੇ। ਇਹ ਇੱਛਾ ਮਨੁੱਖਤਾ ਦਾ ਮੂਲ ਸੁਭਾਅ ਹੈ। ਤ੍ਰਾਸਦੀ ਇਹੀ ਹੈ ਕਿ ਇਹ ਊਰਜਾ ਬਚਪਨ ਵਿਚ ਤਾਂ ਖੁੱਲ੍ਹੇ ਪਾਣੀ ਵਾਂਗ ਚੱਲਦੀ ਹੈ, ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ, ਇਹ ਕਮਜ਼ੋਰ ਹੁੰਦੀ ਜਾਂਦੀ ਹੈ। ਜਿੱਥੇ ਇਸ ਨੂੰ ਸਮੇਂ ਦੇ ਨਾਲ ਮਜ਼ਬੂਤ ਹੋਣਾ ਚਾਹੀਦਾ ਸੀ, ਉੱਥੇ ਇਹ ਬਦਰੰਗ ਹੁੰਦੀ ਜਾਂਦੀ ਹੈ।ਇਸ ਦਾ ਮੁੱਖ ਕਾਰਨ ਹੈ-ਮਨ ਦੀ ਚੰਚਲਤਾ ਅਤੇ ਉਸ ਦਾ ਨਿਰੰਤਰ ਭਟਕਮਾ।
ਮਨੁੱਖ ਦਾ ਮਨ ਇਕ ਬੇਕਾਬੂ ਘੋੜੇ ਵਾਂਗ ਹੈ ਜੋ ਹਰ ਪਲ ਨਵੀਆਂ ਦਿਸ਼ਾਵਾਂ ਵਿਚ ਦੌੜ ਲਗਾਉਂਦਾ ਰਹਿੰਦਾ ਹੈ। ਇਹ ਕਦੇ ਭੂਤਕਾਲ ਦੀ ਯਾਦਾਂ ਵਿਚ ਉਲਝਦਾ ਹੈ, ਤੇ ਕਦੇ ਭਵਿੱਖ ਦੀਆਂ ਸੁਖਦ ਕਲਪਨਾਵਾਂ ਜਾਂ ਡਰਾਂ ਵਿਚ ਡੁੱਬ ਜਾਂਦਾ ਹੈ। ਇਸ ਲਗਾਤਾਰ ਭਟਕਣ ਨਾਲ ਮਨ ’ਤੇ ਇਕ ਅਦ੍ਰਿਸ਼ ਬੋਝ ਇਕੱਠਾ ਹੁੰਦਾ ਜਾਂਦਾ ਹੈ-ਚਿੰਤਾਵਾਂ ਦਾ ਬੋਝ, ਉਮੀਦਾਂ ਦਾ ਭਾਰ, ਅਸਫਲਤਾਵਾਂ ਦਾ ਪਰਛਾਵਾਂ ਆਦਿ।
ਇਹ ਭਾਰ ਇੰਨਾ ਸੂਖਮ ਹੈ ਕਿ ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਪਰ ਇਹ ਸਾਡੀ ਸੰਕਲਪ-ਸ਼ਕਤੀ ਨੂੰ ਹੌਲੀ-ਹੌਲੀ ਕਮਜ਼ੋਰ ਕਰਦਾ ਰਹਿੰਦਾ ਹੈ ਅਤੇ ਜਦੋਂ ਇਹ ਬੋਝ ਚੱਕਣਾ ਮਸ਼ਕਲ ਹੋ ਜਾਂਦਾ ਹੈ, ਤਾਂ ਅਸੀਂ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਨਕਾਰਾਤਮਕ ਵਿਚਾਰਾਂ ਦੇ ਮੱਕੜਜਾਲ਼ ਵਿਚ ਬੁਰ ਤਰ੍ਹਾਂ ਫਸ ਜਾਂਦੇ ਹਾਂ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਮਨੁੱਖ ਆਪਣੇ ਹੀ ਮਨ ਦਾ ਦਾਸ ਬਣ ਜਾਂਦਾ ਹੈ।
ਇੱਥੇ ਇਕ ਵੱਡੀ ਹਕੀਕਤ ਦਾ ਖ਼ੁਲਾਸਾ ਹੁੰਦਾ ਹੈ ਕਿ ਅਸੀਂ ਕਿਸੇ ਵੀ ਟੀਚੇ ਦੀ ਪ੍ਰਾਪਤੀ ਸਿਰਫ਼ ਖੁੱਲ੍ਹੇ ਮਨ ਨਾਲ ਹੀ ਕਰ ਸਕਦੇ ਹਾਂ। ਜਿਸ ਤਰ੍ਹਾਂ ਆਕਾਸ਼ ਵਿਚ ਉੱਡਣ ਲਈ ਪੰਛੀ ਨੂੰ ਆਪਣੇ ਖੰਭਾਂ ਨੂੰ ਕਿਸੇ ਬੰਧਨ ਤੋਂ ਮੁਕਤ ਰੱਖਣਾ ਪੈਂਦਾ ਹੈ, ਉਸੇ ਤਰ੍ਹਾਂ ਜੀਵਨ ਦੇ ਕਿਸੇ ਵੀ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਆਪਣੇ ਮਨ ਨੂੰ ਸਾੜਿਆਂ, ਡਰਾਂ ਅਤੇ ਨਕਾਰਾਤਮਕਤਾ ਤੋਂ ਮੁਕਤ ਰੱਖਣਾ ਹੋਵੇਗਾ। ਜੀਵਨ ਦੀ ਸਾਰਥਕਤਾ ਇਸ ਵਿਚ ਹੈ ਕਿ ਅਸੀਂ ਆਪਣੀ ਅੰਦਰੂਨੀ ਊਰਜਾ ਨੂੰ ਕਿਸੇ ਵੀ ਸੂਰਤ ਵਿਚ ਕਮਜ਼ੋਰ ਨਾ ਹੋਣ ਦੇਈਏ। ਇਸ ਨੂੰ ਲਗਾਤਾਰ ਬਰਕਰਾਰ ਰੱਖੀਏ ਤਾਂ ਜੋ ਅਸੀਂ ਖੁੱਲ੍ਹੇ ਮਨ ਨਾਲ ਆਪਣੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹੀਏ।
-ਮਮਤਾ ਕੁਸ਼ਵਾਹਾ