- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਦੀ ਦੇ ਕਿਨਾਰੇ ਖੜ੍ਹੇ ਹੋਣ ’ਤੇ ਪਤਾ ਲੱਗਦਾ ਹੈ ਕਿ ਕਿੰਨਾ ਪਾਣੀ ਬਹਿ ਗਿਆ ਅਤੇ ਉਹ ਮੁੜ ਨਹੀਂ ਆਵੇਗਾ ਪਰ ਉਸ ਵਰਗਾ ਹੀ ਪਾਣੀ ਆਉਂਦਾ ਰਹੇਗਾ। ਮਨੁੱਖ ਆਪਣੇ ਬਾਰੇ ਬੋਲਦੇ ਹੋਏ ਧਿਆਨ ਰੱਖੇ ਕਿ ਇਹ ਤਾਂ ਕਈਆਂ ਦੇ ਜੀਵਨ ਦਾ ਨਿੱਤ ਦਾ ਕਰਮ ਹੈ।

ਮਨੁੱਖ ਆਪਣੀ ਜ਼ਿੰਦਗੀ ਦਾ ਜਿੰਨਾ ਵੱਡਾ ਹਿੱਸਾ ਸੰਸਾਰ ਨੂੰ ਸਮਝਣ ਵਿਚ ਲਗਾਉਂਦਾ ਹੈ, ਉਸ ਤੋਂ ਕਈ ਗੁਣਾ ਵੱਧ ਉਹ ਸੰਸਾਰ ਨੂੰ ਇਹ ਸਮਝਾਉਣ ਵਿਚ ਲਗਾ ਦਿੰਦਾ ਹੈ ਕਿ ਉਹ ਕੀ ਹੈ? ਉਸ ਨੂੰ ਆਪਣੀਆਂ ਚੰਗਿਆਈਆਂ ਦਾ ਗੁਣਗਾਨ ਚਾਹੀਦਾ ਹੈ, ਆਪਣੇ ਦੁੱਖਾਂ ਦੀ ਮਾਨਤਾ ਚਾਹੀਦੀ ਹੈ, ਆਪਣੇ ਨਾਲ ਹੋਈ ਬੇਇਨਸਾਫ਼ੀ ਦੀ ਕੋਈ ਅਜਿਹੀ ਜਨਤਕ ਪ੍ਰਵਾਨਗੀ ਚਾਹੀਦੀ ਹੈ ਜਿਸ ਨਾਲ ਉਸ ਨੂੰ ਇਹ ਭਰੋਸਾ ਹੋ ਸਕੇ ਕਿ ਉਸ ਦੀ ਮੌਜੂਦਗੀ ਵਿਚ ਪਹਾੜ ਵਰਗੀ ਖਿੱਚ ਹੈ। ਉਹ ਕਹਿੰਦਾ ਹੈ, ਮੈਂ ਅਜਿਹਾ ਇਸ ਲਈ ਹਾਂ ਕਿਉਂਕਿ ਮੇਰੇ ਨਾਲ ਅਜਿਹਾ ਹੋਇਆ। ਮੈਂ ਇੰਨਾ ਕਠੋਰ ਇਸ ਲਈ ਹਾਂ, ਕਿਉਂਕਿ ਮੈਨੂੰ ਬਹੁਤ ਫੱਟ ਲੱਗੇ ਹਨ। ਮੈਂ ਇੰਨਾ ਚੁੱਪ ਇਸ ਲਈ ਹਾਂ ਕਿਉਂਕਿ ਮੈਨੂੰ ਕਦੇ ਸਮਝਿਆ ਨਹੀਂ ਗਿਆ। ਜਦਕਿ ਸੱਚ ਇਹ ਹੈ ਕਿ ਆਤਮ-ਗਿਆਨ ਦਾ ਅਰਥ ਆਪਣੀ ਸਿਰਜਣਾ ਦੀ ਉਸ ਕਥਾ ਤੋਂ ਮੁਕਤ ਹੋ ਜਾਣਾ ਹੈ ਜਿਸ ਨੂੰ ਅਸੀਂ ਜੀਵਨ ਭਰ ਆਪਣੀ ਪਛਾਣ ਸਮਝਦੇ ਰਹੇ।
ਨਦੀ ਦੇ ਕਿਨਾਰੇ ਖੜ੍ਹੇ ਹੋਣ ’ਤੇ ਪਤਾ ਲੱਗਦਾ ਹੈ ਕਿ ਕਿੰਨਾ ਪਾਣੀ ਬਹਿ ਗਿਆ ਅਤੇ ਉਹ ਮੁੜ ਨਹੀਂ ਆਵੇਗਾ ਪਰ ਉਸ ਵਰਗਾ ਹੀ ਪਾਣੀ ਆਉਂਦਾ ਰਹੇਗਾ। ਮਨੁੱਖ ਆਪਣੇ ਬਾਰੇ ਬੋਲਦੇ ਹੋਏ ਧਿਆਨ ਰੱਖੇ ਕਿ ਇਹ ਤਾਂ ਕਈਆਂ ਦੇ ਜੀਵਨ ਦਾ ਨਿੱਤ ਦਾ ਕਰਮ ਹੈ। ਪਰ ਜਦੋਂ ਮਨੁੱਖ ਆਪਣੇ ਪੁੰਨਾਂ ਦਾ ਲੇਖਾ ਰੱਖਣ ਨੂੰ ਬੇਵਜ੍ਹਾ ਸਮਝਣ ਲੱਗਦਾ ਹੈ, ਆਪਣੇ ਦੁੱਖਾਂ ਨੂੰ ਆਪਣੀ ਪਛਾਣ ਬਣਾਉਣਾ ਛੱਡ ਦਿੰਦਾ ਹੈ ਅਤੇ ਆਪਣੇ ਤਿਆਗ ਨੂੰ ਸਮਾਰਕ ਵਾਂਗ ਢੋਣਾ ਬੰਦ ਕਰ ਦਿੰਦਾ ਹੈ, ਤਦ ਜੀਵਨ ਦੀਆਂ ਘਟਨਾਵਾਂ ਕੁਦਰਤੀ ਤੌਰ ’ਤੇ ਲਹਿਰਾਂ ਵਾਂਗ ਟਕਰਾਉਂਦੀਆਂ ਹਨ, ਜਵਾਰਭਾਟੇ ਦੀ ਤਰ੍ਹਾਂ ਚਿੰਤਤ ਨਹੀਂ ਕਰਦੀਆਂ। ਆਤਮ-ਗਿਆਨ ਦਾ ਪਹਿਲਾ ਸੰਕੇਤ ਇਹ ਹੈ ਕਿ ਮਨੁੱਖ ਨੂੰ ਆਪਣੇ ਬਾਰੇ ਕਿੰਨਾ ਘੱਟ ਸਿੱਧ ਕਰਨਾ ਪੈਂਦਾ ਹੈ। ਜਿਸ ਦਿਨ ਧੁਰ ਅੰਦਰੋਂ ਮਨ ਦੂਜਿਆਂ ਤੋਂ ਇਹ ਸੁਣਨ ਲਈ ਬੇਚੈਨ ਨਹੀਂ ਰਹਿੰਦਾ ਕਿ ‘ਤੁਸੀਂ ਸਹੀ ਸੀ’, ਉਸੇ ਦਿਨ ਉਸ ਦੇ ਅੰਦਰ ਕਿਸੇ ਡੂੰਘੀ ਆਜ਼ਾਦੀ ਦਾ ਜਨਮ ਹੁੰਦਾ ਹੈ। ਜਿਸ ਦਿਨ ਉਹ ਆਪਣੇ ਦੁੱਖ ਨੂੰ ਆਪਣੀ ਸ੍ਰੇਸ਼ਠਤਾ ਦਾ ਪ੍ਰਮਾਣ, ਆਪਣੇ ਤਿਆਗ ਨੂੰ ਆਪਣੀ ਮਹਾਨਤਾ ਦਾ ਸਬੂਤ ਅਤੇ ਆਪਣੀ ਚੁੱਪ ਨੂੰ ਆਪਣੇ ਮਹਾਨ ਚਰਿੱਤਰ ਦਾ ਸਬੂਤ ਬਣਾ ਕੇ ਪੇਸ਼ ਕਰਨਾ ਛੱਡ ਦਿੰਦਾ ਹੈ, ਉਸੇ ਦਿਨ ਉਸ ਦੇ ਅੰਦਰ ‘ਮੈਂ’ ਦੀ ਉਹ ਕਠੋਰ ਪਰਤ ਥੋੜ੍ਹੀ ਪਾਰਦਰਸ਼ੀ ਹੋਣ ਲੱਗਦੀ ਹੈ ਜਿਸ ਦੇ ਪਿੱਛੇ ਹੁਣ ਤੱਕ ਉਹ ਆਪਣੇ-ਆਪ ਨੂੰ ਠੀਕ ਤਰ੍ਹਾਂ ਨਹੀਂ ਦੇਖ ਸਕਿਆ ਸੀ।
-ਟਵਿੰਕਲ ਤੋਮਰ ਸਿੰਘ