
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਡਾ ਜੀਵਨ ਇਕ-ਦੂਜੇ ’ਤੇ ਨਿਰਭਰਤਾ ਦਾ ਇਕ ਸੁੰਦਰ ਤਾਣਾ-ਬਾਣਾ ਹੈ। ਜਨਮ ਤੋਂ ਲੈ ਕੇ ਮੌਤ ਤੱਕ ਸਾਨੂੰ ਆਪਣਿਆਂ ਦੇ ਨਾਲ-ਨਾਲ ਸਮਾਜ ਤੇ ਤਮਾਮ ਵਿਵਸਥਾਵਾਂ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ, ਜਦ ਇਹ ਜ਼ਰੂਰਤ ਇਕ ਹੱਦ ਤੋਂ ਟੱਪ ਕੇ ਬੇਹੱਦ ਨਿਰਭਰਤਾ ’ਚ ਬਦਲ ਜਾਂਦੀ ਹੈ

ਸਾਡਾ ਜੀਵਨ ਇਕ-ਦੂਜੇ ’ਤੇ ਨਿਰਭਰਤਾ ਦਾ ਇਕ ਸੁੰਦਰ ਤਾਣਾ-ਬਾਣਾ ਹੈ। ਜਨਮ ਤੋਂ ਲੈ ਕੇ ਮੌਤ ਤੱਕ ਸਾਨੂੰ ਆਪਣਿਆਂ ਦੇ ਨਾਲ-ਨਾਲ ਸਮਾਜ ਤੇ ਤਮਾਮ ਵਿਵਸਥਾਵਾਂ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ, ਜਦ ਇਹ ਜ਼ਰੂਰਤ ਇਕ ਹੱਦ ਤੋਂ ਟੱਪ ਕੇ ਬੇਹੱਦ ਨਿਰਭਰਤਾ ’ਚ ਬਦਲ ਜਾਂਦੀ ਹੈ ਤਦ ਜੀਵਨ ਦੀ ਹਕੀਕੀ ਤੇ ਸਖ਼ਤ ਪ੍ਰੀਖਿਆ ਹੁੰਦੀ ਹੈ। ਅਜਿਹੀ ਹਾਲਤ ਵਿਚ ਇਹ ਬਾਹਰਲੇ ਸਹਾਰੇ ਅਕਸਰ ਜਾਂ ਤਾਂ ਨਾਕਾਫ਼ੀ ਸਿੱਧ ਹੁੰਦੇ ਹਨ ਜਾਂ ਪਿੱਛੇ ਹਟ ਜਾਂਦੇ ਹਨ। ਉਸ ਪਲ ਵਿਅਕਤੀ ਖ਼ੁਦ ਨੂੰ ਲਾਚਾਰ ਤੇ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ‘ਜਿਨ੍ਹਾਂ ਦੇ ਬਹੁਤ ਸਹਾਰੇ ਹੁੰਦੇ ਹਨ, ਉਹ ਵੱਡੇ ਵਿਚਾਰੇ ਹੁੰਦੇ ਹਨ’, ਇਹ ਸਤਰ ਨਿਰਭਰਤਾ ਦੇ ਸਰਾਪ ਤੇ ਅੰਦਰੂਨੀ ਆਸਾਂ-ਉਮੀਦਾਂ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਮਾਤਾ-ਪਿਤਾ, ਮਿੱਤਰਾਂ, ਧਨ ਜਾਂ ਅਹੁਦੇ ਦੀ ਢਾਲ ਹੋਣ ’ਤੇ ਹਰ ਚੁਣੌਤੀ ਆਸਾਨ ਲੱਗਦੀ ਹੈ ਪਰ ਇਨ੍ਹਾਂ ਸਹਾਰਿਆਂ ਦੇ ਛੁੱਟ ਜਾਣ ਦਾ ਅਣਜਾਣ ਭੈਅ ਹਮੇਸ਼ਾ ਬਣਿਆ ਰਹਿੰਦਾ ਹੈ। ਇਹ ਸਹਾਰੇ ਤਤਕਾਲੀ ਸੁਰੱਖਿਆ ਤਾਂ ਦਿੰਦੇ ਹਨ ਪਰ ਹੌਲੀ-ਹੌਲੀ ਸਾਡੀ ਫ਼ੈਸਲੇ ਲੈਣ ਦੀ ਕਾਬਲੀਅਤ ਨੂੰ ਕਮਜ਼ੋਰ ਕਰ ਦਿੰਦੇ ਹਨ। ਸਾਡੀ ਆਜ਼ਾਦਾਨਾ ਪਛਾਣ ਖ਼ਤਮ ਹੋ ਜਾਂਦੀ ਹੈ ਤੇ ਅਸੀਂ ਸਿਰਫ਼ ਫਲਾਣੇ ਦੀ ਔਲਾਦ ਜਾਂ ਕਿਸੇ ਅਹੁਦੇ ਵਿਸ਼ੇਸ਼ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਾਂ। ਇਨ੍ਹਾਂ ਸਹਾਰਿਆਂ ਦੇ ਹਟਦੇ ਹੀ ਸਾਡੀ ਹੋਂਦ ਤਿਣਕੇ ਦੀ ਤਰ੍ਹਾਂ ਬਿਖਰ ਜਾਂਦੀ ਹੈ। ਆਪਣੇ ਬਲਬੂਤੇ ਕੀਤਾ ਗਿਆ ਸੰਘਰਸ਼ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਸਾਨੂੰ ਹੋਰ ਲੋਕਾਂ ਦੀ ਮਦਦ ਨਹੀਂ ਲੈਣੀ ਚਾਹੀਦੀ। ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਤੇ ਸਹਿਯੋਗ ਜੀਵਨ ਦਾ ਆਧਾਰ। ਤਰੱਕੀ ਲਈ ਸਹਿਯੋਗ ਜ਼ਰੂਰੀ ਹੈ ਪਰ ਮੁਕੰਮਲ ਨਿਰਭਰਤਾ ਵਿਅਕਤੀ ਨੂੰ ਕਮਜ਼ੋਰ ਤੇ ਸਮਾਜ ਨੂੰ ਖੋਖਲਾ ਬਣਾ ਦਿੰਦੀ ਹੈ। ਸਮਾਜ ਵਿਚ ਇਕ ਪਰਜੀਵੀ ਸੰਸਕ੍ਰਿਤੀ ਪਨਪਣ ਲੱਗਦੀ ਹੈ। ਫ਼ਰਕ ਸਿਰਫ਼ ‘ਸਹਿਯੋਗ’ ਤੇ ‘ਸਹਾਰੇ’ ਵਿਚਕਾਰ ਦਾ ਹੈ। ਸਹਿਯੋਗ ਤੁਹਾਨੂੰ ਅੱਗੇ ਵਧਾਉਣ ਵਿਚ ਈਂਧਨ ਦਾ ਕੰਮ ਕਰਦਾ ਹੈ ਜਦਕਿ ਸਹਾਰਾ ਨਕਾਰਾ ਬਣਾ ਦਿੰਦਾ ਹੈ। ਇਸ ਲਈ ਜੀਵਨ ਵਿਚ ਸਭ ਤੋਂ ਵੱਡਾ ਤੇ ਮਜ਼ਬੂਤ ਸਹਾਰਾ ਆਪਣਾ ਆਤਮ-ਵਿਸ਼ਵਾਸ, ਅੰਦਰੂਨੀ ਹੌਸਲਾ ਤੇ ਕਰਮ ਹੈ। ਜੋ ਇਨ੍ਹਾਂ ’ਤੇ ਭਰੋਸਾ ਕਰਨਾ ਸਿੱਖ ਜਾਂਦੇ ਹਨ, ਉਹ ਕਦੇ ਵਿਚਾਰੇ ਨਹੀਂ ਹੁੰਦੇ, ਸਗੋਂ ਉਹ ਆਪਣੀ ਤਕਦੀਰ ਦੇ ਵਿਧਾਤਾ ਖ਼ੁਦ ਬਣਦੇ ਹਨ। ਪੁਰਸ਼ਾਰਥ ਸਦਾ ਉਮੀਦ ਮੁਤਾਬਕ ਨਤੀਜੇ ਦਿੰਦਾ ਹੈ।-ਡਾ. ਨਿਰਮਲ ਜੈਨ।