- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦਕਿ ਉਹੀ ਗੱਲ ਜਦ ਖ਼ੁਦ ਉਸ ਨਾਲ ਹੁੰਦੀ ਹੈ ਤਾਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ, ਹਰ ਸਾਹ ਭਾਰੂ ਹੋ ਜਾਂਦਾ ਹੈ। ਤਦ ਸਮਝ ਆਉਂਦਾ ਹੈ ਕਿ ਕਿਸੇ ਨੂੰ ਤਸੱਲੀ ਦੇਣਾ ਜਾਂ ਦਿਲਾਸੇ ਦੇ ਦੋ ਸ਼ਬਦ ਕਹਿਣਾ ਬਹੁਤ ਆਸਾਨ ਹੁੰਦਾ ਹੈ ਪਰ ਉਸ ਡੂੰਘੇ ਦਰਦ, ਖ਼ਾਲੀਪਣ ਅਤੇ ਇਕਲਾਪੇ ਦੇ ਨਾਲ ਹਰ ਦਿਨ ਜੀਣਾ ਬੇਹੱਦ ਮੁਸ਼ਕਲ ਹੁੰਦਾ ਹੈ।

ਅਸੀਂ ਦੂਜਿਆਂ ਦੇ ਦਰਦ ਨੂੰ ਬਾਹਰੋਂ ਦੇਖਦੇ ਹਾਂ, ਇਸ ਲਈ ਉਹ ਹਲਕਾ ਲੱਗਦਾ ਹੈ। ਉਨ੍ਹਾਂ ਦੇ ਸੰਘਰਸ਼ ਨੂੰ ਦੇਖ ਸਕਦੇ ਹਾਂ, ਉਨ੍ਹਾਂ ਦੀ ਦਾਸਤਾਨ ਸੁਣ ਸਕਦੇ ਹਾਂ ਪਰ ਉਨ੍ਹਾਂ ਦੇ ਅੰਦਰ ਚੱਲ ਰਹੇ ਉਸ ਅਦ੍ਰਿਸ਼ ਤੂਫ਼ਾਨ ਨੂੰ ਮਹਿਸੂਸ ਨਹੀਂ ਕਰ ਸਕਦੇ ਜਿਸ ਦਾ ਉਹ ਹਰ ਪਲ ਸਾਹਮਣਾ ਕਰ ਰਹੇ ਹੁੰਦੇ ਹਨ। ਰਿਸ਼ਤਿਆਂ ਦਾ ਟੁੱਟਣਾ, ਨੌਕਰੀ ਛੁੱਟ ਜਾਣਾ ਜਾਂ ਪੈਸੇ-ਧੇਲੇ ਦੀ ਕਮੀ ਆਦਿ ਨੂੰ ਅਸੀਂ ਦੂਰੋਂ ਦੇਖ ਕੇ ਕਹਿ ਦਿੰਦੇ ਹਾਂ ਕਿ ‘ਇੰਨਾ ਤਣਾਅ ਨਾ ਲਓ, ਸਭ ਸਹੀ ਹੋ ਜਾਵੇਗਾ। ਬਸ ਹਿੰਮਤ ਰੱਖੋ।’ ਇਹ ਸਲਾਹ ਦੇਣ ਵਾਲੇ ਦੀ ਚੰਗੀ ਨੀਅਤ ਵੀ ਹੋ ਸਕਦੀ ਹੈ ਪਰ ਅਕਸਰ ਜਦ ਕੋਈ ਸਾਨੂੰ ਇਹ ਕਹਿੰਦਾ ਹੈ ਕਿ ‘ਇਹ ਤਾਂ ਛੋਟੀ ਜਿਹੀ ਗੱਲ ਹੈ’, ਤਾਂ ਅਣਜਾਣੇ ਵਿਚ ਉਹ ਸਾਡੇ ਦਰਦ ਨੂੰ ਛੋਟਾ ਦੱਸ ਰਿਹਾ ਹੁੰਦਾ ਹੈ।
ਜਦਕਿ ਉਹੀ ਗੱਲ ਜਦ ਖ਼ੁਦ ਉਸ ਨਾਲ ਹੁੰਦੀ ਹੈ ਤਾਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ, ਹਰ ਸਾਹ ਭਾਰੂ ਹੋ ਜਾਂਦਾ ਹੈ। ਤਦ ਸਮਝ ਆਉਂਦਾ ਹੈ ਕਿ ਕਿਸੇ ਨੂੰ ਤਸੱਲੀ ਦੇਣਾ ਜਾਂ ਦਿਲਾਸੇ ਦੇ ਦੋ ਸ਼ਬਦ ਕਹਿਣਾ ਬਹੁਤ ਆਸਾਨ ਹੁੰਦਾ ਹੈ ਪਰ ਉਸ ਡੂੰਘੇ ਦਰਦ, ਖ਼ਾਲੀਪਣ ਅਤੇ ਇਕਲਾਪੇ ਦੇ ਨਾਲ ਹਰ ਦਿਨ ਜੀਣਾ ਬੇਹੱਦ ਮੁਸ਼ਕਲ ਹੁੰਦਾ ਹੈ। ਅਸੀਂ ਸਾਰੇ ਇਹੀ ਦੋਹਰਾ ਮਾਪਦੰਡ ਰੱਖਦੇ ਹਾਂ ਕਿ ਦੂਜੇ ਸਾਡੀ ਤਕਲੀਫ਼ ਨੂੰ ਸਮਝਣ, ਪਰ ਅਕਸਰ ਅਸੀਂ ਖ਼ੁਦ ਦੂਜਿਆਂ ਦੇ ਦਰਦ ਨੂੰ ਹਲਕੇ ਵਿਚ ਲੈ ਲੈਂਦੇ ਹਾਂ। ਮੁਸ਼ਕਲ ਵਕਤ ਵਿਚ ਸਾਨੂੰ ਦਿਲਾਸਾ ਨਹੀਂ ਸਗੋਂ ਇਕ ਅਜਿਹਾ ਮੋਢਾ ਚਾਹੀਦਾ ਹੁੰਦਾ ਹੈ ਜੋ ਬਿਨਾਂ ਕਿਸੇ ਉਪਦੇਸ਼ ਦੇ ਸਾਨੂੰ ਸੁਣ ਸਕੇ। ਉਸ ਸਮੇਂ ਕਿਸੇ ਦੇ ਇੰਨਾ ਕੁ ਕਹਿ ਦੇਣ ਨਾਲ ਕਿ ‘ਮੈਂ ਸਮਝਦਾ ਹਾਂ ਕਿ ਇਹ ਸੱਚਮੁੱਚ ਬਹੁਤ ਮੁਸ਼ਕਲ ਹੈ।’ ਤਦ ਅੱਧਾ ਦਰਦ ਤੇ ਬੋਝ ਓਥੇ ਹੀ ਹਲਕਾ ਹੋ ਜਾਂਦਾ ਹੈ। ਇਕੱਲਾਪਣ ਮਹਿਸੂਸ ਨਹੀਂ ਹੁੰਦਾ।
ਅਹਿਸਾਸ ਹੁੰਦਾ ਹੈ ਕਿ ਇਸ ਦੁਨੀਆ ਵਿਚ ਘੱਟੋ-ਘੱਟ ਕੋਈ ਇਕ ਅਜਿਹਾ ਹੈ ਜੋ ਸਾਡੀ ਇਸ ਮਾੜੀ ਹਾਲਤ ਨੂੰ ਮਹਿਸੂਸ ਕਰ ਪਾ ਰਿਹਾ ਹੈ। ਸਪੱਸ਼ਟ ਹੈ ਕਿ ਜੀਵਨ ਵਿਚ ਅਕਸਰ ਸਾਨੂੰ ਹਮਦਰਦੀ ਦੀ ਬਜਾਏ ਹੋਰਾਂ ਤੋਂ ਸੰਵੇਦਨਸ਼ੀਲ ਵਿਵਹਾਰ ਦੀ ਜ਼ਰੂਰਤ ਹੁੰਦੀ ਹੈ। ਹੱਲ ਦੇਣਾ ਜਾਂ ਸਥਿਤੀ ਨੂੰ ਤੁਰੰਤ ਠੀਕ ਕਰ ਦੇਣਾ ਹਮੇਸ਼ਾ ਕਿਸੇ ਦੇ ਹੱਥ ਵਿਚ ਨਹੀਂ ਹੁੰਦਾ ਪਰ ਕਿਸੇ ਨਾਲ ਖੜ੍ਹੇ ਰਹਿਣਾ ਤੇ ਉਸ ਦੇ ਦਰਦ ਨੂੰ ਮਾਨਤਾ ਦੇਣਾ ਸਾਡੇ ਸਾਰਿਆਂ ਦੇ ਹੱਥ ਵਿਚ ਜ਼ਰੂਰ ਹੁੰਦਾ ਹੈ। ਸੰਵੇਦਨਸ਼ੀਲਤਾ ਦਾ ਇਹੀ ਭਾਵ ਸਭ ਤੋਂ ਵੱਡੀ ਮਰਹਮ ਸਾਬਿਤ ਹੁੰਦਾ ਹੈ।
-ਡਾ. ਨਿਰਮਲ ਜੈਨ।