ਜੀਵਨ ਵਿਚ ਸਾਰੇ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਤੇ ਸਫਲਤਾ ਚਾਹੁੰਦੇ ਹਨ ਪਰ ਇਸ ਨੂੰ ਪ੍ਰਾਪਤ ਕਰਨ ਦੀ ਸਹੀ ਵਿਧੀ ਕੀ ਹੈ? ਉਹ ਵਿਧੀ ਹੈ-ਸੰਕਲਪ ਨਾਲ ਸ੍ਰਿਸ਼ਟੀ। ਪਰਮਾਤਮਾ ਆਪਣੇ ਸ੍ਰੇਸ਼ਠ ਸੰਕਲਪ ਨਾਲ ਸ੍ਰਿਸ਼ਟੀ ਬਣਾਉਂਦੇ ਹਨ। ਉਨ੍ਹਾਂ ਸ੍ਰੇਸ਼ਠ ਸ਼ੁਭ ਸੰਕਲਪਾਂ ਨੂੰ ਅਪਣਾ ਕੇ ਹੀ ਵਿਅਕਤੀ ਆਪਣੀ ਕਿਸਮਤ, ਸੰਸਕਾਰਾਂ, ਸੰਸਾਰ, ਕਾਰੋਬਾਰ ਜਾਂ ਕਰਮ ਨੂੰ ਸ੍ਰੇਸ਼ਠ ਬਣਾ ਸਕਦਾ ਹੈ। ਮਨੁੱਖ ਦੀ ਕਿਸਮਤ ਨਿਰਮਾਣ ਦਾ ਆਰੰਭ ਉਸ ਦੇ ਸੰਕਲਪ ਅਤੇ ਸੋਚ ਤੋਂ ਹੁੰਦਾ ਹੈ।

ਜੀਵਨ ਵਿਚ ਸਾਰੇ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਤੇ ਸਫਲਤਾ ਚਾਹੁੰਦੇ ਹਨ ਪਰ ਇਸ ਨੂੰ ਪ੍ਰਾਪਤ ਕਰਨ ਦੀ ਸਹੀ ਵਿਧੀ ਕੀ ਹੈ? ਉਹ ਵਿਧੀ ਹੈ-ਸੰਕਲਪ ਨਾਲ ਸ੍ਰਿਸ਼ਟੀ। ਪਰਮਾਤਮਾ ਆਪਣੇ ਸ੍ਰੇਸ਼ਠ ਸੰਕਲਪ ਨਾਲ ਸ੍ਰਿਸ਼ਟੀ ਬਣਾਉਂਦੇ ਹਨ। ਉਨ੍ਹਾਂ ਸ੍ਰੇਸ਼ਠ ਸ਼ੁਭ ਸੰਕਲਪਾਂ ਨੂੰ ਅਪਣਾ ਕੇ ਹੀ ਵਿਅਕਤੀ ਆਪਣੀ ਕਿਸਮਤ, ਸੰਸਕਾਰਾਂ, ਸੰਸਾਰ, ਕਾਰੋਬਾਰ ਜਾਂ ਕਰਮ ਨੂੰ ਸ੍ਰੇਸ਼ਠ ਬਣਾ ਸਕਦਾ ਹੈ। ਮਨੁੱਖ ਦੀ ਕਿਸਮਤ ਨਿਰਮਾਣ ਦਾ ਆਰੰਭ ਉਸ ਦੇ ਸੰਕਲਪ ਅਤੇ ਸੋਚ ਤੋਂ ਹੁੰਦਾ ਹੈ। ਇਹ ਸੱਚ ਹੈ ਕਿ ਸਾਡੇ ਸੰਕਲਪਾਂ ਨਾਲ ਭਾਵਨਾਵਾਂ ਬਣਦੀਆਂ ਹਨ ਅਤੇ ਭਾਵਨਾਵਾਂ ਨਾਲ ਹੀ ਸੰਕਲਪ ਉਤਪੰਨ ਹੁੰਦੇ ਹਨ। ਸਾਡੀ ਭਾਵਨਾਤਮਕ ਸ਼ਕਤੀ ਸਾਡੀ ਚੇਤਨਾ, ਚਿੰਤਨ ਅਤੇ ਜੀਵਨ ਆਚਰਣ ਸ਼ੈਲੀ ਨੂੰ ਪ੍ਰਭਾਵਿਤ ਕਰਨ ਅਤੇ ਬਦਲ ਦੇਣ ਦੀ ਸਮਰੱਥਾ ਰੱਖਦੀ ਹੈ। ਅਸੀਂ ਆਪਣੀ ਚੇਤਨਾ ਅਤੇ ਚਿੰਤਨ ਨੂੰ ਜਿੰਨਾ ਅੰਤਰ-ਆਤਮਾ ਅਤੇ ਪਰਮਾਤਮਾ ਦੀਆਂ ਯਾਦਾਂ ਨਾਲ ਖ਼ੁਸ਼ਹਾਲ ਰੱਖਦੇ ਹਾਂ, ਸਾਡੀਆਂ ਭਾਵਨਾਵਾਂ ਵੀ ਉਸ ਦੇ ਅਨੁਰੂਪ ਸ਼ੁੱਧ ਅਤੇ ਕਲਿਆਣਕਾਰੀ ਬਣ ਜਾਂਦੀਆਂ ਹਨ ਜੋ ਸਾਡੇ ਜੀਵਨ ਤੇ ਸੰਸਾਰ ਨੂੰ ਖ਼ੁਸ਼ਹਾਲ ਬਣਾ ਦਿੰਦੀਆਂ ਹਨ। ਸਾਡੀਆਂ ਭਾਵਨਾਤਮਕ ਸ਼ਕਤੀਆਂ ਨੂੰ ਗੁਣਵੱਤਾ ਪ੍ਰਦਾਨ ਕਰਨ ਅਤੇ ਉਸ ਮੁਤਾਬਕ ਜੀਵਨ ਤੇ ਸਮਾਜ ਨੂੰ ਸਹੀ ਦਸ਼ਾ ਤੇ ਦਿਸ਼ਾ ਦੇਣ ਲਈ ਕੁਝ ਸ੍ਰੇਸ਼ਠ ਸੰਕਲਪਾਂ ਨੂੰ ਸਾਨੂੰ ਆਪਣੇ ਜੀਵਨ ਵਿਚ ਯਕੀਨੀ ਬਣਾਉਣ ਦੀ ਲੋੜ ਹੈ। ਇਨ੍ਹਾਂ ਸ੍ਰੇਸ਼ਠ ਸੰਕਲਪਾਂ ਅਤੇ ਭਾਵਨਾਵਾਂ ਨੂੰ ਅਪਣਾਓ ਤੇ ਜੀਵਨ ਸੁੱਖਮਈ ਬਣਾਓ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਸ਼ੁਭ ਸੰਕਲਪ ਲਓ ਜਿਵੇਂ ਕਿ ਮੈਂ ਇਕ ਸ਼ਕਤੀਸ਼ਾਲੀ ਆਤਮਾ ਹਾਂ। ਮੇਰਾ ਮਨ ਸ਼ਕਤੀਸ਼ਾਲੀ ਹੈ। ਵੱਡੀ ਗੱਲ ਵੀ ਮੈਨੂੰ ਹਿਲਾ ਨਹੀਂ ਸਕਦੀ। ਮੈਂ ਸ਼ਾਂਤ ਅਤੇ ਸਥਿਰ ਹਾਂ। ਸਦਾ ਖ਼ੁਸ਼ ਰਹਿਣਾ ਮੇਰਾ ਸੁਭਾਅ ਹੈ। ਮੈਂ ਨਿਡਰ ਤੇ ਨਿਰਭੈ ਹਾਂ। ਮੈਂ ਦੇਣ ਵਾਲੀ ਆਤਮਾ ਹਾਂ। ਮੈਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ। ਮੇਰਾ ਸਰੀਰ ਸਿਹਤਮੰਦ ਤੇ ਨਿਰੋਗੀ ਹੈ ਤੇ ਹਮੇਸ਼ਾ ਰਹੇਗਾ। ਮੈਂ ਸਭ ਨੂੰ ਸਵੀਕਾਰ ਕਰਦਾ ਹਾਂ, ਮੈਨੂੰ ਵੀ ਸਭ ਸਵੀਕਾਰ ਕਰਦੇ ਹਨ। ਮੇਰੇ ਰਿਸ਼ਤੇ ਬਹੁਤ ਮਜ਼ਬੂਤ ਹਨ। ਮੇਰੇ ਸ਼ੁਭ ਕਾਰਜ ਵਿਚ ਮੇਰੀ ਸਫਲਤਾ ਹੈ। ਪਰਮਾਤਮਾ ਦੀਆਂ ਸ਼ਕਤੀਆਂ ਦੀ ਮੇਰੇ ਚੁਫੇਰੇ ਸੁਰੱਖਿਆ ਢਾਲ ਹੈ। ਮੈਂ ਇਕ ਜੋਤ ਸਰੂਪ ਆਤਮਾ ਹਾਂ ਤੇ ਮੇਰੇ ਚੁਫੇਰੇ ਪਰਮਾਤਮਾ ਦਾ ਪ੍ਰਕਾਸ਼ ਫੈਲਿਆ ਹੋਇਆ ਹੈ। ਮੈਂ ਪਰਮਾਤਮਾ ਦੀ ਛਤਰ-ਛਾਇਆ ਵਿਚ ਸਦਾ ਸੁਰੱਖਿਅਤ ਹਾਂ ਤੇ ਰਹਾਂਗਾ।
-ਬ੍ਰਹਮਕੁਮਾਰੀ ਸ਼ਿਵਾਨੀ।