- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੇ ਦਰਵਾਜ਼ਿਆਂ ਤੋਂ ਚਰਮਰਾਹਟ ਦੀ ਆਵਾਜ਼ ਆਉਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਨਕਾਰਾਤਮਕ ਊਰਜਾ, ਆਰਥਿਕ ਨੁਕਸਾਨ ਤੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਤੋਂ ਬਚਣ ਲਈ ਦਰਵਾਜ਼ਿਆਂ ਦੀ ਮੁਰੰਮਤ ਕਰਵਾਉਣਾ ਤੇ ਕਬਜ਼ਿਆਂ ’ਚ ਗ੍ਰੀਸ ਲਗਾਉਣਾ ਜ਼ਰੂਰੀ ਹੈ, ਤਾਂ ਜੋ ਘਰ ’ਚ ਸੁੱਖ-ਸ਼ਾਂਤੀ ਬਣੀ ਰਹੇ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ’ਚ ਵਾਸਤੂ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਹੈ। ਵਾਸਤੂ ਸ਼ਾਸਤਰ ’ਚ ਘਰ ਦੀਆਂ ਸਾਰੀਆਂ ਚੀਜ਼ਾਂ ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੇ ਦਰਵਾਜ਼ੇ ਨੂੰ ਖੋਲ੍ਹਦੇ ਜਾਂ ਬੰਦ ਕਰਦੇ ਸਮੇਂ ਚਰਮਰਾਹਟ ਦੀ ਆਵਾਜ਼ ਆਉਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਕਈ ਤਰ੍ਹਾਂ ਦੇ ਸੰਕੇਤ ਮਿਲਦੇ ਹਨ।
ਜੇਕਰ ਤੁਹਾਨੂੰ ਦਰਵਾਜ਼ੇ ਤੋਂ ਚਰਮਰਾਹਟ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਆਓ ਇਸ ਲੇਖ ’ਚ ਜਾਣਦੇ ਹਾਂ ਕਿ ਦਰਵਾਜ਼ੇ ਤੋਂ ਆਵਾਜ਼ ਆਉਣ ਨਾਲ ਕਿਹੜੇ-ਕਿਹੜੇ ਸੰਕੇਤ ਮਿਲਦੇ ਹਨ।
ਦਰਵਾਜ਼ੇ ਤੋਂ ਆਵਾਜ਼ ਆਉਣ ਦੇ ਸੰਕੇਤ
ਨਕਾਰਾਤਮਕ ਊਰਜਾ ’ਚ ਵਾਧਾ : ਵਾਸਤੂ ਸ਼ਾਸਤਰ ’ਚ ਦੱਸਿਆ ਗਿਆ ਹੈ ਕਿ ਦਰਵਾਜ਼ੇ ਨੂੰ ਖੋਲ੍ਹਣ ਜਾਂ ਬੰਦ ਕਰਨ ਸਮੇਂ ਆਵਾਜ਼ ਆਉਣ ਨਾਲ ਨਕਾਰਾਤਮਕ ਊਰਜਾ ’ਚ ਵਾਧਾ ਹੋਣ ਦੇ ਸੰਕੇਤ ਮਿਲਦੇ ਹਨ, ਜਿਸ ਦਾ ਪ੍ਰਭਾਵ ਪਰਿਵਾਰ ਦੇ ਮੈਂਬਰਾਂ ’ਤੇ ਪੈਂਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਮਾਨਸਿਕ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਨੁਕਸਾਨ : ਅਜਿਹਾ ਮੰਨਿਆ ਜਾਂਦਾ ਹੈ ਕਿ ਦਰਵਾਜ਼ੇ ਤੋਂ ਚਰਮਰਾਹਟ ਦੀ ਆਵਾਜ਼ ਆਉਣ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਨਾਰਾਜ਼ ਹੋ ਸਕਦੀ ਹੈ। ਇਸ ਕਾਰਨ ਜੀਵਨ ’ਚ ਭਾਰੀ ਆਰਥਿਕ ਤੰਗੀ ਆ ਸਕਦੀ ਹੈ ਤੇ ਘਰ ਦੀ ਬਰਕਤ ਰੁਕ ਸਕਦੀ ਹੈ।
ਵਾਸਤੂ ਦੋਸ਼ : ਇਸ ਤੋਂ ਇਲਾਵਾ, ਦਰਵਾਜ਼ੇ ਨੂੰ ਖੋਲ੍ਹਣ ਜਾਂ ਬੰਦ ਕਰਨ ਸਮੇਂ ਆਵਾਜ਼ ਆਉਣ ਨਾਲ ਵਾਸਤੂ ਦੋਸ਼ ਪੈਦਾ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ। ਇਸ ਕਾਰਨ ਘਰ ’ਚ ਪਰਿਵਾਰਕ ਕਲੇਸ਼ ਦੀ ਸਮੱਸਿਆ ਹੋ ਸਕਦੀ ਹੈ ਤੇ ਨਕਾਰਾਤਮਕ ਊਰਜਾ ਦਾ ਸੰਚਾਰ ਹੋ ਸਕਦਾ ਹੈ। ਨਾਲ ਹੀ ਘਰ ਦੀ ਸੁੱਖ-ਸ਼ਾਂਤੀ ਵੀ ਭੰਗ ਹੋ ਸਕਦੀ ਹੈ।
ਸਿਹਤ ਨਾਲ ਜੁੜੀਆਂ ਸਮੱਸਿਆਵਾਂ : ਵਾਸਤੂ ਸ਼ਾਸਤਰ ਦੇ ਅਨੁਸਾਰ, ਦਰਵਾਜ਼ੇ ਨੂੰ ਖੋਲ੍ਹਣ ਜਾਂ ਬੰਦ ਕਰਨ ਸਮੇਂ ਆਵਾਜ਼ ਆਉਣ ਨਾਲ ਘਰ ’ਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੇ ’ਚ ਵਾਸਤੂ ਦੋਸ਼ ਪੈਦਾ ਹੋਣ ਕਾਰਨ ਘਰ ਦੇ ਮੈਂਬਰਾਂ ਦੀ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਇਸ ਤਰ੍ਹਾਂ ਕਰੋ ਬਚਾਅ
ਜੇਕਰ ਤੁਹਾਡੇ ਘਰ ਦੇ ਕਿਸੇ ਦਰਵਾਜ਼ੇ ਨੂੰ ਖੋਲ੍ਹਣ ਜਾਂ ਬੰਦ ਕਰਨ ਸਮੇਂ ਆਵਾਜ਼ ਆਉਂਦੀ ਹੈ ਤਾਂ ਇਸ ਨੂੰ ਨਕਾਰਾਤਮਕ ਊਰਜਾ ’ਚ ਵਾਧੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਲਈ ਦਰਵਾਜ਼ੇ ਤੋਂ ਆਵਾਜ਼ ਆਉਣ 'ਤੇ ਉਸ ਦੇ ਕਬਜ਼ਿਆਂ ’ਚ ਗ੍ਰੀਸ ਲਗਾਓ ਜਾਂ ਉਸ ਦੀ ਸਹੀ ਤਰ੍ਹਾਂ ਮੁਰੰਮਤ ਕਰਵਾਓ। ਅਜਿਹਾ ਕਰਨ ਨਾਲ ਤੁਸੀਂ ਅਸ਼ੁਭ ਨਤੀਜਿਆਂ ਤੋਂ ਬਚ ਸਕਦੇ ਹੋ ਤੇ ਘਰ ’ਚ ਸੁੱਖ-ਸ਼ਾਂਤੀ ਬਣੀ ਰਹੇਗੀ।
ਇਸ ਤੋਂ ਇਲਾਵਾ, ਸਮੇਂ-ਸਮੇਂ 'ਤੇ ਦਰਵਾਜ਼ਿਆਂ ਦੇ ਕਬਜ਼ਿਆਂ ਦੀ ਸਫਾਈ ਵੀ ਕਰਦੇ ਰਹੋ। ਕਬਜ਼ਿਆਂ ’ਚ ਨਮੀ ਜਮ੍ਹਾ ਹੋਣ ਕਾਰਨ ਜੰਗ ਲੱਗ ਸਕਦੀ ਹੈ, ਜਿਸ ਦੀ ਵਜ੍ਹਾ ਨਾਲ ਦਰਵਾਜ਼ੇ ਤੋਂ ਚਰਮਰਾਹਟ ਦੀ ਆਵਾਜ਼ ਆਉਂਦੀ ਹੈ।