ਕੀ ਤੁਸੀਂ ਵੀ ਪੁਰਾਣੇ ਕੱਪੜਿਆਂ ਨਾਲ ਲਗਾਉਂਦੇ ਹੋ ਪੋਚਾ? ਵਾਸਤੂ ਅਨੁਸਾਰ ਹੋ ਸਕਦੀ ਹੈ ਭਿਆਨਕ ਆਰਥਿਕ ਤੰਗੀ! ਵਾਸਤੂ ਸ਼ਾਸਤਰ ਅਨੁਸਾਰ, ਘਰ ’ਚ ਪਹਿਨੇ ਜਾਣ ਵਾਲੇ ਕੱਪੜਿਆਂ ਦੀ ਵਰਤੋਂ ਪੋਚਾ ਲਗਾਉਣ ਲਈ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਭੁੱਲ ਕੇ ਵੀ ਕੀਤੀ ਗਈ ਇਹ ਛੋਟੀ ਜਿਹੀ ਗ਼ਲਤੀ ਘਰ ਵਿੱਚ ਬੁਰਾ ਅਸਰ ਦਿਖਾ ਸਕਦੀ ਹੈ, ਜਿਸ ਕਾਰਨ ਵਿਅਕਤੀ ਨੂੰ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Publish Date: Thu, 20 Aug 2026 11:17 AM (IST)
Updated Date: Thu, 20 Aug 2026 11:20 AM (IST)
ਧਰਮ ਡੈਸਕ, ਨਵੀਂ ਦਿੱਲੀ। ਸਾਡੇ ’ਚੋਂ ਜ਼ਿਆਦਾਤਰ ਲੋਕਾਂ ਦੇ ਘਰਾਂ ’ਚ ਅਕਸਰ ਜਿਹੜੇ ਕੱਪੜੇ ਪੁਰਾਣੇ ਹੋ ਜਾਂਦੇ ਹਨ, ਉਨ੍ਹਾਂ ਦੀ ਵਰਤੋਂ ਸਾਫ਼-ਸਫ਼ਾਈ ਨਾਲ ਜੁੜੇ ਕੰਮਾਂ ’ਚ ਕੀਤੀ ਜਾਂਦੀ ਹੈ। ਜਦੋਂ ਪੁਰਾਣੀਆਂ ਹੋ ਚੁੱਕੀਆਂ ਟੀ-ਸ਼ਰਟਾਂ, ਤੌਲੀਏ, ਬੈੱਡਸ਼ੀਟ ਜਾਂ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਹਿਨਣ ਯੋਗ ਨਹੀਂ ਰਹਿੰਦੇ ਤਾਂ ਉਸ ਨੂੰ ਸੁੱਟਣ ਦੀ ਬਜਾਏ ਅਸੀਂ ਘਰ ਵਿੱਚ ਪੋਚਾ ਲਗਾਉਣ ਲਈ ਕਰਦੇ ਹਾਂ।
ਕਈ ਲੋਕ ਇਸ ਨੂੰ ਸਮਝਦਾਰੀ ਭਰਿਆ ਫ਼ੈਸਲਾ ਮੰਨ ਸਕਦੇ ਹਨ ਪਰ ਵਾਸਤੂ ਦੇ ਨਜ਼ਰੀਏ ਤੋਂ ਇਹ ਆਦਤ ਨਕਾਰਾਤਮਕ ਮੰਨੀ ਜਾਂਦੀ ਹੈ।
ਪੁਰਾਣੇ ਕੱਪੜਿਆਂ ਨਾਲ ਪੋਚਾ ਲਗਾਉਣ ਬਾਰੇ ਵਾਸਤੂ ਸਿਧਾਂਤ ਕੀ ਕਹਿੰਦੇ ਹਨ? ਵਾਸਤੂ ਸ਼ਾਸਤਰ ਅਨੁਸਾਰ, ਘਰ ’ਚ ਪਾਉਣ ਵਾਲੇ ਕੱਪੜਿਆਂ ਦੀ ਵਰਤੋਂ ਪੋਚਾ ਲਗਾਉਣ ਲਈ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਭੁੱਲ ਕੇ ਵੀ ਕੀਤੀ ਗਈ ਇਹ ਛੋਟੀ ਜਿਹੀ ਗ਼ਲਤੀ ਘਰ ਵਿੱਚ ਬੁਰਾ ਅਸਰ ਦਿਖਾ ਸਕਦੀ ਹੈ, ਜਿਸ ਕਾਰਨ ਵਿਅਕਤੀ ਨੂੰ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਐਸਟ੍ਰੋਪੱਤਰੀ ਦੇ ਜੋਤਸ਼ੀਆਂ ਅਨੁਸਾਰ, ਵਾਸਤੂ ਸ਼ਾਸਤਰ ਵਿੱਚ ਘਰ ਦੀ ਸਫ਼ਾਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਘਰ ਦੀ ਊਰਜਾ ਨੂੰ ਸਿੱਧਾ ਪ੍ਰਭਾਵਿਤ ਕਰਦੀਆਂ ਹਨ। ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ, "ਜੀਰਣ ਵਸਤ੍ਰੇਸ਼ੁ ਦਰਿਦ੍ਰਤਾ ਨਿਵਸਤੀ" ਯਾਨੀ ਅਜਿਹਾ ਵਿਅਕਤੀ ਜੋ ਫਟੇ-ਪੁਰਾਣੇ ਜਾਂ ਮੈਲੇ ਕੱਪੜੇ ਪਹਿਣਦਾ ਹੈ, ਉਸ ਕੋਲ ਹਮੇਸ਼ਾ ਦਰਿਦ੍ਰਤਾ ਵਾਸ ਕਰਦੀ ਹੈ।
ਪੁਰਾਣੇ ਕੱਪੜਿਆਂ ਨਾਲ ਪੋਚਾ ਲਗਾਉਣ ਦਾ ਵਾਸਤੂ ਦੋਸ਼ ਅਕਸਰ ਲੋਕ ਪਾਉਣ ਵਾਲੇ ਪੁਰਾਣੇ ਜਾਂ ਫਟੇ ਕੱਪੜਿਆਂ ਨੂੰ ਪੋਚਾ ਬਣਾ ਲੈਂਦੇ ਹਨ, ਜੋ ਵਾਸਤੂ ਅਨੁਸਾਰ ਵੱਡਾ ਦੋਸ਼ ਮੰਨਿਆ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਵਿਅਕਤੀ ਦੁਆਰਾ ਪਹਿਨੇ ਗਏ ਕੱਪੜਿਆਂ ਵਿੱਚ ਉਸ ਦੀ ਖ਼ੁਦ ਦੀ ਊਰਜਾ ਵਸੀ ਹੁੰਦੀ ਹੈ। ਜਦੋਂ ਉਨ੍ਹਾਂ ਕੱਪੜਿਆਂ ਦੀ ਵਰਤੋਂ ਪੋਚੇ ਦੇ ਰੂਪ ਵਿੱਚ ਫ਼ਰਸ਼ ਦੀ ਗੰਦਗੀ ਸਾਫ਼ ਕਰਨ ਲਈ ਕੀਤੀ ਜਾਂਦੀ ਹੈ ਤਾਂ ਘਰ ਵਿੱਚ ਦਰਿਦ੍ਰਤਾ, ਬਿਮਾਰੀ ਅਤੇ ਨਕਾਰਾਤਮਕ ਊਰਜਾ ਦਾ ਵਾਸ ਹੋਣ ਲੱਗਦਾ ਹੈ।
ਇਸ ਤੋਂ ਇਲਾਵਾ ਕੱਪੜੇ ਨਾਲ ਸਬੰਧਤ ਵਿਅਕਤੀ ਨੂੰ ਵੀ ਨਕਾਰਾਤਮਕ ਊਰਜਾ, ਭਾਰਾਪਣ, ਤਣਾਅ ਅਤੇ ਆਲਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਦੇ ਵੀ ਘਰ ਵਿੱਚ ਪੋਚਾ ਲਗਾਉਣ ਲਈ ਪੁਰਾਣੇ ਹੋ ਚੁੱਕੇ ਕੱਪੜਿਆਂ ਦੀ ਵਰਤੋਂ ਨਾ ਕਰੋ। ਕੋਸ਼ਿਸ਼ ਕਰੋ ਇਨ੍ਹਾਂ ਕੱਪੜਿਆਂ ਨੂੰ ਨਮਕ ਵਾਲੇ ਪਾਣੀ ਨਾਲ ਧੋ ਕੇ ਸਾਫ਼-ਸੁਥਰੀ ਹਾਲਤ ਵਿੱਚ ਕਿਸੇ ਨੂੰ ਦਾਨ ਕਰ ਦਿਓ।
ਪੋਚਾ ਲਗਾਉਣ ਲਈ ਕਿਸ ਤਰ੍ਹਾਂ ਦੇ ਕੱਪੜਿਆਂ ਦੀ ਵਰਤੋਂ ਕਰੀਏ?
ਵਾਸਤੂ ਸ਼ਾਸਤਰ ਅਨੁਸਾਰ, ਘਰ ਵਿੱਚ ਸੁੱਖ-ਸ਼ਾਂਤੀ ਅਤੇ ਸਫ਼ਾਈ ਬਣਾਈ ਰੱਖਣ ਲਈ ਹਮੇਸ਼ਾ ਨਵੇਂ ਸੂਤੀ ਕੱਪੜਿਆਂ ਜਾਂ ਬਾਜ਼ਾਰ ਵਿੱਚ ਮਿਲਣ ਵਾਲੇ ਪੋਚਿਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਵਾਸਤੂ ਨਾਲ ਜੁੜੇ ਸਿਧਾਂਤਾਂ ਅਤੇ ਵਿਹਾਰਕ ਨਜ਼ਰੀਏ ਤੋਂ ਇਸ ਨੂੰ ਸਹੀ ਮੰਨਿਆ ਗਿਆ ਹੈ।