Dhanteras 2026 : ਧਨਤੇਰਸ 'ਤੇ ਭੁੱਲ ਕੇ ਵੀ ਕਿਸੇ ਨੂੰ ਨਾ ਦਿਓ ਇਹ ਚੀਜ਼ਾਂ, ਖ਼ਤਮ ਹੋ ਸਕਦੀ ਹੈ ਘਰ ਦੀ ਬਰਕਤ ਤੇ ਸੁੱਖ-ਸਮ੍ਰਿੱਧੀ! ਭਾਰਤ ਆਪਣੀ ਪ੍ਰਾਚੀਨ ਵਿਰਾਸਤ ਅਤੇ ਸੱਭਿਆਚਾਰ ਕਰਕੇ ਤਿਉਹਾਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਤੋਂ ਇੱਕ-ਦੋ ਦਿਨ ਪਹਿਲਾਂ ਧਨਤੇਰਸ ਮਨਾਈ ਜਾਂਦੀ ਹੈ। ਇਸ ਨੂੰ ‘ਧਨ ਤ੍ਰਯੋਦਸ਼ੀ’ ਵੀ ਕਿਹਾ ਜਾਂਦਾ ਹੈ। ਇੱਥੇ ‘ਧਨ’ ਦਾ ਅਰਥ ਪੈਸਾ ਅਤੇ ‘ਤੇਰਸ’ ਦਾ ਅਰਥ ਤੇਰ੍ਹਵਾਂ ਦਿਨ ਹੈ।
Publish Date: Tue, 27 Oct 2026 01:52 PM (IST)
Updated Date: Tue, 27 Oct 2026 01:57 PM (IST)
ਧਰਮ ਡੈਸਕ, ਨਵੀਂ ਦਿੱਲੀ - ਭਾਰਤ ਆਪਣੀ ਪ੍ਰਾਚੀਨ ਵਿਰਾਸਤ ਅਤੇ ਸੱਭਿਆਚਾਰ ਕਰਕੇ ਤਿਉਹਾਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਤੋਂ ਇੱਕ-ਦੋ ਦਿਨ ਪਹਿਲਾਂ ਧਨਤੇਰਸ ਮਨਾਈ ਜਾਂਦੀ ਹੈ। ਇਸ ਨੂੰ ‘ਧਨ ਤ੍ਰਯੋਦਸ਼ੀ’ ਵੀ ਕਿਹਾ ਜਾਂਦਾ ਹੈ। ਇੱਥੇ ‘ਧਨ’ ਦਾ ਅਰਥ ਪੈਸਾ ਅਤੇ ‘ਤੇਰਸ’ ਦਾ ਅਰਥ ਤੇਰ੍ਹਵਾਂ ਦਿਨ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ, ਧਨਤੇਰਸ ਦੇ ਮੌਕੇ ’ਤੇ ਸੋਨਾ-ਚਾਂਦੀ, ਭਾਂਡੇ ਅਤੇ ਨਵੀਆਂ ਚੀਜ਼ਾਂ ਖਰੀਦਣਾ ਸੁੱਖ-ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਲ 2026 ਵਿੱਚ ਧਨਤੇਰਸ ਦਾ ਤਿਉਹਾਰ 6 ਨਵੰਬਰ, ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਖਰੀਦਦਾਰੀ ਕਰਨ ਦੇ ਨਾਲ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਇਸ ਦਿਨ ਸੱਤ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਲੈਣ-ਦੇਣ ਕਰਨ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਦਾ ਲੈਣ-ਦੇਣ ਘਰ ਦੀ ਸੁੱਖ-ਸਮ੍ਰਿੱਧੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ।
ਧਨਤੇਰਸ ’ਤੇ ਕਿਹੜੀਆਂ ਚੀਜ਼ਾਂ ਦੇਣ ਤੋਂ ਬਚਣਾ ਚਾਹੀਦਾ ਹੈ?
1. ਨਮਕ ਧਾਰਮਿਕ ਮਾਨਤਾਵਾਂ ਅਨੁਸਾਰ, ਧਨਤੇਰਸ ਜਾਂ ਦੀਵਾਲੀ ਦੇ ਮੌਕੇ ’ਤੇ ਕਿਸੇ ਨੂੰ ਨਮਕ ਦੇਣ ਜਾਂ ਕਿਸੇ ਤੋਂ ਲੈਣ ਤੋਂ ਬਚਣਾ ਚਾਹੀਦਾ ਹੈ। ਹਿੰਦੂ ਧਾਰਮਿਕ ਮਾਨਤਾਵਾਂ ਵਿੱਚ ਨਮਕ ਨੂੰ ਸਕਾਰਾਤਮਕਤਾ ਅਤੇ ਆਰਥਿਕ ਸਥਿਰਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸੇ ਕਾਰਨ ਧਨਤੇਰਸ ’ਤੇ ਨਮਕ ਦਾ ਲੈਣ-ਦੇਣ ਅਸ਼ੁਭ ਮੰਨਿਆ ਜਾਂਦਾ ਹੈ।
2. ਚਾਕੂ, ਸੂਈ ਅਤੇ ਧਾਰਦਾਰ ਚੀਜ਼ਾਂ ਪ੍ਰਚਲਿਤ ਮਾਨਤਾਵਾਂ ਮੁਤਾਬਕ, ਧਨਤੇਰਸ ਦੇ ਮੌਕੇ ’ਤੇ ਤਿੱਖੀਆਂ ਅਤੇ ਨੁਕੀਲੀਆਂ ਚੀਜ਼ਾਂ ਨਾ ਤਾਂ ਕਿਸੇ ਨੂੰ ਤੋਹਫ਼ੇ ਵਜੋਂ ਦੇਣੀਆਂ ਚਾਹੀਦੀਆਂ ਹਨ ਅਤੇ ਨਾ ਹੀ ਕਿਸੇ ਤੋਂ ਲੈਣੀਆਂ ਚਾਹੀਦੀਆਂ ਹਨ। ਮੰਨਿਆ ਜਾਂਦਾ ਹੈ ਕਿ ਅਜਿਹੀਆਂ ਚੀਜ਼ਾਂ ਰਿਸ਼ਤਿਆਂ ਵਿੱਚ ਕੜਵਾਹਟ ਅਤੇ ਘਰ ਵਿੱਚ ਨਕਾਰਾਤਮਕਤਾ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਦੀਵਾਲੀ ਜਾਂ ਧਨਤੇਰਸ ਦੌਰਾਨ ਇਨ੍ਹਾਂ ਚੀਜ਼ਾਂ ਦੇ ਲੈਣ-ਦੇਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
3. ਘਿਓ ਜਾਂ ਤੇਲ ਧਨਤੇਰਸ ਦੇ ਮੌਕੇ ’ਤੇ ਤੇਲ ਜਾਂ ਘਿਓ ਦੇ ਲੈਣ-ਦੇਣ ਤੋਂ ਵੀ ਬਚਣ ਦੀ ਮਾਨਤਾ ਹੈ। ਦਰਅਸਲ, ਤੇਲ ਅਤੇ ਘਿਓ ਨੂੰ ਰੌਸ਼ਨੀ, ਪੂਜਾ ਅਤੇ ਸਮ੍ਰਿੱਧੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ, ਇਸ ਦਿਨ ਕਿਸੇ ਨੂੰ ਤੇਲ ਜਾਂ ਘਿਓ ਦੇਣ ਨਾਲ ਘਰ ਦੀ ਸੁੱਖ-ਸਮ੍ਰਿੱਧੀ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
4. ਨਕਦ ਪੈਸੇ ਧਨਤੇਰਸ ਦਾ ਤਿਉਹਾਰ ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਨਾਲ ਜੁੜਿਆ ਮੰਨਿਆ ਜਾਂਦਾ ਹੈ। ਦੋਵਾਂ ਨੂੰ ਧਨ, ਖੁਸ਼ਹਾਲੀ ਅਤੇ ਸੁੱਖ-ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਕਾਰਨ ਪ੍ਰਚਲਿਤ ਮਾਨਤਾਵਾਂ ਵਿੱਚ ਇਸ ਦਿਨ ਪੈਸਿਆਂ ਦਾ ਲੈਣ-ਦੇਣ ਕਰਨ ਤੋਂ ਵੀ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਮੰਨਿਆ ਜਾਂਦਾ ਹੈ ਕਿ ਧਨਤੇਰਸ ’ਤੇ ਕਿਸੇ ਨੂੰ ਉਧਾਰ ਪੈਸੇ ਦੇਣ ਨਾਲ ਘਰ ਦੀ ਬਰਕਤ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਖਰੀਦਦਾਰੀ ਲਈ ਨਕਦ ਪੈਸਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
5. ਕੱਚ ਜਾਂ ਸ਼ੀਸ਼ੇ ਦੀਆਂ ਚੀਜ਼ਾਂ ਧਨਤੇਰਸ ਦੇ ਮੌਕੇ ’ਤੇ ਕੱਚ ਜਾਂ ਸ਼ੀਸ਼ੇ ਨਾਲ ਬਣੀਆਂ ਚੀਜ਼ਾਂ ਕਿਸੇ ਨੂੰ ਤੋਹਫ਼ੇ ਵਜੋਂ ਦੇਣ ਤੋਂ ਬਚਣ ਦੀ ਮਾਨਤਾ ਹੈ। ਜੋਤਿਸ਼ ਨਾਲ ਜੁੜੀਆਂ ਮਾਨਤਾਵਾਂ ਅਨੁਸਾਰ, ਕੱਚ ਦਾ ਸਬੰਧ ਰਾਹੂ ਨਾਲ ਜੋੜਿਆ ਜਾਂਦਾ ਹੈ, ਜਿਸ ਨੂੰ ਭਰਮ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਕਾਰਕ ਮੰਨਿਆ ਜਾਂਦਾ ਹੈ। ਇਸੇ ਲਈ ਇਸ ਦਿਨ ਕੱਚ ਜਾਂ ਸ਼ੀਸ਼ੇ ਦੀਆਂ ਬਣੀਆਂ ਚੀਜ਼ਾਂ ਦਾ ਲੈਣ-ਦੇਣ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਨੋਟ: ਇਹ ਜਾਣਕਾਰੀ ਧਾਰਮਿਕ ਅਤੇ ਜੋਤਿਸ਼ ਨਾਲ ਜੁੜੀਆਂ ਪ੍ਰਚਲਿਤ ਮਾਨਤਾਵਾਂ ’ਤੇ ਆਧਾਰਿਤ ਹੈ। ਇਨ੍ਹਾਂ ਗੱਲਾਂ ਦੇ ਸਹੀ ਹੋਣ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹੈ।