- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਵਾਰ ਅਸੀਂ ਕਿਸੇ ’ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹਾਂ, ਜਿਸ ਦੇ ਨਤੀਜੇ ਬਾਅਦ ’ਚ ਚੰਗੇ ਨਹੀਂ ਹੁੰਦੇ। ਆਓ ਜਾਣਦੇ ਹਾਂ ਕਿ ਅਜਿਹੇ ਕਿਹੜੇ ਲੋਕ ਹੁੰਦੇ ਹਨ, ਜਿਨ੍ਹਾਂ ਦੇ ਸਾਹਮਣੇ ਤੁਹਾਨੂੰ ਆਪਣਾ ਕੋਈ ਵੀ ਰਾਜ ਨਹੀਂ ਖੋਲ੍ਹਣਾ ਚਾਹੀਦਾ।

ਧਰਮ ਡੈਸਕ, ਨਵੀਂ ਦਿੱਲੀ : ਆਚਾਰਿਆ ਚਾਣਕਿਆ ਨੂੰ ਭਾਰਤੀ ਇਤਿਹਾਸ ਦੇ ਮਹਾਨ ਕੂਟਨੀਤਿਗਿਆਨੀ, ਅਰਥਸ਼ਾਸਤਰੀ ਤੇ ਨੀਤੀਕਾਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਨੀਤੀਆਂ ’ਚ ਜੀਵਨ ਨੂੰ ਸਫਲ ਬਣਾਉਣ ਨਾਲ ਜੁੜੇ ਕਈ ਮਹੱਤਵਪੂਰਨ ਸੂਤਰ ਦੱਸੇ ਗਏ ਹਨ। ਜੇਕਰ ਕੋਈ ਵਿਅਕਤੀ ਆਚਾਰਿਆ ਚਾਣਕਿਆ ਦੀਆਂ ਨੀਤੀਆਂ ਨੂੰ ਆਪਣੇ ਜੀਵਨ ’ਚ ਅਪਣਾ ਲਵੇ ਤਾਂ ਉਸ ਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਦਾ ਮੰਨਣਾ ਸੀ ਕਿ ਵਿਅਕਤੀ ਨੂੰ ਆਪਣੀ ਹਰ ਗੱਲ ਹਰ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਕਈ ਵਾਰ ਅਸੀਂ ਕਿਸੇ ’ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹਾਂ, ਜਿਸ ਦੇ ਨਤੀਜੇ ਬਾਅਦ ’ਚ ਚੰਗੇ ਨਹੀਂ ਹੁੰਦੇ। ਆਓ ਜਾਣਦੇ ਹਾਂ ਕਿ ਅਜਿਹੇ ਕਿਹੜੇ ਲੋਕ ਹੁੰਦੇ ਹਨ, ਜਿਨ੍ਹਾਂ ਦੇ ਸਾਹਮਣੇ ਤੁਹਾਨੂੰ ਆਪਣਾ ਕੋਈ ਵੀ ਰਾਜ ਨਹੀਂ ਖੋਲ੍ਹਣਾ ਚਾਹੀਦਾ।
ਸਿਰਫ਼ ਆਪਣੇ ਬਾਰੇ ਸੋਚਣ ਵਾਲੇ ਲੋਕ
ਆਚਾਰਿਆ ਚਾਣਕਿਆ ਦੱਸਦੇ ਹਨ ਕਿ ਤੁਹਾਨੂੰ ਕਦੇ ਵੀ ਅਜਿਹੇ ਲੋਕਾਂ ਦੇ ਸਾਹਮਣੇ ਆਪਣੇ ਰਾਜ ਨਹੀਂ ਖੋਲ੍ਹਣੇ ਚਾਹੀਦੇ ਜੋ ਸਿਰਫ਼ ਆਪਣੇ ਬਾਰੇ ਸੋਚਦੇ ਹਨ। ਅਰਥਾਤ ਸੁਆਰਥੀ ਤੇ ਮਤਲਬੀ ਲੋਕਾਂ ’ਤੇ ਭੁੱਲ ਕੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਉਨ੍ਹਾਂ ਨੂੰ ਕਦੇ ਵੀ ਆਪਣੇ ਦਿਲ ਦੇ ਰਾਜ ਨਹੀਂ ਦੱਸਣੇ ਚਾਹੀਦੇ। ਅਜਿਹੇ ਲੋਕ ਸਮਾਂ ਆਉਣ ’ਤੇ ਤੁਹਾਡੇ ਰਾਜ ਕਿਤੇ ਵੀ ਖੋਲ੍ਹ ਸਕਦੇ ਹਨ।
ਲਾਲਚੀ ਲੋਕਾਂ ਤੋਂ ਰਹੋ ਦੂਰ
ਤੁਹਾਨੂੰ ਹਮੇਸ਼ਾ ਲਾਲਚੀ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਨਾਲ ਭੁੱਲ ਕੇ ਵੀ ਆਪਣੇ ਰਾਜ ਸਾਂਝੇ ਨਹੀਂ ਕਰਨੇ ਚਾਹੀਦੇ। ਅਜਿਹੇ ਲੋਕ ਹਮੇਸ਼ਾ ਕਿਸੇ ਨਾ ਕਿਸੇ ਲਾਲਚ ’ਚ ਪੈ ਕੇ ਤੁਹਾਡੇ ਰਾਜ ਦੂਜਿਆਂ ਨੂੰ ਦੱਸ ਸਕਦੇ ਹਨ। ਇਹ ਲੋਕ ਆਪਣੇ ਫਾਇਦੇ ਲਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੇ ਤੁਹਾਡੀ ਚੁਗਲੀ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ।
ਬਹੁਤ ਜ਼ਿਆਦਾ ਬੋਲਣ ਵਾਲੇ ਲੋਕ
ਜੋ ਲੋਕ ਲੋੜ ਤੋਂ ਵੱਧ ਬੋਲਦੇ ਹਨ, ਉਹ ਆਪਣੇ ਬੜਬੋਲੇਪਣ ’ਚ ਤੁਹਾਡੀਆਂ ਗੱਲਾਂ ਦੂਜਿਆਂ ਦੇ ਸਾਹਮਣੇ ਦੱਸ ਸਕਦੇ ਹਨ। ਤੁਹਾਨੂੰ ਅਜਿਹੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਭੁੱਲ ਕੇ ਵੀ ਆਪਣੀ ਕੋਈ ਨਿੱਜੀ ਗੱਲ ਉਨ੍ਹਾਂ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ।
ਬਹੁਤ ਜ਼ਿਆਦਾ ਗੁੱਸੇ ਵਾਲੇ ਲੋਕ
ਗੁੱਸੇ ’ਚ ਕੋਈ ਵੀ ਵਿਅਕਤੀ ਆਪਣਾ ਨਿਯੰਤਰਣ ਗੁਆ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ, ਤੁਹਾਨੂੰ ਉਨ੍ਹਾਂ ਦੇ ਸਾਹਮਣੇ ਆਪਣਾ ਕੋਈ ਵੀ ਰਾਜ ਨਹੀਂ ਖੋਲ੍ਹਣਾ ਚਾਹੀਦਾ। ਅਜਿਹੇ ਲੋਕ ਕਿਸੇ ਵੀ ਗੱਲ ’ਤੇ ਤੁਹਾਡੇ ਨਾਲ ਨਾਰਾਜ਼ ਹੋ ਕੇ ਤੁਹਾਡੀਆਂ ਨਿੱਜੀ ਗੱਲਾਂ ਦੂਜਿਆਂ ਦੇ ਸਾਹਮਣੇ ਖੋਲ੍ਹ ਸਕਦੇ ਹਨ।
ਗੱਲ-ਗੱਲ ’ਤੇ ਝੂਠ ਬੋਲਣ ਵਾਲੇ ਲੋਕ
ਆਚਾਰਿਆ ਚਾਣਕਿਆ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਸੁਭਾਅ ’ਚ ਝੂਠ ਬੋਲਣ ਦੀ ਆਦਤ ਸ਼ਾਮਲ ਹੋਵੇ, ਉਨ੍ਹਾਂ ਦੇ ਸਾਹਮਣੇ ਤੁਹਾਨੂੰ ਕਦੇ ਵੀ ਆਪਣੇ ਰਾਜ ਨਹੀਂ ਖੋਲ੍ਹਣੇ ਚਾਹੀਦੇ। ਅਜਿਹੇ ਲੋਕ ਕਿਸੇ ਵੀ ਥਾਂ ’ਤੇ ਝੂਠ ਬੋਲ ਸਕਦੇ ਹਨ ਤੇ ਤੁਹਾਡੀਆਂ ਗੱਲਾਂ ਦੂਜਿਆਂ ਤੱਕ ਪਹੁੰਚਾ ਸਕਦੇ ਹਨ। ਹਰ ਵਿਅਕਤੀ ਨੂੰ ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ ਤੇ ਭੁੱਲ ਕੇ ਵੀ ਆਪਣੀ ਕੋਈ ਨਿੱਜੀ ਗੱਲ ਉਨ੍ਹਾਂ ਨੂੰ ਨਹੀਂ ਦੱਸਣੀ ਚਾਹੀਦੀ। ਇਹ ਅਜਿਹੇ ਲੋਕ ਹੁੰਦੇ ਹਨ ਜੋ ਮੌਕਾ ਮਿਲਦੇ ਹੀ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ।