ਚਾਣਕਿਆ ਨੀਤੀ : ਰਿਸ਼ਤੇਦਾਰਾਂ ਤੋਂ ਲੁਕਾ ਕੇ ਰੱਖੋ ਇਹ 11 ਗੱਲਾਂ, ਨਹੀਂ ਤਾਂ ਸਾਰੀ ਜ਼ਿੰਦਗੀ ਪੈ ਸਕਦੈ ਪਛਤਾਉਣਾ
ਆਚਾਰੀਆ ਚਾਣਕਿਆ ਨੇ 'ਚਾਣਕਿਆ ਨੀਤੀ' 'ਚ ਸਾਫ਼-ਸਾਫ਼ ਕਿਹਾ ਹੈ ਕਿ, ਕੁਝ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਹਨ। ਅਜਿਹੀਆਂ ਗੱਲਾਂ ਰਿਸ਼ਤੇਦਾਰਾਂ ਨੂੰ ਦੱਸਣ ਨਾਲ ਤੁਹਾਨੂੰ ਭਵਿੱਖ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਆਚਾਰੀਆ ਚਾਣਕਿਆ ਦੇ ਸਿਧਾਂਤ ਸਿਰਫ਼ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਨਹੀਂ ਹਨ, ਬਲਕਿ ਅੱਜ ਦੇ ਦੌਰ 'ਚ ਉਹਨਾਂ ਵੱਲੋਂ ਕਹੀਆਂ ਗਈਆਂ ਗੱਲਾਂ ਬਿਲਕੁਲ ਫਿੱਟ ਬੈਠਦੀਆਂ ਹਨ। ਅੱਜ ਦੇ ਸਮੇਂ 'ਚ ਜਿੱਥੇ ਆਪਸੀ ਮਤਭੇਦ, ਮੁਕਾਬਲੇਬਾਜ਼ੀ ਅਤੇ ਤੁਲਨਾ 'ਚ ਲੱਗੇ ਰਹਿੰਦੇ ਹਨ, ਉੱਥੇ ਹੀ ਚਾਣਕਿਆ ਸਾਨੂੰ ਸੁਚੇਤ ਕਰਦੇ ਹਨ ਕਿ, ਹਰ ਗੱਲ ਨੂੰ ਸਭ ਨਾਲ ਸਾਂਝਾ ਕਰਨਾ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕ
Publish Date: Wed, 23 Sep 2026 01:35 PM (IST)
Updated Date: Wed, 23 Sep 2026 01:38 PM (IST)
ਧਰਮ ਡੈਸਕ, ਨਵੀਂ ਦਿੱਲੀ - ਆਚਾਰੀਆ ਚਾਣਕਿਆ ਨੇ 'ਚਾਣਕਿਆ ਨੀਤੀ' 'ਚ ਸਾਫ਼-ਸਾਫ਼ ਕਿਹਾ ਹੈ ਕਿ, ਕੁਝ ਗੱਲਾਂ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਹਨ। ਅਜਿਹੀਆਂ ਗੱਲਾਂ ਰਿਸ਼ਤੇਦਾਰਾਂ ਨੂੰ ਦੱਸਣ ਨਾਲ ਤੁਹਾਨੂੰ ਭਵਿੱਖ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਆਚਾਰੀਆ ਚਾਣਕਿਆ ਦੇ ਸਿਧਾਂਤ ਸਿਰਫ਼ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਨਹੀਂ ਹਨ, ਬਲਕਿ ਅੱਜ ਦੇ ਦੌਰ 'ਚ ਉਹਨਾਂ ਵੱਲੋਂ ਕਹੀਆਂ ਗਈਆਂ ਗੱਲਾਂ ਬਿਲਕੁਲ ਫਿੱਟ ਬੈਠਦੀਆਂ ਹਨ। ਅੱਜ ਦੇ ਸਮੇਂ 'ਚ ਜਿੱਥੇ ਆਪਸੀ ਮਤਭੇਦ, ਮੁਕਾਬਲੇਬਾਜ਼ੀ ਅਤੇ ਤੁਲਨਾ 'ਚ ਲੱਗੇ ਰਹਿੰਦੇ ਹਨ, ਉੱਥੇ ਹੀ ਚਾਣਕਿਆ ਸਾਨੂੰ ਸੁਚੇਤ ਕਰਦੇ ਹਨ ਕਿ, ਹਰ ਗੱਲ ਨੂੰ ਸਭ ਨਾਲ ਸਾਂਝਾ ਕਰਨਾ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਸਹੀ ਮਾਅਨਿਆਂ 'ਚ ਅਸਲ ਬੁੱਧੀਮਤਾ ਕੁਝ ਗੱਲਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਣ 'ਚ ਹੈ, ਤਾਂ ਜੋ ਅਸੀਂ ਆਪਣੀ ਇੱਜ਼ਤ, ਮਾਨਸਿਕ ਸ਼ਾਂਤੀ ਅਤੇ ਭਵਿੱਖ ਦੀ ਰੱਖਿਆ ਕਰ ਸਕੀਏ। ਆਚਾਰੀਆ ਚਾਣਕਿਆ ਨੇ ਨੀਤੀ ਸ਼ਾਸਤਰ 'ਚ ਦੱਸਿਆ ਹੈ ਕਿ, 11 ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਭੁੱਲ ਕੇ ਵੀ ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ 11 ਅਹਿਮ ਗੱਲਾਂ।
ਆਪਣੀ ਆਮਦਨ ਕਿਸੇ ਨਾਲ ਸਾਂਝੀ ਨਾ ਕਰੋ ਕਦੇ ਵੀ ਆਪਣੀ ਅਸਲ ਆਮਦਨ ਦਾ ਖੁਲਾਸਾ ਕਿਸੇ ਮੈਂਬਰ ਸਾਹਮਣੇ ਨਹੀਂ ਕਰਨਾ ਚਾਹੀਦਾ। ਆਪਣੀ ਕਮਾਈ ਦਾ ਖੁਲਾਸਾ ਕਰਨ ਨਾਲ ਰਿਸ਼ਤੇਦਾਰਾਂ 'ਚ ਈਰਖਾ ਪੈਦਾ ਹੋ ਸਕਦੀ ਹੈ। ਪੈਸੇ ਨਾਲ ਜੁੜੀਆਂ ਚੀਜ਼ਾਂ ਨੂੰ ਜਿੰਨਾ ਹੋ ਸਕੇ ਓਨਾ ਗੁਪਤ ਰੱਖਣਾ ਚਾਹੀਦਾ ਹੈ।
ਆਪਣੇ ਪਿਆਰ ਅਤੇ ਨਿੱਜੀ ਪਲਾਂ ਬਾਰੇ ਕਦੇ ਵੀ ਆਪਣੇ ਪਿਆਰ ਅਤੇ ਨਿੱਜੀ ਪਲਾਂ ਬਾਰੇ ਕਿਸੇ ਨੂੰ ਨਾ ਦੱਸੋ। ਬਾਹਰਲੇ ਲੋਕਾਂ ਇੱਥੋਂ ਤੱਕ ਕਿ ਆਪਣੇ ਰਿਸ਼ਤੇਦਾਰਾਂ ਨਾਲ ਵੀ ਆਪਣੇ ਨਿੱਜੀ ਪਲ ਜਾਂ ਪਿਆਰ ਬਾਰੇ ਗੱਲਾਂ ਸਾਂਝੀਆਂ ਨਾ ਕਰੋ, ਅਜਿਹਾ ਕਰਨ ਨਾਲ ਰਿਸ਼ਤੇਦਾਰ ਦੇ ਦਖ਼ਲ ਨਾਲ ਵੀ ਤੁਹਾਡੇ ਰਿਸ਼ਤੇ 'ਚ ਗ਼ਲਤਫ਼ਹਿਮੀ ਅਤੇ ਸ਼ੱਕ ਪੈਦਾ ਹੋ ਸਕਦਾ ਹੈ।
ਆਪਣੇ ਸੰਘਰਸ਼ਾਂ ਨੂੰ ਸਾਂਝਾ ਨਾ ਕਰੋ ਵਿਅਕਤੀ ਨੂੰ ਕਦੇ ਵੀ ਆਪਣੇ ਅਤੀਤ ਦੀ ਗਰੀਬੀ ਜਾਂ ਅੱਜ ਤੁਸੀਂ ਜਿਸ ਮੁਕਾਮ ਤੱਕ ਪਹੁੰਚੇ ਹੋ ਅਤੇ ਉੱਥੇ ਪਹੁੰਚਣ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਬਾਰੇ ਵੀ ਦੱਸਣ ਤੋਂ ਬਚਣਾ ਚਾਹੀਦਾ ਹੈ। ਲੋਕ ਅਕਸਰ ਤੁਹਾਡੀ ਮਿਹਨਤ ਦੀ ਸ਼ਲਾਘਾ ਕਰਨ ਦੀ ਬਜਾਏ ਤੁਹਾਡੀਆਂ ਪਿਛਲੀਆਂ ਹਾਲਤਾਂ ਨੂੰ ਕਮਜ਼ੋਰੀ ਵਜੋਂ ਯਾਦ ਕਰ ਸਕਦੇ ਹਨ।
ਘਰ 'ਚ ਹੋਣ ਵਾਲੇ ਝਗੜੇ ਪਰਿਵਾਰਕ ਝਗੜਿਆਂ ਅਤੇ ਵਾਦ-ਵਿਵਾਦ ਨੂੰ ਹਮੇਸ਼ਾ ਘਰ ਦੀ ਚਾਰਦੀਵਾਰੀ ਤੱਕ ਹੀ ਰੱਖਣਾ ਚਾਹੀਦਾ ਹੈ। ਜਦੋਂ ਇਹ ਮੁੱਦੇ ਘਰ ਤੋਂ ਬਾਹਰ ਜਾਂਦੇ ਹਨ, ਤਾਂ ਸਿਰਫ਼ ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਂਦੇ ਹਨ ਅਤੇ ਤੁਹਾਡੇ ਪਰਿਵਾਰ ਦੀ ਸਾਖ਼ ਨੂੰ ਧੁੰਦਲਾ ਕਰ ਸਕਦੇ ਹਨ।
ਭਵਿੱਖ ਦੀਆਂ ਵੱਡੀਆਂ ਯੋਜਨਾਵਾਂ ਜਦੋਂ ਤੱਕ ਸਫਲਤਾ ਤੁਹਾਨੂੰ ਅਸਲ 'ਚ ਨਹੀਂ ਮਿਲ ਜਾਂਦੀ, ਉਦੋਂ ਤੱਕ ਉਸ ਦਾ ਬਖ਼ਾਨ ਕਰਨ ਤੋਂ ਬਚੋ। ਆਪਣੀਆਂ ਯੋਜਨਾਵਾਂ ਨੂੰ ਪਹਿਲਾਂ ਹੀ ਦੱਸ ਦੇਣ ਨਾਲ ਉਹਨਾਂ ਦੇ ਪੂਰਾ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ।
ਮਾਨਸਿਕ ਪੀੜਾ ਅਤੇ ਭਾਵਨਾਤਮਕ ਕਸ਼ਟ ਕੋਈ ਵੀ ਰਿਸ਼ਤੇਦਾਰ ਤੁਹਾਡੀ ਪਰਵਾਹ ਨਹੀਂ ਕਰਦਾ। ਜੇਕਰ ਤੁਸੀਂ ਆਪਣਾ ਭਾਵਨਾਤਮਕ ਦਰਦ ਸਭ ਨਾਲ ਸਾਂਝਾ ਕਰੋਗੇ, ਤਾਂ ਕੁਝ ਲੋਕ ਹਮਦਰਦੀ ਦਿਖਾਉਣ ਦੀ ਬਜਾਏ ਭਵਿੱਖ 'ਚ ਇਸਦੀ ਵਰਤੋਂ ਤੁਹਾਡੇ ਖ਼ਿਲਾਫ਼ ਹਥਿਆਰ ਵਜੋਂ ਕਰ ਸਕਦੇ ਹਨ।
ਦੂਜਿਆਂ ਨਾਲ ਆਪਣੀ ਤੁਲਨਾ ਆਚਾਰੀਆ ਚਾਣਕਿਆ ਕਹਿੰਦੇ ਹਨ ਕਿ, ਕਦੇ ਵੀ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਆਤਮਵਿਸ਼ਵਾਸ ਕਮਜ਼ੋਰ ਹੁੰਦਾ ਹੈ ਅਤੇ ਸੁਣਨ ਵਾਲੇ ਤੁਹਾਡੇ ਆਤਮਵਿਸ਼ਵਾਸ ਦੀ ਕਮੀ ਦਾ ਫ਼ਾਇਦਾ ਚੁੱਕ ਸਕਦੇ ਹਨ।
ਗੁਪਤ ਦਾਨ ਅਤੇ ਸੇਵਾ ਆਚਾਰੀਆ ਚਾਣਕਿਆ ਕਹਿੰਦੇ ਹਨ ਕਿ, ਦਾਨ ਦਾ ਅਸਲ ਫਲ ਤਦ ਹੀ ਮਿਲਦਾ ਹੈ ਜਦੋਂ ਉਸ ਨੂੰ ਗੁਪਤ ਰੂਪ 'ਚ ਕੀਤਾ ਜਾਵੇ। ਜੇਕਰ ਤੁਸੀਂ ਦੂਜਿਆਂ ਸਾਹਮਣੇ ਆਪਣੀ ਉਦਾਰਤਾ ਦਾ ਬਖ਼ਾਨ ਕਰਦੇ ਹੋ, ਤਾਂ ਇਹ ਦਾਨ ਸੇਵਾ ਨਹੀਂ, ਬਲਕਿ ਦਿਖਾਵਾ ਬਣ ਕੇ ਰਹਿ ਜਾਂਦਾ ਹੈ।
ਆਪਣੀਆਂ ਕਮੀਆਂ ਅਤੇ ਡਰ ਆਪਣੀਆਂ ਕਮੀਆਂ ਅਤੇ ਡਰ ਨੂੰ ਕਦੇ ਵੀ ਦੂਜਿਆਂ ਸਾਹਮਣੇ ਜ਼ਾਹਰ ਨਹੀਂ ਕਰਨਾ ਚਾਹੀਦਾ। ਚਾਣਕਿਆ ਕਹਿੰਦੇ ਹਨ ਕਿ, ਦੁਸ਼ਮਣ ਅਤੇ ਈਰਖਾਲੂ ਸੁਭਾਅ ਵਾਲਾ ਵਿਅਕਤੀ ਜਦੋਂ ਤੁਹਾਡੀ ਕਮਜ਼ੋਰੀ ਜਾਣ ਲੈਂਦਾ ਹੈ, ਤਾਂ ਉਸ ਨੂੰ ਤੁਹਾਨੂੰ ਹਰਾਉਣ ਲਈ ਕਿਸੇ ਹਥਿਆਰ ਦੀ ਲੋੜ ਨਹੀਂ ਪਵੇਗੀ।
ਪੁਰਾਣੀਆਂ ਗ਼ਲਤੀਆਂ ਅਤੇ ਬੁਰੀਆਂ ਆਦਤਾਂ ਜ਼ਿੰਦਗੀ 'ਚ ਹਰ ਕੋਈ ਕੁਝ ਨਾ ਕੁਝ ਗ਼ਲਤੀਆਂ ਜ਼ਰੂਰ ਕਰਦਾ ਹੈ। ਆਪਣੀਆਂ ਪਿਛਲੀਆਂ ਕਮੀਆਂ 'ਤੇ ਧਿਆਨ ਨਾ ਦਿਓ ਕਿਉਂਕਿ ਲੋਕ ਤੁਹਾਡੀਆਂ ਮੌਜੂਦਾ ਖ਼ੂਬੀਆਂ ਨੂੰ ਭੁੱਲ ਕੇ ਤੁਹਾਡੀਆਂ ਗ਼ਲਤੀਆਂ ਦੇ ਆਧਾਰ 'ਤੇ ਤੁਹਾਡਾ ਮਜ਼ਾਕ ਉਡਾ ਸਕਦੇ ਹਨ।
ਅਧੂਰੇ ਪ੍ਰੋਜੈਕਟ ਅਤੇ ਸੁਪਨੇ
ਜੋ ਕੰਮ ਹਾਲੇ ਤੱਕ ਪੂਰਾ ਨਹੀਂ ਹੋਇਆ ਹੈ, ਉਸ ਬਾਰੇ ਚਰਚਾ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਕੰਮ ਅਸਫਲ ਰਿਹਾ, ਤਾਂ ਲੋਕ ਤੁਹਾਡੀ ਕਾਬਲੀਅਤ 'ਤੇ ਸਵਾਲ ਉਠਾਉਣਗੇ ਅਤੇ ਤੁਹਾਡਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰਨਗੇ।
Disclaimer: ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਦੈਨਿਕ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ 'ਚ ਲਿਖੀਆਂ ਗਈਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸਮਝ ਦੀ ਵਰਤੋਂ ਕਰਨ। ਦੈਨਿਕ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।