- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਾਰ ਭਾਦੋਂ ਦੀ ਮੱਸਿਆ 10 ਸਤੰਬਰ ਨੂੰ ਮਨਾਈ ਜਾਵੇਗੀ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਦਿਨ ਪਿਤਰਾਂ ਦਾ ਤਰਪਣ, ਸ਼ਰਾਧ ਤੇ ਪਿੰਡਦਾਨ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਤੇ ਉਨ੍ਹਾਂ ਦੀ ਕਿਰਪਾ ਨਾਲ ਜੀਵਨ ’ਚ ਸਫਲਤਾ ਪ੍ਰਾਪਤ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਭਾਦੋਂ ਦੀ ਮੱਸਿਆ ਦਾ ਦਿਨ ਪਿਤਰਾਂ ਦੀ ਕਿਰਪਾ ਪ੍ਰਾਪਤ ਕਰਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਸ਼ੁਭ ਤੇ ਮੰਗਲਿਕ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਭਾਦੋਂ ਦੀ ਮੱਸਿਆ ਨੂੰ ਪਿਠੌਰੀ ਮੱਸਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਾਰ ਭਾਦੋਂ ਦੀ ਮੱਸਿਆ 10 ਸਤੰਬਰ ਨੂੰ ਮਨਾਈ ਜਾਵੇਗੀ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਦਿਨ ਪਿਤਰਾਂ ਦਾ ਤਰਪਣ, ਸ਼ਰਾਧ ਤੇ ਪਿੰਡਦਾਨ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਤੇ ਉਨ੍ਹਾਂ ਦੀ ਕਿਰਪਾ ਨਾਲ ਜੀਵਨ ’ਚ ਸਫਲਤਾ ਪ੍ਰਾਪਤ ਹੁੰਦੀ ਹੈ। ਜੋਤਿਸ਼ੀ ਗਣਨਾ ਦੇ ਅਨੁਸਾਰ, ਭਾਦੋਂ ਦੀ ਮੱਸਿਆ ’ਤੇ ਸੂਰਜ ਤੇ ਚੰਦਰਮਾ ਦਾ ਮਿਲਾਪ ਹੁੰਦਾ ਹੈ, ਜਿਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ’ਤੇ ਪੈਂਦਾ ਹੈ। ਅਜਿਹੇ ’ਚ ਆਓ ਇਸ ਲੇਖ ’ਚ ਐਸਟ੍ਰੋਪਤਰੀ ਦੇ ਸ਼੍ਰੀ ਚੰਦਰਸ਼ੇਸ਼ ਸ਼ਰਮਾ ਜੀ ਦੇ ਅਨੁਸਾਰ ਜਾਣਦੇ ਹਾਂ ਕਿ ਭਾਦੋਂ ਦੀ ਮੱਸਿਆ ’ਤੇ ਕਿਹੜੇ ਗ੍ਰਹਿਆਂ ਦੀ ਸਥਿਤੀ ਤੁਹਾਡੀ ਕਿਸਮਤ ਬਦਲ ਸਕਦੀ ਹੈ। ਸ਼੍ਰੀ ਚੰਦਰਸ਼ੇਸ਼ ਸ਼ਰਮਾ ਜੀ ਦੱਸਦੇ ਹਨ ਕਿ ਭਾਦੋਂ ਮਹੀਨੇ ਦੀ ਮੱਸਿਆ ਧਾਰਮਿਕ ਤੇ ਜੋਤਿਸ਼ੀ ਦ੍ਰਿਸ਼ਟੀ ਤੋਂ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।
ਗ੍ਰਹਿਆਂ ਦੀ ਸਥਿਤੀ ਤੇ ਧਾਰਮਿਕ ਪ੍ਰਭਾਵ
ਸੂਰਜ ਤੇ ਚੰਦਰਮਾ ਦਾ ਮਿਲਾਪ : ਇਸ ਤਾਰੀਖ਼ ਨੂੰ ਸੂਰਜ ਤੇ ਚੰਦਰਮਾ ਇੱਕੋ ਰਾਸ਼ੀ ’ਚ ਮਿਲਦੇ ਹਨ, ਜੋ ਪਿਤਰ ਦੋਸ਼ ਨਿਵਾਰਣ ਤੇ ਮਾਨਸਿਕ ਸ਼ੁੱਧੀ ਲਈ ਵਿਸ਼ੇਸ਼ ਯੋਗ ਬਣਾਉਂਦਾ ਹੈ। ਗ੍ਰਹਿਆਂ ਦਾ ਇਹ ਗੋਚਰ ਜੀਵਨ ’ਚ ਵੱਡੇ ਸਕਾਰਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹੈ।
ਇਸ਼ਨਾਨ, ਦਾਨ ਤੇ ਤਰਪਣ ਦਾ ਮਹੱਤਵ : ਇਸ ਦਿਨ ਪਵਿੱਤਰ ਨਦੀਆਂ ’ਚ ਇਸ਼ਨਾਨ ਕਰਨ, ਦਾਨ ਦੇਣ ਤੇ ਪਿਤਰਾਂ ਦਾ ਤਰਪਣ ਕਰਨ ਨਾਲ ਜਨਮ ਕੁੰਡਲੀ ਦੇ ਅਸ਼ੁਭ ਗ੍ਰਹਿ ਸ਼ਾਂਤ ਹੁੰਦੇ ਹਨ।
ਗ੍ਰਹਿ ਦੋਸ਼ਾਂ ਤੋਂ ਮੁਕਤੀ : ਜੇਕਰ ਇਸ ਸਮੇਂ ਰਾਹੂ-ਕੇਤੂ ਜਾਂ ਸ਼ਨੀ ਦੀ ਪ੍ਰਤੀਕੂਲ ਦਸ਼ਾ ਚੱਲ ਰਹੀ ਹੋਵੇ ਤਾਂ ਮੱਸਿਆ ’ਤੇ ਕੀਤੇ ਗਏ ਧਾਰਮਿਕ ਉਪਾਅ ਤੇ ਤਰਪਣ ਨਾਲ ਕਿਸਮਤ ਦੇ ਬੰਦ ਦਰਵਾਜ਼ੇ ਖੁੱਲ੍ਹਣ, ਮਾਨਸਿਕ ਪਰੇਸ਼ਾਨੀਆਂ ਦੂਰ ਹੋਣ ਤੇ ਜੀਵਨ ’ਚ ਰੋਜ਼ਗਾਰ ਤੇ ਧਨ ਵਾਧੇ ਦੇ ਨਵੇਂ ਰਸਤੇ ਖੁੱਲ੍ਹਣ ਦੀ ਧਾਰਮਿਕ ਮਾਨਤਾ ਹੈ।
ਜ਼ਰੂਰ ਕਰੋ ਇਹ ਉਪਾਅ
ਪਿਤਰ ਦੋਸ਼ ਤੋਂ ਮੁਕਤੀ ਪ੍ਰਾਪਤ ਕਰਨ ਲਈ ਮੱਸਿਆ ਦੇ ਦਿਨ ਪੂਜਾ-ਅਰਚਨਾ ਕਰਨ ਤੋਂ ਬਾਅਦ ਮੰਦਰ ’ਚ ਜਾਂ ਲੋੜਵੰਦ ਲੋਕਾਂ ਨੂੰ ਪਿਤਰਾਂ ਦਾ ਧਿਆਨ ਕਰਦੇ ਹੋਏ ਅਨਾਜ, ਕੱਪੜੇ, ਜੁੱਤੇ-ਚੱਪਲ ਤੇ ਛਤਰੀ ਦਾ ਦਾਨ ਕਰੋ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਹ ਉਪਾਅ ਕਰਨ ਨਾਲ ਪਿਤਰ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਸੁਖ-ਸਮ੍ਰਿੱਧੀ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ, ਰੋਜ਼ਾਨਾ ਪਹਿਲੀ ਰੋਟੀ ਗਾਂ ਲਈ ਤੇ ਆਖ਼ਰੀ ਰੋਟੀ ਕੁੱਤੇ ਲਈ ਕੱਢੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਨਿਯਮਿਤ ਤੌਰ ’ਤੇ ਕਰਨ ਨਾਲ ਜੀਵਨ ’ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ।
ਪਿਤਰਾਂ ਦੇ ਤਰਪਣ, ਪਿੰਡਦਾਨ ਤੇ ਸ਼ਰਾਧ ਦੌਰਾਨ ਪਿਤਰ ਮੰਤਰਾਂ ਤੇ ਪਿਤਰ ਚਾਲੀਸਾ ਦਾ ਪਾਠ ਕਰੋ। ਇਸ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਤੇ ਪਰਿਵਾਰ ਦੇ ਮੈਂਬਰਾਂ ’ਤੇ ਆਪਣੀ ਕਿਰਪਾ ਵਰਸਾਉਂਦੇ ਹਨ—ਅਜਿਹੀ ਧਾਰਮਿਕ ਮਾਨਤਾ ਹੈ।