ਸਾਵਧਾਨ! ਇਨ੍ਹਾਂ ਮੁਲਾਂਕ ਵਾਲਿਆਂ ਨਾਲ ਆਪਣੀਆਂ ਨਿੱਜੀ ਗੱਲਾਂ ਸਾਂਝੀਆਂ ਨਾ ਕਰੋ, ਪਲ ਭਰ ’ਚ ਕਰ ਸਕਦੇ ਹਨ ਵਾਇਰਲ ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ 3 ਤੇ 5 ਵਾਲੇ ਲੋਕਾਂ ਨਾਲ ਆਪਣੀਆਂ ਗੁਪਤ ਗੱਲਾਂ ਸਾਂਝੀਆਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਬਾਰੇ ਅਜਿਹਾ ਕਿਉਂ ਕਿਹਾ ਜਾਂਦਾ ਹੈ।
Publish Date: Thu, 08 Oct 2026 11:24 AM (IST)
Updated Date: Thu, 08 Oct 2026 11:26 AM (IST)
ਧਰਮ ਡੈਸਕ, ਨਵੀਂ ਦਿੱਲੀ : ਵਿਅਕਤੀ ਦੀ ਜਨਮ ਤਾਰੀਖ ਦੇ ਆਧਾਰ ’ਤੇ ਉਸ ਦੇ ਸੁਭਾਅ ਤੇ ਵਿਅਕਤੀਤਵ ਬਾਰੇ ਕਈ ਗੱਲਾਂ ਦੱਸੀਆਂ ਜਾਂਦੀਆਂ ਹਨ। ਕੁਝ ਲੋਕ ਆਪਣੀਆਂ ਗੱਲਾਂ ਆਪਣੇ ਤੱਕ ਰੱਖਣ ’ਚ ਮਾਹਿਰ ਹੁੰਦੇ ਹਨ, ਜਦਕਿ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਥੋੜ੍ਹਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਤੁਸੀਂ ਵੀ ਆਪਣੇ ਦਿਲ ਦੀ ਕੋਈ ਖਾਸ ਗੱਲ ਜਾਂ ਨਿੱਜੀ ਰਾਜ ਕਿਸੇ ਨਾਲ ਸਾਂਝਾ ਕਰਨ ਜਾ ਰਹੇ ਹੋ, ਤਾਂ ਪਹਿਲਾਂ ਇਹ ਜਾਣ ਲਓ ਕਿ ਸਾਹਮਣੇ ਵਾਲੇ ਦਾ ਮੂਲਾਂਕ ਕੀ ਹੈ। ਅੰਕ ਜੋਤਿਸ਼ ਦੇ ਅਨੁਸਾਰ, ਮੂਲਾਂਕ 3 ਤੇ ਮੂਲਾਂਕ 5 ਵਾਲੇ ਲੋਕਾਂ ਨਾਲ ਆਪਣੀਆਂ ਗੁਪਤ ਗੱਲਾਂ ਸਾਂਝੀਆਂ ਕਰਦੇ ਸਮੇਂ ਥੋੜ੍ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਓ ਇਨ੍ਹਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਮੁਲਾਂਕ 3 ਵਾਲਿਆਂ ਤੋਂ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੂਲਾਂਕ 3 ਹੁੰਦਾ ਹੈ। ਅੰਕ ਜੋਤਿਸ਼ ’ਚ ਮੂਲਾਂਕ 3 ਦੇ ਸੁਆਮੀ ਗੁਰੂ ਅਰਥਾਤ ਬ੍ਰਹਸਪਤੀ ਮੰਨੇ ਜਾਂਦੇ ਹਨ।
ਮੁਲਾਂਕ 3 ਵਾਲੇ ਲੋਕ ਆਮ ਤੌਰ ’ਤੇ ਖੁੱਲ੍ਹੇ ਵਿਚਾਰਾਂ ਵਾਲੇ ਤੇ ਮਿਲਣਸਾਰ ਹੁੰਦੇ ਹਨ। ਉਨ੍ਹਾਂ ਨੂੰ ਨਵੇਂ-ਨਵੇਂ ਲੋਕਾਂ ਨਾਲ ਗੱਲਬਾਤ ਕਰਨਾ ਤੇ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨਾ ਪਸੰਦ ਹੁੰਦਾ ਹੈ। ਕਈ ਵਾਰ ਗੱਲਬਾਤ ਦੌਰਾਨ ਇਹ ਲੋਕ ਇੰਨੇ ਖੁੱਲ੍ਹ ਜਾਂਦੇ ਹਨ ਕਿ ਸਾਹਮਣੇ ਵਾਲੇ ਨਾਲ ਜੁੜੀ ਕੋਈ ਨਿੱਜੀ ਗੱਲ ਵੀ ਦੱਸ ਬੈਠਦੇ ਹਨ।
ਹਾਲਾਂਕਿ ਮੁਲਾਂਕ 3 ਵਾਲੇ ਲੋਕ ਜਾਣਬੁੱਝ ਕੇ ਕਿਸੇ ਦਾ ਰਾਜ ਨਹੀਂ ਖੋਲ੍ਹਦੇ, ਪਰ ਉਨ੍ਹਾਂ ਦੇ ਗੱਲ ਕਰਨ ਦੇ ਢੰਗ ਕਾਰਨ ਕਈ ਵਾਰ ਕਿਸੇ ਦੀ ਨਿੱਜੀ ਗੱਲ ਵਾਇਰਲ ਹੋ ਸਕਦੀ ਹੈ। ਕਈ ਵਾਰ ਦੋਸਤਾਂ ਨਾਲ ਗੱਲਬਾਤ ਜਾਂ ਕਿਸੇ ਚਰਚਾ ਦੌਰਾਨ ਉਹ ਗੱਲਾਂ-ਗੱਲਾਂ ’ਚ ਕੋਈ ਨਿੱਜੀ ਜਾਣਕਾਰੀ ਸਾਂਝੀ ਕਰ ਬੈਠਦੇ ਹਨ। ਇਹ ਜਾਣਕਾਰੀ ਉਨ੍ਹਾਂ ਨਾਲ ਖੁਦ ਵੀ ਸਬੰਧਤ ਹੋ ਸਕਦੀ ਹੈ ਤੇ ਦੂਜਿਆਂ ਨਾਲ ਵੀ।
ਮੁਲਾਂਕ 5 ਵਾਲੇ ਵੀ ਗੱਲਾਂ ਅੱਗੇ ਸਾਂਝੀਆਂ ਕਰ ਸਕਦੇ ਹਨ ਜਿਨ੍ਹਾਂ ਲੋਕਾਂ ਦਾ ਜਨਮ 5, 14 ਜਾਂ 23 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ ਦੇ ਅਨੁਸਾਰ ਇਸ ਮੁਲਾਂਕ ਦੇ ਸੁਆਮੀ ਬੁੱਧ ਗ੍ਰਹਿ ਹਨ।
ਬੁੱਧ ਨੂੰ ਗੱਲਬਾਤ, ਬੁੱਧੀ ਤੇ ਸੰਚਾਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸੇ ਕਾਰਨ ਮੁਲਾਂਕ 5 ਵਾਲੇ ਲੋਕ ਗੱਲਬਾਤ ਕਰਨ ’ਚ ਕਾਫ਼ੀ ਚੰਗੇ ਤੇ ਸੋਸ਼ਲ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਨਵੇਂ ਲੋਕਾਂ ਨੂੰ ਮਿਲਣਾ ਤੇ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕਰਨਾ ਪਸੰਦ ਹੁੰਦਾ ਹੈ।
ਕਈ ਵਾਰ ਇਹੀ ਆਦਤ ਉਨ੍ਹਾਂ ਲਈ ਮੁਸ਼ਕਲ ਦਾ ਕਾਰਨ ਵੀ ਬਣ ਜਾਂਦੀ ਹੈ। ਇਹ ਲੋਕ ਗੱਲਬਾਤ ਦੌਰਾਨ ਕਿਸੇ ਗੱਲ ਦਾ ਜ਼ਿਕਰ ਅਣਜਾਣੇ ’ਚ ਕਿਸੇ ਤੀਜੇ ਵਿਅਕਤੀ ਦੇ ਸਾਹਮਣੇ ਕਰ ਸਕਦੇ ਹਨ। ਖਾਸ ਕਰਕੇ ਜਦੋਂ ਕੋਈ ਚਰਚਾ ਬਹੁਤ ਦਿਲਚਸਪ ਹੋਵੇ, ਤਾਂ ਉਨ੍ਹਾਂ ਦੇ ਮੂੰਹੋਂ ਕੋਈ ਨਿੱਜੀ ਗੱਲ ਨਿਕਲ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਸ ਲਈ ਜੇ ਸੰਭਵ ਹੋਵੇ ਤਾਂ ਇਨ੍ਹਾਂ ਮੁਲਾਂਕ ਵਾਲੇ ਲੋਕਾਂ ਨਾਲ ਆਪਣੀਆਂ ਬਹੁਤ ਨਿੱਜੀ ਗੱਲਾਂ ਸਾਂਝੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ, ਇਹ ਦੋਵੇਂ ਮੂਲਾਂਕ ਵਾਲੇ ਲੋਕ ਚੰਗੇ ਦੋਸਤ ਵੀ ਸਾਬਤ ਹੋ ਸਕਦੇ ਹਨ।
Disclaimer
ਇਸ ਲੇਖ ’ਚ ਦੱਸੇ ਗਏ ਉਪਾਅ, ਲਾਭ, ਸਲਾਹ ਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਦੈਨਿਕ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ ’ਚ ਦਿੱਤੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ’ਚ ਮੌਜੂਦ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗ, ਪ੍ਰਵਚਨਾਂ, ਮਾਨਤਾਵਾਂ, ਧਾਰਮਿਕ ਗ੍ਰੰਥਾਂ ਤੇ ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਦੈਨਿਕ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।