
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਸਾਰੂ ਸੋਚ ਵਾਲਾ ਵਿਅਕਤੀ ਸਮੱਸਿਆਵਾਂ ਤੋਂ ਘਬਰਾਉਂਦਾ ਨਹੀਂ, ਸਗੋਂ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਦਕਿ ਨਕਾਰਾਤਮਕ ਸੋਚ ਵਾਲੇ ਵਿਅਕਤੀ ਨੂੰ ਹਰ ਕਿਸੇ ਵਿਚ ਕਮੀਆਂ ਹੀ ਕਮੀਆਂ ਨਜ਼ਰ ਆਉਂਦੀਆਂ ਹਨ। ਆਪਣੀ ਮਾੜੀ ਸੋਚ ਸਦਕਾ ਉਹ ਹੋਰਾਂ ਦਾ ਨੁਕਸਾਨ ਤਾਂ ਕਰਦਾ ਹੀ ਹੈ, ਆਪਣਾ ਨੁਕਸਾਨ ਵੀ ਕਰਵਾਉਂਦਾ ਰਹਿੰਦਾ ਹੈ।

ਮਨੁੱਖੀ ਜੀਵਨ ਵਿਚ ਸੋਚ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਜਿਹੜਾ ਵਿਅਕਤੀ ਮੁਸ਼ਕਲ ਹਾਲਾਤ ਵਿਚ ਵੀ ਚੰਗੀਆਂ ਸੰਭਾਵਨਾਵਾਂ ਨੂੰ ਵੇਖਦਾ ਹੈ ਅਤੇ ਹੌਸਲਾ ਨਹੀਂ ਹਾਰਦਾ, ਉਸ ਦੀ ਸੋਚ ਨੂੰ ਸਕਾਰਾਤਮਕ ਕਿਹਾ ਜਾਂਦਾ ਹੈ। ਜੇ ਅਸੀਂ ਦੁੱਖ ਬਾਰੇ ਸੋਚਾਂਗੇ ਤਾਂ ਹਮੇਸ਼ਾ ਦੁਖੀ ਰਹਾਂਗੇ ਅਤੇ ਜੇ ਸੁੱਖ ਬਾਰੇ ਸੋਚਾਂਗੇ ਤਾਂ ਸੁਖੀ ਰਹਾਂਗੇ। ਇਸ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਅਸੀਂ ਸੋਚਦੇ ਹਾਂ, ਉਸੇ ਤਰ੍ਹਾਂ ਦੇ ਹੀ ਹੋ ਜਾਂਦੇ ਹਾਂ। ਸੋ, ਕਿਉਂ ਨਾ ਹਮੇਸ਼ਾ ਸਕਾਰਾਤਮਕ ਹੀ ਸੋਚਿਆ ਜਾਵੇ। ਹਾਂ-ਪੱਖੀ ਸੋਚ ਮਨੁੱਖ ਨੂੰ ਮੁਸ਼ਕਲ ਸਮੇਂ ਵਿਚ ਮਜ਼ਬੂਤ ਬਣਾਉਂਦੀ ਹੈ।
ਜੀਵਨ ਵਿਚ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਦੋਂ ਸਾਡੀ ਮਿਹਨਤ ਦੇ ਬਾਵਜੂਦ ਸਾਨੂੰ ਸਫਲਤਾ ਨਹੀਂ ਮਿਲਦੀ। ਪ੍ਰੀਖਿਆ ਵਿਚ ਕਈ ਵਾਰ ਉਮੀਦ ਮੁਤਾਬਕ ਅੰਕ ਨਹੀਂ ਆਉਂਦੇ ਜਾਂ ਕਿਸੇ ਮੁਕਾਬਲੇ ਵਿਚ ਮਨਚਾਹੀ ਸਫਲਤਾ ਨਹੀਂ ਮਿਲਦੀ ਤਾਂ ਅਜਿਹੀ ਸਥਿਤੀ ਵਿਚ ਨਿਰਾਸ਼ ਹੋਣ ਦੀ ਬਜਾਏ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀਵਨ ਵਿਚ ਹਰੇਕ ਮਨੁੱਖ ਨੂੰ ਸਫਲਤਾ ਜਾਂ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇ ਅਸੀਂ ਅਸਫਲਤਾ ਤੋਂ ਨਿਰਾਸ਼ ਹੋ ਕੇ ਹਾਰ ਮੰਨ ਲਵਾਂਗੇ ਤਾਂ ਜ਼ਿੰਦਗੀ ਵਿਚ ਅੱਗੇ ਵਧਣਾ ਮੁਸ਼ਕਲ ਹੋ ਜਾਵੇਗਾ।
ਉਸਾਰੂ ਸੋਚ ਵਾਲਾ ਵਿਅਕਤੀ ਸਮੱਸਿਆਵਾਂ ਤੋਂ ਘਬਰਾਉਂਦਾ ਨਹੀਂ, ਸਗੋਂ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਦਕਿ ਨਕਾਰਾਤਮਕ ਸੋਚ ਵਾਲੇ ਵਿਅਕਤੀ ਨੂੰ ਹਰ ਕਿਸੇ ਵਿਚ ਕਮੀਆਂ ਹੀ ਕਮੀਆਂ ਨਜ਼ਰ ਆਉਂਦੀਆਂ ਹਨ। ਆਪਣੀ ਮਾੜੀ ਸੋਚ ਸਦਕਾ ਉਹ ਹੋਰਾਂ ਦਾ ਨੁਕਸਾਨ ਤਾਂ ਕਰਦਾ ਹੀ ਹੈ, ਆਪਣਾ ਨੁਕਸਾਨ ਵੀ ਕਰਵਾਉਂਦਾ ਰਹਿੰਦਾ ਹੈ। ਸਕਾਰਾਤਮਕ ਸੋਚ ਵਾਲਾ ਵਿਅਕਤੀ ਆਪਣੇ ਹਾਂ-ਪੱਖੀ ਨਜ਼ਰੀਏ ਕਾਰਨ ਜੀਵਨ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਔਕੜਾਂ ਨਾਲ ਸਹਿਜੇ ਹੀ ਨਜਿੱਠ ਲੈਂਦਾ ਹੈ।
ਅਜਿਹੀ ਸੋਚ ਵਾਲਾ ਵਿਅਕਤੀ ਆਪਣੇ ਆਲੇ-ਦੁਆਲੇ ਸਕਾਰਤਮਕ ਮਾਹੌਲ ਸਿਰਜ ਲੈਂਦਾ ਹੈ। ਹਾਂ-ਪੱਖੀ ਸੋਚ ਮਨੁੱਖ ਨੂੰ ਇਹੀ ਸਿਖਾਉਂਦੀ ਹੈ ਕਿ ਮੁਸ਼ਕਲਾਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਦਾ ਸਾਹਮਣਾ ਹਿੰਮਤ ਨਾਲ ਕੀਤਾ ਜਾਵੇ ਕਿਉਂਕਿ ਚੰਗੀ ਸੋਚ, ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ, ਚੰਗੇ ਵਿਚਾਰ ਚੰਗੇ ਕੰਮਾਂ ਨੂੰ ਅਤੇ ਚੰਗੇ ਕੰਮ ਮਨੁੱਖ ਨੂੰ ਸਫਲਤਾ ਅਤੇ ਸਨਮਾਨ ਵੱਲ ਲੈ ਕੇ ਜਾਂਦੇ ਹਨ।
-ਨਵਨੀਤ ਕੌਰ, ਬਰਨਾਲਾ
-ਮੋਬਾਈਲ : 98884-84026