
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਰੇ ਭਾਰਤ ’ਚ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਕਈ ਹੋਰ ਦੇਸ਼ ਵੀ ਵੱਖੋ-ਵੱਖ ਮਿਤੀਆਂ ’ਤੇ ਸੁਤੰਤਰਤਾ ਦਿਵਸ ਮਨਾਉਂਦੇ ਹਨ। ਜਿੱਥੇ ਸੰਸਾਰਕ ਅਰਥ ਵਿਚ ਸੁਤੰਤਰਤਾ ਦਾ ਮਤਲਬ ਹੁੰਦਾ ਹੈ, ਉਹ ਦਿਨ ਜਦ ਕੋਈ ਦੇਸ਼ ਕਿਸੇ ਦੂਜੇ ਦੇ ਨਿਯੰਤਰਣ ਤੋਂ ਆਜ਼ਾਦ ਹੋਇਆ ਸੀ। ਇਸੇ ਤਰ੍ਹਾਂ ਜਦ ਅਸੀਂ ਰੂਹਾਨੀ ਸੁਤੰਤਰਤਾ ਵੱਲ ਧਿਆਨ ਦਿੰਦੇ ਹਾਂ ਤਾਂ ਸਾਨੂੰ ਆਪਣੇ ਧਰਮ ਗ੍ਰੰਥਾਂ ਵਿਚ ਇਸ ਦਾ ਜ਼ਿਕਰ ਮਿਲਦਾ ਹੈ।

ਸਾਰੇ ਭਾਰਤ ’ਚ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਕਈ ਹੋਰ ਦੇਸ਼ ਵੀ ਵੱਖੋ-ਵੱਖ ਮਿਤੀਆਂ ’ਤੇ ਸੁਤੰਤਰਤਾ ਦਿਵਸ ਮਨਾਉਂਦੇ ਹਨ। ਜਿੱਥੇ ਸੰਸਾਰਕ ਅਰਥ ਵਿਚ ਸੁਤੰਤਰਤਾ ਦਾ ਮਤਲਬ ਹੁੰਦਾ ਹੈ, ਉਹ ਦਿਨ ਜਦ ਕੋਈ ਦੇਸ਼ ਕਿਸੇ ਦੂਜੇ ਦੇ ਨਿਯੰਤਰਣ ਤੋਂ ਆਜ਼ਾਦ ਹੋਇਆ ਸੀ। ਇਸੇ ਤਰ੍ਹਾਂ ਜਦ ਅਸੀਂ ਰੂਹਾਨੀ ਸੁਤੰਤਰਤਾ ਵੱਲ ਧਿਆਨ ਦਿੰਦੇ ਹਾਂ ਤਾਂ ਸਾਨੂੰ ਆਪਣੇ ਧਰਮ ਗ੍ਰੰਥਾਂ ਵਿਚ ਇਸ ਦਾ ਜ਼ਿਕਰ ਮਿਲਦਾ ਹੈ। ਇਸ ਸੰਸਾਰ ਵਿਚ ਆਏ ਸਾਰੇ ਸੰਤਾਂ-ਮਹਾਪੁਰਖਾਂ ਨੇ ਸਾਨੂੰ ਸਿਖਾਇਆ ਹੈ ਕਿ ਜਦ ਤੋਂ ਸਾਡੀ ਆਤਮਾ ਪਿਤਾ-ਪਰਮੇਸ਼ਵਰ ਤੋਂ ਅਲੱਗ ਹੋਈ ਹੈ, ਉਦੋਂ ਤੋਂ ਉਹ ਇਸ ਮਾਇਆਵੀ ਦੁਨੀਆ ਵਿਚ ਬੰਧਕ ਬਣੀ ਹੋਈ ਹੈ। ਜਦ ਅਸੀਂ ਇਸ ਸੰਸਾਰ ਵਿਚ ਆਉਂਦੇ ਹਾਂ ਤਾਂ ਅਸੀਂ ਖ਼ੁਦ ਨੂੰ ਸਿਰਫ਼ ਸਰੀਰ ਹੀ ਸਮਝਦੇ ਹਾਂ ਅਤੇ ਮਨ-ਇੰਦਰੀਆਂ ਮੁਤਾਬਕ ਹੀ ਆਪਣਾ ਜੀਵਨ ਗੁਜ਼ਾਰਦੇ ਹਾਂ। ਸਾਨੂੰ ਕਦੇ ਇਹ ਖ਼ਿਆਲ ਹੀ ਨਹੀਂ ਆਉਂਦਾ ਕਿ ਅਸੀਂ ਇਹ ਸਰੀਰ ਨਹੀਂ ਬਲਕਿ ਇਕ ਆਤਮਾ ਹਾਂ ਜੋ ਪਿਤਾ-ਪਰਮੇਸ਼ਵਰ ਦਾ ਅੰਸ਼ ਹੈ। ਜਦ ਅਸੀਂ ਕਿਸੇ ਪੂਰਨ ਸਤਿਗੁਰੂ ਦੇ ਚਰਨ-ਕਮਲਾਂ ਵਿਚ ਪੁੱਜਦੇ ਹਾਂ ਤਾਂ ਉਹ ਸਾਨੂੰ ਸਮਝਾਉਂਦੇ ਹਨ ਕਿ ਸਾਡੀ ਆਤਮਾ ਜੋ ਪ੍ਰਕਾਸ਼, ਪ੍ਰੇਮ ਅਤੇ ਸ਼ਾਂਤੀ ਨਾਲ ਭਰਪੂਰ ਹੈ ਪਰ ਸਾਡਾ ਧਿਆਨ ਅੰਦਰੂਨੀ ਸੰਸਾਰ ਦੀ ਬਜਾਏ ਹਰ ਵਕਤ ਬਾਹਰਲੀ ਦੁਨੀਆ ਵਿਚ ਹੀ ਲੱਗਾ ਰਹਿੰਦਾ ਹੈ। ਅਸੀਂ ਆਪਣੇ ਮਨ ਦੀਆਂ ਇੱਛਾਵਾਂ ਜ਼ਰੀਏ ਆਪਣੇ ਉੱਪਰ ਪਏ ਮਨ-ਮਾਇਆ ਦੇ ਪਰਦਿਆਂ ਨੂੰ ਵਧਾਉਂਦੇ ਰਹਿੰਦੇ ਹਾਂ ਜਿਸ ਕਾਰਨ ਅਸੀਂ ਦਿਨ-ਬ-ਦਿਨ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਿਚ ਫਸਦੇ ਚਲੇ ਜਾਂਦੇ ਹਾਂ। ਯੁਗਾਂ-ਯੁਗਾਂ ਤੋਂ ਸੰਤ-ਮਹਾਪੁਰਖ ਇਨ੍ਹਾਂ ਮਨ-ਮਾਇਆ ਦੇ ਪਰਦਿਆਂ ਨੂੰ ਉਤਾਰ ਕੇ ਧਿਆਨ-ਅਭਿਆਸ ਦੁਆਰਾ ਖ਼ੁਦ ਨੂੰ ਜਾਣਨ ਅਤੇ ਪਿਤਾ-ਪਰਮੇਸ਼ਵਰ ਦਾ ਅਨੁਭਵ ਕਰਨ ਵਿਚ ਸਫਲ ਰਹੇ ਹਨ ਜਿਸ ਨੂੰ ਅੱਜ ਦੇ ਆਧੁਨਿਕ ਯੁੱਗ ਵਿਚ ਮੈਡੀਟੇਸ਼ਨ, ਮੌਨ, ਪ੍ਰਾਰਥਨਾ ਜਾਂ ਅੰਤਰਮੁਖੀ ਹੋਣਾ ਵੀ ਕਿਹਾ ਜਾਂਦਾ ਹੈ। ਉਹ ਸਾਨੂੰ ਦੱਸਦੇ ਹਨ ਕਿ ਸਾਡੀ ਆਤਮਾ ਨੂੰ ਸੱਚੀ ਆਜ਼ਾਦੀ ਉਦੋਂ ਹੀ ਮਿਲਦੀ ਹੈ ਜਦ ਅਸੀਂ ਸ਼ਾਂਤ ਅਵਸਥਾ ਵਿਚ ਬੈਠਦੇ ਹਾਂ, ਆਪਣੀਆਂ ਅੱਖਾਂ ਬੰਦ ਕਰਦੇ ਹਾਂ ਅਤੇ ਆਪਣੇ ਧਿਆਨ ਨੂੰ ਅੰਦਰ ਕੇਂਦਰਿਤ ਕਰ ਕੇ ਪ੍ਰਭੂ ਦੀ ਜੋਤ ਦਾ ਅਨੁਭਵ ਕਰਦੇ ਹਾਂ। ਜੇ ਅਸੀਂ ਆਪਣੀ ਆਤਮਾ ਨੂੰ ਢਕਣ ਵਾਲੀ ਮਨ-ਮਾਇਆ ਦੀਆਂ ਪਰਤਾਂ ਨੂੰ ਹਟਾਉਣ ਵਿਚ ਸਫਲ ਹੋ ਜਾਈਏ ਤਾਂ ਅਸੀਂ ਆਪਣੇ ਸੱਚੇ ਰੂਹਾਨੀ ਸਰੂਪ ਨੂੰ ਜ਼ਰੂਰ ਦੇਖ ਸਕਾਂਗੇ ਜੋ ਪ੍ਰਭੂ ਦੀ ਦਿੱਵਿਆ ਜੋਤ ਨਾਲ ਭਰਪੂਰ ਹੈ। ਸਾਨੂੰ ਬਾਹਰਲਾ ਸੁਤੰਤਰ ਦਿਵਸ ਮਨਾਉਣ ਦੇ ਨਾਲ-ਨਾਲ ਆਤਮਿਕ ਸੁਤੰਤਰਤਾ ਪ੍ਰਾਪਤ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।
- ਸੰਤ ਰਾਜਿੰਦਰ ਸਿੰਘ।