- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਹਾਨੂੰ ਸਿਰਫ਼ ਉਸ ਥਾਂ ’ਤੇ ਸ਼ਾਂਤੀ ਨਹੀਂ ਮਿਲਦੀ, ਜਿੱਥੇ ਤੁਹਾਡੇ ਹੰਕਾਰ ਨੂੰ ਠੇਸ ਪਹੁੰਚਦੀ ਹੈ। ਜੇ ਸ਼ਾਂਤੀ ਲੱਭਣ ਲਈ ਤੁਹਾਨੂੰ ਕਿਸੇ ਪਹਾੜ ’ਤੇ ਜਾ ਕੇ ਬੈਠਣਾ ਪਵੇ, ਤਾਂ ਉਹ ਸ਼ਾਂਤੀ ਤੁਹਾਡੀ ਆਪਣੀ ਨਹੀਂ ਹੈ; ਸ਼ਾਇਦ ਉਹ ਪਹਾੜ ਦੀ ਸ਼ਾਂਤੀ ਹੈ।

ਕੁਝ ਲੋਕ ਕਹਿੰਦੇ ਹਨ ਕਿ ਪਹਾੜ ’ਤੇ ਬੈਠ ਕੇ ਧਿਆਨ ਕਰਨ ਨਾਲ ਸ਼ਾਂਤੀ ਮਿਲਦੀ ਹੈ, ਜਦਕਿ ਕਿਸੇ ਹੋਰ ਨੂੰ ਕਿਸੇ ਹੋਰ ਥਾਂ ’ਤੇ ਸ਼ਾਂਤੀ ਮਹਿਸੂਸ ਹੁੰਦੀ ਹੈ। ਜਦੋਂ ਵੀ ਤੁਹਾਡਾ ਹੰਕਾਰ ਸੰਤੁਸ਼ਟ ਹੁੰਦਾ ਹੈ, ਤੁਹਾਨੂੰ ਬਹੁਤ ਸ਼ਾਂਤੀ ਮਹਿਸੂਸ ਹੁੰਦੀ ਹੈ। ਤੁਸੀਂ ਜਿੱਥੇ ਵੀ ਜਾਂਦੇ ਹੋ, ਜੇ ਉੱਥੋਂ ਦੇ ਲੋਕ ਤੁਹਾਡੇ ਹੰਕਾਰ ਨੂੰ ਸਹਾਰਾ ਅਤੇ ਹੱਲਾਸ਼ੇਰੀ ਦਿੰਦੇ ਹਨ, ਤਾਂ ਉੱਥੇ ਤੁਹਾਨੂੰ ਬਹੁਤ ਸ਼ਾਂਤੀ ਮਹਿਸੂਸ ਹੋਵੇਗੀ।
ਤੁਹਾਨੂੰ ਸਿਰਫ਼ ਉਸ ਥਾਂ ’ਤੇ ਸ਼ਾਂਤੀ ਨਹੀਂ ਮਿਲਦੀ, ਜਿੱਥੇ ਤੁਹਾਡੇ ਹੰਕਾਰ ਨੂੰ ਠੇਸ ਪਹੁੰਚਦੀ ਹੈ। ਜੇ ਸ਼ਾਂਤੀ ਲੱਭਣ ਲਈ ਤੁਹਾਨੂੰ ਕਿਸੇ ਪਹਾੜ ’ਤੇ ਜਾ ਕੇ ਬੈਠਣਾ ਪਵੇ, ਤਾਂ ਉਹ ਸ਼ਾਂਤੀ ਤੁਹਾਡੀ ਆਪਣੀ ਨਹੀਂ ਹੈ; ਸ਼ਾਇਦ ਉਹ ਪਹਾੜ ਦੀ ਸ਼ਾਂਤੀ ਹੈ। ਜਦੋਂ ਤੁਸੀਂ ਹੇਠਾਂ ਉਤਰੋਗੇ, ਤੁਹਾਡੇ ਸਾਹਮਣੇ ਉਹੀ ਸਮੱਸਿਆਵਾਂ ਹੋਣਗੀਆਂ। ਪਹਾੜ ’ਤੇ ਕੋਈ ਵੀ ਸ਼ਾਂਤ ਹੋ ਸਕਦਾ ਹੈ, ਕਿਉਂਕਿ ਤੁਸੀਂ ਉੱਥੇ ਸਿਰਫ਼ ਦੋ-ਤਿੰਨ ਦਿਨਾਂ ਲਈ ਹੁੰਦੇ ਹੋ। ਜੇ ਉੱਥੇ ਤਿੰਨ ਸਾਲ ਰਹੋ, ਤਾਂ ਉੱਥੇ ਵੀ ਤੁਹਾਨੂੰ ਸਮੱਸਿਆਵਾਂ ਆਉਣਗੀਆਂ।
ਆਮ ਤੌਰ ’ਤੇ ਜਦੋਂ ਲੋਕ ਮਨ ਦੀ ਸ਼ਾਂਤੀ ਦੀ ਗੱਲ ਕਰਦੇ ਹਨ, ਤਾਂ ਇਸ ਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਹੰਕਾਰ ਨੂੰ ਸੰਤੁਸ਼ਟ ਕਰਨਾ ਹੁੰਦਾ ਹੈ।
ਉਹ ਪਰੇਸ਼ਾਨੀ ਦੀ ਥਾਂ ਛੁੱਟੀ ਮਹਿਸੂਸ ਕਰਨਾ ਚਾਹੁੰਦੇ ਹਨ। ਪਰ ਆਪਣੇ ਹੰਕਾਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਆਪਣੇ ਆਪ ਵਿਚ ਬੇਚੈਨੀ ਦੀ ਪੂਰੀ ਪ੍ਰਕਿਰਿਆ ਹੈ। ਕੋਈ ਵਿਅਕਤੀ ਜਿੰਨਾ ਵੱਧ ਸ਼ਾਂਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਉਹ ਓਨਾ ਹੀ ਆਪਣੀ ਸ਼ਾਂਤੀ ਗੁਆ ਬੈਠਦਾ ਹੈ ਅਤੇ ਰਾਹ ਤੋਂ ਭਟਕ ਜਾਂਦਾ ਹੈ। ਜਿਹੜਾ ਵਿਅਕਤੀ ਸ਼ਾਂਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਉਹ ਅਸਲ ਵਿਚ ਕਦੇ ਸ਼ਾਂਤ ਨਹੀਂ ਹੋ ਸਕਦਾ।
ਜਦੋਂ ਤੁਸੀਂ ਪਹਾੜਾਂ ਵੱਲ ਦੇਖਦੇ ਹੋ, ਤਾਂ ਤੁਹਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਅਚਾਨਕ ਜੰਗਲ ਵਿੱਚੋਂ ਹਾਥੀ ਨਿਕਲ ਕੇ ਸਿੱਧਾ ਤੁਹਾਡੇ ਵੱਲ ਦੌੜ ਪੈਂਦਾ ਹੈ ਅਤੇ ਤੁਹਾਡੀ ਸਾਰੀ ਸ਼ਾਂਤੀ ਗਾਇਬ ਹੋ ਜਾਂਦੀ ਹੈ। ਅਜਿਹੀ ਸ਼ਾਂਤੀ ਦੀ ਕੋਈ ਅਹਿਮੀਅਤ ਨਹੀਂ। ਇਸ ਨਾਲੋਂ ਚੰਗਾ ਹੈ ਕਿ ਤੁਸੀਂ ਬੇਚੈਨ ਰਹੋ, ਕਿਉਂਕਿ ਬੇਚੈਨੀ ਹੋਵੇਗੀ ਤਾਂ ਘੱਟੋ-ਘੱਟ ਤੁਸੀਂ ਭਾਲ ਤਾਂ ਕਰੋਗੇ।
ਜੇ ਤੁਸੀਂ ਸ਼ਾਂਤ ਹੋ ਗਏ, ਤਾਂ ਤੁਸੀਂ ਆਤਮ-ਸੰਤੁਸ਼ਟ ਅਤੇ ਬੇਪਰਵਾਹ ਹੋ ਜਾਵੋਗੇ। ਆਤਮ-ਸੰਤੁਸ਼ਟੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ। ਬੇਚੈਨੀ ਤੁਹਾਡੀ ਦੁਸ਼ਮਣ ਨਹੀਂ; ਤੁਹਾਡੀ ਆਤਮ-ਸੰਤੁਸ਼ਟੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਤਰ੍ਹਾਂ ਦੀ ਸ਼ਾਂਤੀ ਸਿਰਫ਼ ਆਤਮ-ਸੰਤੁਸ਼ਟੀ ਹੀ ਪੈਦਾ ਕਰੇਗੀ। ਕਿਸੇ ਪ੍ਰਾਪਤੀ ਨਾਲ ਵੀ ਸ਼ਾਂਤੀ ਮਹਿਸੂਸ ਹੋ ਸਕਦੀ ਹੈ।
-ਸਦਗੁਰੂ