ਨਕਾਰਾਤਮਕ ਊਰਜਾ ਨੂੰ ਜੜ੍ਹ ਤੋਂ ਖ਼ਤਮ ਕਰਨਗੇ ਇਹ 6 ਸ਼ਕਤੀਸ਼ਾਲੀ ਮੰਤਰ, ਮਿੰਟਾਂ ’ਚ ਦਿਖੇਗਾ ਅਸਰ! ਨਕਾਰਾਤਮਕ ਸੋਚ ਤੇ ਊਰਜਾ ਤੋਂ ਮੁਕਤੀ ਪਾਉਣ ਲਈ ਮੰਤਰਾਂ ਦਾ ਜਾਪ ਇੱਕ ਪ੍ਰਭਾਵਸ਼ਾਲੀ ਉਪਾਅ ਮੰਨਿਆ ਜਾਂਦਾ ਹੈ। ਇਹ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸਕਾਰਾਤਮਕ ਬਣਾਉਣ ’ਚ ਮਦਦ ਕਰ ਸਕਦਾ ਹੈ।
Publish Date: Sat, 26 Sep 2026 11:36 AM (IST)
Updated Date: Sat, 26 Sep 2026 11:38 AM (IST)
ਧਰਮ ਡੈਸਕ, ਨਵੀਂ ਦਿੱਲੀ : ਨਕਾਰਾਤਮਕ ਸੋਚ ਸਾਡੀ ਸਰੀਰਕ ਤੇ ਮਾਨਸਿਕ ਊਰਜਾ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ, ਜਿਸ ਕਾਰਨ ਵਿਅਕਤੀ ਨੂੰ ਤਣਾਅ, ਚਿੰਤਾ, ਡਿਪ੍ਰੈਸ਼ਨ, ਇਨਸੌਮਨੀਆ ਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਦਿਨ ਭਰ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੀ ਊਰਜਾ ਦਾ ਸਾਹਮਣਾ ਕਰਦੇ ਹਾਂ। ਮਾੜੀ ਊਰਜਾ ਸਾਡੇ ਨਾਲ-ਨਾਲ ਸਾਡੇ ਆਲੇ-ਦੁਆਲੇ ਦੇ ਲੋਕਾਂ ’ਤੇ ਵੀ ਬੁਰਾ ਅਸਰ ਪਾ ਸਕਦੀ ਹੈ। ਅਜਿਹੇ ’ਚ ਸਰੀਰ ਤੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਮੰਤਰਾਂ ਦਾ ਜਾਪ ਇੱਕ ਪ੍ਰਭਾਵਸ਼ਾਲੀ ਉਪਾਅ ਮੰਨਿਆ ਜਾਂਦਾ ਹੈ। ਮੰਤਰ ਧਿਆਨ ਇੱਕ ਤਰ੍ਹਾਂ ਦੀ ਧਿਆਨ ਵਿਧੀ ਹੈ, ਜਿਸ ’ਚ ਅਸੀਂ ਕੁਝ ਸ਼ਬਦਾਂ ਜਾਂ ਵਾਕਾਂ ਨੂੰ ਮਨ ਹੀ ਮਨ ਦੁਹਰਾਉਂਦੇ ਹਾਂ। ਇਸ ਨਾਲ ਨਕਾਰਾਤਮਕ ਭਾਵਨਾਵਾਂ ਤੇ ਵਿਚਾਰਾਂ ਤੋਂ ਮੁਕਤੀ ਪਾਉਣ ’ਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਮੰਤਰਾਂ ਦਾ ਜਾਪ ਕਰਨ ਨਾਲ ਤੁਹਾਡੇ ਆਲੇ-ਦੁਆਲੇ ਦਾ ਵਾਤਾਵਰਨ ਵੀ ਸਕਾਰਾਤਮਕ ਬਣ ਸਕਦਾ ਹੈ। ਹੇਠਾਂ ਦਿੱਤੇ ਮੰਤਰਾਂ ਦਾ ਨਿਯਮਿਤ ਜਾਪ ਕਰਨ ਨਾਲ ਵਿਅਕਤੀ ਨੂੰ ਆਪਣੇ ਜੀਵਨ ’ਚ ਬਿਹਤਰ ਬਦਲਾਅ ਮਹਿਸੂਸ ਹੋ ਸਕਦੇ ਹਨ।
ਗਣੇਸ਼ ਜੀ ਦਾ ਮੰਤਰ ਗਣੇਸ਼ ਜੀ ਦੇ ‘ਓਮ ਗੰ ਗਣਪਤਯੇ ਨਮਃ’ ਮੰਤਰ ਦਾ ਜਾਪ ਜੀਵਨ ’ਚ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਨਾਲ ਮੁਸ਼ਕਲਾਂ ਤੋਂ ਮੁਕਤੀ ਦਿਵਾਉਣ ਵਾਲਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨਾਲ ਸੌਭਾਗ, ਸਫਲਤਾ, ਗਿਆਨ ਤੇ ਬੁੱਧੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਦੀ ਧਾਰਮਿਕ ਮਾਨਤਾ ਹੈ।
ਦੁਰਗਾ ਜੀ ਦਾ ਮੰਤਰ ਮਾਂ ਦੁਰਗਾ ਦਾ ‘ਓਮ ਦੁੰ ਦੁਰਗਾਯੈ ਨਮਃ’ ਮੰਤਰ ਖ਼ਤਰੇ ਤੇ ਨੁਕਸਾਨ ਤੋਂ ਸੁਰੱਖਿਆ ਲਈ ਇੱਕ ਸ਼ਕਤੀਸ਼ਾਲੀ ਦੁਰਗਾ ਮੰਤਰ ਮੰਨਿਆ ਜਾਂਦਾ ਹੈ। ਦੁਰਗਾ ਜੀ ਨੂੰ ਯੋਧਾ ਦੇਵੀ ਦੇ ਰੂਪ ’ਚ ਪੂਜਿਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਇਹ ਮੰਤਰ ਜੀਵਨ ’ਚ ਸ਼ਾਂਤੀ ਭੰਗ ਕਰਨ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ।
ਓਮ ਵਜ੍ਰ ਸਤਵ ਹੰਗ ਇਹ ਮੰਤਰ ਤਿੱਬਤੀ ਬੌਧ ਧਰਮ ਦੇ 100 ਅੱਖਰਾਂ ਵਾਲੇ ਮੰਤਰ ਦਾ ਸੰਖੇਪ ਰੂਪ ਹੈ। ਇਸ ਦਾ ਜਾਪ ਸਰੀਰ, ਬੋਲੀ ਤੇ ਮਨ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ’ਚ ਮਦਦਗਾਰ ਮੰਨਿਆ ਜਾਂਦਾ ਹੈ। ਇਹ ਮੰਤਰ ਜੀਵਨ ’ਚ ਬੁਰੇ ਕਰਮਾਂ ਦੇ ਨਿਵਾਰਣ ਲਈ ਵਿਸ਼ੇਸ਼ ਮੰਤਰ ਮੰਨਿਆ ਜਾਂਦਾ ਹੈ।
ਹੰਗ ਵ੍ਰਜ ਪੇਹ ਇਹ ਇੱਕ ਬੌਧ ਮੰਤਰ ਹੈ, ਜਿਸ ਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਸਿਹਤ ਨਾਲ ਜੁੜੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ’ਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਗੁੱਸੇ, ਹਿੰਸਾ, ਨਫ਼ਰਤ ਤੇ ਹੋਰ ਹਾਨੀਕਾਰਕ ਭਾਵਨਾਵਾਂ ਤੋਂ ਪੈਦਾ ਹੋਣ ਵਾਲੀ ਨਕਾਰਾਤਮਕ ਊਰਜਾ ਤੋਂ ਕਮਰੇ ਜਾਂ ਸਥਾਨ ਨੂੰ ਸ਼ੁੱਧ ਕਰਨ ਲਈ ਵੀ ਕੀਤੀ ਜਾਂਦੀ ਹੈ।
ਓਮ ਐਂ ਹ੍ਰੀਂ ਕਲੀੰ ਚਾਮੁੰਡਾਯੈ ਵਿਚਚੇ ਇਹ ਸ਼ਕਤੀਸ਼ਾਲੀ ਮੰਤਰ ਹਿੰਦੂ ਦੇਵੀ ਦੁਰਗਾ ਦੇ ਉਗਰ ਸਰੂਪ ਦਾ ਆਹਵਾਨ ਕਰਦਾ ਹੈ, ਜੋ ਵਿਅਕਤੀ ਨੂੰ ਜੀਵਨ ਦੀਆਂ ਬੁਰਾਈਆਂ ਤੋਂ ਬਚਾਉਣ ਵਾਲਾ ਮੰਨਿਆ ਜਾਂਦਾ ਹੈ। ਇਸ ਨੂੰ ਮਨ ਤੇ ਸਰੀਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਵਾਲਾ ਸ਼ਕਤੀਸ਼ਾਲੀ ਮੰਤਰ ਮੰਨਿਆ ਜਾਂਦਾ ਹੈ। ਇਸ ਮੰਤਰ ਦਾ ਜਾਪ ਕਰਨ ਨਾਲ ਸਾਹਸ, ਸ਼ਕਤੀ ਤੇ ਸਕਾਰਾਤਮਕ ਊਰਜਾ ਦਾ ਆਸ਼ੀਰਵਾਦ ਪ੍ਰਾਪਤ ਹੋਣ ਦੀ ਧਾਰਮਿਕ ਮਾਨਤਾ ਹੈ।
ਓਮ ਹੰ ਹਨੁਮਤੇ ਨਮਃ ਇਹ ਹਨੁਮਾਨ ਮੰਤਰ ਹਰ ਤਰ੍ਹਾਂ ਦੀਆਂ ਨਕਾਰਾਤਮਕ ਸ਼ਕਤੀਆਂ ਤੋਂ ਰੱਖਿਆ ਕਰਨ ਵਾਲਾ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਇਹ ਮੰਤਰ ਵਿਅਕਤੀ ਨੂੰ ਸਫਲਤਾ, ਸ਼ਕਤੀ, ਸਮਰੱਥਾ ਤੇ ਬਲ ਪ੍ਰਦਾਨ ਕਰਨ ਦੇ ਨਾਲ ਹਨੁਮਾਨ ਜੀ ਦੀ ਕਿਰਪਾ ਦਾ ਪਾਤਰ ਬਣਾਉਂਦਾ ਹੈ।