- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦਿਨ ਸ਼ਰਧਾਲੂ ਅਕਸਰ ਆਪਣੇ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਅਨੁਸ਼ਠਾਨ ਕਰਦੇ ਹਨ। ਲੋਕ ਸਤਿਕਾਰ ਵਜੋਂ ਫਲ, ਫੁੱਲ ਅਤੇ ਮਿਠਾਈਆਂ ਚੜ੍ਹਾਉਂਦੇ ਹਨ। ਕਈ ਲੋਕ ਧਿਆਨ (ਮੈਡੀਟੇਸ਼ਨ) ਵਿੱਚ ਬੈਠਦੇ ਹਨ ਅਤੇ ਅਧਿਆਤਮਿਕ ਪ੍ਰਵਚਨਾਂ ਵਿੱਚ ਲੀਨ ਹੋ ਕੇ ਆਪਣੇ ਅੰਤਰਮਨ ਅਤੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੁੜਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਸਾਡੇ ਜੀਵਨ ਵਿੱਚ ਕੋਈ ਨਾ ਕੋਈ ਅਜਿਹਾ ਜ਼ਰੂਰ ਹੁੰਦਾ ਹੈ, ਜੋ ਸਾਨੂੰ ਸਹੀ ਗਿਆਨ ਅਤੇ ਮਾਰਗ ਦਿਖਾਉਂਦਾ ਹੈ। ਉਹ ਸਾਨੂੰ ਚੰਗੇ ਕੰਮ ਕਰਨ ਅਤੇ ਸਹੀ ਫੈਸਲੇ ਲੈਣ ਵਿੱਚ ਮਦਦ ਕਰਦੇ ਹਨ। ਇਹ ਲੋਕ ਸਾਡੇ ਜੀਵਨ ਵਿੱਚ ਗੁਰੂ, ਅਧਿਆਪਕ ਅਤੇ ਮਾਰਗਦਰਸ਼ਕ ਵੀ ਹੋ ਸਕਦੇ ਹਨ।
ਭਾਰਤੀ ਸੰਸਕ੍ਰਿਤੀ ਵਿੱਚ ਦੋ ਸਭ ਤੋਂ ਖਾਸ ਮੌਕਿਆਂ 'ਤੇ ਗੁਰੂ ਦੀ ਅਮੁੱਲ ਭੂਮਿਕਾ ਦਾ ਜਸ਼ਨ ਮਨਾਇਆ ਜਾਂਦਾ ਹੈ। ਇਹ ਹਨ ਗੁਰੂ ਪੂਰਨਿਮਾ ਅਤੇ ਅਧਿਆਪਕ ਦਿਵਸ (ਟੀਚਰਜ਼ ਡੇ)। ਭਾਵੇਂ ਦੋਵਾਂ ਹੀ ਮੌਕਿਆਂ 'ਤੇ ਸਿੱਖਿਆ ਦੀ ਭਾਵਨਾ ਦਾ ਸਤਿਕਾਰ ਕੀਤਾ ਜਾਂਦਾ ਹੈ, ਆਓ ਇਨ੍ਹਾਂ ਦੋ ਸਭ ਤੋਂ ਜ਼ਰੂਰੀ ਉਤਸਵਾਂ ਵਿਚਕਾਰ ਅੰਤਰ ਨੂੰ ਡੂੰਘਾਈ ਨਾਲ ਸਮਝਦੇ ਹਾਂ।
ਗੁਰੂ ਪੂਰਨਿਮਾ ਕੀ ਹੈ?
ਗੁਰੂ ਪੂਰਨਿਮਾ ਹਿੰਦੂ ਧਰਮ, ਬੁੱਧ ਧਰਮ ਅਤੇ ਜੈਨ ਧਰਮ ਵਿੱਚ ਗੁਰੂ ਨੂੰ ਸਮਰਪਿਤ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਰੀਤ ਹੈ, ਜੋ ਇੱਕ ਅਧਿਆਪਕ ਜਾਂ ਅਧਿਆਤਮਿਕ ਮਾਰਗਦਰਸ਼ਕ ਹੁੰਦੇ ਹਨ।
ਦੇਸੀ/ਚੰਦਰ ਕੈਲੰਡਰ ਅਨੁਸਾਰ ਗੁਰੂ ਪੂਰਨਿਮਾ ਹਾੜ੍ਹ ਮਹੀਨੇ (ਜੁਲਾਈ-ਅਗਸਤ) ਦੀ ਪੂਰਨਮਾਸ਼ੀ ਦੇ ਦਿਨ ਪੈਂਦੀ ਹੈ। ਇਹ ਦਿਨ ਗਿਆਨ ਅਤੇ ਬੁੱਧੀ ਬਖਸ਼ਣ ਵਾਲੇ ਗੁਰੂਆਂ ਅਤੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਸਮਰਪਿਤ ਹੈ।
ਰੀਤੀ-ਰਿਵਾਜ ਅਤੇ ਪਰੰਪਰਾਵਾਂ
ਇਸ ਦਿਨ ਸ਼ਰਧਾਲੂ ਅਕਸਰ ਆਪਣੇ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਅਨੁਸ਼ਠਾਨ ਕਰਦੇ ਹਨ। ਲੋਕ ਸਤਿਕਾਰ ਵਜੋਂ ਫਲ, ਫੁੱਲ ਅਤੇ ਮਿਠਾਈਆਂ ਚੜ੍ਹਾਉਂਦੇ ਹਨ। ਕਈ ਲੋਕ ਧਿਆਨ (ਮੈਡੀਟੇਸ਼ਨ) ਵਿੱਚ ਬੈਠਦੇ ਹਨ ਅਤੇ ਅਧਿਆਤਮਿਕ ਪ੍ਰਵਚਨਾਂ ਵਿੱਚ ਲੀਨ ਹੋ ਕੇ ਆਪਣੇ ਅੰਤਰਮਨ ਅਤੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੁੜਦੇ ਹਨ।
ਭਾਰਤੀ ਦਰਸ਼ਨ ਵਿੱਚ ਗੁਰੂ ਸਿਰਫ਼ ਅਧਿਆਪਕ ਹੀ ਨਹੀਂ ਹੁੰਦੇ, ਸਗੋਂ ਉਹ ਇੱਕ ਬਹੁਤ ਖਾਸ ਵਿਅਕਤੀ ਹੁੰਦੇ ਹਨ ਜੋ ਸ਼ਰਧਾਲੂਆਂ/ਸਿੱਖਿਆਰਥੀਆਂ ਨੂੰ ਉਨ੍ਹਾਂ ਦੀ ਅਧਿਆਤਮਿਕ ਯਾਤਰਾ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਗੁਰੂ ਅਤੇ ਚੇਲੇ/ਸਿੱਖ ਵਿਚਕਾਰ ਸਾਂਝ ਪਵਿੱਤਰ ਅਤੇ ਬਹੁਤ ਡੂੰਘੀ ਮੰਨੀ ਜਾਂਦੀ ਹੈ।
ਅਧਿਆਪਕ ਦਿਵਸ ਕੀ ਹੈ?
ਭਾਰਤ ਵਿੱਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਇੱਕ ਸਤਿਕਾਰਯੋਗ ਅਧਿਆਪਕ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ।
ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮਦਿਨ ਅਧਿਆਪਕ ਦਿਵਸ ਵਜੋਂ ਮਨਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਨਿਮਰਤਾ ਨਾਲ ਸੁਝਾਅ ਦਿੱਤਾ ਕਿ ਉਨ੍ਹਾਂ ਦਾ ਜਨਮਦਿਨ ਮਨਾਉਣ ਦੀ ਬਜਾਏ ਸਾਨੂੰ ਆਪਣੇ ਅਧਿਆਪਕਾਂ ਦੇ ਮਹੱਤਵ ਨੂੰ ਪਛਾਣਨਾ ਚਾਹੀਦਾ ਹੈ।
ਗੁਰੂ ਪੂਰਨਿਮਾ ਅਤੇ ਅਧਿਆਪਕ ਦਿਵਸ ਵਿਚਕਾਰ ਅੰਤਰ
ਗੁਰੂ ਪੂਰਨਿਮਾ ਅਤੇ ਅਧਿਆਪਕ ਦਿਵਸ ਦੋਵੇਂ ਹੀ ਗਿਆਨ ਦੇਣ ਵਾਲਿਆਂ ਦਾ ਸਤਿਕਾਰ ਕਰਨ ਦੇ ਦਿਨ ਹਨ। ਫਿਰ ਵੀ ਉਨ੍ਹਾਂ ਵਿੱਚ ਕੁਝ ਜ਼ਰੂਰੀ ਅੰਤਰ ਹਨ:
ਉਤਪੱਤੀ ਤੇ ਪ੍ਰੇਰਨਾਵਾਂ
ਗੁਰੂ ਪੂਰਨਿਮਾ ਦਾ ਤਿਉਹਾਰ ਅਧਿਆਤਮਿਕ ਅਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜੋ ਗੁਰੂ-ਚੇਲੇ ਦੇ ਉਤਸਵ ਦਾ ਪ੍ਰਤੀਕ ਹੈ। ਦੂਜੇ ਪਾਸੇ, ਅਧਿਆਪਕ ਦਿਵਸ ਰਸਮੀ ਅਧਿਆਪਕਾਂ ਅਤੇ ਵਿੱਦਿਅਕ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਆਧੁਨਿਕ ਰੂਪ ਵਿੱਚ ਮਾਨਤਾ ਦੇਣ ਦਾ ਤਰੀਕਾ ਹੈ।
ਗੁਰੂ ਪੂਰਨਿਮਾ ਵੱਖ-ਵੱਖ ਧਰਮਾਂ ਅਤੇ ਅਧਿਆਤਮਿਕ ਗੁਰੂਆਂ ਨੂੰ ਸਨਮਾਨਿਤ ਕਰਨ ਦਾ ਦਿਨ ਹੈ, ਜਦੋਂ ਕਿ ਅਧਿਆਪਕ ਦਿਵਸ ਮੁੱਖ ਤੌਰ 'ਤੇ ਸਕੂਲ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ 'ਤੇ ਕੇਂਦਰਿਤ ਹੁੰਦਾ ਹੈ।
ਬੇਦਾਅਵਾ (Disclaimer): ਇਸ ਖ਼ਬਰ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਕੇਵਲ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਖ਼ਬਰ ਵਿੱਚ ਦਰਜ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ-ਗ੍ਰੰਥਾਂ/ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਬਿਬੇਕ ਦੀ ਵਰਤੋਂ ਕਰਨ।