
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਡੇ ਪ੍ਰਾਚੀਨ ਗ੍ਰੰਥ ਅਦੁੱਤੀ ਗਿਆਨ ਨਾਲ ਭਰਪੂਰ ਹਨ। ਇਸ ਸਿਲਸਿਲੇ ਵਿਚ ਉਪਨਿਸ਼ਦਾਂ ਵਿਚ ਜ਼ਿਕਰ ਹੈ ਕਿ ਬ੍ਰਹਮਾ ਤੱਤ ਦੀ ਪ੍ਰਾਪਤੀ ਨਾ ਤਾਂ ਬਲਹੀਣ ਦੁਆਰਾ ਸੰਭਵ ਹੈ ਅਤੇ ਨਾ ਹੀ ਸਦਾ ਖ਼ੁਸ਼ੀ ਵਿਚ ਰਹਿਣ ਵਾਲੇ ਅਨੁਸ਼ਾਸਨਹੀਣ ਵਿਅਕਤੀ ਦੁਆਰਾ। ਜੋ ਵਿਵੇਕਵਾਨ ਵਿਅਕਤੀ ਸਫਲਤਾ ਤੇ ਇਕਾਗਰਤਾ ਦੇ ਨਾਲ ਉਸ ਪਰਮ ਸੱਤਾ ਦੀ ਖੋਜ ਕਰਦਾ ਹੈ, ਸਿਰਫ਼ ਉਹੀ ਉਸ ਨਾਲ ਇਕਮਿਕ ਹੋ ਪਾਉਂਦਾ ਹੈ।

ਸਾਡੇ ਪ੍ਰਾਚੀਨ ਗ੍ਰੰਥ ਅਦੁੱਤੀ ਗਿਆਨ ਨਾਲ ਭਰਪੂਰ ਹਨ। ਇਸ ਸਿਲਸਿਲੇ ਵਿਚ ਉਪਨਿਸ਼ਦਾਂ ਵਿਚ ਜ਼ਿਕਰ ਹੈ ਕਿ ਬ੍ਰਹਮਾ ਤੱਤ ਦੀ ਪ੍ਰਾਪਤੀ ਨਾ ਤਾਂ ਬਲਹੀਣ ਦੁਆਰਾ ਸੰਭਵ ਹੈ ਅਤੇ ਨਾ ਹੀ ਸਦਾ ਖ਼ੁਸ਼ੀ ਵਿਚ ਰਹਿਣ ਵਾਲੇ ਅਨੁਸ਼ਾਸਨਹੀਣ ਵਿਅਕਤੀ ਦੁਆਰਾ। ਜੋ ਵਿਵੇਕਵਾਨ ਵਿਅਕਤੀ ਸਫਲਤਾ ਤੇ ਇਕਾਗਰਤਾ ਦੇ ਨਾਲ ਉਸ ਪਰਮ ਸੱਤਾ ਦੀ ਖੋਜ ਕਰਦਾ ਹੈ, ਸਿਰਫ਼ ਉਹੀ ਉਸ ਨਾਲ ਇਕਮਿਕ ਹੋ ਪਾਉਂਦਾ ਹੈ। ਇਸ ਸਥੂਲ ਜਗਤ ਅਤੇ ਸਾਡੀ ਚੇਤਨਾ ਵਿਚਾਲੇ ਸੰਪਰਕ ਤੇ ਤਾਲਮੇਵ ਦਾ ਪੁਲ਼ ਮਨ ਜ਼ਰੀਏ ਹੀ ਸਾਕਾਰ ਹੁੰਦਾ ਹੈ। ਗਿਆਨ ਇੰਦਰੀਆਂ ਦੁਆਰਾ ਜਗਤ ਦਾ ਅਨੁਭਵ ਲੈ ਕੇ ਕਾਮ ਇੰਦਰੀਆਂ ਦੁਆਰਾ ਵਿਵਹਾਰ ਕਰਨ ਦਾ ਕ੍ਰਮ ਬਾਦਸਤੂਰ ਸਿਰਫ਼ ਮਨ ਨਾਲ ਹੀ ਸੰਭਵ ਹੈ। ਸਾਨੂੰ ਚੇਤਨਾ ਦਾ ਅਨੁਭਵ ਵੀ ਮਨ ਦੁਆਰਾ ਹੀ ਹੋ ਰਿਹਾ ਹੈ। ਅਜਿਹੇ ਵਿਚ ਮਨ ਕਾਬੂ ਰਹਿਣਾ, ਸੰਤੁਲਿਤ ਰਹਿਣਾ ਜ਼ਰੂਰੀ ਹੈ ਕਿਉਂਕਿ ਮਨ ਦਾ ਪੀੜਤ ਹੋਣਾ ਜਾਂ ਬੇਕਾਬੂ ਹੋਣਾ ਹੀ ਮਨੁੱਖੀ ਜੀਵਨ ਦੀ ਦੀਨਤਾ ਅਤੇ ਬਦਹਾਲੀ ਦਾ ਕਾਰਨ ਹੈ। ਜੇ ਸਰੀਰ ਕਮਜ਼ੋਰ ਹੋਵੇਗਾ ਤਾਂ ਮਨ ਅਤਿਅੰਤ ਦੁਰਬਲ, ਤਣਾਅਗ੍ਰਸਤ, ਅਤਿਅੰਤ ਕਠੋਰ ਹੋਵੇਗਾ ਤੇ ਪ੍ਰੇਮ ਦਾ ਮਰਮ ਨਹੀਂ ਸਮਝੇਗਾ ਅਤੇ ਬਿਨਾਂ ਪ੍ਰੇਮ ਨੂੰ ਸਮਝੇ ਪਰਮ ਤੱਤ ਨਾਲ ਇਕਮਿਕ ਹੋਣਾ ਇਕ ਕਲਪਨਾ ਮਾਤਰ ਹੀ ਰਹੇਗਾ। ਜਿਸ ਦਿਲ ਵਿਚ ਪ੍ਰੇਮ ਦੀ ਘਾਟ ਹੋਵੇਗੀ, ਉਹ ਜੀਵਨ ਨੂੰ ਮੁਕੰਮਲ ਤੌਰ ’ਤੇ ਸਮਝਣ ਤੋਂ ਵਿਰਵਾ ਰਹਿ ਜਾਵੇਗਾ। ਇਸ ਸਿਲਸਿਲੇ ਵਿਚ ਜੋ ਮਨ ਸਦਾ ਚੰਚਲ ਰਹੇਗਾ, ਉਹ ਡੂੰਘੇ ਚਿੰਤਨ ਵਿਚ ਅਸਹਿਜ ਹੋਵੇਗਾ ਕਿਉਂਕਿ ਉਸ ਦਾ ਚਿੱਤ ਸਦਾ ਇਕਾਗਰਤਾ ਵਿਚ ਅਸਹਿਜ ਮਹਿਸੂਸ ਕਰੇਗਾ ਜਦਕਿ ਇਕਾਗਰਤਾ ਬੇਹੱਦ ਜ਼ਰੂਰੀ ਹੈ। ਅੱਜ ਜ਼ਰੂਰਤ ਹੈ ਮਿਸਾਲ ਕਾਇਮ ਕਰਨ ਦੀ। ਉਸ ਮਾਰਗ ਦਾ ਨਿਰਮਾਣ ਕਰਨ ਦੀ ਜੋ ਦੁਰਲਭ ਅਤੇ ਵਿਵੇਕ ਰਹਿਤ ਹੋਏ ਬਿਨਾਂ ਪਰਮਹੰਸ ਦਾ ਮਾਰਗ ਦੱਸਦਾ ਹੈ। ਇਸ ਸੱਚ ਵਿਚ ਹੀ ਅਸਲ ਵਿਚ ਉਦਾਰ ਸੰਭਵ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਅੰਤਹੀਣ ਸਮੱਸਿਆ ਹੋਰ ਕਸ਼ਟਾਂ ਨੂੰ ਜਨਮ ਦਿੰਦੀ ਹੈ। ਇਹੀ ਮਾਰਗ ਹੈ ਜੋ ਯੰਤਰ ਅਤੇ ਪਸ਼ੂ ਵਿਚਕਾਰਲਾ ਮਾਨਵੀ ਮਾਰਗ ਹੈ। ਅਸੀਂ ਨਾ ਯੰਤਰ ਵਾਂਗ ਬਣਨਾ ਹੈ, ਨਾ ਹੀ ਪਸ਼ੂਆਂ ਵਰਗੇ। ਅਸੀਂ ਤਾਂ ਮਾਨਵੀ ਗੁਣਾਂ ਦੀ ਸਰਬਸ੍ਰੇਸ਼ਠ ਸੰਭਾਵਨਾ ਨੂੰ ਪ੍ਰਾਪਤ ਕਰਨਾ ਹੈ। ਇਸ ਉੱਚਤਮ ਅਵਸਥਾ ਦੀ ਉਪਲਬਧੀ ਹੀ ਬ੍ਰਹਮਾ ਤੱਤ ਦਾ ਅਨੁਭਵ ਹੈ, ਜਿੱਥੇ ਗਿਆਨ, ਗਿਆਤਾ ਤੇ ਗਿਆਨ ਪ੍ਰਾਪਤ ਕਰਨ ਵਾਲੇ ਇਕ ਹੋ ਜਾਂਦੇ ਹਨ।
-ਅਦਿੱਤਿਆ ਨਾਰਾਇਣ ਅਵਸਥੀ।