ਪੰਜਾਬ ਦੇ ਤਰਨਤਾਰਨ ’ਚ ਅੱਧੀ ਰਾਤ ਤੱਕ ਔਰਤ ਨੂੰ ਰੱਖਿਆ ਹਿਰਾਸਤ ’ਚ, ਹਾਈ ਕੋਰਟ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਔਰਤ ਨੂੰ 2 ਜੁਲਾਈ ਨੂੰ ਥਾਣਾ ਸਦਰ ਪੁਲਿਸ ਨੇ ਗ਼ੈਰ-ਕਾਨੂੰਨੀ ਤੌਰ 'ਤੇ ਹਿਰਾਸਤ ’ਚ ਲਿਆ ਸੀ। ਜਾਗੀਰ ਸਿੰਘ ਨਾਮਕ ਵਿਅਕਤੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।
Publish Date: Tue, 11 Aug 2026 03:28 PM (IST)
Updated Date: Tue, 11 Aug 2026 03:31 PM (IST)
ਧਰਮਬੀਰ ਸਿੰਘ ਮਲਹਾਰ, ਤਰਨਤਾਰਨ। ਪਿੰਡ ਰੇਸ਼ਿਆਣਾ ਦੀ ਇੱਕ ਔਰਤ ਨੂੰ ਅੱਧੀ ਰਾਤ ਤੱਕ ਪੁਲਿਸ ਸਟੇਸ਼ਨ ’ਚ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਮਾਮਲੇ ’ਚ ਹਾਈ ਕੋਰਟ ਨੇ ਪੁਲਿਸ ਅਧਿਕਾਰੀਆਂ ਨੂੰ ਫਟਕਾਰ ਲਗਾਈ ਹੈ।
ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਔਰਤ ਨੂੰ 2 ਜੁਲਾਈ ਨੂੰ ਥਾਣਾ ਸਦਰ ਪੁਲਿਸ ਨੇ ਗ਼ੈਰ-ਕਾਨੂੰਨੀ ਤੌਰ 'ਤੇ ਹਿਰਾਸਤ ’ਚ ਲਿਆ ਸੀ। ਜਾਗੀਰ ਸਿੰਘ ਨਾਮਕ ਵਿਅਕਤੀ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।
ਵਾਰੰਟ ਅਫ਼ਸਰ ਨੇ ਜਦੋਂ ਥਾਣਾ ਸਦਰ ’ਚ ਛਾਪੇਮਾਰੀ ਕੀਤੀ ਤਾਂ ਔਰਤ ਉੱਥੇ ਨਹੀਂ ਮਿਲੀ। ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ’ਚ ਔਰਤ ਰਾਤ 10:38 ਵਜੇ ਮੁੰਸ਼ੀ ਕਮਰੇ ’ਚ ਅਤੇ 11:40 ਵਜੇ ਤੱਕ ਡਿਊਟੀ ਅਫ਼ਸਰ ਦੇ ਕਮਰੇ ’ਚ ਦਿਖਾਈ ਦਿੱਤੀ।
ਹਾਈ ਕੋਰਟ ’ਚ ਸੁਣਵਾਈ ਦੌਰਾਨ ਜਸਟਿਸ ਵਿਕਰਮ ਅਗਰਵਾਲ ਨੇ ਸਵਾਲ ਕੀਤਾ ਕਿ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਿਉਂ ਨਹੀਂ ਕੀਤੀ ਗਈ। ਅਦਾਲਤ ਨੇ ਐੱਸ.ਐੱਸ.ਪੀ. ਤੋਂ ਅਗਲੀ ਰਿਪੋਰਟ ਤਲਬ ਕਰਦਿਆਂ ਸੁਣਵਾਈ 27 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ।