ਤੜਕਸਾਰ ਵਾਰਦਾਤ: ਹਰੀਕੇ ਬਾਈਪਾਸ 'ਤੇ ਅਣਪਛਾਤਿਆਂ ਨੇ ਖੋਹੀ ਕਾਰ, ਇਲਾਕੇ 'ਚ ਦਹਿਸ਼ਤ; ਪੁਲਿਸ ਵੱਲੋਂ ਜਾਂਚ ਸ਼ੁਰੂ
ਅੱਜ ਤੜਕੇ ਪਹਿਲੇ ਪਹਿਰ ਹਰੀਕੇ ਬਾਈਪਾਸ ’ਤੇ ਬੂਹ ਪੁੱਲ ਤੋਂ ਅਣਪਛਾਤਿਆਂ ਨੇ ਸਵਿਫਟ ਕਾਰ ਖੋਹੀ ਅਤੇ ਫਰਾਰ ਹੋ ਗਏ। ਕਾਰ ਸਵਾਰ ਆਪਣੇ ਰਿਸ਼ਤੇਦਾਰ ਨੂੰ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਛੱਡ ਕੇ ਵਾਪਸ ਮੋਗਾ ਜਾ ਰਹੇ ਸਨ। ਹਰੀਕੇ ਪੁਲਸ ਨੇ ਘਟਨਾ ਸਥਾਨ ਦਾ ਦੌਰਾ ਕਰਨ ਮਗਰੋ ਜਾਂਚ ਸ਼ੁਰੂ ਕਰ ਦਿੱਤੀ।
Publish Date: Thu, 04 Jun 2026 04:58 PM (IST)
Updated Date: Thu, 04 Jun 2026 05:02 PM (IST)
ਕਿਰਪਾਲ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਹਰੀਕੇ ਪੱਤਣ। ਅੱਜ ਤੜਕੇ ਪਹਿਲੇ ਪਹਿਰ ਹਰੀਕੇ ਬਾਈਪਾਸ ’ਤੇ ਬੂਹ ਪੁੱਲ ਤੋਂ ਅਣਪਛਾਤਿਆਂ ਨੇ ਸਵਿਫਟ ਕਾਰ ਖੋਹੀ ਅਤੇ ਫਰਾਰ ਹੋ ਗਏ। ਕਾਰ ਸਵਾਰ ਆਪਣੇ ਰਿਸ਼ਤੇਦਾਰ ਨੂੰ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਛੱਡ ਕੇ ਵਾਪਸ ਮੋਗਾ ਜਾ ਰਹੇ ਸਨ। ਹਰੀਕੇ ਪੁਲਸ ਨੇ ਘਟਨਾ ਸਥਾਨ ਦਾ ਦੌਰਾ ਕਰਨ ਮਗਰੋ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਪਿੰਡ ਸ਼ਾਦੀਵਾਲਾ ਦੇ ਰਹਿਣ ਵਾਲਾ ਜਗੀਰ ਸਿੰਘ ਪੁੱਤਰ ਵੱਸਣ ਸਿੰਘ ਆਪਣੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਛੱਡ ਕੇ ਵਾਪਸ ਆ ਰਿਹਾ ਸੀ ਕਿ ਬੂਹ ਪੁਲ ’ਤੇ ਖੜੇ 3-4 ਅਣਪਛਾਤਿਆਂ ਨੇ ਹਥਿਆਰ ਦੀ ਨੋਕ ’ਤੇ ਕਾਰ ਖੋਹ ਲਈ।
ਘਟਨਾ ਕਰੀਬ 1 ਵਜੇ ਦੀ ਦੱਸੀ ਜਾ ਰਹੀ ਹੈ। ਥਾਣਾ ਹਰੀਕੇ ਦੇ ਮੁਖ ਅਫਸਰ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਮਾਮਲੇ ਦੀ ਪੜਤਾਲ ਸ਼ੁਰੂ ਕਰਦਿਆਂ ਇਲਾਕੇ ਭਰ ’ਚ ਨਾਕਾਬੰਦੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਕਾਰ ਲੱਭ ਲਈ ਜਾਵੇਗੀ।