ਬਾਜ਼ਾਰ ’ਚ ਜਾ ਰਹੇ ਦੋ ਦੋਸਤਾਂ ਉੱਪਰ ਚਲਾਈ ਗੋਲੀ, ਵਾਲ-ਵਾਲ ਬਚੇ; ਔਰਤ ਸਮੇਤ ਚਾਰ ਲੋਕਾਂ ਵਿਰੁੱਧ ਪੁਲਿਸ ਨੇ ਦਰਜ ਕੀਤਾ ਕੇਸ
ਸਾਹਿਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮੁਹੱਲਾ ਬਾਬਾ ਜੀਵਨ ਸਿੰਘ ਹਰੀਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਲੰਘੀ ਰਾਤ ਕਰੀਬ ਸਾਢੇ 9 ਵਜੇ ਉਹ ਅਤੇ ਉਸਦਾ ਦੋਸਤ ਜਸ਼ਨਦੀਪ ਸਿੰਘ ਬਜਾਰ ’ਚ ਕੰਮਕਾਰ ਕਰਕੇ ਘਰ ਵਾਪਸ ਜਾ ਰਹੇ ਸੀ। ਜਦੋਂ ਉਹ ਜਰਨੈਲ ਸਿੰਘ ਪੁੱਤਰ ਹਰਭਜਨ ਸਿੰਘ ਦੇ ਘਰ ਦੇ ਕੋਲ ਪੁੱਜੇ ਤਾਂ ਜਰਨੈਲ ਸਿੰਘ ਦਾ ਲੜਕਾ ਮਨਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਰਸਤੇ ’ਚ ਖੜੇ ਸਨ। ਉਕਤ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਅਤੇ ਬਹਿਸਬਾਜ਼ੀ ਕਰਨ ਲੱਗੇ।
Publish Date: Thu, 06 Aug 2026 12:47 PM (IST)
Updated Date: Thu, 06 Aug 2026 12:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹਰੀਕੇ ਪੱਤਣ। ਕਸਬਾ ਹਰੀਕੇ ਵਿਖੇ ਬਜ਼ਾਰ ’ਚ ਜਾ ਰਹੇ ਦੋ ਦੋਸਤਾਂ ਉੱਪਰ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਦੋਵਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਉੱਥੋਂ ਭੱਜ ਗਏ। ਇਸਦੇ ਬਾਅਦ ਵੀ ਹਮਲਾਵਰਾਂ ਨੇ ਹਵਾਈ ਫਾਇਰ ਕੀਤੇ ਅਤੇ ਇਕ ਔਰਤ ਨੇ ਇੱਟਾਂ ਰੋੜੇ ਵੀ ਚਲਾਏ। ਦੂਜੇ ਪਾਸੇ ਥਾਣਾ ਹਰੀਕੇ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਚਾਰ ਜਣਿਆਂ ਵਿਰੁੱਧ ਕੇਸ ਦਰਜ ਕਰਕੇ ਇਕ ਔਰਤ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਸਾਹਿਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮੁਹੱਲਾ ਬਾਬਾ ਜੀਵਨ ਸਿੰਘ ਹਰੀਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਲੰਘੀ ਰਾਤ ਕਰੀਬ ਸਾਢੇ 9 ਵਜੇ ਉਹ ਅਤੇ ਉਸਦਾ ਦੋਸਤ ਜਸ਼ਨਦੀਪ ਸਿੰਘ ਬਜਾਰ ’ਚ ਕੰਮਕਾਰ ਕਰਕੇ ਘਰ ਵਾਪਸ ਜਾ ਰਹੇ ਸੀ। ਜਦੋਂ ਉਹ ਜਰਨੈਲ ਸਿੰਘ ਪੁੱਤਰ ਹਰਭਜਨ ਸਿੰਘ ਦੇ ਘਰ ਦੇ ਕੋਲ ਪੁੱਜੇ ਤਾਂ ਜਰਨੈਲ ਸਿੰਘ ਦਾ ਲੜਕਾ ਮਨਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਰਸਤੇ ’ਚ ਖੜੇ ਸਨ। ਉਕਤ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਅਤੇ ਬਹਿਸਬਾਜ਼ੀ ਕਰਨ ਲੱਗੇ।
ਇਸੇ ਦੌਰਾਨ ਜਰਨੈਲ ਸਿੰਘ ਵੀ ਘਰ ਤੋਂ ਬਾਹਰ ਆ ਗਿਆ ਅਤੇ ਮਨਿੰਦਰ ਸਿੰਘ ਨੇ ਪਿਸਤੌਲ ਨਾਲ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ। ਉਨ੍ਹਾਂ ਨੇ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ ਅਤੇ ਉਥੋਂ ਭੱਜ ਨਿਕਲੇ। ਉਕਤ ਲੋਕਾਂ ਨੇ ਬਾਅਦ ’ਚ ਹਵਾਈ ਫਾਇਰ ਕੀਤੇ ਅਤੇ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਉਨ੍ਹਾਂ ’ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ।
ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਯਾਦਵਿੰਦਰ ਸਿੰਘ, ਮਨਿੰਦਰ ਸਿੰਘ, ਜਰਨੈਲ ਸਿੰਘ ਅਤੇ ਬਲਜੀਤ ਕੌਰ ਨੂੰ ਕੇਸ ’ਚ ਨਾਮਜ਼ਦ ਕਰਨ ਦੇ ਨਾਲ-ਨਾਲ ਬਲਜੀਤ ਕੌਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।