ਜਥੇ. ਤੁੜ ਦੀ ਬਰਸੀ ਸ਼ਰਧਾ ਨਾਲ ਮਨਾਈ ਜਥੇਦਾਰ ਮੋਹਣ ਸਿੰਘ ਤੁੜ ਦੀ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ
Publish Date: Fri, 31 Jul 2026 05:34 PM (IST)
Updated Date: Fri, 31 Jul 2026 05:37 PM (IST)
ਪੰਥਕ ਆਗੂਆਂ ਨੇ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਕੀਤਾ ਯਾਦ ਡਾ. ਹਰਭਜਨ ਸਿੰਘ ਨੇ ਸੰਗਤ ਦਾ ਕੀਤਾ ਧੰਨਵਾਦ ਗੁਰਬਰਿੰਦਰ ਸਿੰਘ• ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਮੋਹਣ ਸਿੰਘ ਤੁੜ ਦੀ ਸਲਾਨਾ ਬਰਸੀ ਪਿੰਡ ਤੁੜ ਵਿਖੇ ਸ਼ਰਧਾ, ਸਤਿਕਾਰ ਤੇ ਧਾਰਮਿਕ ਮਾਹੌਲ ਵਿਚ ਮਨਾਈ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਪੰਥਕ ਆਗੂਆਂ, ਧਾਰਮਿਕ ਸ਼ਖਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਮਹਾਨ ਪੰਥਕ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨਾਂ ਨਾਲ ਹੋਈ। ਭਾਈ ਰਣਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜਿਆ, ਜਦਕਿ ਪ੍ਰਸਿੱਧ ਕਵੀਸ਼ਰ ਜਗੀਰ ਸਿੰਘ ਮਸਤ ਨੇ ਕਵੀਸ਼ਰੀ ਰਾਹੀਂ ਸਿੱਖ ਇਤਿਹਾਸ, ਪੰਥਕ ਸੰਘਰਸ਼ਾਂ ਤੇ ਜਥੇਦਾਰ ਮੋਹਣ ਸਿੰਘ ਤੁੜ ਦੇ ਯੋਗਦਾਨ ਦਾ ਪ੍ਰਭਾਵਸ਼ਾਲੀ ਵਰਣਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪੰਥਕ ਆਗੂਆਂ ਨੇ ਕਿਹਾ ਕਿ ਜਥੇਦਾਰ ਮੋਹਣ ਸਿੰਘ ਤੁੜ ਨੇ ਆਪਣਾ ਸਮੁੱਚਾ ਜੀਵਨ ਪੰਥ ਦੀ ਸੇਵਾ, ਸਿਧਾਂਤਾਂ ਦੀ ਰੱਖਿਆ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਿਤ ਕੀਤਾ। ਸਮਾਗਮ ਵਿਚ ਬਾਪੂ ਤਰਸੇਮ ਸਿੰਘ ਸਰਪ੍ਰਸਤ ਅਕਾਲੀ ਦਲ ਵਾਰਿਸ ਪੰਜਾਬ ਦੇ, ਸੁੱਚਾ ਸਿੰਘ ਛੋਟੇਪੁਰ, ਮਨਪ੍ਰੀਤ ਸਿੰਘ ਇਆਲੀ, ਬਾਬੂ ਸਿੰਘ ਬਰਾੜ, ਸਿਕੰਦਰ ਸਿੰਘ ਮੁਰਾਦਪੁਰਾ, ਭਾਈ ਮੋਹਕਮ ਸਿੰਘ, ਅਮਰਜੀਤ ਸਿੰਘ ਵੰਨਚੜੀ, ਸੁਖਦੇਵ ਸਿੰਘ ਕਾਦੀਆਂ, ਬੀਬੀ ਸਤਨਾਮ ਕੌਰ, ਬੀਬੀ ਹਰਪ੍ਰੀਤ ਕੌਰ ਫਲੋਰ, ਬਾਬਾ ਬਿਬੇਕ ਸਿੰਘ, ਦਲਜੀਤ ਸਿੰਘ ਜਵੰਧਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਸੰਧੂ, ਗੁਰਦੇਵ ਸਿੰਘ ਤਰਨਤਾਰਨ, ਨਰਿੰਦਰ ਸਿੰਘ ਕਲਸੀਆਂ, ਹਰਪ੍ਰੀਤ ਸਿੰਘ ਬਾਹਮਣੀ ਵਾਲਾ, ਚਮਕੌਰ ਸਿੰਘ ਧੁੰਨ, ਕੁਲਦਮਨਰੂਪ ਸਿੰਘ ਖਡੂਰ ਸਾਹਿਬ, ਸ਼ਿਵਦੇਵ ਸਿੰਘ ਰੰਧਾਵਾ, ਮਨਜੀਤ ਸਿੰਘ ਰੰਧਾਵਾ, ਹਰਜਿੰਦਰ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਲਖਮੀਰ ਸਿੰਘ ਵਾਲਾ, ਚਮਦੀਪ ਸਿੰਘ ਮਿਲਖੀ, ਜਗਦੀਸ਼ ਸਿੰਘ ਪੰਡੋਰੀ ਰਣ ਸਿੰਘ, ਰਸ਼ਪਾਲ ਸਿੰਘ ਭਾਣੋ ਲੰਗਾ, ਅਮਨਦੀਪ ਸਿੰਘ ਨਾਰਲੀ, ਸੁਖਬੀਰ ਸਿੰਘ ਵਲਟੋਹਾ, ਕੁਲਦੀਪ ਸਿੰਘ ਗੋਸਲ, ਲਖਬੀਰ ਸਿੰਘ ਲੋਟ, ਸਾਹਿਬ ਸਿੰਘ ਖਰੜ, ਕਰਮ ਸਿੰਘ ਭਈਆ, ਕਸ਼ਮੀਰ ਸਿੰਘ ਨਵਾਧਾ, ਸਤਨਾਮ ਸਿੰਘ ਮਨਾਵਾਂ, ਮਾਤਾ ਬਲਵਿੰਦਰ ਕੌਰ, ਗੁਰਿੰਦਰ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿਚ ਪੰਥਕ ਆਗੂਆਂ, ਧਾਰਮਿਕ ਸ਼ਖਸੀਅਤਾਂ ਤੇ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਦੇ ਅੰਤ ਵਿਚ ਜਥੇਦਾਰ ਮੋਹਣ ਸਿੰਘ ਤੁੜ ਦੇ ਪੋਤਰੇ ਡਾ. ਹਰਭਜਨ ਸਿੰਘ ਨੇ ਪਹੁੰਚੀਆਂ ਸਮੂਹ ਪੰਥਕ ਸ਼ਖਸੀਅਤਾਂ, ਧਾਰਮਿਕ ਜਥਿਆਂ, ਸੰਗਤਾਂ ਤੇ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਮੋਹਣ ਸਿੰਘ ਤੁੜ ਦੀ ਪੰਥਕ ਵਿਰਾਸਤ ਨੂੰ ਸੰਭਾਲਣਾ ਤੇ ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲਣਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।