11ਵੇਂ ਦਿਨ ਵੀ ਜਾਰੀ ਰਿਹਾ ਸਹਿਕਾਰੀ ਖੰਡ ਮਿੱਲ ਦੀ ਮਾਲਕੀ ਬਦਲਣ ਵਿਰੁੱਧ ਲੱਗਾ ਪੱਕਾ ਮੋਰਚਾ
ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਮਿੱਲ ਮਾਲਕੀ ਵਾਲੇ ਮਸਲੇ ਵਿਚ ਦਖਲ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ
Publish Date: Sun, 31 May 2026 06:57 PM (IST)
Updated Date: Mon, 01 Jun 2026 04:12 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿਚ ਲਗਾਤਾਰ ਚੱਲ ਰਿਹਾ ਪੱਕਾ ਮੋਰਚਾ ਅੱਜ ਗਿਆਰਵੇਂ ਦਿਨ ਵਿਚ ਸ਼ਾਮਿਲ ਹੋ ਗਿਆ। ਇਹ ਮੋਰਚਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਖੰਡ ਵਿਚ ਸ਼ੇਰੋਂ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਹੋਇਆਂ ਆਗੂਆਂ ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਜੱਸਾ ਸਿੰਘ ਕੱਦਗਿਲ, ਨਛੱਤਰ ਸਿੰਘ ਪੰਨੂ, ਡਾ. ਗੁਰਦੇਵ ਸਿੰਘ ਬਤਾਲਾ, ਸੂਬੇਦਾਰ ਤਾਰਾ ਸਿੰਘ ਸਾਬਕਾ ਸੈਨਿਕ ਕਮੇਟੀ, ਹਵਲਦਾਰ ਭੁਪਿੰਦਰ ਸਿੰਘ, ਗੁਰਮਨਜੀਤ ਸਿੰਘ, ਸੁਖਚੈਨ ਸਿੰਘ ਸਰਹਾਲੀ ਖੁਰਦ ਆਦਿ ਕਿਸਾਨਾਂ ਨੇ ਕਿਹਾ ਕਿ ਸਾਡਾ ਇਸ ਮਿੱਲ ਬਣਨ ਵਿਚ 60 ਫੀਸਦੀ ਸ਼ੇਅਰ ਹੈ ਅਤੇ ਸਰਕਾਰ ਆਪਣੀ ਮਰਜ਼ੀ ਨਾਲ ਇਸ ਦੀ ਮਾਲਕ ਨੂੰ ਤਬਦੀਲ ਨਹੀਂ ਕਰ ਸਕਦੀ। ਜੇਕਰ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀਆਂ ਰੱਦ ਨਾ ਬੰਦ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 2 ਜੂਨ ਨੂੰ ਸਾਰੇ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਧਰਨੇ ਦੇ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਜਾਣੇ ਹਨ। ਇਨ੍ਹਾਂ ਮੰਗਾਂ ਵਿਚ ਜਿਹੜੀਆਂ ਪੰਜਾਬ ਸਰਕਾਰ ਨਾਲ ਸਬੰਧਤ ਹਨ ਉਨ੍ਹਾਂ ਵਿਚ ਹੱਦ ਕਰਜ਼ਾ ਬਹਾਲ ਕਰਾਉਣਾ, ਬਿਜਲੀ ਨਾਲ ਸਬੰਧਤ ਮਸਲੇ ਚਿੱਪ ਵਾਲੇ ਮੀਟਰ ਬੰਦ ਕਰਵਾਉਣ, ਸਾਰੇ ਖ਼ਪਤਕਾਰਾਂ ਨੂੰ ਮੁਫਤ ਬਿਜਲੀ ਸਹੂਲਤ ਦੇਣ, ਹੜਾਂ, ਗੜੇਮਾਰੀ ਦਾ ਮੁਆਵਜ਼ਾ ਜਾਰੀ ਕਰਨਾ, ਹੰਡਣਸਾਰ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣੀ, ਕਿਸਾਨਾਂ ਮਜ਼ਦੂਰਾਂ ਦੀ ਬੁਢਾਪਾ ਪੈਨਸ਼ਨ ਜਾਰੀ ਕਰਨਾ, ਇਸੇ ਤਰ੍ਹਾਂ ਕੇਂਦਰ ਸਰਕਾਰ ਨਾਲ ਸਬੰਧਤ ਮੰਗ ਪੱਤਰ ਵਿਚ ਬੀਬੀਐੱਮਬੀ ਦੀ ਪੱਕੀ ਨੁਮਾਇੰਦਗੀ, ਖਾਦ ਡੀਜ਼ਲ ਤੇ ਸਬਸਿਡੀ ਦੀ ਕਟੌਤੀ ਬਹਾਲ ਕੀਤੀ ਜਾਵੇ। ਡੀਜ਼ਲ, ਪੈਟਰੋਲ, ਰਸੋਈ ਗੈਸ ਦੇ ਵਧਾਏ ਹੋਏ ਰੇਟ ਰੱਦ ਕੀਤੇ ਜਾਣ। ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਕਰਜ਼ਾ ਮੁਕਤੀ ਅਧੀਨ ਕਿਸਾਨਾ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਅਮਰੀਕਾ ਦੇ ਦਬਾਅ ਹੇਠ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਬਿਜਲੀ ਸੋਧ ਬਿੱਲ, ਬੀਜ ਬਿੱਲ 2025 ਵਾਪਸ ਲਿਆ ਜਾਵੇ ਅਤੇ ਦਿੱਲੀ ਅੰਦੋਲਨ ਤੋਂ ਪਹਿਲਾਂ ਅਤੇ ਦਿੱਲੀ ਅੰਦੋਲਨ ਦੌਰਾਨ ਦਰਜ ਕੀਤੇ ਨਜਾਇਜ਼ ਕੇਸ ਰੱਦ ਕੀਤੇ ਜਾਣ। ਅਟਾਰੀ ਵਾਘਾ ਹੁਸੈਨੀਵਾਲਾ ਬਾਰਡਰ ਵਪਾਰ ਲਈ ਖੋਲਿਆ ਜਾਵੇ, ਫ਼ਸਲੀ ਬੀਮਾ ਸਕੀਮ ਲਾਗੂ ਕੀਤੀ ਜਾਵੇ, ਹੜ੍ਹਾਂ ਦੀ ਰੋਕਥਾਮ ਲਈ ਦਰਿਆਵਾਂ ਦੀ ਸਫਾਈ, ਬੰਨਾਂ ਦੀ ਮਜ਼ਬੂਤੀ, ਨਵੇਂ ਡਰੇਨੇਜ਼ ਸਿਸਟਮ ਅਤੇ ਚੈੱਕ ਡੈਮਾ ਸਮੇਤ ਸਥਾਈ ਪ੍ਰਬੰਧ ਕੀਤੇ ਜਾਣ ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ। ਤਰਨਤਾਰਨ ਵਿਖੇ 2 ਜੂਨ ਵਾਲਾ ਧਰਨਾ ਸਹਿਕਾਰੀ ਖੰਡ ਮਿੱਲ ਸ਼ੇਰੋ ਵਿਖੇ ਹੀ ਲਗਾਇਆ ਜਾਵੇਗਾ। ਕਿਸਾਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਮਿੱਲ ਮਾਲਕੀ ਵਾਲੇ ਮਸਲੇ ਵਿਚ ਦਖਲ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ। ਹੋਰਨਾਂ ਤੋਂ ਇਲਾਵਾ ਅੱਜ ਦੀ ਇਸ ਧਰਨੇ ਵਿਚ ਸਰਵਣ ਸਿੰਘ ਬਤਾਲਾ, ਲੱਖਾ ਸਿੰਘ ਬਤਾਲਾ, ਸੁਖਪਾਲ ਸਿੰਘ ਸਿੱਧੂ ਬਾਹਮਣੀ ਵਾਲਾ, ਦਰਬਾਰਾ ਸਿੰਘ ਬਾਹਮਣੀ ਵਾਲਾ, ਮਹੀਪਾਲ ਸਿੰਘ ਠੱਠੀਆਂ, ਜਗੀਰ ਸਿੰਘ ਸ਼ੇਰੋ, ਸੁਖਦੇਵ ਸਿੰਘ ਕਾਹਲਵਾਂ, ਨਿਰਵੈਰ ਸਿੰਘ ਕਾਹਲਵਾਂ, ਕਸ਼ਮੀਰ ਸਿੰਘ ਸੇਰੋਂ, ਪ੍ਰਗਟ ਸਿੰਘ ਖਾਰਾ, ਸੁਖਦੇਵ ਸਿੰਘ ਤੁੜ, ਮੇਘ ਸਿੰਘ ਬਿਸੰਮਬਰਪੁਰ, ਨਰਭਿੰਦਰ ਸਿੰਘ ਪੱਧਰੀ ਜ਼ਮਹੂਰੀ ਅਧਿਕਾਰ ਸਭਾ, ਹਰਵਿੰਦਰ ਸਿੰਘ ਵਲੀਪੁਰ, ਤਰਸੇਮ ਸਿੰਘ ਲੱਖਣਾ, ਗੁਰਵੇਲ ਸਿੰਘ ਟਾਂਡਾ, ਜਸਵੰਤ ਸਿੰਘ ਭੱਠਲ, ਕਸ਼ਮੀਰ ਸਿੰਘ ਸ਼ੇਰੋ, ਬਲਰਾਜ ਸਿੰਘ, ਨਿਸ਼ਾਨ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ।