ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਵਰਗੇ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਵਾਨੀਆਂ ਹੱਸਦੇ-ਹੱਸਦੇ ਇਸ ਲਈ ਵਾਰ ਦਿੱਤੀਆਂ
ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਵਿਸਾਰਣਾ ਚਾਹੀਦਾ : ਹਰਪ੍ਰੀਤ ਸੰਧੂ ਰਾਜਨੀਤੀ ਤੋਂ ਉਪਰ ਉੱਠ ਕੇ ਸ਼ਹੀਦਾਂ ਦੀ ਸੋਚ ਨੂੰ ਅਪਣਾਉਣ ਦੀ ਲੋੜ - ਅਮਨ ਵਿੱਪੀ ਦੀਪਕ ਕੁਮਾਰ,•ਪੰਜਾਬੀ ਜਾਗਰਣ, ਪੱਟੀ : ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ, ਪੱਟੀ ‘ਇਨਕਲਾਬ ਜ਼ਿੰਦਾਬਾਦ ਗਰੁੱਪ’ ਵੱਲੋਂ ਸ਼ਹੀਦ ਸੋਹਨ ਲਾਲ ਪਾਰਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਮ-ਏ-ਸ਼ਹਾਦਤ ਪੰਜਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ ਨੇ ਕੀਤੀ। ਸ਼ਮਾ ਰੋਸ਼ਨ ਵਿਨੋਦ ਕੁਮਾਰ ਖੰਨਾ, ਹਰਜਿੰਦਰ ਸਿੰਘ ਪੱਪੂ, ਹਰਪ੍ਰੀਤ ਸਿੰਘ ਸੰਧੂ, ਅਸ਼ਵਨੀ ਕਾਲਾ ਮਹਿਤਾ, ਅਮਨ ਕੁਮਾਰ ਵਿੱਪੀ, ਰਣਜੀਤ ਸਿੰਘ ਸੇਵਾ ਮੁਕਤ ਐੱਸਡੀਐੱਮ, ਜਸਬੀਰ ਸਿੰਘ ਸੰਧੂ, ਪ੍ਰਿੰਸੀਪਲ ਜਸਬੀਰ ਕੌਰ, ਪ੍ਰਿੰਸੀਪਲ ਰਾਜਿੰਦਰ ਸ਼ਰਮਾ ਨੇ ਕੀਤੀ। ਅਮਨ ਕੁਮਾਰ ਵਿੱਪੀ ਨੇ ਸਾਥੀਆਂ ਸਮੇਤ ਸਮਾਗਮ ’ਚ ਪੁੱਜ ਕੇ ਗਦਰੀ ਝੰਡਾ ਲਹਿਰਾਇਆ। ਸਮਾਗਮ ਦੀ ਸ਼ੁਰੂਆਤ ਗਾਇਕ ਜਸਬੀਰ ਜੱਸੀ ਵੱਲੋਂ ਸ਼ਬਦ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਕੀਤੀ ਗਈ। ਲਿਟਲ ਲਾਇਨਜ਼ ਡਾਂਸ ਅਕੈਡਮੀ ਅੰਮ੍ਰਿਤਸਰ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਦੇਸ਼ ਭਗਤੀ ਦੀਆਂ ਕੋਰੀਓਗ੍ਰਾਫ਼ੀਆਂ ਨੇ ਮਾਹੌਲ ਨੂੰ ਇਨਕਲਾਬੀ ਬਣਾਇਆ। ਇਸ ਮੌਕੇ ਯੰਗ ਮਲੰਗ ਥੀਏਟਰ ਵੈੱਲਫੇਅਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ਼ਹੀਦ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ ਨੇ ਬੋਲਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇ ਕੇ ਭਾਰਤ ਦੇਸ਼ ਨੂੰ ਤਰੱਕੀ ’ਤੇ ਖ਼ੁਸ਼ਹਾਲੀ ਦੇ ਰਾਹ ਪਾਈਏ। ਉਨ੍ਹਾਂ ਅੱਗੇ ਕਿਹਾ ਕਿ ਸਮਾਜ ’ਚ ਪ੍ਰਚਲਿਤ ਕੁਰੀਤੀਆਂ ਖ਼ਿਲਾਫ਼ ਸਾਨੂੰ ਸਭ ਨੂੰ ਰਲ-ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਵਧੀਆ ਉਪਰਾਲਾ ਇਨ੍ਹਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਸ਼ਹੀਦਾਂ ਵੱਲੋਂ ਦਿੱਤੇ ਯੋਗਦਾਨ ਦਾ ਚਾਨਣਾ ਪਾਇਆ। ਅਮਨ ਕੁਮਾਰ ਵਿੱਪੀ ਸ਼ਾਹ ਨੇ ਕਿਹਾ ਕਿ ਸ਼ਹੀਦ ਕੌਮ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਸਦੀਆਂ ਤੱਕ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੋਂ ਸੇਧ ਲੈਦਿਆਂ ਦੇਸ਼ ਦੀ ਆਨ, ਬਾਨ ’ਤੇ ਸ਼ਾਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਅਸ਼ਵਨੀ ਕੁਮਾਰ, ਕਾਲਾ ਮਹਿਤਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ ਤੇ ਕਿਹਾ ਕਿ ਅਸੀਂ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਸਾਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਵਿਸਾਰਣਾ ਚਾਹੀਦਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਵਰਗੇ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਵਾਨੀਆਂ ਹੱਸਦੇ-ਹੱਸਦੇ ਇਸ ਲਈ ਵਾਰ ਦਿੱਤੀਆਂ ਤਾਂ ਜੋ ਅਸੀਂ ਆਜ਼ਾਦ ਮੁਲਕ ਦੀ ਫਿਜ਼ਾ ’ਚ ਸਾਹ ਲੈ ਸਕੀਏ, ਪਰ ਕੀ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਸਿਰਜ ਸਕੇ ਹਾਂ। ਸਟੇਜ ਦਾ ਸੰਚਾਲਨ ਕਰਦਿਆਂ ਮਾਸਟਰ ਸੁਖਦੇਵ ਰਾਜ ਸ਼ਰਮਾ ਤੇ ਪ੍ਰਿੰਸੀਪਲ ਜਸਬੀਰ ਕੌਰ ਨੇ ਕਿਹਾ ਕਿ ਅੱਜ ਲੋੜ ਹੈ ਰਾਜਨੀਤੀ ਤੋਂ ਉਪਰ ਉੱਠ ਕੇ ਸ਼ਹੀਦਾਂ ਦੀ ਅਸਲ ਸੋਚ ਨੂੰ ਅਪਣਾਉਣ ਦੀ। ਇਸ ਮੌਕੇ ਮੌਂਟੀ ਅਰੋੜਾ, ਚਮਨ ਲਾਲ ਅਰੋੜਾ, ਰਘੂ ਸ਼ਰਮਾ ਰਿਲੇਸ਼ਨਸ਼ਿਪ ਮੈਨੇਜਰ ਐੱਚਡੀਐੱਫਸੀ ਬੈਂਕ ਪੱਟੀ, ਦਰਸ਼ਨ ਸ਼ਰਮਾ ਟ੍ਰੇਂਡਿੰਗ ਕੰਪਨੀ, ਧੀਰਜ ਭਾਰਦਵਾਜ, ਆਸ਼ੂ ਅਰੋੜਾ, ਅਨਿਲ ਅਰੋੜਾ, ਨਵਤੇਜ ਸਿੰਘ ਮੁੱਖ ਅਧਿਆਪਕ, ਜਤਿਨ ਸ਼ਰਮਾ ਪਟਵਾਰੀ ਅਤੇ ਕਰਮਨ ਪਟਵਾਰੀ ਵੱਲੋਂ ਕਮੇਟੀ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਮਾਗਮ ਦੇ ਪ੍ਰਬੰਧਕ ਬੱਲੂ ਮਹਿਤਾ, ਰਣਜੀਤ ਸਿੰਘ ਭੁੱਲਰ ਸੇਵਾਮੁਕਤ ਐੱਸਡੀਐੱਮ, ਜਸਬੀਰ ਸਿੰਘ ਸੰਧੂ, ਅਸ਼ਵਨੀ ਮਹਿਤਾ, ਤਰਸੇਮ ਲਾਲ ਰਾਜੂ ਭੱਲਾ, ਕੇਕੇ ਬਿੱਟੂ, ਅਮਿਤਪੁਰੀ, ਹਨੀ ਸੂਦ, ਬਲਰਾਜ ਸਿੰਘ ਭੁੱਲਰ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਾਜਿੰਦਰ ਸ਼ਰਮਾ, ਪ੍ਰਿੰਸੀਪਲ ਰਜਨੀਸ਼ ਸ਼ਰਮਾ, ਭਵਨ ਕੁਮਾਰ ਟਾਹ, ਗੁਰਬਚਨ ਸਿੰਘ ਲਾਲੀ ਸੇਵਾਮੁਕਤ ਡਿਪਟੀ ਡੀਓ, ਕੇਕੇ ਬਿੱਟੂ, ਸੁਭਾਸ਼ ਸ਼ਰਮਾ, ਗੁਰਸੇਵਕ ਸਿੰਘ, ਇੰਜੀਨੀਅਰ ਗੁਰਦੀਪ ਸਿੰਘ ਸੋਹਲ, ਸੂਰਜ ਪ੍ਰਕਾਸ਼, ਕੁਲਦੀਪ ਰਾਏ ਸ਼ਰਮਾ, ਸ਼ੰਕਰ ਮਹਿਤਾ, ਅੰਮ੍ਰਿਤ ਕੈਰੋਂ, ਹਰਜਿੰਦਰ ਸਿੰਘ ਸਰਾਫ਼, ਅਮਨੀਸ਼ ਬੱਤਰਾ, ਰਾਕੇਸ਼ ਟੋਨੀ, ਸੌਰਵ, ਚੰਦਨ ਭਨੋਟ, ਤਰਸੇਮ ਜੋਸ਼ੀ, ਹੇਮ ਰਾਜ, ਵਕੀਲ ਸਦਾ, ਚੰਦਨ ਮੋਹਨ ਤੇਜੀ, ਰਾਜੇਸ਼ ਕੁਮਾਰ ਮਿੰਟਾ, ਬ੍ਰਿਜ ਭੂਸ਼ਨ ਸਾਹਨੀ, ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਬੰਧਕ ਸੁਖਬੀਰ ਸਿੰਘ, ਕੇਪੀ ਗਿੱਲ, ਮਲਕੀਤ ਸਿੰਘ, ਗੁਰਬੀਰ ਸਿੰਘ ਗਲੈਡੀ ਮੰਡ, ਮਨਦੀਪ ਉਦੇ, ਰਜਤ ਸੁਧੀਰ, ਨਰਿੰਦਰਪਾਲ ਜੇਈ, ਦਿਨੇਸ਼ ਸੰਨੀ ਪਾਠਕ, ਡਾ. ਇੰਦਰਪ੍ਰੀਤ ਸਿੰਘ ਧਾਮੀ, ਕੁਲਵਿੰਦਰ ਪਾਲ ਸਿੰਘ ਕਾਲੇਕੇ, ਵਿਨੋਦ ਧਵਨ ਸਮੇਤ ਅਧਿਆਪਕ ਤੇ ਕਲਾ ਪ੍ਰੇਮੀ ਹਾਜ਼ਰ ਸਨ।