ਰਾਜਨੀਤੀ ਸ਼ਾਸਤਰ ਵਿਭਾਗ ਨੇ ਭਾਰਤੀ ਸੰਵਿਧਾਨ ਵਿਸ਼ੇ ਉਪਰ ਕੁਇਜ਼ ਮੁਕਾਬਲਾ ਕਰਵਾਇਆ
ਪਹਿਲੀ ਪੁਜ਼ੀਸ਼ਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਪ੍ਰਭਵੀਰ ਕੌਰ ਹੁੰਦਲ, ਮਹਿਕਪ੍ਰੀਤ ਕੌਰ ਤੇ ਰਮਨਦੀਪ ਕੌਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
Publish Date: Sat, 04 Apr 2026 03:49 PM (IST)
Updated Date: Sun, 05 Apr 2026 03:59 AM (IST)
ਰਾਜਨੀਤੀ ਸ਼ਾਸਤਰ ਵਿਭਾਗ ਨੇ ਭਾਰਤੀ ਸੰਵਿਧਾਨ ਵਿਸ਼ੇ ’ਤੇ ਕੁਇੱਜ਼ ਮੁਕਾਬਲਾ ਕਰਵਾਇਆ
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉੱਤਮ ਸਿੰਘ ਵੱਲੋਂ ਸਥਾਪਿਤ ਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ’ਤੇ ਇਕ ਕੁਇੱਜ਼ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਗ੍ਰੈਜੂਏਸ਼ਨ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜਿਸ ਦਾ ਮੂਲ ਉਦੇਸ਼ ਵਿਦਿਆਰਥੀਆਂ ’ਚ ਸੰਵਿਧਾਨ ਦੀਆਂ ਵੱਖ- ਵੱਖ ਧਾਰਾਵਾਂ, ਵੱਖ-ਵੱਖ ਸਮੇਂ ’ਤੇ ਹੋਈਆਂ ਸੋਧਾਂ ਤੇ ਇਸ ਦੇ ਇਤਿਹਾਸਿਕ ਪ੍ਰਕਰਨ ਸਬੰਧੀ ਜਾਗ੍ਰਿਤੀ ਪੈਦਾ ਕਰਨ ਲਈ ਵਿਸਤ੍ਰਿਤ ਰੂਪ ’ਚ ਪ੍ਰਸ਼ਨ-ਉੱਤਰ ਦਾ ਸਿਲਸਿਲਾ ਚਲਾਇਆ ਗਿਆ।
ਇਸ ਮੁਕਾਬਲੇ ’ਚ 9 ਪ੍ਰਤੀਯੋਗੀਆਂ ਨੇ ਭਾਗ ਲਿਆ। 9 ਵਿਦਿਆਰਥੀਆਂ ਨੂੰ ਤਿੰਨ ਟੀਮਾਂ ’ਚ ਵੰਡਿਆ ਗਿਆ। ਇਸ ਪ੍ਰਸ਼ਨੋਤਰੀ ਮੁਕਾਬਲੇ ’ਚੋਂ ਟੀਮ ਏ ਜੇਤੂ ਰਹੀ। ਇਸ ਮੌਕੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਇਸ ਸ਼ਲਾਘਾਯੋਗ ਕਾਰਜ ਨੂੰ ਕਰਨ ਲਈ ਰਾਜਨੀਤਿਕ ਵਿਭਾਗ ਦੇ ਮੁਖੀ ਡਾ.ਰਮਨਦੀਪ ਕੌਰ ਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਮੁੱਲਵਾਨ ਕਾਰਜ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਹਿਲੀ ਪੁਜ਼ੀਸ਼ਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਪ੍ਰਭਵੀਰ ਕੌਰ ਹੁੰਦਲ, ਮਹਿਕਪ੍ਰੀਤ ਕੌਰ ਤੇ ਰਮਨਦੀਪ ਕੌਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਮੰਚ ਸੰਚਾਲਨ ਕਰਨ ਦੀ ਭੂਮਿਕਾ ਵਿਦਿਆਰਥਣਾਂ ਵੱਲੋਂ ਨਿਭਾਈ ਗਈ। ਇਸ ਮੌਕੇ ਡਾ਼ ਰਮਨਦੀਪ ਕੌਰ, ਪ੍ਰੋਫੈਸਰ ਮੇਜਰ ਸਿੰਘ, ਡਾ਼. ਜਤਿੰਦਰ ਕੌਰ, ਪ੍ਰੋ਼ਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਕੁਲਜੀਤ ਕੌਰ, ਪ੍ਰੋ਼ਫੈਸਰ ਰਮਨਦੀਪ ਕੌਰ, ਡਾ.ਸੁਖਬੀਰ ਕੌਰ, ਪ੍ਰੋਫੈਸਰ ਵੀਰੋ ਆਦਿ ਹਾਜ਼ਰ ਸਨ।